ਤਿਰੂਵਨੰਤਪੁਰਮ: ਕੇਰਲ ਪੁਲਿਸ ਨੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸਐਫਆਈ) ਦੇ ਸੂਬਾ ਸਕੱਤਰ ਦੀ ਸ਼ਿਕਾਇਤ ਤੋਂ ਬਾਅਦ ਇੱਕ ਪੱਤਰਕਾਰ ਸਮੇਤ ਪੰਜ ਲੋਕਾਂ ਦੇ ਖਿਲਾਫ ਜਾਅਲਸਾਜ਼ੀ, ਸਾਜ਼ਿਸ਼ ਅਤੇ ਮਾਣਹਾਨੀ ਦਾ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਨੇ ਮਹਾਰਾਜਾ ਕਾਲਜ ਦੇ ਪ੍ਰਿੰਸੀਪਲ ਡਾਕਟਰ ਵੀਐਸ ਜੋਏ, ਪੁਰਾਤੱਤਵ ਵਿਭਾਗ ਦੇ ਕੋਆਰਡੀਨੇਟਰ ਡਾਕਟਰ ਵਿਨੋਦ ਕੁਮਾਰ ਕਾਲੋਲੀਕਲ, ਕੇਐਸਯੂ ਦੇ ਸੂਬਾ ਪ੍ਰਧਾਨ ਐਲੋਸੀਅਸ ਜ਼ੇਵੀਅਰ, ਕੇਐਸਯੂ ਯੂਨਿਟ ਦੇ ਇੰਚਾਰਜ ਸੀਏ ਫਾਜ਼ਿਲ ਅਤੇ ਏਸ਼ੀਆਨੈੱਟ ਨਿਊਜ਼ ਦੀ ਰਿਪੋਰਟਰ ਅਖਿਲਾ ਨੰਦਕੁਮਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੀਐਮ ਅਰਸ਼ੋ ਦੀ ਸ਼ਿਕਾਇਤ ਮਗਰੋਂ ਮਾਮਲਾ ਦਰਜ: ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਸੂਬਾ ਸਕੱਤਰ ਪੀਐਮ ਅਰਸ਼ੋ ਨੇ ਸ਼ਿਕਾਇਤ ਦਰਜ ਕਰਵਾਈ ਹੈ। ਜਿਸ ਵਿੱਚ ਇਹ ਦੋਸ਼ ਲਾਇਆ ਗਿਆ ਸੀ ਕਿ ਮਹਾਰਾਜਾ ਕਾਲਜ ਨੇ ਜਾਣਬੁੱਝ ਕੇ ਇੱਕ ਇਮਤਿਹਾਨ ਦੇ ਝੂਠੇ ਨਤੀਜੇ ਪੋਸਟ ਕੀਤੇ, ਜਿਸ ਵਿੱਚ ਉਸਨੇ ਰਜਿਸਟਰਡ ਵੀ ਨਹੀਂ ਸੀ, ਉਸਨੂੰ ਜ਼ਲੀਲ ਕਰਨ ਅਤੇ ਬਦਨਾਮ ਕਰਨ ਦੇ ਉਦੇਸ਼ ਨਾਲ ਇਹ ਕੀਤਾ ਗਿਆ ਹੈ। ਅਰਸ਼ੋ ਨੇ ਅੱਗੇ ਦਾਅਵਾ ਕੀਤਾ ਕਿ ਰਿਪੋਰਟਰ ਅਤੇ ਹੋਰਾਂ ਨੇ ਸੋਸ਼ਲ ਮੀਡੀਆ ਰਾਹੀਂ ਇਹ ਝੂਠੀ ਜਾਣਕਾਰੀ ਫੈਲਾਈ ਹੈ। ਕਾਲਜ ਦੀ ਵੈੱਬਸਾਈਟ 'ਤੇ ਨਤੀਜਾ ਦਿਖਾਏ ਜਾਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ, ਜਿੱਥੇ ਪੀਐੱਮ ਅਰਸ਼ੋ ਦੇ ਅੰਕ ਉਸ ਦੀ ਮਾਰਕਸ਼ੀਟ 'ਚ ਜ਼ੀਰੋ ਦਿਖਾਏ ਗਏ ਸਨ, ਪਰ ਉਸ ਨੂੰ ਪਾਸ ਦੱਸਿਆ ਗਿਆ ਸੀ।
ਐਸਐਫਆਈ ਆਗੂ ਨੇ ਕਿਹਾ ਕਿ ਉਸ ਨੇ ਪੁਰਾਤੱਤਵ ਸ਼ਾਸਤਰ ਦੀ ਪ੍ਰੀਖਿਆ ਲਈ ਵੀ ਰਜਿਸਟ੍ਰੇਸ਼ਨ ਨਹੀਂ ਕਰਵਾਈ ਸੀ, ਜਿਸ ਵਿੱਚ ਉਹ ‘ਪਾਸ’ ਹੋਈ ਦੱਸਿਆ ਜਾ ਰਿਹਾ ਹੈ। ਪੀਐਮ ਅਰਸ਼ੋ ਏਰਨਾਕੁਲਮ ਦੇ ਮਹਾਰਾਜਾ ਕਾਲਜ ਦੀ ਸਾਬਕਾ ਪੋਸਟ ਗ੍ਰੈਜੂਏਟ ਵਿਦਿਆਰਥਣ ਹੈ। ਉਧਰ, ਕਾਲਜ ਪ੍ਰਿੰਸੀਪਲ ਵੀਐਸ ਜੋਏ ਨੇ ਕਿਹਾ ਕਿ ਤਕਨੀਕੀ ਖ਼ਰਾਬੀ ਕਾਰਨ ਇਹ ਭੰਬਲਭੂਸਾ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਰਸ਼ੋ ਦੇ ਮਾਮਲੇ ਵਿੱਚ ਜੋ ਕੁਝ ਹੋਇਆ, ਉਹ ਤਕਨੀਕੀ ਗਲਤੀ ਸੀ। ਅੰਕ ਜ਼ੀਰੋ ਹਨ ਪਰ ਮਾਰਕ ਸ਼ੀਟ ਵਿੱਚ 'ਪਾਸ' ਗਲਤ ਲਿਖਿਆ ਗਿਆ ਹੈ।
- ਪੰਜਾਬ ਪੁਲਿਸ ਵੱਲੋਂ ਗੈਰ-ਕਾਨੂੰਨੀ ਲਾਟਰੀ ਆਪਰੇਟਰਾਂ, ਜੂਏਬਾਜ਼ਾਂ ਖ਼ਿਲਾਫ਼ ਸੂਬਾ-ਪੱਧਰੀ ਕਾਰਵਾਈ
- ਸਿਵਲ ਹਸਪਤਾਲ 'ਚ 2 ਧਿਰਾਂ ਵਿਚਕਾਰ ਝੜਪ ਚੱਲੇ ਇੱਟਾਂ-ਰੋੜੇ, ਕਈਆਂ ਦੇ ਫਟੇ ਸਿਰ
- ਮਹਾਪੰਚਾਇਤ 'ਚ ਪਹਿਲਵਾਨਾਂ ਦਾ ਐਲਾਨ, ਬ੍ਰਿਜਭੂਸ਼ਣ 15 ਜੂਨ ਤੱਕ ਨਾ ਕੀਤਾ ਗ੍ਰਿਫਤਾਰ ਤਾਂ ਲੱਗੇਗਾ ਧਰਨਾ, ਮਸਲਾ ਹੱਲ ਹੋਣ ਤੱਕ ਨਹੀਂ ਖੇਡਾਗੇ ਏਸ਼ੀਆਈ ਖੇਡਾਂ
ਪ੍ਰਿੰਸੀਪਲ ਨੇ ਦਿੱਤੀ ਸਫਾਈ: ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਅਰਸ਼ੋ ਨੇ ਜੋ ਕਿਹਾ ਉਹ ਸਹੀ ਹੈ ਅਤੇ ਉਸ ਨੇ ਇਸ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਵੀ ਨਹੀਂ ਕਰਵਾਈ ਸੀ। ਇਸ ਦੌਰਾਨ ਕੇਰਲ ਯੂਨੀਅਨ ਆਫ ਵਰਕਿੰਗ ਜਰਨਲਿਸਟਸ ਨੇ ਰਿਪੋਰਟਰ ਖਿਲਾਫ ਕਾਰਵਾਈ ਦਾ ਵਿਰੋਧ ਕਰਦੇ ਹੋਏ ਇਸ ਨੂੰ ਪ੍ਰੈੱਸ ਦੀ ਆਜ਼ਾਦੀ 'ਤੇ 'ਗੈਰ-ਜਮਹੂਰੀ' ਹਮਲਾ ਕਰਾਰ ਦਿੱਤਾ ਹੈ। (ਏਐਨਆਈ)