ਕਾਂਕੇਰ : ਪਖਨਜੂਰ ਥਾਣਾ ਖੇਤਰ 'ਚ ਇਕ ਪਤਨੀ ਨੇ ਆਪਣੇ ਪਤੀ 'ਤੇ ਬੇਬੁਨਿਆਦ ਇਲਜ਼ਾਮ ਲਾ ਕੇ ਪਿੰਡ 'ਚ ਪੰਚਾਇਤ ਸੱਦ ਲਈ। ਇਲਜ਼ਾਮ ਗੰਭੀਰ ਹੋਣ 'ਤੇ ਵੀ ਲੋਕਾਂ ਨੇ ਜਾਂਚ ਕਰਨ ਦੀ ਬਜਾਏ ਪਤੀ ਅਤੇ ਉਸ ਦੇ ਜਾਣਕਾਰ ਨੂੰ ਮੁਲਜ਼ਮਾਂ ਵਾਂਗ ਕੁੱਟਿਆ। ਪੰਚਾਇਤ ਵਿੱਚ ਉਸਦੇ ਅਤੇ ਉਸਦੇ ਸਾਥੀ ਦੇ ਜੁੱਤੀਆਂ ਦਾ ਹਾਰ ਪਾ ਕੇ ਮੁਆਫੀ ਵੀ ਮੰਗਵਾਈ ਗਈ। ਮਾਮਲੇ ਦੀ ਜਾਂਚ ਵਿਚ ਪਤਨੀ ਉੱਤੇ ਲੱਗੇ ਇਲਜ਼ਾਮ ਬੇਬੁਨਿਆਦ ਨਿਕਲੇ ਹਨ। ਸਮਾਜ ਦੇ ਦਬਾਅ ਹੇਠਾਂ ਦੋਵੇਂ ਪੀੜਤ ਚੁੱਪ ਰਹੇ ਪਰ ਜਦੋਂ ਘਟਨਾ ਦੀ ਵੀਡੀਓ ਵਾਇਰਲ ਹੋਈ ਤਾਂ ਉਨ੍ਹਾਂ ਨੇ ਇਸਦੀ ਸ਼ਿਕਾਇਤ ਕਰਦਿਆਂ ਇਨਸਾਫ਼ ਦੀ ਗੁਹਾਰ ਲਗਾਈ ਹੈ।
ਦੂਜੀ ਪਤਨੀ ਨੇ ਲਗਾਏ ਇਲਜ਼ਾਮ: ਪਹਿਲੀ ਪਤਨੀ ਦੀ ਮੌਤ ਤੋਂ 8 ਮਹੀਨੇ ਬਾਅਦ ਪੀੜਤ ਦਾ ਵਿਆਹ ਹੋਇਆ ਸੀ। ਉਸ ਦੀ ਪਹਿਲੀ ਪਤਨੀ ਤੋਂ ਇੱਕ 19 ਸਾਲ ਦੀ ਬੇਟੀ ਹੈ, ਜੋ ਮਾਨਸਿਕ ਤੌਰ 'ਤੇ ਅਪਾਹਜ ਹੈ। ਦੂਜੀ ਪਤਨੀ ਉਸ ਨਾਲ ਨਹੀਂ ਰਹਿਣਾ ਚਾਹੁੰਦੀ। ਪਤੀ ਨੇ ਦੱਸਿਆ ਹੈ ਕਿ ਇਸ ਕਾਰਨ ਉਸਦੇ ਆਪਣੀ ਧੀ ਨਾਲ ਨਾਜਾਇਜ ਸੰਬੰਧਾਂ ਦੀ ਗੱਲ ਬਣਾ ਕੇ ਪੰਚਾਇਤ ਨੂੰ ਸ਼ਿਕਾਇਤ ਕੀਤੀ ਗਈ। ਪਰ ਇਹ ਸਾਰੇ ਇਲਜਾਮ ਬੇਬੁਨਿਆਦ ਨਿਕਲੇ ਹਨ।
ਪੰਚਾਇਤ ਨੂੰ ਲੱਗਿਆ ਬੁਰਾ : ਪਤਨੀ ਦੇ ਕਹਿਣ 'ਤੇ ਪੰਚਾਇਤ ਨੇ 22 ਜਨਵਰੀ ਨੂੰ ਜਨਤਕ ਇਕੱਠ ਕੀਤਾ। ਪਰ ਬੇਲੋੜੀ ਬਦਨਾਮੀ ਕਾਰਨ ਪਿਤਾ ਨਹੀਂ ਗਿਆ। ਇਸਤੋਂ ਗੁੱਸੇ ਵਿੱਚ ਆ ਕੇ ਪੰਚਾਇਤ ਨੇ ਉਸਨੂੰ ਘਰ ਵਿੱਚੋਂ ਧੂਹ ਲਿਆ। ਮੌਕੇ ਉੱਤੇ ਪੁਲਿਸ ਵੀ ਪਹੁੰਚੀ ਪਰ ਉਸਦਾ ਕਿਸੇ ਨੇ ਵੀ ਸਾਥ ਨਹੀਂ ਦਿੱਤਾ। ਪੀੜਤ ਨੇ ਪੁਲਿਸ ਨੂੰ ਇਹ ਵੀ ਕਿਹਾ ਸੀ ਕਿ ਜੇ ਉਹ ਸਾਥ ਨਹੀਂ ਦੇਣਗੇ ਤਾਂ ਇਹ ਉਹਨੂੰ ਮਾਰ ਦੇਣਗੇ।
ਇਹ ਵੀ ਪੜ੍ਹੋ: Brave Woman: ਔਰਤ ਨੇ ਲੁਟੇਰੇ ਨਾਲ ਕੀਤਾ ਕੁੱਝ ਅਜਿਹਾ, ਪੁਲਿਸ ਵੀ ਹੈਰਾਨ !
ਦੂਜੇ ਪਾਸੇ ਪੰਚਾਇਤ ਨੇ ਉਸਨੂੰ ਕੁੱਟਿਆ ਅਤੇ ਉਸਦੇ ਸਾਥੀ ਸਣੇ ਉਨ੍ਹਾਂ ਦੇ ਗਲੇ ਵਿੱਚ ਜੁੱਤੀਆਂ ਦੇ ਹਾਰ ਪਾ ਦਿੱਤੇ। ਹਾਲਾਂਕਿ ਉਸ ਉੱਤੇ ਲੱਗੇ ਇਲਜਾਮ ਪੁਲਿਸ ਜਾਂਚ ਵਿੱਚ ਝੂਠੇ ਨਿਕਲੇ ਹਨ। ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਹਾਲਾਂਕਿ ਸ਼ਿਕਾਇਤ ਤੋਂ ਬਾਅਦ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮਾਮਲੇ 'ਚ ਉਸਦੀ ਭਾਲ ਵੀ ਜਾਰੀ ਹੈ।