ETV Bharat / bharat

ਕਰਨਾਟਕ ਦੇ CM ਦਾ ਫੈਸਲਾ ਦਿੱਲੀ 'ਚ ਹੋਵੇਗਾ, ਸਿੱਧਰਮਈਆ ਨੇ ਲਗਾਇਆ 2/3 ਫਾਰਮੂਲਾ - ਦਿੱਲੀ ਹਾਈਕਮਾਂਡ ਕਰੇਗੀ

ਕਰਨਾਟਕ 'ਚ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ, ਇਸ ਦਾ ਫੈਸਲਾ ਦਿੱਲੀ ਹਾਈਕਮਾਂਡ ਕਰੇਗੀ। ਇਸ ਲਈ ਸਿੱਧਰਮਈਆ ਦਿੱਲੀ ਪਹੁੰਚ ਗਏ ਹਨ, ਪਰ ਡੀਕੇ ਸ਼ਿਵਕੁਮਾਰ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ ਦਿੱਲੀ ਜਾਣਗੇ ਜਾਂ ਨਹੀਂ। ਇਸ ਦੇ ਨਾਲ ਹੀ ਕਰਨਾਟਕ ਦੇ ਸੀਐਮ ਨੂੰ ਲੈ ਕੇ ਚੱਲ ਰਹੇ ਸਸਪੈਂਸ ਵਿਚਾਲੇ ਸਿੱਧਰਮਈਆ ਨੇ ਆਪਣਾ ਫਾਰਮੂਲਾ ਲਾਗੂ ਕਰ ਦਿੱਤਾ ਹੈ। ਜਾਣੋ ਕੀ ਹੈ ਉਸਦਾ 2/3 ਫਾਰਮੂਲਾ...

ਕਰਨਾਟਕ ਦੇ CM ਦਾ ਫੈਸਲਾ ਦਿੱਲੀ 'ਚ ਹੋਵੇਗਾ
ਕਰਨਾਟਕ 'ਚ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ
author img

By

Published : May 15, 2023, 6:23 PM IST

ਬੈਂਗਲੁਰੂ: ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਵੱਡੇ ਫਤਵੇ ਤੋਂ ਬਾਅਦ, ਪਾਰਟੀ ਦੇ ਸੀਨੀਅਰ ਨੇਤਾਵਾਂ ਸਿਧਾਰਮਈਆ ਅਤੇ ਡੀਕੇ ਸ਼ਿਵਕੁਮਾਰ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਖੁੱਲ੍ਹੇ ਦਾਅਵੇ ਕੀਤੇ ਜਾਣ ਤੋਂ ਬਾਅਦ ਦਿੱਲੀ ਵਿੱਚ ਕਾਂਗਰਸ ਇਸ ਨੂੰ ਅੰਤਿਮ ਛੋਹਾਂ ਦੇਣ ਵਿੱਚ ਰੁੱਝੀ ਹੋਈ ਹੈ। ਏ.ਆਈ.ਸੀ.ਸੀ. ਦੇ ਸੂਤਰਾਂ ਨੇ ਕਿਹਾ ਕਿ ਸਿੱਧਰਮਈਆ ਨੇ ਇਹ ਸੁਝਾਅ ਦਿੱਤਾ ਹੈ ਕਿ ਉਹ ਸ਼ਿਵਕੁਮਾਰ ਨਾਲ ਮੁੱਖ ਮੰਤਰੀ ਦਾ ਅਹੁਦਾ ਸਾਂਝਾ ਕਰਨ ਲਈ ਤਿਆਰ ਹਨ। ਹਾਲਾਂਕਿ ਸੂਤਰਾਂ ਮੁਤਾਬਕ ਸਿੱਧਰਮਈਆ ਪਹਿਲਾ ਕਾਰਜਕਾਲ ਚਾਹੁੰਦੇ ਹਨ। ਉਹ ਪਹਿਲੇ ਦੋ ਸਾਲਾਂ ਬਾਅਦ ਬਾਕੀ ਕਾਰਜਕਾਲ ਲਈ ਸ਼ਿਵਕੁਮਾਰ ਨੂੰ ਅਹੁਦਾ ਸੌਂਪਣਗੇ।

ਸਿੱਧਰਮਈਆ ਅਤੇ ਸ਼ਿਵਕੁਮਾਰ ਕ੍ਰਮਵਾਰ ਕੁਰਬਾ ਅਤੇ ਵੋਕਲੀਗਾ ਭਾਈਚਾਰਿਆਂ ਨਾਲ ਸਬੰਧਤ ਹਨ। ਕਾਂਗਰਸ ਹਾਈਕਮਾਂਡ ਦੋਵਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਾਂਗਰਸ ਹਾਈਕਮਾਂਡ ਵੱਲੋਂ ਸੋਮਵਾਰ ਨੂੰ ਹੀ ਇਸ ਫੈਸਲੇ ਨੂੰ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ ਅਤੇ ਸਿੱਧਰਮਈਆ ਦੇ ਪਹਿਲੇ ਕਾਰਜਕਾਲ ਲਈ ਮੁੱਖ ਮੰਤਰੀ ਬਣਨ ਦੀ ਪ੍ਰਬਲ ਸੰਭਾਵਨਾ ਹੈ। ਪਾਰਟੀ ਸੂਤਰਾਂ ਨੇ ਆਈਏਐਨਐਸ ਨੂੰ ਦੱਸਿਆ ਕਿ ਸ਼ਿਵਕੁਮਾਰ ਵੀ ਇਸ ਵਿਵਸਥਾ ਲਈ ਸਹਿਮਤ ਹੋਣਗੇ, ਪਰ ਉਨ੍ਹਾਂ ਨੇ ਪਾਰਟੀ ਹਾਈ ਕਮਾਂਡ ਨੂੰ ਸਪੱਸ਼ਟ ਤੌਰ 'ਤੇ ਸੂਚਿਤ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਦਾ ਵਿਭਾਗ ਦੇ ਨਾਲ ਇਕੱਲਾ ਉਪ ਮੁੱਖ ਮੰਤਰੀ ਬਣਾਇਆ ਜਾਣਾ ਚਾਹੀਦਾ ਹੈ।

  1. Alliance Air: ਇਸ ਏਅਰਲਾਈਨ ਦੀ ਮਦਦ ਲਈ ਅੱਗੇ ਆਈ ਸਰਕਾਰ, ਦੇਵੇਗੀ ਇੰਨੇ ਕਰੋੜ ਦਾ ਨਿਵੇਸ਼
  2. Patna High Court: ਰਾਹੁਲ ਗਾਂਧੀ ਨੂੰ ਵੱਡੀ ਰਾਹਤ, ਮੋਦੀ ਸਰਨੇਮ ਮਾਮਲੇ 'ਚ ਪੇਸ਼ੀ ਤੋਂ ਮਿਲੀ ਛੋਟ, ਹਾਈਕੋਰਟ 'ਚ 4 ਜੁਲਾਈ ਨੂੰ ਹੋਵੇਗੀ ਸੁਣਵਾਈ
  3. ਕਾਂਗਰਸੀ ਦੇ ਕੌਮੀ ਪ੍ਰਧਾਨ ਮਲਿਕਆਰਜੁਨ ਖੜਗੇ ਨੂੰ ਸੰਗਰੂਰ ਅਦਾਲਤ ਨੇ ਸੰਮਨ ਭੇਜ ਪੇਸ਼ੀ ਲਈ ਕੀਤਾ ਤਲਬ, ਜਾਣੋ ਕੀ ਹੈ ਮਾਮਲਾ?

ਕਰਨਾਟਕ ਕਾਂਗਰਸ ਦੇ ਇਕ ਸੀਨੀਅਰ ਨੇਤਾ ਦੇ ਅਨੁਸਾਰ ਲਗਭਗ 70 ਪ੍ਰਤੀਸ਼ਤ ਚੁਣੇ ਗਏ ਵਿਧਾਇਕਾਂ ਨੇ ਸਿੱਧਾਰਮਈਆ ਨੂੰ ਮੁੱਖ ਮੰਤਰੀ ਵਜੋਂ ਸਮਰਥਨ ਦਿੱਤਾ ਹੈ। ਅੰਤਮ ਫੈਸਲੇ ਦਾ ਐਲਾਨ ਏ.ਆਈ.ਸੀ.ਸੀ. ਦੇ ਪ੍ਰਧਾਨ ਮਲਿਕਾਰਜੁਨ ਖੜਗੇ ਵਲੋਂ ਏ.ਆਈ.ਸੀ.ਸੀ. ਦੇ ਅਬਜ਼ਰਵਰ ਸੁਸ਼ੀਲ ਕੁਮਾਰ ਸ਼ਿੰਦੇ, ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀਆਂ ਜਿਤੇਂਦਰ ਸਿੰਘ ਅਤੇ ਦੀਪਕ ਬਾਬਰੀਆ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਕੀਤਾ ਜਾਵੇਗਾ। ਏ.ਆਈ.ਸੀ.ਸੀ. ਦੇ ਪ੍ਰਧਾਨ ਖੜਗੇ, ਸੋਨੀਆ, ਰਾਹੁਲ ਅਤੇ ਪ੍ਰਿਅੰਕਾ ਗਾਂਧੀ ਦੇ ਨਾਲ-ਨਾਲ ਏ.ਆਈ.ਸੀ.ਸੀ. ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਅਤੇ ਏ.ਆਈ.ਸੀ.ਸੀ ਜਨਰਲ ਸਕੱਤਰ ਕਰਨਾਟਕ ਦੇ ਇੰਚਾਰਜ ਰਣਦੀਪ ਸਿੰਘ ਸੁਰਜੇਵਾਲਾ ਨਾਲ ਗੱਲਬਾਤ ਕਰ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.