ETV Bharat / bharat

Kerala News: ਭਰਾ ਦੀ ਪਤਨੀ ਨੂੰ ਮਾਰਨ ਲਈ ਆਈਸਕ੍ਰੀਮ 'ਚ ਮਿਲਾਇਆ ਜ਼ਹਿਰ, ਬੇਟੇ ਨੇ ਖਾਧੀ ਆਈਸਕ੍ਰੀਮ ਹੋਈ ਮੌਤ, ਭੂਆ ਗ੍ਰਿਫਤਾਰ - ਕੋਝੀਕੋਡ ਜ਼ਿਲ੍ਹੇ

ਕੇਰਲ ਪੁਲਿਸ ਨੇ ਕੋਝੀਕੋਡ ਜ਼ਿਲ੍ਹੇ ਵਿੱਚ ਇੱਕ ਬੱਚੇ ਦੇ ਕਤਲ ਦੇ ਇਲਜ਼ਾਮ ਹੇਠ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਔਰਤ ਮ੍ਰਿਤਕ ਬੱਚੇ ਦੀ ਭੂਆ ਹੈ, ਜਿਸ ਨੇ ਆਈਸਕ੍ਰੀਮ 'ਚ ਜ਼ਹਿਰ ਮਿਲਾ ਕੇ ਦਿੱਤਾ ਸੀ। ਪੁਲਿਸ ਨੇ ਦੱਸਿਆ ਕਿ ਔਰਤ ਮਾਨਸਿਕ ਤੌਰ 'ਤੇ ਬਿਮਾਰ ਹੈ।

KERALA NEWS POISON MIXED IN ICE CREAM FOR KILLING BROTHERS WIFE SON ATE IT DIED AUNT ARRESTED
Kerala News: ਭਰਾ ਦੀ ਪਤਨੀ ਨੂੰ ਮਾਰਨ ਲਈ ਆਈਸਕ੍ਰੀਮ 'ਚ ਮਿਲਾਇਆ ਜ਼ਹਿਰ, ਬੇਟੇ ਨੇ ਖਾਧੀ ਆਈਕ੍ਰੀਮ ਹੋਈ ਮੌਤ , ਭੂਆ ਗ੍ਰਿਫਤਾਰ
author img

By

Published : Apr 21, 2023, 7:02 PM IST

ਕੋਝੀਕੋਡ: ਕੇਰਲ ਪੁਲਿਸ ਨੇ ਕੋਝੀਕੋਡ ਜ਼ਿਲ੍ਹੇ ਵਿੱਚ ਆਈਸਕ੍ਰੀਮ ਖਾਣ ਤੋਂ ਬਾਅਦ ਇੱਕ ਵਿਦਿਆਰਥੀ ਦੀ ਮੌਤ ਨੂੰ ਕਤਲ ਕਰਾਰ ਦਿੱਤਾ ਹੈ। ਅਹਿਮਦ ਹਸਨ ਰਿਫਾਈ (12) ਪੁੱਤਰ ਕੋਰੋਥ ਮੁਹੰਮਦ ਅਲੀ ਵਾਸੀ ਅਰੀਕੁਲਮ ਦੀ ਸੋਮਵਾਰ ਨੂੰ ਕੋਜ਼ੀਕੋਡ ਦੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ। ਮਾਮਲੇ ਦੀ ਜਾਂਚ ਤੋਂ ਬਾਅਦ ਪੁਲਸ ਨੇ ਮੁਹੰਮਦ ਅਲੀ ਦੀ ਭੈਣ ਤਾਹਿਰਾ (38) ਨੂੰ ਬੱਚੇ ਦੀ ਕਤਲ ਦੇ ਇਲਜ਼ਾਮ 'ਚ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਬੱਚੇ ਦੀ ਮੌਤ ਜ਼ਹਿਰੀਲੀ ਆਈਸਕ੍ਰੀਮ ਖਾਣ ਕਾਰਨ ਹੋਈ ਹੈ।

ਜਾਂਚ 'ਤੇ ਪੁਲਸ ਨੂੰ ਪਤਾ ਲੱਗਾ ਕਿ ਅਰੀਕੁਲਮ ਦੀ ਇਕ ਦੁਕਾਨ ਤੋਂ ਖਰੀਦੀ ਆਈਸਕ੍ਰੀਮ 'ਚ ਜ਼ਹਿਰ ਮਿਲਾਇਆ ਗਿਆ ਸੀ। ਪੁੱਛਗਿੱਛ ਦੌਰਾਨ ਮੁਲਜ਼ਮ ਤਾਹਿਰਾ ਨੇ ਮੰਨਿਆ ਕਿ ਉਹ ਮੁਹੰਮਦ ਅਲੀ ਦੀ ਪਤਨੀ ਨੂੰ ਖੁਆਉਣ ਲਈ ਜ਼ਹਿਰੀਲੀ ਆਈਸਕ੍ਰੀਮ ਲੈ ਕੇ ਆਈ ਸੀ, ਪਰ ਉਹ ਘਰ ਨਹੀਂ ਸੀ ਅਤੇ ਉਸ ਦੇ ਲੜਕੇ ਨੇ ਜ਼ਹਿਰੀਲੀ ਆਈਸਕ੍ਰੀਮ ਖਾ ਲਈ। ਦੋਵੇਂ ਪਰਿਵਾਰ ਨਾਲ ਲੱਗਦੇ ਮਕਾਨਾਂ ਵਿੱਚ ਰਹਿੰਦੇ ਹਨ। ਪੁਲਿਸ ਨੇ ਇਹ ਵੀ ਕਿਹਾ ਕਿ ਤਾਹਿਰਾ ਕਿਸੇ ਮਾਨਸਿਕ ਬਿਮਾਰੀ ਤੋਂ ਪੀੜਤ ਹੈ। ਜਾਣਕਾਰੀ ਮੁਤਾਬਕ ਬੱਚੇ ਨੇ ਐਤਵਾਰ ਨੂੰ ਜ਼ਹਿਰੀਲੀ ਆਈਸਕ੍ਰੀਮ ਖਾ ਲਈ ਸੀ।

ਆਈਸਕ੍ਰੀਮ ਖਾਣ ਤੋਂ ਬਾਅਦ ਉਸ ਨੂੰ ਉਲਟੀ ਆਈ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਮੁਥੰਬੀ ਅਤੇ ਮਾਪੇਯੁਰ ਦੇ ਕਲੀਨਿਕ 'ਚ ਲਿਜਾਇਆ ਗਿਆ। ਜਦੋਂ ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ ਤਾਂ ਉਸਨੂੰ ਸੋਮਵਾਰ ਸਵੇਰੇ ਕੋਇਲਾਂਡੀ ਤਾਲੁਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ 'ਚ ਭਰਤੀ ਹੋਣ ਤੋਂ ਥੋੜ੍ਹੀ ਦੇਰ ਬਾਅਦ ਉਸ ਨੂੰ ਕਾਲੀਕਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੂੰ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਸੋਮਵਾਰ ਸਵੇਰੇ ਬੱਚੇ ਦੀ ਮੌਤ ਹੋ ਗਈ।

ਮਾਮਲੇ ਦਾ ਪਤਾ ਲੱਗਣ 'ਤੇ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਲੀਕਟ ਮੈਡੀਕਲ ਕਾਲਜ ਭੇਜ ਦਿੱਤਾ, ਜਿੱਥੇ ਉਸ ਦਾ ਪੋਸਟਮਾਰਟਮ ਕੀਤਾ ਗਿਆ। ਬੱਚੇ ਦੇ ਸਰੀਰ 'ਚ ਅਮੋਨੀਅਮ ਫਾਸਫੋਰਸ ਦੇ ਨਿਸ਼ਾਨ ਪਾਏ ਗਏ, ਜਿਸ ਤੋਂ ਬਾਅਦ ਸਿਹਤ ਵਿਭਾਗ, ਫੂਡ ਸੇਫਟੀ ਵਿਭਾਗ, ਪੁਲਸ ਅਤੇ ਫੋਰੈਂਸਿਕ ਵਿਭਾਗ ਨੇ ਉਸ ਦੁਕਾਨ ਤੋਂ ਸੈਂਪਲ ਲਏ, ਜਿੱਥੋਂ ਆਈਸਕ੍ਰੀਮ ਖਰੀਦੀ ਗਈ ਸੀ। ਸੈਂਪਲ ਦੀ ਜਾਂਚ ਦੌਰਾਨ ਪੁਲੀਸ ਨੇ ਦੁਕਾਨ ਨੂੰ ਸੀਲ ਕਰ ਦਿੱਤਾ ਸੀ। ਪੁਲਿਸ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਕਈ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ।

ਪਰਿਵਾਰ ਅਤੇ ਹੋਰਾਂ ਤੋਂ ਪੁੱਛਗਿੱਛ ਤੋਂ ਬਾਅਦ ਪੁਲਸ ਨੇ ਮੁਹੰਮਦ ਅਲੀ ਦੀ ਭੈਣ ਤਾਹਿਰਾ ਨੂੰ ਕਤਲ ਦੇ ਇਲਜ਼ਾਮ 'ਚ ਗ੍ਰਿਫਤਾਰ ਕਰ ਲਿਆ ਹੈ। ਪੁਲਸ ਪੁੱਛਗਿੱਛ 'ਚ ਮੁਲਜ਼ਮ ਔਰਤ ਨੇ ਕਬੂਲ ਕੀਤਾ ਕਿ ਉਸ ਨੇ ਨਿੱਜੀ ਦੁਸ਼ਮਣੀ ਕਾਰਨ ਮੁਹੰਮਦ ਅਲੀ ਦੀ ਪਤਨੀ ਨੂੰ ਮਾਰਨ ਦੀ ਯੋਜਨਾ ਬਣਾਈ ਸੀ। ਕਾਲੀਕਟ ਦਿਹਾਤੀ ਜ਼ਿਲ੍ਹਾ ਪੁਲਿਸ ਮੁਖੀ ਆਰ ਕਰੁਪਾਸਾਮੀ ਦੀ ਅਗਵਾਈ ਵਿੱਚ, ਡੀਵਾਈਐਸਪੀ ਆਰ ਹਰੀਪ੍ਰਸਾਦ, ਸੀਆਈ ਕੇਸੀ ਸੁਭਾਸ਼ ਬਾਬੂ ਅਤੇ ਹੋਰ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਉੜੀਸਾ ਦੇ ਨਾਬਰੰਗਪੁਰ 'ਚ ਪੈਨਸ਼ਨ ਲੈਣ ਲਈ ਤਿੱਖੀ ਧੁੱਪ 'ਚ ਨੰਗੇ ਪੈਰੀਂ ਚੱਲੀ ਬਜ਼ੁਰਗ ਔਰਤ

ETV Bharat Logo

Copyright © 2025 Ushodaya Enterprises Pvt. Ltd., All Rights Reserved.