ETV Bharat / bharat

Karwa Chauth 2021: ਸੁਹਾਗਨਾਂ ਦੇ ਸੁਭਾਗ ਨੂੰ ਅਖੰਡ ਰੱਖੇਗਾ ਕਰਵਾ ਚੌਥ ਦਾ ਵਰਤ

author img

By

Published : Oct 23, 2021, 8:22 AM IST

Updated : Oct 24, 2021, 6:31 AM IST

ਇਸ ਸਾਲ ਕਰਵਾ ਚੌਥ ਦਾ ਤਿਉਹਾਰ 24 ਅਕਤੂਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਵਿਆਹੁਤਾ ਔਰਤਾਂ ਆਪਣੇ ਪਤੀਆਂ ਲਈ ਵਰਤ ਰੱਖਦੀਆਂ ਹਨ। ਇਸ ਸਾਲ 2021 ਵਿੱਚ, ਕਰਵਾ ਚੌਥ ਦੇ ਵਰਤ ਦੇ ਦਿਨ ਇੱਕ ਸ਼ੁਭ ਅਤੇ ਖ਼ਾਸ ਸੰਜੋਗ ਬਣ ਰਿਹਾ ਹੈ। ਪੰਚਾਂਗ ਦੇ ਮੁਤਾਬਕ, ਇਸ ਵਾਰ ਕਰਵਾ ਚੌਥ ਦਾ ਚੰਦਰਮਾ ਰੋਹਿਣੀ ਨਛੱਤਰ ਵਿੱਚ ਪ੍ਰਗਟ ਹੋਵੇਗਾ।ਕਰਵਾ ਚੌਥ ਦਾ ਵਰਤ ਪਤੀ ਤੇ ਪਤਨੀ ਦੇ ਰਿਸ਼ਤੇ ਦੀ ਖੁਸ਼ਹਾਲੀ ਲਈ ਮਨਾਇਆ ਜਾਂਦਾ ਹੈ।

Karwa Chauth 2021
ਕਰਵਾ ਚੌਥ ਦਾ ਵਰਤ

ਹੈਦਰਾਬਾਦ : ਹਿੰਦੂ ਧਰਮ ਵਿਚ ਕਰਵਾਚੌਥ ਦਾ ਤਿਉਹਾਰ (Karwa Chauth) ਸਭ ਤੋਂ ਅਹਿਮ ਤਿਉਹਾਰਾਂ ਚੋਂ ਇੱਕ ਹੈ। ਇਸ ਨੂੰ ਸਭ ਤੋਂ ਮੁਸ਼ਕਲ ਵਰਤ ਵੀ ਮੰਨਿਆ ਗਿਆ ਹੈ। ਇਸ ਦਿਨ ਸੁਹਾਗਨ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ ਲਈ ਸ਼ਰਧਾ ਅਤੇ ਭਗਤੀ ਭਾਵ ਨਾਲ ਵਰਤ ਰੱਖਦੀਆਂ ਹਨ। ਪੂਰਾ ਦਿਨ ਬਿਨਾਂ ਕੁੱਝ ਖਾਧੇ ਅਤੇ ਪਾਣੀ ਪੀਤੇ ਉਹ ਇਸ ਵਰਤ ਨੂੰ ਪੂਰਾ ਕਰਦੀਆਂ ਹਨ। ਇਸ ਸਾਲ ਇਹ ਤਿਉਹਾਰ 24 ਅਕਤੂਬਰ 2021 ਨੂੰ ਹੈ। ਇਹ ਵਰਤ ਕੱਤਕ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਥੀ ਤਿਥੀ ਨੂੰ ਮਨਾਇਆ ਜਾਂਦਾ ਹੈ।

ਕਰਵਾ ਚੌਥ ਨੂੰ ਸੰਕਸ਼ਟੀ ਚਤੁਰਥੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਰਵਾ ਚੌਥ ਦਾ ਪੁਰਬ ਕੱਤਕ ਮਹੀਨੇ ਆਉਂਦਾ ਹੈ ਤੇ ਹਿੰਦੂ ਪੰਚਾਂਗ ਮੁਤਾਬਕ ਕੱਤਕ ਮਹੀਨੇ ਦੀ ਸ਼ੁਰੂਆਤ 21 ਅਕਤੂਬਰ ਤੋਂ ਹੋ ਗਈ ਹੈ ਜਦੋਂਕਿ 19 ਨਵੰਬਰ ਨੂੰ ਕੱਤਕ ਮਹੀਨੇ ਦਾ ਸਮਾਪਨ ਹੋਵੇਗਾ।

ਕਰਵਾ ਚੌਥ ਵਰਤ ਦੀ ਕਹਾਣੀ (Karwa Chauth story)

ਪੌਰਾਣਿਕ ਕਥਾਵਾਂ ਦੇ ਮੁਤਾਬਕ , ਜਦੋਂ ਦੇਵਤਾ ਅਤੇ ਦੈਂਤਾਂ ਵਿਚਾਲੇ ਜੰਗ ਸ਼ੁਰੂ ਹੋਈ ਤਾਂ ਬ੍ਰਹਮਾ ਜੀ ਨੇ ਦੇਵਤਿਆਂ ਦੀਆਂ ਪਤਨੀਆਂ ਨੂੰ ਕਰਵਾ ਚੌਥ ਦਾ ਵਰਤ ਰੱਖਣ ਲਈ ਕਿਹਾ ਸੀ। ਮਾਨਤਾ ਮੁਤਾਬਕ ਇਸੇ ਦਿਨ ਤੋਂ ਕਰਵਾ ਚੌਥ ਦਾ ਵਰਤ ਰੱਖਣ ਦੀ ਪਰੰਪਰਾ ਸ਼ੁਰੂ ਹੋਈ। ਇਹ ਵੀ ਦੱਸਿਆ ਗਿਆ ਹੈ ਕਿ ਭਗਵਾਨ ਸ਼ਿਵ ਨੂੰ ਪਤੀ ਰੂਪ 'ਚ ਪ੍ਰਾਪਤ ਕਰਨ ਲਈ ਮਾਤਾ ਪਾਰਵਤੀ ਨੇ ਵੀ ਇਹ ਵਰਤ ਰੱਖਿਆ ਸੀ। ਇਸ ਦਿਨ ਭਗਵਾਨ ਸ਼ਿਵ, ਮਾਤਾ ਪਾਰਵਤੀ ਤੇ ਗਣੇਸ਼ ਦੀ ਪੂਜਾ ਦੇ ਨਾਲ-ਨਾਲ ਕਰਵਾ ਮਾਤਾ ਦੀ ਵੀ ਪੂਜਾ ਹੁੰਦੀ ਹੈ।

ਕਰਵਾ ਚੌਥ ਦਾ ਸ਼ੁੱਭ ਮਹੂਰਤ (karwa chauth subh mahurat )

  • ਕਰਵਾ ਚੌਥ ਦਾ ਵਰਤ 24 ਅਕਤੂਬਰ 2021
  • ਚਤੁਰਥੀ ਤਿਥੀ ਦਾ ਆਰੰਭ -24 ਅਕਤਬੂਰ 2021 ਨੂੰ ਸਵੇਰੇ 03 : 01 ਮਿੰਟ ਤੋਂ
  • ਚਤੁਰਥੀ ਤਿਥੀ ਦਾ ਸਮਾਪਨ- 25 ਅਕਤਬੂਰ 2021 ਨੂੰ ਸਵੇਰੇ 05 : 43 ਮਿੰਟ 'ਤੇ
  • ਕਰਵਾ ਚੌਥ ਵਰਤ ਪੂਜਾ ਦਾ ਸ਼ੁੱਭ ਮਹੂਰਤ- 24 ਅਕਤਬੂਰ ਨੂੰ ਸ਼ਾਮ 05 : 43 ਮਿੰਟ ਤੋਂ 06 : 59 ਮਿੰਟ ਤੱਕ ਰਹੇਗਾ।

ਕਰਵਾ ਚੌਥ 'ਤੇ ਬਣ ਰਿਹਾ ਖ਼ਾਸ ਸੰਜੋਗ

ਇਸ ਸਾਲ ਯਾਨੀ 2021 ਵਿੱਚ ਕਰਵਾ ਚੌਥ ਵਰਤ ਦੇ ਦਿਨ ਇੱਕ ਸ਼ੁਭ ਅਤੇ ਖ਼ਾਸ ਸੰਜੋਗ ਬਣ ਰਿਹਾ ਹੈ।ਪੰਚਾਂਗ ਮੁਤਾਬਕ ਇਸ ਵਾਰ ਕਰਵਾ ਚੌਥ ਦਾ ਚੰਦ ਰੋਹਿਣੀ ਨਕਸ਼ਛੱਤਰ ਵਿੱਚ ਆਵੇਗਾ। ਮਾਨਤਾ ਦੇ ਮੁਤਾਬਕ ਇਸ ਨਕਸ਼ਛੱਤਰ ਵਿੱਚ ਵਰਤ ਰੱਖਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ

ਚੰਦਰਮਾ ਦਰਸ਼ਨ ਦਾ ਸਮਾਂ

ਇਹ ਵੀ ਮੰਨਿਆ ਜਾਂਦਾ ਹੈ ਕਿ ਅਜਿਹੇ ਸਮੇਂ ਤੇ, ਚੰਦਰ ਦਰਸ਼ਨ ਲੋੜੀਂਦੇ ਨਤੀਜੇ ਦਿੰਦਾ ਹੈ. ਇਸ ਵਾਰ ਕਰਵਾ ਚੌਥ ਯਾਨੀ ਐਤਵਾਰ 24 ਅਕਤੂਬਰ ਨੂੰ ਚੰਦਰਮਾ ਰਾਤ 08:07 ਵਜੇ ਨਿਕਲੇਗਾ। ਅਜਿਹੀ ਸਥਿਤੀ ਵਿੱਚ, ਵਰਤ ਰੱਖਣ ਵਾਲੀਆਂ ਔਰਤਾਂ ਇਸ ਸਮੇਂ ਚੰਦਰਮਾ ਵੇਖ ਸਕਦੀਆਂ ਹਨ। ਵਰਤ ਰੱਖਣ ਵਾਲੀਆਂ ਔਰਤਾਂ ਚੰਦਰਮਾ ਦੇਖਣ ਤੋਂ ਬਾਅਦ ਹੀ ਵਰਤ ਤੋੜਨਗੀਆਂ।

ਕਿਵੇਂ ਕਰੀਏ ਕਰਵਾ ਚੌਥ ਦਾ ਵਰਤ

  • ਇਸ ਦਿਨ ਸਵੇਰੇ ਇਨਸ਼ਾਨ ਕਰਨ ਤੋਂ ਬਾਅਦ ਸਾਫ਼ ਕੱਪੜੇ ਪਾਉਣ ਤੇ ਵਰਤ ਕਰਨ ਦਾ ਸੰਕਲਪ ਲਓ।
  • ਕਰਵਾ ਚੌਥ ਦੇ ਦਿਨ ਸਵੇਰੇ ਉੱਠ ਕੇ ਸਰਗੀ ਦਾ ਸੇਵਨ ਕੀਤਾ ਜਾਂਦਾ ਹੈ। ਇਸ ਮਗਰੋਂ ਘਰ ਦੇ ਬਜ਼ੁਰਗਾਂ ਦਾ ਅਸ਼ੀਰਵਾਦ ਲੈ ਕੇ ਕਰਵਾ ਚ
  • ਇਸ ਵਰਤ 'ਚ ਪਾਣੀ ਪੀਣਾ ਵੀ ਵਰਜਿਤ ਹੈ। ਇਸ ਲਈ ਪਾਣੀ ਨਾ ਪੀਓ।
  • ਜਦੋਂ ਪੂਜਾ ਕਰਨ ਬੈਠੋ ਤਾਂ ਮੰਤਰ ਦੇ ਜਾਪ ਦੇ ਨਾਲ ਵਰਤ ਦੀ ਸ਼ੁਰੂਆਤ ਕਰੋ। ਇਹ ਮੰਤਰ ਹੈ : 'ਮਮ ਸੁਖਸੌਭਾਗਯਰ ਪੁਤਰਪੌਤਰਾਦਿ ਸੁਸਥਿਰ ਸ਼੍ਰੀ ਪ੍ਰਾਪਤਯ ਕਰਕ ਚਤੁਰਥੀ ਵਰਤਮਹਮ ਕਰੀਸ਼ਯ।'
  • ਇਸ ਤੋਂ ਬਾਅਦ ਮਾਂ ਪਾਰਵਤੀ ਦਾ ਸੁਰਾਗ ਸਮੱਗਰੀ ਆਦਿ ਨਾਲ ਸ਼ਿੰਗਾਰ ਕਰੋ।
  • ਸ਼ਿੰਗਾਰ ਤੋਂ ਬਾਅਦ ਭਗਵਾਨ ਸ਼ਿਵ ਅਤੇ ਮਾਂ ਪਾਵਰਤੀ ਦੀ ਅਰਾਧਨਾ ਕਰੋ ਤੇ ਕੋਰੇ ਕਰਵੇ 'ਚ ਪਾਣੀ ਭਰ ਕੇ ਪੂਜਾ ਕਰੋ। ਇੱਥੇ ਕਰਵੇ 'ਚ ਪਾਣੀ ਰੱਖਣਾ ਜ਼ਰੂਰੀ ਹੈ।
  • ਪੂਰੇ ਦਿਨ ਦਾ ਵਰਤ ਰੱਖੋ ਅਤੇ ਵਰਤ ਦੀ ਕਥਾ ਸੁਣੋ।
  • ਰਾਤ ਨੂੰ ਚੰਦਰਮਾ ਦੇ ਦਰਸ਼ਨ ਕਰਨ ਤੋਂ ਬਾਅਦ ਹੀ ਆਪਣਏ ਪਤੀ ਦੇ ਨਾਲ ਵਰਤ ਖੋਲ੍ਹੋ। ਇਸ ਦੌਰਾਨ ਪਤੀ ਹੱਥੋਂ ਹੀ ਅੰਨ ਤੇ ਜਲ ਗ੍ਰਹਿਣ ਕਰੋ।
  • ਵਰਤ ਤੋੜਨ ਤੋਂ ਬਾਅਦ ਪਤੀ ਤੇ ਘਰ ਦੇ ਵੱਡੇ ਬਜ਼ੁਰਗਾਂ ਦਾ ਅਸ਼ੀਰਵਾਦ ਲਵੋ ਤੇ ਵਰਤ ਸਮਾਪਤ ਕਰੋ।

ਕੀ ਹੈ ਇਸ ਤਿਉਹਾਰ ਦਾ ਮਹੱਤਵ

ਕਰਵਾ ਚੌਥ ਦਾ ਵਰਤ ਪਤੀ ਅਤੇ ਪਤਨੀ ਦੇ ਰਿਸ਼ਤੇ ਦੀ ਖੁਸ਼ਹਾਲੀ ਲਈ ਮਨਾਇਆ ਜਾਂਦਾ ਹੈ। ਇਸ ਦਿਨ ਵਿਧੀ ਪੂਵਰਕ ਪੂਜਾ ਕਰਨ ਨਾਲ ਵਿਆਹੁਦਾ ਜੀਵਨ ਵਿਚ ਖੁਸ਼ਹਾਲੀ ਆਉਂਦੀ ਹੈ। ਔਰਤਾਂ ਪਤੀ ਦੀ ਲੰਮੀ ਉਮਰ ਅਤੇ ਸਫਲਤਾ ਲਈ ਇਹ ਵਰਤ ਰੱਖਦੀਆਂ ਹਨ। ਕਰਵਾ ਚੌਥ ਦੇ ਵਰਤ ਨੂੰ ਸਭ ਤੋਂ ਔਖੇ ਵਰਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਦਿਨ ਵਰਤ ਰੱਖਣ ਵਾਲੀਆਂ ਔਰਤਾਂ ਚੰਦਰਮਾ ਦੇਖ ਕੇ ਹੀ ਵਰਤ ਤੋੜਦੀਆਂ ਹਨ। ਮੰਨਿਆ ਜਾਂਦਾ ਹੈ ਕਿ ਵਤ ਸਾਵਿਤਰੀ ਵਰਤ ਦੀ ਤਰ੍ਹਾਂ ਕਰਵਾ ਚੌਥ ਵਰਤ ਰੱਖਣ ਨਾਲ ਪਤੀ ਦੀ ਲੰਬੀ ਉਮਰ ਹੁੰਦੀ ਹੈ ਅਤੇ ਵਿਆਹੁਤਾ ਜੀਵਨ ਖੁਸ਼ਹਾਲ ਹੁੰਦਾ ਹੈ। ਇਸ ਦੇ ਨਾਲ ਹੀ ਵਰਤ ਰੱਖਣ ਵਾਲੀਆਂ ਔਰਤਾਂ ਦਾ ਅਖੰਡ ਸੁਭਾਗ ਕਾਇਮ ਰਹਿੰਦਾ ਹੈ।

Last Updated : Oct 24, 2021, 6:31 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.