ਬੈਂਗਲੁਰੂ: ਭਾਜਪਾ ਉਮੀਦਵਾਰ ਸੀਕੇ ਰਾਮਾਮੂਰਤੀ ਨੇ ਸ਼ਨੀਵਾਰ ਨੂੰ ਕਰਨਾਟਕ ਦੀ ਜੈਨਗਰ ਸੀਟ ਤੋਂ ਆਪਣੇ ਨਜ਼ਦੀਕੀ ਕਾਂਗਰਸੀ ਵਿਰੋਧੀ ਸੋਮਿਆ ਰੈੱਡੀ ਨੂੰ 16 ਵੋਟਾਂ ਦੇ ਮਾਮੂਲੀ ਫਰਕ ਨਾਲ ਹਰਾਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਾਜ ਦੇ ਸੂਚਨਾ ਵਿਭਾਗ ਦੇ ਇੱਕ ਅਧਿਕਾਰੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਜੈਨਗਰ ਦੇ ਐਸਐਸਐਮਆਰਵੀ ਕਾਲਜ ਵਿੱਚ ਗਿਣਤੀ ਕੇਂਦਰ ਵਿੱਚ ਅਧਿਕਾਰੀਆਂ ਨੇ ਦੇਰ ਰਾਤ ਨਤੀਜਿਆਂ ਦਾ ਐਲਾਨ ਕੀਤਾ। ਕਿਉਂਕਿ ਜਿੱਤ ਦਾ ਅੰਤਰ ਬਹੁਤ ਘੱਟ ਸੀ, ਰਾਮਾਮੂਰਤੀ ਨੇ ਵੋਟਾਂ ਦੀ ਮੁੜ ਗਿਣਤੀ ਦੀ ਮੰਗ ਕੀਤੀ।
ਜੈਨਗਰ ਦੇ ਆਰਵੀ ਇੰਸਟੀਚਿਊਟ ਆਫ ਮੈਨੇਜਮੈਂਟ ਕੈਂਪਸ ਵਿੱਚ ਉਸ ਸਮੇਂ ਤਣਾਅ ਪੈਦਾ ਹੋ ਗਿਆ ਜਦੋਂ ਕਾਂਗਰਸ ਦੇ ਸੂਬਾ ਪ੍ਰਧਾਨ ਡੀ.ਕੇ. ਸ਼ਿਵਕੁਮਾਰ ਦੇ ਨਾਲ, ਸੂਬਾ ਇਕਾਈ ਦੇ ਕਾਰਜਕਾਰੀ ਪ੍ਰਧਾਨ ਅਤੇ ਸੋਮਿਆ ਰੈੱਡੀ ਦੇ ਪਿਤਾ ਰਾਮਲਿੰਗਾ ਰੈੱਡੀ ਸਮੇਤ ਕਈ ਹੋਰ ਆਗੂ ਪ੍ਰਦਰਸ਼ਨ ਕਰਨ ਲਈ ਗਿਣਤੀ ਕੇਂਦਰ ਦੇ ਬਾਹਰ ਪੁੱਜੇ। ਉਨ੍ਹਾਂ ਰਾਮਾਮੂਰਤੀ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦਾ ਦੋਸ਼ ਲਾਇਆ। ਚੋਣ ਅਧਿਕਾਰੀਆਂ ਨੇ ਰਾਮਾਮੂਰਤੀ ਨੂੰ 16 ਵੋਟਾਂ ਦੇ ਮਾਮੂਲੀ ਫਰਕ ਨਾਲ ਜੇਤੂ ਐਲਾਨਿਆ।
ਇਸ ਤੋਂ ਪਹਿਲਾਂ ਕਰਨਾਟਕ ਦੇ ਜੈਨਗਰ ਵਿਧਾਨ ਸਭਾ ਹਲਕੇ ਦੇ ਨਤੀਜਿਆਂ ਦੇ ਐਲਾਨ ਨੂੰ ਲੈ ਕੇ ਭੰਬਲਭੂਸੇ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਤੋਂ ਪਹਿਲਾਂ ਕਾਂਗਰਸ ਉਮੀਦਵਾਰ ਸੋਮਿਆ ਰੈਡੀ ਨੂੰ 160 ਵੋਟਾਂ ਦੇ ਫਰਕ ਨਾਲ ਜੇਤੂ ਐਲਾਨਿਆ ਗਿਆ ਸੀ। ਪਰ ਹੁਣ ਭਾਜਪਾ ਨੇ ਇਸ ਜਿੱਤ ਨੂੰ ਲੈ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਭਾਜਪਾ ਨੇ ਪੋਸਟਲ ਵੋਟਾਂ ਦੀ ਮੁੜ ਗਿਣਤੀ ਦੀ ਮੰਗ ਕੀਤੀ ਹੈ।
ਪਰ ਜਦੋਂ ਪੋਸਟਲ ਵੋਟਾਂ ਦੀ ਗਿਣਤੀ ਕੀਤੀ ਗਈ ਤਾਂ ਪਤਾ ਲੱਗਾ ਕਿ ਭਾਜਪਾ ਸਭ ਤੋਂ ਅੱਗੇ ਹੈ। ਇਸ ਕਾਰਨ ਕਾਂਗਰਸ ਅਤੇ ਭਾਜਪਾ ਦੇ ਸਮਰਥਕਾਂ ਵਿਚਾਲੇ ਤਕਰਾਰ ਸ਼ੁਰੂ ਹੋ ਗਈ। ਇਸ ਸਮੇਂ ਇਸ ਹੰਗਾਮੇ ਕਾਰਨ ਗਿਣਤੀ ਕੇਂਦਰ ਵਿੱਚ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਸੀਟ 'ਤੇ ਕੋਈ ਸਪੱਸ਼ਟ ਨਤੀਜਾ ਸਾਹਮਣੇ ਨਹੀਂ ਆ ਸਕਿਆ ਸੀ।
ਜਾਣਕਾਰੀ ਮੁਤਾਬਕ ਜੈਨਗਰ ਹਲਕੇ ਤੋਂ ਕਾਂਗਰਸ ਉਮੀਦਵਾਰ ਸੋਮਿਆ ਰੈੱਡੀ ਨੂੰ 160 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੇ ਜਾਣ ਤੋਂ ਬਾਅਦ ਭਾਜਪਾ ਉਮੀਦਵਾਰ ਸੀਕੇ ਰਾਮਾਮੂਰਤੀ ਨੇ ਪੋਸਟਲ ਵੋਟਾਂ 'ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ। ਭਾਜਪਾ ਉਮੀਦਵਾਰ ਦੀ ਬੇਨਤੀ 'ਤੇ ਪੋਸਟਲ ਬੈਲਟ ਦੀ ਦੋ ਵਾਰ ਮੁੜ ਜਾਂਚ ਕੀਤੀ ਗਈ। ਦੱਸਿਆ ਗਿਆ ਕਿ ਭਾਜਪਾ ਉਮੀਦਵਾਰ 17 ਵੋਟਾਂ ਨਾਲ ਅੱਗੇ ਹੈ। ਕਮਿਸ਼ਨ ਦੇ ਅਧਿਕਾਰੀਆਂ ਵੱਲੋਂ ਦਿੱਤੀ ਗਈ ਜਾਣਕਾਰੀ ਵਿੱਚ ਰਾਮਾਮੂਰਤੀ ਮੋਹਰੀ ਹਨ। ਇਸ ਕਾਰਨ ਐਸ.ਐਸ.ਐਮ.ਆਰ.ਵੀ ਕਾਲਜ ਜੈਨਗਰ ਦੇ ਅੰਦਰ ਅਤੇ ਆਲੇ-ਦੁਆਲੇ ਤਣਾਅ ਦਾ ਮਾਹੌਲ ਬਣ ਗਿਆ ਹੈ।
ਜੈਨਗਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਉਮੀਦਵਾਰ ਸੋਮਿਆ ਰੈਡੀ ਦੀ ਜਿੱਤ ਦੇ ਬਾਵਜੂਦ ਕੇਪੀਸੀਸੀ ਪ੍ਰਧਾਨ ਡੀਕੇ ਸ਼ਿਵਕੁਮਾਰ, ਕਾਰਜਕਾਰੀ ਪ੍ਰਧਾਨ ਰਾਮਲਿੰਗਾ ਰੈਡੀ, ਸੰਸਦ ਮੈਂਬਰ ਡੀਕੇ ਸੁਰੇਸ਼ ਅਤੇ ਹੋਰ ਨੇਤਾਵਾਂ ਨੇ ਵੋਟ ਗਿਣਤੀ ਕੇਂਦਰ ਆਰਵੀ ਐਜੂਕੇਸ਼ਨਲ ਇੰਸਟੀਚਿਊਟ, ਜੈਨਗਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਕਾਂਗਰਸੀ ਉਮੀਦਵਾਰ ਸੌਮਿਆ ਰੈਡੀ ਦੀ ਸਪੱਸ਼ਟ ਜਿੱਤ ਦੇ ਬਾਵਜੂਦ ਚੋਣ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਅਤੇ ਵੋਟਾਂ ਦੀ ਮੁੜ ਗਿਣਤੀ ਕਰਵਾਉਣ ਦੀ ਮੰਗ ਕੀਤੀ। ਕਾਂਗਰਸ ਨੇਤਾਵਾਂ ਨੇ ਆਰ ਅਸ਼ੋਕ, ਤੇਜਸਵੀ ਸੂਰਿਆ ਅਤੇ ਹੋਰ ਭਾਜਪਾ ਨੇਤਾਵਾਂ ਦੇ ਕਾਊਂਟਿੰਗ ਸੈਂਟਰ ਦੇ ਅੰਦਰ ਗੈਰ-ਕਾਨੂੰਨੀ ਤੌਰ 'ਤੇ ਦਾਖਲ ਹੋਣ ਦੀ ਨਿੰਦਾ ਕੀਤੀ।