ਨਵੀਂ ਦਿੱਲੀ: ਭਾਰਤ ਸਰਕਾਰ ( Indian Govt.) 19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ (Guru Nanak Gurpurab 2021) ਤੋਂ ਪਹਿਲਾਂ ਕਰਤਾਰਪੁਰ ਲਾਂਘਾ (Kartarpur Corridor) ਖੋਲਣ 'ਤੇ ਵਿਚਾਰ ਕਰ ਰਹੀ ਹੈ।
ਪਿਛਲੇ 2 ਦਿਨਾਂ ਤੋਂ ਪੰਜਾਬ ਭਾਜਪਾ ਲੀਡਰਸ਼ਿਪ ( Punjab BJP leadership) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ( PM Narendra Modi), ਰਾਸ਼ਟਰਪਤੀ ਰਾਮਨਾਥ ਕੋਵਿੰਦ ( President Ramnath Kovind), ਗ੍ਰਹਿ ਮੰਤਰੀ ਅਮਿਤ ਸ਼ਾਹ (Home Minister Amit Shah) ਨਾਲ ਮੁਲਾਕਾਤ ਕਰਕੇ ਇਸ ਸਬੰਧੀ ਮੰਗ ਕੀਤੀ ਹੈ।
ਸੋਮਵਾਰ ਨੂੰ ਅਮਿਤ ਸ਼ਾਹ ਅੱਗੇ ਰੱਖੀ ਮੰਗ
ਬੀਤੀ ਸ਼ਾਮ ਪੰਜਾਬ ਤੇ ਦਿੱਲੀ ਦਾ ਵਫਦ ਨੇ ਗ੍ਰਹਿ ਮੰਤਰੀ ਨੂੰ ਮਿਲਿਆ, ਜਿਸ ਮਗਰੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ (Ashwani Sharma) ਪੱਤਰਕਾਰਾਂ ਨੂੰ ਕਿਹਾ, "ਗ੍ਰਹਿ ਮੰਤਰੀ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਕਿ ਨਾਨਕ ਨਾਮ ਲੇਵਾ ਸੰਗਤ ਦੀਆਂ ਭਾਵਨਾਵਾਂ ਦਾ ਧਿਆਨ ਰੱਖਦੇ ਹੋਏ ਹੀ ਫੈਸਲਾ ਲਿਆ ਜਾਵੇਗਾ।"
ਭਾਜਪਾ ਆਗੂ ਤਰੁਣ ਚੁੱਘ ਨੇ ਮੀਡੀਆ ਨਾਲ ਮੁਖ਼ਾਤਿਬ ਹੁੰਦਿਆਂ ਦੱਸਿਆ ਕਿ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੀ ਅਗਵਾਈ 'ਚ ਵੱਖ ਵੱਖ ਜ਼ਿਲ੍ਹਿਆਂ ਦੇ ਨੁੰਮਾਂਦਿਆਂ ਦਾ ਵਫਦ ਗ੍ਰਹਿ ਮੰਤਰੀ ਅਮਿਤ ਸ਼ਾਹ (Home Minister Amit Shah) ਨੂੰ ਮਿਲਿਆ ਤੇ ਬੇਨਤੀ ਕੀਤੀ ਕਿ 19 ਨਵੰਬਰ ਨੂੰ ਗੁਰਪੁਰਬ ਤੋਂ ਪਹਿਲਾਂ ਕਰਤਾਰਪੁਰ ਲਾਂਘਾ (Kartarpur Corridor) ਖੋਲ੍ਹਿਆ ਜਾਵੇ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਗ੍ਰਹਿ ਮੰਤਰੀ ਸਾਡੀ ਮੰਗ ਮੰਨੀ
ਇਸ ਤੋਂ ਪਹਿਲਾਂ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
ਪੰਜਾਬ ਭਾਜਪਾ ਵਫਦ (Punjab BJP) ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕੀਤੀ , ਜਿਸ ਦੌਰਾਨ ਕਰਤਾਰਪੁਰ ਲਾਂਘਾ (kartarpur corridor) ਖੋਲ੍ਹਣ ਸਬੰਧੀ ਮੰਗ ਪੱਤਰ ਸੌਂਪਿਆ। ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਮਗਰੋ ਪੰਜਾਬ ਭਾਜਪਾ ਦੇ ਜਨਰਲ ਸੈਕਟਰੀ ਦਿਆਲ ਸਿੰਘ ਸੋਢੀ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਤੋਂ ਬਾਅਦ ਰਾਸ਼ਟਰਪਤੀ ਨੂੰ ਵੀ ਅਪੀਲ ਕੀਤੀ ਤੇ ਸਾਨੂੰ ਉਮੀਦ ਹੈ ਕਿ 1-2 ਦਿਨਾਂ 'ਚ ਲਾਂਘਾ ਖੁੱਲ੍ਹ ਜਾਵੇਗਾ ਤੇ ਸੰਗਤ ਉਥੇ ਦਰਸ਼ਨ ਕਰ ਸਕੇਗੀ।
ਇਹ ਵੀ ਪੜ੍ਹੋ: Reopening Kartarpur Corridor: ਪੰਜਾਬ ਭਾਜਪਾ ਵਫਦ ਨੇ ਰਾਸ਼ਟਰਪਤੀ ਨਾਲ ਕੀਤੀ ਮੁਲਾਕਾਤ
ਐਤਵਾਰ ਨੂੰ ਪ੍ਰਧਾਨ ਮੰਤਰੀ ਨੂੰ ਮਿਲਿਆ ਸੀ ਵਫਦ
ਐਤਵਾਰ ਨੂੰ ਪੰਜਾਬ ਭਾਜਪਾ (Punjab BJP) ਲੀਡਰਸ਼ਿਪ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨਾਲ ਮੁਲਾਕਾਤ ਕੀਤੀ ਸੀ।
ਇਸ ਵਫ਼ਦ ਵਿੱਚ ਭਾਜਪਾ ਦੇ ਕੌਮੀ ਮੀਤ ਪ੍ਰਧਾਨ ਸੌਦਾਨ ਸਿੰਘ, ਭਾਜਪਾ ਦੇ ਕੌਮੀ ਜਨਰਲ ਸਕੱਤਰ ਤੇ ਸੂਬਾ ਭਾਜਪਾ ਇੰਚਾਰਜ ਦੁਸ਼ਯੰਤ ਗੌਤਮ, ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਭਾਜਪਾ ਦੇ ਕੌਮੀ ਸਕੱਤਰ ਤੇ ਸੂਬਾ ਭਾਜਪਾ ਸਹਿ-ਇੰਚਾਰਜ ਨਰਿੰਦਰ ਸਿੰਘ ਰੈਨਾ, ਭਾਜਪਾ ਦੇ ਕੌਮੀ ਬੁਲਾਰੇ ਡਾ. ਆਰ. ਪੀ. ਸਿੰਘ, ਸੂਬਾ ਜਨਰਲ ਸਕੱਤਰ ਰਾਜੇਸ਼ ਬੱਗਾ, ਦਿਆਲ ਸਿੰਘ ਸੋਢੀ, ਰਜਿੰਦਰ ਮੋਹਨ ਸਿੰਘ ਛੀਨਾ, ਹਰਜੀਤ ਸਿੰਘ ਗਰੇਵਾਲ, ਸੰਤੋਖ ਸਿੰਘ ਗੁਮਟਾਲਾ, ਵਿਕਰਮਜੀਤ ਸਿੰਘ ਚੀਮਾ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ: ਕਰਤਾਰਪੁਰ ਲਾਂਘਾ ਖੋਲ੍ਹਣ ਨੂੰ ਲੈਕੇ ਭਾਜਪਾ ਲੀਡਰਾਂ ਨੇ ਕੀਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ
ਮੁਲਾਕਾਤ ਤੋਂ ਬਾਅਦ ਪੰਜਾਬ ਭਾਜਪਾ ਪ੍ਰਧਾਨ (Punjab BJP President) ਅਸ਼ਵਨੀ ਸ਼ਰਮਾ (Ashwani Sharma) ਨੇ ਕਿਹਾ ਕਿ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਜਲਦੀ ਤੋਂ ਜਲਦੀ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਇਜ਼ਾਜਤ ਦੇਣ। ਸ਼ਰਮਾ ਨੇ ਕਿਹਾ ਕਿ ਨਾਨਕ ਨਾਮ ਲੇਵਾ ਸੰਗਤਾਂ ਸਮੇਤ ਅਸੀਂ ਸਾਰੇ ਵਿਛੜੇ ਗੁਰੂਧਾਮਾਂ ਦੇ ਦਰਸ਼ਨਾਂ ਲਈ ਖੁੱਲ੍ਹੇ ਦਰਸ਼ਨ-ਦੀਦਾਰੇ ਦੀ ਰੋਜ਼ਾਨਾ ਅਰਦਾਸ ਕਰਦੇ ਹਾਂ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ ਗਲਤ ਨੀਤੀਆਂ ਕਾਰਨ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਸਿਰਫ਼ 4.7 ਕਿਲੋਮੀਟਰ ਅੰਦਰ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (Gurdwara Sri Kartarpur Sahib) ਨੂੰ ਦੇਸ਼ ਦੀ ਆਜ਼ਾਦੀ ਦੇ ਸਮੇਂ ਪਾਕਿਸਤਾਨ ਵਿਚ ਛੱਡ ਦਿੱਤਾ ਗਿਆ ਸੀ, ਜੋ ਕਿ ਭਾਰਤ ਦਾ ਹਿੱਸਾ ਹੋਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਨਾਨਕ ਨਾਮ ਲੇਵਾ ਸੰਗਤ ਦੀ ਅਰਦਾਸ ਨੂੰ 60 ਸਾਲਾਂ ਤੱਕ ਤਤਕਾਲੀ ਕਾਂਗਰਸ ਸਰਕਾਰਾਂ ਨੇ ਅਣਗੌਲਿਆ ਕੀਤਾ।
ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ 2014 ਵਿੱਚ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਬਣਨ ਤੋਂ ਬਾਅਦ ਇਸ ਦਿਸ਼ਾ ਵਿੱਚ ਯਤਨ ਸ਼ੁਰੂ ਕੀਤੇ ਗਏ ਸਨ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਨੇ ਪੰਜਾਬ, ਪੰਜਾਬੀਅਤ ਅਤੇ ਸਿੱਖਾਂ ਨਾਲ ਵਿਸ਼ੇਸ਼ ਮੋਹ ਰੱਖਦੇ ਹੋਏ ਕਰਤਾਰਪੁਰ ਲਾਂਘੇ ਦੀ ਉਸਾਰੀ ਸ਼ੁਰੂ ਕਰਵਾਈ ਸੀ। ਇਸ ਦਾ ਉਦਘਾਟਨ 9 ਨਵੰਬਰ 2019 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਸੰਗਤ ਦੀਆਂ ਅਰਦਾਸਾਂ ਨੂੰ ਪੂਰਾ ਕਰਦਿਆਂ ਕੀਤਾ ਸੀ। ਹੁਣ ਇਹ ਕੋਵਿਡ ਮਹਾਮਾਰੀ ਕਾਰਨ ਇਹ ਲਾਂਘਾ ਪਿਛਲੇ ਡੇਢ ਸਾਲ ਤੋਂ ਬੰਦ ਹੈ, ਜਿਸ ਕਾਰਨ ਭਾਰਤ ਤੋਂ ਸ਼ਰਧਾਲੂ ਪਾਕਿਸਤਾਨ (Pakistan) ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕਦੇ।
ਉਹਨਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਸਿੱਖ ਭਾਵਨਾ ਨੂੰ ਸਮਝਦੇ ਹੋਏ, ਕਰਤਾਰਪੁਰ ਲਾਂਘਾ ਬਣਾਇਆ। ਉਨ੍ਹਾਂ ਕਿਹਾ ਕਿ ਮਾਰਚ 2020 'ਚ ਕੋਵਿਡ ਮਹਾਂਮਾਰੀ ਕਾਰਨ ਕਰਤਾਰਪੁਰ ਲਾਂਘਾ (Kartarpur Corridor) ਬੰਦ ਹੋ ਗਿਆ ਸੀ, ਪਰ ਹੁਣ ਕੋਰੋਨਾ ਦੀ ਮਹਾਂਮਾਰੀ ਵੀ ਕਾਬੂ ਹੇਠ ਹੈ ਤੇ ਦੇਸ਼ ਅੰਦਰ 110 ਕਰੋੜ ਟੀਕਾਕਰਨ (110 crore vaccinations) ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਅਸੀਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ 19 ਨਵੰਬਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ (Prakash Purab of Guru Nanak Dev Ji) ਤੋਂ ਪਹਿਲਾਂ ਇਹ ਲਾਂਘਾ ਖੋਲ੍ਹ ਦਿੱਤਾ ਜਾਵੇ।
ਸਿੱਖ ਸਮਾਜ ਤੇ ਪੰਜਾਬੀਆਂ ਲਈ ਪ੍ਰਧਾਨ ਮੰਤਰੀ ਦੇ ਦਿਲ 'ਚ ਖ਼ਾਸ ਥਾਂ: ਅਸ਼ਵਨੀ ਸ਼ਰਮਾ
ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਮਗਰੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ (Punjab BJP President Ashwani Sharma) ਨੇ ਈਟੀਵੀ ਭਾਰਤ (ETV bharat)ਨਾਲ ਗੱਲ ਕਰਦਿਆਂ ਦੱਸਿਆ ਕਿ ਰਾਸ਼ਟਰਪਤੀ ਜੀ ਨੇ ਬੜੇ ਧਿਆਨ ਨਾਲ ਸਾਡੀ ਗੱਲ ਸੁਣੀ ਤੇ ਉਚਿਤ ਕਾਰਵਾਈ ਦਾ ਭਰੋਸਾ ਦਿੱਤਾ। ਅਸ਼ਵਨੀ ਸ਼ਰਮਾ (Ashwani Sharma) ਨੇ ਕਿਹਾ ਕਿ ਸਿੱਖ ਸਮਾਜ ਤੇ ਪੰਜਾਬੀਆਂ ਲਈ ਪ੍ਰਧਾਨ ਮੰਤਰੀ (Prime Minister) ਦੇ ਦਿੱਲ 'ਚ ਖ਼ਾਸ ਥਾਂ ਰਹੀ ਹੈ। ਉਨ੍ਹਾਂ ਕਿਹਾ ਕਿ ਪੀਐਮ ਨੇ ਕੋਰੀਡੋਰ (Corridor) ਬਣਵਾਇਆ, ਲੰਗਰ ਨੂੰ ਟੈਕਸ ਮੁਕਤ ਕੀਤਾ, 84 ਦੇ ਦੋਸ਼ੀਆਂ ਨੂੰ ਸਜ਼ਾ 'ਚ ਭੂਮਿਕਾ ਨਿਭਾਈ, ਇਸ ਲਈ ਪੰਜਾਬੀ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ 1947 'ਚ ਜੋ ਗਲਤੀ ਹੋਈ ਕਿ ਸਰਹੱਦ ਤੋਂ ਸਿਰਫ ਕੁਝ ਕਿਲੋਮੀਟਰ ਦੂਰ ਇਸ ਗੁਰਦੁਆਰਾ ਸਾਹਿਬ ਤੱਕ ਲਾਂਘਾ ਬਣਾ ਕੇ ਸੁਧਾਰਿਆ।
ਮਾਰਚ 2020 'ਚ ਬੰਦ ਹੋਇਆ ਸੀ ਕਰਤਾਰਪੁਰ ਲਾਂਘਾ
ਮਾਰਚ 2020 'ਚ ਜਦੋਂ ਕੋਰੋਨਾ ਮਹਾਂਮਾਰੀ (Corona epidemic) ਸਿਖਰਾਂ 'ਤੇ ਸੀ ਤਾਂ ਸਾਰੇ ਮੁਲਕਾਂ ਨੇ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ ਸਨ, ਇਸੇ ਦੌਰਾਣ ਲਾਗ ਨੂੰ ਫੈਲਣ ਤੋਂ ਰੋਕਣ ਲਈ ਭਾਰਤ ਤੇ ਪਾਕਿਸਤਾਨ ਦੀ ਸਰਕਾਰ ਨੇ ਕਰਤਾਰਪੁਰ ਲਾਂਘੇ ਨੂੰ ਆਰਜ਼ੀ ਤੌਰ 'ਤੇ ਬੰਦ ਕਰ ਦਿੱਤਾ ਸੀ।
ਨਵਜੋਤ ਸਿੱਧੂ ਨੇ ਇਮਰਾਨ ਖਾਨ ਦੀ ਤਾਜਪੋਸ਼ੀ 'ਤੇ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਕੀਤੀ ਸੀ ਗੱਲ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਸ਼ਮੂਲੀਅਤ ਕਰਨ ਗਏ ਨਵਜੋਤ ਸਿੰਘ ਸਿੱਧੂ ਵਲੋਂ ਆਰਮੀ ਚੀਫ ਬਾਜਵਾ ਨਾਲ ਗਲਵੱਕੜੀ ਪਾ ਕੇ ਕਰਤਾਰਪੁਰ ਲਾਂਘਾ (Kartarpur Corridor) ਖੁਲਵਾਉਣ ਦੀ ਗੱਲ ਕਹੀ ਗਈ ਸੀ, ਜਿਸ ਤੋਂ ਬਾਅਦ ਨਵਜੋਤ ਸਿੱਧੂ (Navjot Sidhu) ਦੀ ਇਸ ਗੱਲਵੱਕੜੀ ਦੇ ਕਈ ਮਾਇਨੇ ਸਿਆਸੀ ਪਾਰਟੀਆਂ ਵਲੋਂ ਕੱਢੇ ਗਏ ਸਨ। ਇਸ ਦੌਰਾਨ ਉਨ੍ਹਾਂ ਨੂੰ ਪ੍ਰੋ ਪਾਕਿਸਤਾਨੀ ਤੱਕ ਆਖ਼ ਦਿੱਤਾ ਗਿਆ ਸੀ। ਪਰ ਜਦੋਂ ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਹਾਮੀ ਭਰੀ ਗਈ ਤਾਂ ਹਰ ਸਿਆਸੀ ਪਾਰਟੀ ਵਲੋਂ ਇਸ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕੀਤੀ ਗਈ। ਪਰ ਇਸ 'ਤੇ ਅਸਲੀਅਤ ਕੀ ਹੈ ਇਹ ਸਭ ਨੂੰ ਪਤਾ ਹੀ ਹੈ।
ਦੋਵੇਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਖੋਲ੍ਹਿਆ ਸੀ ਲਾਂਘਾ
ਕਰਤਾਰਪੁਰ ਕੋਰੀਡੋਰ (Kartarpur Corridor) ਦਾ ਉਦਘਾਟਨ ਭਾਰਤ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਵੱਲੋਂ ਕੀਤਾ ਗਿਆ ਸੀ। ਲਾਂਘਾ ਖੁੱਲ੍ਹਣ ਤੋਂ ਬਾਅਦ ਸ਼ਰਧਾਲੂਆਂ ਵਿੱਚ ਕਾਫ਼ੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ ਪਰ ਕੋਰੋਨਾ ਵਾਇਰਸ ਕਾਰਨ ਇਹ 16 ਮਾਰਚ 2020 ਨੂੰ ਭਾਰਤ ਸਰਕਾਰ (Government of India) ਵੱਲੋਂ ਅਸਥਾਈ ਤੌਰ ਉੱਤੇ ਬੰਦ ਕਰ ਦਿੱਤਾ ਗਿਆ। ਮੰਨ੍ਹਿਆ ਜਾ ਰਿਹਾ ਸੀ ਕਿ ਇਹ ਲਾਂਘਾ ਦੋਵੇਂ ਦੇਸ਼ਾਂ ਦਰਮਿਆਨ ਦੂਰੀਆਂ ਨੂੰ ਘੱਟ ਕਰੇਗਾ ਪਰ ਇਹ 4 ਮਹੀਨੇ ਹੀ ਖੁੱਲ੍ਹ ਪਾਇਆ।
ਸਰਹੱਦ ਤੋਂ ਸਿਰਫ਼ 4.7 ਕਿਲੋਮੀਟਰ ਦੂਰ ਹੈ ਕਰਤਾਰਪੁਰ ਸਾਹਿਬ ਗੁਰਦੁਆਰਾ
ਪੂਰੀ ਦੁਨੀਆਂ ਵਿੱਚ ਰਹਿ ਰਹੀਆਂ ਸਿੱਖ ਸੰਗਤਾਂ ਹਮੇਸ਼ਾ ਗੁਰੂ ਘਰ ਜਾ ਕੇ ਆਪਣੀ ਅਰਦਾਸ ਵਿੱਚ ਇਸ ਗੱਲ ਨੂੰ ਸ਼ਾਮਲ ਕਰਦੀਆਂ ਨੇ ਕਿ ਸਿੱਖ ਸੰਗਤਾਂ ਨੂੰ ਪੰਥ ਤੋਂ ਵਿਛੜੇ ਗੁਰਧਾਮਾਂ ਦੀ ਸੇਵਾ ਸੰਭਾਲ ਵਾਹਿਗੁਰੂ ਬਖ਼ਸ਼ਣ। ਇਨ੍ਹਾਂ ਹੀ ਗੁਰੂ ਧਾਮਾਂ ਵਿੱਚੋਂ ਇਕ ਹੈ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ (Prakash Purab of Guru Nanak Dev Ji) ਨਾਲ ਸਬੰਧਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (Gurdwara Sri Kartarpur Sahib)। ਇਹ ਸਥਾਨ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਨਗਰ ਦੇ ਨਾਲ ਲਗਦੀ ਭਾਰਤ ਪਾਕਿ ਦੀ ਸਰਹੱਦ ਤੋਂ ਮਹਿਜ਼ ਚਾਰ ਕਿਲੋਮੀਟਰ ਦੂਰ ਹੈ। ਜੋ ਪਾਕਿਸਤਾਨ ਨਾਰੋਵਾਲ (Pakistan Narowal) ਜ਼ਿਲ੍ਹੇ ਦੀ ਸ਼ਕਰਗੜ੍ਹ ਤਹਿਸੀਲ ਵਿਖੇ ਸਥਿਤ ਹੈ, ਜੋ ਪਾਕਿਸਤਾਨ ਦੇ ਸ਼ਹਿਰ ਲਾਹੌਰ ਤੋਂ 130 ਕਿਲੋਮੀਟਰ ਦੂਰ ਹੈ। ਰਾਵੀ ਦਰਿਆ ਵਿੱਚ ਹੜ੍ਹ ਆਉਣ ਕਰਕੇ ਗੁਰਦੁਆਰਾ ਸਾਹਿਬ ਦੀ ਇਸ ਇਮਾਰਤ ਨੂੰ ਨੁਕਸਾਨ ਹੋਇਆ ਸੀ ਜਿਸ ਨੂੰ ਬਾਅਦ ਵਿੱਚ 1920 ਤੋਂ ਬਾਅਦ 9 ਸਾਲ ਤੱਕ ਮਹਾਰਾਜਾ ਪਟਿਆਲਾ (Maharaja Patiala) ਨੇ ਮੁੜ ਬਣਵਾਇਆ। ਜਿਸ ਤੋਂ ਬਾਅਦ 1995 ਵਿੱਚ ਪਾਕਿਸਤਾਨ ਸਰਕਾਰ (Government of Pakistan) ਨੇ ਇਸ ਦੀ ਉਸਾਰੀ ਦਾ ਕੰਮ ਕਰਵਾਇਆ।
ਆਖਿਰ ਕਿਉਂ ਸਿੱਖ ਸੰਗਤਾਂ ਕਰਦੀਆਂ ਨੇ ਕਰਤਾਰਪੁਰ ਸਾਹਿਬ ਦੀ ਸੇਵਾ ਸੰਭਾਲ ਅਤੇ ਦਰਸ਼ਨਾਂ ਦੀ ਅਰਦਾਸ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਅਖੀਰਲੇ ਸਮੇਂ ਵਿੱਚ ਉਨ੍ਹਾਂ ਦਾ ਪਰਿਵਾਰ ਇਸ ਜਗ੍ਹਾ 'ਤੇ ਰਿਹਾ ਹੈ ਅਤੇ ਇਸ ਸਥਾਨ ਉੱਪਰ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ। ਇਹ ਉਹ ਸਥਾਨ ਹੈ, ਜਿਸ ਨੂੰ ਸਿਰਫ਼ ਹਿੰਦੂ ਹੀ ਨਹੀਂ ਸਗੋਂ ਸਿੱਖ ਅਤੇ ਮੁਸਲਮਾਨ ਵੀ ਓਨੀ ਹੀ ਸ਼ਰਧਾ ਨਾਲ ਪੂਜਦੇ ਹਨ। ਅੱਜ ਸਿੱਖ ਸੰਗਤਾਂ ਇਸ ਅਸਥਾਨ ਦੀ ਸੇਵਾ ਸੰਭਾਲ ਅਤੇ ਦਰਸ਼ਨਾਂ ਲਈ ਵੀ ਅਰਦਾਸ ਇਸ ਲਈ ਕਰਦੀਆਂ ਹਨ ਕਿਉਂਕਿ ਆਜ਼ਾਦੀ ਦੌਰਾਨ ਭਾਰਤ-ਪਾਕਿਸਤਾਨ (India-Pakistan) ਵੰਡ ਤੋਂ ਬਾਅਦ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (Gurdwara Sri Kartarpur Sahib) ਭਾਰਤ-ਪਾਕਿ ਸੀਮਾ ਵਿਖੇ ਪਾਕਿਸਤਾਨ ਦੀ ਸੀਮਾ ਦੇ ਅੰਦਰ ਵਹਿ ਗਏ। ਜਿਸ ਤੋਂ ਬਾਅਦ ਭਾਰਤ ਦੇ ਨਾਲ-ਨਾਲ ਦੇਸ਼ ਦੁਨੀਆਂ ਵਿੱਚ ਰਹਿ ਰਹੇ ਸਿੱਖਾਂ ਲਈ ਇਸ ਅਸਥਾਨ ਦੇ ਦਰਸ਼ਨ ਭਾਰਤੀ ਸੀਮਾ ਤੋਂ ਹੀ ਕਿਤੇ ਜਾਣ ਲੱਗੇ ਸੀ ਅਤੇ ਉਨ੍ਹਾਂ ਲੋਕਾਂ ਨੂੰ ਹੀ ਇਸ ਦੇ ਦਰਸ਼ਨ ਉੱਥੇ ਜਾ ਕੇ ਨਸੀਬ ਹੁੰਦੇ ਸਨ, ਜਿਨ੍ਹਾਂ ਨੂੰ ਪਾਕਿਸਤਾਨੀ ਸਰਕਾਰ ਵੀਜ਼ਾ ਦੇ ਦਿੰਦੀ ਸੀ। ਇਹੀ ਕਾਰਨ ਹੈ ਕਿ ਸਿੱਖ ਸੰਗਤਾਂ ਦੀ ਅਰਦਾਸ ਵਿਚ ਗੁਰੂ ਧਾਮਾਂ ਦੀ ਸੇਵਾ ਸੰਭਾਲ ਅਤੇ ਦਰਸ਼ਨਾਂ ਦੀ ਗੱਲ ਹਮੇਸ਼ਾਂ ਆਉਂਦੀ ਹੈ ਤਾਂ ਕਿ ਦੇਸ਼ ਦੁਨੀਆਂ ਵਿੱਚ ਰਹਿ ਰਹੀਆਂ ਸਿੱਖ ਸੰਗਤਾਂ ਇਸ ਦੇ ਦਰਸ਼ਨ ਉਸ ਸਥਾਨ ਉਪਰ ਜ਼ਾਕਿਰ ਕਰ ਸਕਣ ਅਤੇ ਉੱਥੇ ਜਾ ਕੇ ਸੇਵਾ ਵੀ ਕਰ ਸਕਣ।
ਸ੍ਰੀ ਕਰਤਾਰਪੁਰ ਸਾਹਿਬ ਦਾ ਇਤਿਹਾਸ
ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ (Gurdwara Sri Kartarpur Sahib) ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਉਸ ਹਿੱਸੇ ਨਾਲ ਜੁੜਿਆ ਹੋਇਆ ਹੈ, ਜਿਥੇ ਉਨ੍ਹਾਂ ਨੇ ਰਾਵੀ ਦਰਿਆ ਦੇ ਕੰਢੇ ਇਸ ਨਗਰ ਨੂੰ ਵਸਾਇਆ ਅਤੇ ਇਸ ਅਸਥਾਨ ਤੇ ਖੇਤੀ ਕਰਕੇ ਉਨ੍ਹਾਂ ਨੇ ਨਾਮ ਜਪੋ ਕਿਰਤ ਕਰੋ ਅਤੇ ਵੰਡ ਕੇ ਛਕੋ ਦਾ ਫਲਸਫ਼ਾ ਦਿੱਤਾ। ਇਹ ਉਹ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ ਸਨ ਅਤੇ ਇਸੇ ਅਸਥਾਨ ਤੇ ਉਨ੍ਹਾਂ ਨੇ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਗੱਦੀ ਸੌਂਪੀ ਸੀ ਜਿਨ੍ਹਾਂ ਨੂੰ ਭਾਈ ਲਹਿਣਾ (Bhai Lehna) ਜੀ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ। ਇਤਿਹਾਸਕਾਰਾਂ ਮੁਤਾਬਕ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਅਸਥਾਨ ਉੱਪਰ 17 ਸਾਲ 5 ਮਹੀਨੇ ਅਤੇ 9 ਦਿਨ ਬਿਤਾਏ ਸਨ। ਇਸੇ ਸਥਾਨ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੂਰਾ ਪਰਿਵਾਰ ਆ ਕੇ ਵੱਸ ਗਿਆ ਸੀ ਅਤੇ ਇਸੇ ਸਥਾਨ ਉਪਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਤਾ-ਪਿਤਾ ਦਾ ਦੇਹਾਂਤ ਵੀ ਹੋਇਆ ਸੀ।
ਕਰਤਾਰਪੁਰ ਲਾਂਘੇ ਲਈ ਪਾਕਿਸਤਾਨ ਵਿੱਚ ਇਮਰਾਨ ਖ਼ਾਨ ਆਏ ਸਾਹਮਣੇ
ਸਿੱਖਾਂ ਦੀ ਇਹ ਅਰਦਾਸ ਉਦੋਂ ਪੂਰੀ ਹੋਈ ਜਦ ਪਾਕਿਸਤਾਨ ਦੇ ਪ੍ਰਧਾਨਮੰਤਰੀ ਇਮਰਾਨ ਖਾਨ ਨੇ ਇਸ ਲਾਂਘੇ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਅਤੇ ਭਾਰਤ ਵੱਲੋਂ ਵੀ ਗਰਮਜੋਸ਼ੀ ਨਾਲ ਇਸ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਨਵਜੋਤ ਸਿੰਘ ਸਿੱਧੂ, ਭਾਰਤ ਦੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ (Union Minister Harsimrat Kaur Badal) ਅਤੇ ਹਰਦੀਪ ਪੁਰੀ ਵੀ ਮੌਜੂਦ ਰਹੇ। ਦੋਹਾਂ ਦੇਸ਼ਾਂ ਦੀ ਪਹਿਲ ਤੋਂ ਬਾਅਦ ਆਖ਼ਿਰ 72 ਸਾਲਾਂ ਤੋਂ ਬਾਅਦ ਇਸ ਲਾਂਘੇ ਨੂੰ ਖੋਲ੍ਹ ਦਿੱਤਾ ਗਿਆ। ਹਾਲਾਂਕਿ ਇਸ ਦੌਰਾਨ ਦੋਹਾਂ ਦੇਸ਼ਾਂ ਦੇ ਨੇਤਾਵਾਂ ਵੱਲੋਂ ਦਿੱਤੇ ਗਏ ਬਿਆਨ ਅਤੇ ਕ੍ਰੈਡਿਟ ਵਾਰ ਕਾਫ਼ੀ ਚਰਚਾ ਵਿੱਚ ਰਹੀ।
ਆਖਿਰ ਕਿਉਂ ਬੰਦ ਕੀਤਾ ਗਿਆ ਕਰਤਾਰਪੁਰ ਲਾਂਘਾ
72 ਸਾਲਾਂ ਬਾਅਦ ਸਿੱਖ ਸੰਗਤਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ (Sri Kartarpur Sahib) ਦੇ ਦਰਸ਼ਨਾਂ ਅਤੇ ਉੱਥੇ ਜਾ ਕੇ ਸੇਵਾ ਕਰਨ ਦਾ ਜੋ ਮੌਕਾ ਮਿਲਿਆ ਸੀ ਉਹ ਥੋੜ੍ਹੇ ਸਮੇਂ ਬਾਅਦ ਹੀ ਉਨ੍ਹਾਂ ਤੋਂ ਉਸ ਵੇਲੇ ਖੁੰਝ ਗਿਆ ਜਦ ਪੂਰੀ ਦੁਨੀਆ ਵਿਚ ਕੋਰੋਨਾ (Corona) ਵਰਗੀ ਭਿਆਨਕ ਬਿਮਾਰੀ ਨੇ ਆਪਣੇ ਪੈਰ ਪਸਾਰ ਲਏ ਅਤੇ ਜਿੱਥੇ ਪੂਰੀ ਦੁਨੀਆਂ ਇੱਕ ਦੂਜੇ ਤੋਂ ਘੱਟ ਗਈ, ਉੱਥੇ ਦੋਹਾਂ ਸਰਕਾਰਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਜਦ ਤਕ ਦੁਨੀਆ ਵਿੱਚੋਂ ਕੋਰੋਨਾ ਖ਼ਤਮ ਨਹੀਂ ਹੋ ਜਾਂਦਾ ਤਦ ਤਕ ਕਰਤਾਰਪੁਰ ਲਾਂਘੇ ਨੂੰ ਬੰਦ ਕਰ ਦਿੱਤਾ ਜਾਵੇ। ਅੱਜ ਕਰੀਬ ਡੇਢ ਸਾਲ ਤੋਂ ਬਾਅਦ ਵੀ ਇਹ ਲਾਂਘਾ ਬੰਦ ਹੈ ਅਤੇ ਸਿੱਖ ਸੰਗਤਾਂ ਇੱਕ ਵਾਰ ਫਿਰ ਇਸ ਦੇ ਦਰਸ਼ਨਾਂ ਅਤੇ ਸੇਵਾ ਸੰਭਾਲ ਦੀ ਅਰਦਾਸ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਕਰਤਾਰਪੁਰ ਲਾਂਘਾ ਖੁਲਵਾਉਣ ਲਈ ਸਿਆਸੀ ਲੀਡਰਾਂ ਦੀ 'ਪੰਜਾਬ ਤੋਂ ਦਿੱਲੀ' ਦੌੜ