ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ ਸ਼ਰਾਬ ਘੁਟਾਲੇ ਦੇ ਮੁਲਜ਼ਮ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 20 ਜਨਵਰੀ ਤੱਕ ਵਧਾ ਦਿੱਤੀ ਹੈ। ਹਾਲਾਂਕਿ ਅਦਾਲਤ ਨੇ ਬੁੱਧਵਾਰ ਨੂੰ ਇਸੇ ਮਾਮਲੇ ਦੇ ਮੁਲਜ਼ਮ ਸਰਵੇਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਦੇ ਦਿੱਤੀ ਹੈ। ਨਾਲ ਹੀ ਅਦਾਲਤ ਨੇ ਸਰਵੇਸ਼ ਮਿਸ਼ਰਾ ਨੂੰ ਨਿਯਮਤ ਜ਼ਮਾਨਤ ਲੈਣ ਲਈ ਕਿਹਾ ਹੈ।
-
#WATCH | Delhi: AAP leader Manish Sisodia brought to the Rouse Avenue Court for hearing on the Delhi Excise Policy Case. pic.twitter.com/uNJVYSpZRY
— ANI (@ANI) January 10, 2024 " class="align-text-top noRightClick twitterSection" data="
">#WATCH | Delhi: AAP leader Manish Sisodia brought to the Rouse Avenue Court for hearing on the Delhi Excise Policy Case. pic.twitter.com/uNJVYSpZRY
— ANI (@ANI) January 10, 2024#WATCH | Delhi: AAP leader Manish Sisodia brought to the Rouse Avenue Court for hearing on the Delhi Excise Policy Case. pic.twitter.com/uNJVYSpZRY
— ANI (@ANI) January 10, 2024
ਸਰਵੇਸ਼ ਮਿਸ਼ਰਾ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਪਿਤਾ ਦਾ ਬੋਨ ਮੈਰੋ ਟਰਾਂਸਪਲਾਂਟ ਕਰਵਾਉਣਾ ਸੀ। ਇਸ ਦੇ ਲਈ ਉਹ ਗੁਰੂਗ੍ਰਾਮ ਦੇ ਹਸਪਤਾਲ ਵਿੱਚ ਭਰਤੀ ਹੈ। ਪਿਤਾ ਦੀ ਬੀਮਾਰੀ ਕਾਰਨ ਉਹ ਅਦਾਲਤ ਦੇ ਸੰਮਨਾਂ 'ਤੇ ਪੇਸ਼ ਨਹੀਂ ਹੋ ਸਕੇ ਹਨ।
ਸੰਜੇ ਸਿੰਘ ਨੇ ਦਿੱਲੀ ਹਾਈ ਕੋਰਟ ਵਿੱਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਇਸ ਤੋਂ ਪਹਿਲਾਂ ਰਾਉਸ ਐਵੇਨਿਊ ਕੋਰਟ ਨੇ 22 ਦਸੰਬਰ 2023 ਨੂੰ ਸਿੰਘ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਅਦਾਲਤ ਨੇ ਕਿਹਾ ਸੀ ਕਿ ਪਹਿਲੀ ਨਜ਼ਰੇ ਸੰਜੇ ਸਿੰਘ ਮਨੀ ਲਾਂਡਰਿੰਗ ਮਾਮਲੇ 'ਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਸ਼ਾਮਲ ਹੋ ਸਕਦੇ ਹਨ। ਅਦਾਲਤ ਨੇ ਇਹ ਵੀ ਕਿਹਾ ਸੀ ਕਿ ਰਿਕਾਰਡ 'ਤੇ ਰੱਖੇ ਗਏ ਤੱਥ ਅਦਾਲਤ ਨੂੰ ਇਹ ਮੰਨਣ ਲਈ ਕਾਫੀ ਹਨ ਕਿ ਸੰਜੇ ਸਿੰਘ ਮਨੀ ਲਾਂਡਰਿੰਗ ਦਾ ਮੁਲਜ਼ਮ ਹੈ।
-
#WATCH | Delhi: AAP MP Sanjay Singh brought to the Rouse Avenue Court for hearing on the Delhi Excise Policy Case. pic.twitter.com/C7yLYa3Ksi
— ANI (@ANI) January 10, 2024 " class="align-text-top noRightClick twitterSection" data="
">#WATCH | Delhi: AAP MP Sanjay Singh brought to the Rouse Avenue Court for hearing on the Delhi Excise Policy Case. pic.twitter.com/C7yLYa3Ksi
— ANI (@ANI) January 10, 2024#WATCH | Delhi: AAP MP Sanjay Singh brought to the Rouse Avenue Court for hearing on the Delhi Excise Policy Case. pic.twitter.com/C7yLYa3Ksi
— ANI (@ANI) January 10, 2024
ਅਦਾਲਤ ਨੇ ਕਿਹਾ ਸੀ ਕਿ ਸਰਕਾਰੀ ਗਵਾਹ ਬਣੇ ਦਿਨੇਸ਼ ਅਰੋੜਾ ਨੇ ਆਪਣੇ ਸਾਬਕਾ ਪੀਏ ਸਰਵੇਸ਼ ਮਿਸ਼ਰਾ ਰਾਹੀਂ ਸੰਜੇ ਨੂੰ 2 ਕਰੋੜ ਰੁਪਏ ਭੇਜੇ ਸਨ। ਦਿਨੇਸ਼ ਅਰੋੜਾ ਨੇ 14 ਅਗਸਤ ਨੂੰ ਆਪਣੇ ਬਿਆਨ ਵਿੱਚ ਇਸ ਗੱਲ ਨੂੰ ਸਵੀਕਾਰ ਕੀਤਾ ਸੀ। ਅਰੋੜਾ ਨੇ ਆਪਣੇ ਬਿਆਨ ਵਿੱਚ ਪੈਸੇ ਦੇਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਸੀ। ਇਸ ਤੋਂ ਇਲਾਵਾ ਗਵਾਹ ਅਲਫਾ (ਉਪਨਾਮ) ਨੇ ਵੀ ਅਰੋੜਾ ਦੇ ਬਿਆਨ ਦੀ ਪੁਸ਼ਟੀ ਕੀਤੀ ਹੈ।
- ਵਾਈਬ੍ਰੈਂਟ ਗੁਜਰਾਤ ਵਿੱਚ ਗੌਤਮ ਅਡਾਨੀ ਨੇ ਕੀਤਾ ਐਲਾਨ, ਗੁਜਰਾਤ ਵਿੱਚ 2 ਲੱਖ ਕਰੋੜ ਤੋਂ ਵੱਧ ਦਾ ਕਰਨਗੇ ਨਿਵੇਸ਼
- ਵਾਲ ਵਾਲ ਬਚੇ ਅਫ਼ਰੀਕੀ ਮੂਲ ਦੇ 2 ਨਾਗਰਿਕ, ਕਾਰ ਨੂੰ ਲੱਗੀ ਭਿਆਨਕ ਅੱਗ, ਮੌਕੇ 'ਤੇ ਮੌਜੂਦ ਲੋਕਾਂ ਨੇ ਬਚਾਈ ਜਾਨ
- ਪੰਜਾਬ ਦੌਰੇ 'ਤੇ ਕਾਂਗਰਸ ਦੇ ਸੂਬਾ ਇੰਚਾਰਜ ਦਵਿੰਦਰ ਯਾਦਵ, ਆਗੂਆਂ ਨੂੰ ਇੱਕ ਬੇੜੀ 'ਚ ਸਵਾਰ ਕਰਨਾ ਵੱਡਾ ਚੈਲੰਜ
ਦੱਸ ਦੇਈਏ ਕਿ ਈਡੀ ਨੇ 4 ਅਕਤੂਬਰ ਨੂੰ ਸੰਜੇ ਸਿੰਘ ਨੂੰ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ। ਈਡੀ ਨੇ 9 ਮਾਰਚ 2023 ਨੂੰ ਇਸ ਮਾਮਲੇ ਵਿੱਚ ਪੁੱਛਗਿੱਛ ਤੋਂ ਬਾਅਦ ਮਨੀਸ਼ ਸਿਸੋਦੀਆ ਨੂੰ ਤਿਹਾੜ ਜੇਲ੍ਹ ਤੋਂ ਗ੍ਰਿਫ਼ਤਾਰ ਕੀਤਾ ਸੀ। ਸਿਸੋਦੀਆ ਨੂੰ ਇਸ ਤੋਂ ਪਹਿਲਾਂ ਸੀਬੀਆਈ ਨੇ 26 ਫਰਵਰੀ 2023 ਨੂੰ ਗ੍ਰਿਫਤਾਰ ਕੀਤਾ ਸੀ।