ETV Bharat / bharat

ਕੇਰਲਾ ਵਰਮਾ ਪਜ਼ਸ਼ੀਰਾਜਾ : ਲੋਕਾਂ ਦਾ ਰਾਜਾ ਜਿਸ ਨੇ ਅੰਗਰੇਜ਼ਾਂ ਵਿਰੁੱਧ ਬਹਾਦਰੀ ਭਰੀ ਜੰਗ ਦੀ ਅਗਵਾਈ ਕੀਤੀ

ਕੇਰਲਾ ਵਰਮਾ ਪਜ਼ਸ਼ੀਰਾਜਾ ਇੱਕ ਅਜਿਹਾ ਨਾਮ ਹੈ, ਜਿਸ ਨੇ ਈਸਟ ਇੰਡੀਆ ਕੰਪਨੀ ਨੂੰ 1793 ਤੋਂ 1805 ਤੱਕ ਦਹਿਸ਼ਤਜ਼ਦਾ ਕਰ ਦਿੱਤਾ ਸੀ। ਉਸ ਦੀ ਬੇਹੱਦ ਲੋਕਪ੍ਰਿਯਤਾ ਅਤੇ ਵਫ਼ਾਦਾਰੀ ਜਿਹੜੀ ਉਸ ਨੂੰ ਆਪਣੇ ਲੋਕਾਂ ਅਤੇ ਦੁਸ਼ਮਣਾਂ ਤੋਂ ਮਿਲੀ ਸੀ, ਨੇ ਉਸ ਨੂੰ ਲੋਕਾਂ ਦਾ ਰਾਜਾ ਬਣਾ ਦਿੱਤਾ। ਬੰਦੂਕਾਂ ਅਤੇ ਇੱਕ ਸੰਗਠਤ ਫੌਜ ਦੇ ਵਿਰੁੱਧ, ਪਜ਼ਸ਼ੀ ਨੇ ਤੀਰ ਅਤੇ ਕਮਾਨ ਨਾਲ ਯੁੱਧ ਛੇੜਿਆ ਪਰ ਆਪਣੇ ਬੇੜੇ ਦੇ ਬੰਦਿਆਂ ਦਾ ਮਨੋਬਲ ਲੋਹੇ ਦੀ ਤਰ੍ਹਾਂ ਕਾਇਮ ਰੱਖਿਆ। ਪਜ਼ਸ਼ੀਰਾਜਾ ਵਰਗੇ ਯੋਧੇ ਰਾਜੇ ਨੂੰ ਯਾਦ ਕਰਨਾ ਢੁੱਕਵਾਂ ਹੋਵੇਗਾ, ਕਿਉਂਕਿ ਦੇਸ਼ ਆਪਣਾ 75ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ।

ਕੇਰਲਾ ਵਰਮਾ ਪਜ਼ਸ਼ੀਰਾਜਾ
ਕੇਰਲਾ ਵਰਮਾ ਪਜ਼ਸ਼ੀਰਾਜਾ
author img

By

Published : Sep 25, 2021, 6:03 AM IST

ਹੈਦਰਾਬਾਦ: ਜਿਵੇਂ ਕਿ ਦੇਸ਼ ਆਪਣਾ 75ਵਾਂ ਸੁਤੰਤਰਤਾ ਦਿਹਾੜਾ ਮਨਾ ਰਿਹਾ ਹੈ, ਉਨ੍ਹਾਂ ਹਾਕਮਾਂ ਅਤੇ ਯੋਧਿਆਂ, ਜਿਨ੍ਹਾਂ ਨੇ ਆਪਣੇ ਵਤਨ ਨੂੰ ਬ੍ਰਿਟਿਸ਼ ਸ਼ਾਸਨ ਤੋਂ ਆਜ਼ਾਦ ਕਰਵਾਉਣ ਦੀ ਲੜਾਈ ਲੜੀ ਸੀ, ਨੂੰ ਭੁਲਾਇਆ ਨਹੀਂ ਜਾ ਸਕਦਾ। ਕੇਰਲਾ ਦੇ ਮਾਲਾਬਾਰ ਖੇਤਰ ਵਿੱਚ ਕ੍ਰਾਂਤੀ ਦੀ ਅਗਵਾਈ ਕਰਨ ਵਾਲੇ ਬਹਾਦਰ ਯੋਧਾ ਕੇਰਲਾ ਵਰਮਾ ਪਜ਼ਸ਼ੀਰਾਜਾ ਦਾ ਨਾਮ ਅਜੇ ਵੀ ਆਜ਼ਾਦੀ ਦੇ ਇਤਿਹਾਸ ਵਿੱਚ ਜ਼ਿਕਰ ਕੀਤੇ ਜਾਣ ਦੀ ਜ਼ਰੂਰਤ ਹੈ। ਪਜ਼ਸ਼ੀਰਾਜਾ ਦੀ ਅਗਵਾਈ ਵਿੱਚ ਕੇਰਲਾ ਦੇ ਵਾਇਨਾਡ ਵਿੱਚ ਹੋਏ ਦੰਗੇ, ਬ੍ਰਿਟਿਸ਼ ਸਾਮਰਾਜ ਵਿਰੁੱਧ ਸੰਘਰਸ਼ ਦਾ ਇੱਕ ਬਹਾਦਰੀ ਭਰਿਆ ਅਧਿਆਇ ਹਨ।

ਹੈਦਰ ਅਲੀ ਅਤੇ ਟੀਪੂ ਸੁਲਤਾਨ ਤੋਂ ਬਾਅਦ, ਦੱਖਣ ਵਿੱਚ ਬ੍ਰਿਟਿਸ਼ ਲਈ ਹੋਰ ਕੋਈ ਵੀ ਮੁਸੀਬਤ ਨਹੀਂ ਬਣਿਆ, ਜਿੰਨੀ ਕੁ ਮੁਸੀਬਤ ਪਜ਼ਸ਼ੀਰਾਜਾ ਨੇ ਖੜ੍ਹੀ ਕੀਤੀ। ਵਿਅੰਗਮਈ ਗੱਲ ਇਹ ਹੈ ਕਿ ਉਸ ਨੇ ਮੈਸੂਰੀਅਨ ਹੈਦਰ ਅਤੇ ਟੀਪੂ ਦੇ ਵਿਰੁੱਧ ਅੰਗਰੇਜ਼ਾਂ ਨਾਲ ਮਿਲ ਕੇ ਲੜਾਈ ਲੜੀ, ਪਰ ਉਸ ਨੂੰ ਜਲਦੀ ਹੀ ਈਸਟ ਇੰਡੀਆ ਕੰਪਨੀ ਦੇ ਨਾਪਾਕ ਇਰਾਦਿਆਂ ਦਾ ਅਹਿਸਾਸ ਹੋ ਗਿਆ। ਜਦੋਂ ਕੇਰਲਾ ਦੇ ਦੂਜੇ ਰਾਜਿਆਂ ਨੇ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਨੂੰ ਸਵੀਕਾਰ ਕਰ ਲਿਆ ਅਤੇ ਲੋਕਾਂ ਨੂੰ ਬ੍ਰਿਟਿਸ਼ ਸ਼ੋਸ਼ਣ ਲਈ ਟੈਕਸ ਲਗਾਇਆ, ਪਜ਼ਸ਼ੀਰਾਜਾ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਲੋਕਾਂ ਦੇ ਨਾਲ ਖੜ੍ਹਾ ਸੀ ਅਤੇ ਬ੍ਰਿਟਿਸ਼ ਸ਼ਾਸਨ ਦੇ ਵਿਰੁੱਧ ਲੜਨ ਦਾ ਫੈਸਲਾ ਕੀਤਾ।

ਬੰਦੂਕਾਂ ਅਤੇ ਗੰਨ ਪਾਊਡਰ ਅਤੇ ਸੰਗਠਤ ਬ੍ਰਿਟਿਸ਼ ਆਰਮੀ ਦੇ ਵਿਰੁੱਧ, ਪਜ਼ਸ਼ੀਰਾਜਾ ਨੇ ਤੀਰ ਅਤੇ ਕਮਾਨਾਂ ਨਾਲ ਇੱਕ ਫੌਜ ਦਾ ਮਾਰਚ ਕੀਤਾ। ਪਰ ਉਸ ਨੇ ਬਰਤਾਨਵੀ ਫ਼ੌਜਾਂ ਨੂੰ ਪੂਰਾ ਨਾ ਕੀਤੇ ਜਾਣ ਵਾਲਾ ਨੁਕਸਾਨ ਪਹੁੰਚਾਇਆ। ਉਸ ਨੇ 1793 ਤੋਂ 1805 ਤੱਕ ਲੜਾਈ ਵਿੱਚ ਮਰਨ ਤੱਕ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਦੀ ਅਗਵਾਈ ਕੀਤੀ।

ਕੇਰਲਾ ਵਰਮਾ ਪਜ਼ਸ਼ੀਰਾਜਾ

ਪਜ਼ਸ਼ੀਰਾਜਾ ਦੁਆਰਾ ਨਾਇਰ ਸਿਪਾਹੀਆਂ ਅਤੇ ਕੁਰੀਚਿਆ ਸਿਪਾਹੀਆਂ ਦੀ ਮਦਦ ਨਾਲ ਗੁਰਿੱਲਾ ਯੁੱਧ ਕੀਤਾ ਗਿਆ। ਕੰਨਵਮ ਅਤੇ ਵਾਇਨਾਡ ਦੇ ਜੰਗਲ ਅੰਗਰੇਜ਼ਾਂ ਦੇ ਵਿਰੁੱਧ ਇਸ ਵਿਰੋਧ ਦਾ ਗਵਾਹ ਬਣੇ। ਵੀਰ ਪਜ਼ਸ਼ੀ ਉਨ੍ਹਾਂ ਵਿੱਚੋਂ ਵੀ ਇੱਕ ਸੀ, ਜਿਸ ਨੇ ਬ੍ਰਿਟਿਸ਼ ਫੌਜ ਦੀਆਂ ਤੋਪਾਂ ਅਤੇ ਗੋਲਾ ਬਾਰੂਦ ਦੇ ਬਾਵਜੂਦ ਆਪਣੀ ਫੌਜ ਦਾ ਮਨੋਬਲ ਬਰਕਰਾਰ ਰੱਖਿਆ।

ਪਜ਼ਸ਼ੀ ਦੀ ਫ਼ੌਜ ਦੇ ਲੜਨ ਦੇ ਹੁਨਰ ਇੰਨੇ ਤਿੱਖੇ ਅਤੇ ਜੁਗਤ ਭਰਪੂਰ ਸੀ ਕਿ ਈਸਟ ਇੰਡੀਆ ਕੰਪਨੀ ਨੂੰ 1797 ਵਿੱਚ ਪੇਰੀਆ ਪਾਸ ਉੱਤੇ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ। ਕੰਪਨੀ ਨੂੰ ਰਾਜੇ ਨਾਲ ਇੱਕ ਸੰਧੀ ‘ਤੇ ਹਸਤਾਖਰ ਕਰਨੇ ਪਏ। 1797 ਤੋਂ 1800 ਦਰਮਿਆਨ ਸ਼ਾਂਤੀ ਸੰਧੀ ਦੇ ਦੌਰਾਨ ਵੀ ਪਜ਼ਸ਼ੀਰਾਜਾ ਦੀਆਂ ਫ਼ੌਜਾਂ ਨੇ ਕੰਪਨੀ ਦੇ ਨੱਕ ਵਿੱਚ ਦਮ ਕਰੀਂ ਰੱਖਿਆ।

ਬਹਾਦਰੀ ਤੋਂ ਵੱਧ, ਅੰਗਰੇਜ਼ਾਂ ਨੇ ਪਜ਼ਸ਼ੀ ਨੂੰ ਆਪਣੀ ਧੋਖੇ ਵਾਲੀ ਆਮ ਨੀਤੀ ਨਾਲ ਨਜਿੱਠਿਆ। ਉਨ੍ਹਾਂ ਨੇ ਗੱਦਾਰਾਂ ਦੀ ਭਾਲ ਕੀਤੀ ਅਤੇ ਉਨ੍ਹਾਂ ਨੂੰ ਫੌਜਾਂ ਵਿੱਚ ਸ਼ਾਮਲ ਕੀਤਾ ਜੋ ਕੋਲਕਰਾਂ ਵਜੋਂ ਜਾਣੇ ਜਾਂਦੇ ਸਨ। ਇੱਕ ਗੁੱਰਿਲਾ ਫ਼ੌਜ ਦੂਜੀ ਗੁੱਰਿਲਾ ਫ਼ੌਜ ਦੇ ਵਿਰੁੱਧ ਖੜ੍ਹੀ ਹੋਣ ਦੇ ਨਾਲ, ਬ੍ਰਿਟਿਸ਼ ਪਜ਼ਸ਼ੀਰਾਜਾ ਨੂੰ ਵਾਇਨਾਡ ਵਿੱਚ ਇਕੱਲਾ ਕਰਨ ਵਿੱਚ ਕਾਮਯਾਬ ਹੋ ਗਿਆ।

ਕੀ ਆਰਥਰ ਵੈਲੇਸਲੀ ਵਰਗਾ ਇੱਕ ਤਜਰਬੇਕਾਰ ਤੇ ਬੁੱਧੀਮਾਨ ਫੌਜੀ ਤੇ ਇੱਕ ਪ੍ਰਸ਼ਾਸਕ ਪ੍ਰਾਪਤੀ ਹਾਸਲ ਨਹੀਂ ਕਰ ਸਕਦਾ ਸੀ, ਜਦੋਂ ਥੌਮਸ ਹਰਵੀ ਬਾਬਰ ਵਰਗੇ ਚਲਾਕ ਨੇ ਧੋਖੇਬਾਜ਼ੀ ਨਾਲ ਪ੍ਰਾਪਤੀ ਹਾਸਲ ਕਰ ਸਕਿਆ। ਉਸ ਨੇ ਸਥਾਨਕ ਮੁਖਬਰਾਂ ਦੀ ਮਦਦ ਲਈ, ਹਾਲਾਂਕਿ ਉਸ ਨੂੰ ਬਹੁਤ ਸਾਰੇ ਨਹੀਂ ਮਿਲੇ। ਇਨ੍ਹਾਂ ਮੁਖਬਰਾਂ ਨੇ ਪਜ਼ਸ਼ੀ ਦੇ ਟਿਕਾਣਿਆਂ ਦੀ ਪੋਲ ਖੋਲ੍ਹ ਦਿੱਤੀ।

ਇਹ ਵੀ ਪੜ੍ਹੋ : ਮਹਾਤਮਾ ਗਾਂਧੀ ਦੀ ਕੋਸ਼ਿਸ਼: ਕਮਰ ਕੱਪੜਾ ਅਤੇ ਇਸ ਦਾ ਮਦੁਰਈ ਨਾਲ ਸੰਬੰਧ

ਪਜ਼ਸ਼ੀਰਾਜਾ ਦੀ ਮੌਤ 1805 ਵਿੱਚ ਕੇਰਲਾ-ਕਰਨਾਟਕ ਸਰਹੱਦ ਦੇ ਨੇੜੇ ਮਾਵਿਲਮਥੋਡੂ ਨਦੀ ਦੇ ਕਿਨਾਰੇ ਹੋਈ ਸੀ। ਉਸ ਦੀ ਮੌਤ ਬਾਰੇ ਦੋ ਕਹਾਣੀਆਂ ਹਨ। ਕੁਝ ਦਾਅਵਾ ਕਰਦੇ ਹਨ ਕਿ ਉਸ ਨੇ ਬ੍ਰਿਟਿਸ਼ ਫੌਜ ਦੁਆਰਾ ਕਬਜ਼ੇ ਵਿੱਚ ਆਉਣ ਤੋਂ ਪਹਿਲਾਂ ਹੀ ਹੀਰੇ ਦੀ ਅੰਗੂਠੀ ਨਿਗਲ ਕੇ ਖੁਦਕੁਸ਼ੀ ਕਰ ਲਈ ਸੀ। ਇਕ ਹੋਰ ਧੜੇ ਦਾ ਕਹਿਣਾ ਹੈ ਕਿ ਉਸ ਨੂੰ ਅੰਗਰੇਜ਼ਾਂ ਨੇ ਗੋਲੀ ਮਾਰ ਦਿੱਤੀ ਸੀ।

ਅੰਗਰੇਜ਼ਾਂ ਨੇ ਵੀਰਾ ਪਜ਼ਸ਼ੀ ਦੀ ਮ੍ਰਿਤਕ ਦੇਹ ਨੂੰ ਮਨੰਥਾਵਦੀ ਪਹਾੜੀ ਦੀ ਚੋਟੀ 'ਤੇ ਮਵੀਲਾਮਥੋਡੂ ਨਦੀ ਦੇ ਕਿਨਾਰੇ ਤੋਂ ਬਹੁਤ ਸਤਿਕਾਰ ਨਾਲ ਲਿਆਉਣ ਦੀ ਕਹਾਣੀ ਇਤਿਹਾਸਕ ਹੈ। ਪਰ ਅਜੇ ਵੀ ਪਜ਼ਸ਼ੀ ਦੇ ਜਰਨੈਲ ਤਲੱਕਲ ਚੰਥੂ ਅਤੇ ਏਦਾਚੇਨਾ ਕੁੰਕਨ ਦੇ ਲਈ ਲੋੜੀਂਦੇ ਸਮਾਰਕ ਨਹੀਂ ਹਨ। ਇਤਿਹਾਸਕਾਰ ਮੰਗ ਕਰਦੇ ਹਨ ਕਿ ਵੀਰ ਪਜ਼ਸ਼ੀਰਾਜਾ ਦੇ ਸੰਘਰਸ਼ ਦੇ ਇਤਿਹਾਸ, ਜੋ ਕਿ ਵੱਖਵੱਖ ਪੁਰਾਤਨ ਲੇਖਾਂ ਵਿੱਚ ਖਿਲਰੇ ਹੋਏ ਹਨ, ਨੂੰ ਇਕੱਤਰ ਕੀਤਾ ਜਾਵੇ ਅਤੇ ਪਾਸ਼ਾਸੀ ਕ੍ਰਾਂਤੀ ਦੇ ਪੁਰਾਤਨ ਲੇਖਾਂ ਨੂੰ ਮੁੜ ਸੰਭਾਲਿਆ ਜਾਵੇ।

ਵੀਰ ਪਜ਼ਸ਼ੀਰਾਜਾ ਦੇ ਦੋ ਸਮਾਰਕ ਉਸ ਦੇ ਸੰਘਰਸ਼ਾਂ ਨੂੰ ਦਰਸਾਉਣ ਲਈ ਵਾਇਨਾਡ ਵਿੱਚ ਮੋਜੂਦ ਹਨ। ਪੁਲਪੱਲੀ ਮਾਵਿਲਮਥੋਡੂ ਦੇ ਕਿਨਾਰੇ ਪਾਸ਼ਾਸੀ ਮੈਮੋਰੀਅਲ ਸਤੂਪ ਜਿੱਥੇ ਪਾਸ਼ਾਸੀ ਰਾਜਾ ਸ਼ਹੀਦ ਹੋਇਆ ਸੀ ਅਤੇ ਮਨੰਥਵਾਡੀ ਵਿਖੇ ਪਾਸ਼ਾਸੀ ਦਾ ਮਕਬਰਾ ਉਸ ਦੀ ਲਾ ਮਿਸਾਲ ਲੜਾਈ ਦੀਆਂ ਕਹਾਣੀਆਂ ਦੀ ਯਾਦ ਦਿਵਾਉਂਦਾ ਹੈ।

ਇਹ ਵੀ ਪੜ੍ਹੋ : ਭਾਰਤੀ ਰਾਸ਼ਟਰੀ ਫੌਜ ਦੇ ਜਵਾਨ, ਜਿਨ੍ਹਾਂ ਨੇ ਦੇਸ਼ ਭਗਤੀ ਦੇ ਗੀਤ ਵੀ ਗਾਏ

ETV Bharat Logo

Copyright © 2024 Ushodaya Enterprises Pvt. Ltd., All Rights Reserved.