ਚੰਡੀਗੜ੍ਹ: ਸ੍ਰੀ ਕੀਰਤਪੁਰ ਸਾਹਿਬ ਵਿਖੇ ਬੀਤੇ ਦਿਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਮਨਾਲੀ ਤੋਂ ਰੂਪਨਗਰ ਦੇ ਰਸਤੇ ਚੰਡੀਗੜ੍ਹ ਜਾ ਰਹੀ ਸੀ ਅਤੇ ਕੀਰਤਪੁਰ ਸਾਹਿਬ (Kiratpur Sahib of Rupnagar) ਪਹੁੰਚਣ 'ਤੇ ਕੰਗਨਾ ਰਣੌਤ (Kangana Ranaut) ਦਾ ਕਿਸਾਨਾਂ ਵਲੋਂ ਘਿਰਾਓ ਕੀਤਾ ਗਿਆ। ਇਸ ਦੌਰਾਨ ਵਿਰੋਧ ਤੋਂ ਬਾਅਦ ਕੰਗਨਾ ਵੱਲੋਂ ਮਹਿਲਾ ਕਿਸਾਨਾਂ ਤੋਂ ਮੁਆਫ਼ੀ ਮੰਗ (Kangana Ranaut apologizes to farmers) ਲਈ ਗਈ। ਜਿਸ ਤੋਂ ਬਾਅਦ ਉਸ ਨੂੰ ਮੌਕੇ ਤੋਂ ਜਾਣ ਦਿੱਤਾ ਗਿਆ।
ਪਰ ਇਸ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੱਲੋਂ ਆਪਣੇ ਸੋਸ਼ਲ ਮੀਡੀਆ ਰਾਹੀ ਦੱਸਿਆ ਗਿਆ ਹੈ ਕਿ ਕੰਗਨਾ ਰਣੌਤ ਨੇ ਕਿਹਾ ਕਿ ਕਿਸੇ ਨੇ ਵੀ ਉਸਨੂੰ ਮੁਆਫੀ ਲਈ ਨਹੀਂ ਕਿਹਾ ਅਤੇ ਉਸਨੇ ਮੁਆਫੀ ਨਹੀਂ ਮੰਗੀ ਹੈ। ਮੈ ਕਿਉਂ ਮੁਆਫੀ ਮੰਗਾਂ ਅਤੇ ਕਿਸ ਲਈ। ਪੰਜਾਬ ਦੇ ਲੋਕਾਂ ਦੇ ਪਿਆਰ ਲਈ ਮੁਆਫੀ ਮੰਗਾ। ਨਹੀਂ ਮੈ ਅਜਿਹਾ ਕੁਝ ਨਹੀਂ ਕੀਤਾ ਹੈ। ਕ੍ਰਿਰਪਾ ਕਰਕੇ ਅਜਿਹੀਆਂ ਅਫਵਾਹਾਂ ਨਾ ਫੈਲਾਓ। ਮੈ ਹਮੇਸ਼ਾ ਕਿਸਾਨਾਂ ਦਾ ਸਮਰਥਨ ਕਰਾਂਗੀ। ਨਾਲ ਹੀ ਉਨ੍ਹਾਂ ਦੀ ਹੱਕਾਂ ਦੀ ਹੀ ਗੱਲ ਕਰਾਂਗੀ ਤਾਂ ਹੀ ਮੈ ਖੇਤੀ ਕਾਨੂੰਨਾਂ ਬਾਰੇ ਗੱਲ ਕਰ ਰਹੀ ਹਾਂ ਅਤੇ ਕਰਦੀ ਰਹਾਂਗੀ।
ਕਾਬਿਲੇਗੌਰ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਵੱਲੋਂ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਸੀ ਅਤੇ ਅੰਦੋਲਨਕਾਰੀ ਕਿਸਾਨਾਂ ਅਤੇ ਪੰਜਾਬੀਆਂ ਬਾਰੇ ਭੱਦੀ ਸ਼ਬਦਾਬਲੀ ਵਰਤੀ ਗਈ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਪੰਜਾਬ 'ਚ ਹਰ ਥਾਂ 'ਤੇ ਕੰਗਨਾ ਦੀ ਭੱਦੀ ਸ਼ਬਦਾਬਲੀ ਕਾਰਨ ਉਸਦਾ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਦੋਂ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਪੁਲਿਸ ਵਲੋਂ ਕੰਗਨਾ ਰਣੌਤ ਦਾ ਰੂਟ ਤਬਦੀਲ ਕਰ ਦਿੱਤਾ ਗਿਆ। ਦੱਸ ਦਈਏ ਕਿ ਕੀਰਤਪੁਰ ਸਾਹਿਬ ਕਿਸਾਨਾਂ ਦੇ ਘਿਰਾਓ ਤੋਂ ਨਿਕਲੀ ਕੰਗਨਾ ਰਣੌਤ ਦਾ ਰੂਪਨਗਰ 'ਚ ਵੀ ਕਿਸਾਨਾਂ ਵਲੋਂ ਘਿਰਾਓ ਕੀਤਾ ਜਾਣਾ ਸੀ।
'ਮੌਬ ਲਿੰਚਿੰਗ ਦੀ ਕੀਤੀ ਸੀ ਗੱਲ'
ਇਸ ਤੋਂ ਪਹਿਲਾਂ ਜਦੋਂ ਕਿਸਾਨਾਂ ਵਲੋਂ ਕੰਗਨਾ ਰਣੌਤ ਦਾ ਘਿਰਾਓ ਕੀਤਾ ਗਿਆ ਤਾਂ ਉਸ ਵਲੋਂ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਦਿਆਂ ਇਸ ਨੂੰ ਮੌਬ ਲਿੰਚਿੰਗ ਦੱਸਿਆ ਸੀ। ਕੰਗਨਾ ਨੇ ਕਿਹਾ ਸੀ ਕਿ ਜੇਕਰ ਉਸ ਕੋਲ ਸੁਰੱਖਿਆ ਨਾ ਹੁੰਦੀ ਤਾਂ ਹੁਣ ਤੱਕ ਪਤਾ ਨਹੀਂ ਉਸ ਨਾਲ ਕੀ ਹੁੰਦਾ। ਕੰਗਨਾ ਨੇ ਕਿਹਾ ਸੀ ਕਿ ਇਹ ਮੌਬ ਲਿੰਚਿੰਗ ਵਾਲੇ ਖੁਦ ਨੂੰ ਕਿਸਾਨ ਦੱਸਦੇ ਹਨ।
ਇਹ ਵੀ ਪੜੋ: ਕਿਸਾਨਾਂ ਨੇ ਘੇਰੀ ਕੰਗਨਾ ਰਣੌਤ, ਕਿਹਾ ਕਿਸਾਨਾਂ ਤੋਂ ਮੰਗੇ ਮੁਆਫ਼ੀ