ਪਟਨਾ: ਬਿਹਾਰ ਦੇ ਦਾਨਾਪੁਰ ਇਲਾਕੇ 'ਚ ਸੋਮਵਾਰ ਨੂੰ ਜੇਡੀਯੂ ਨੇਤਾ ਦੀ ਗੋਲੀ ਮਾਰ ਕਤਲ ਕਰ ਦਿੱਤੀ ਗਈ। ਪੁਲਸ ਮੁਤਾਬਕ ਦੀਪਕ ਕੁਮਾਰ ਮਹਿਤਾ ਖਾਣਾ ਖਾਣ ਤੋਂ ਬਾਅਦ ਆਪਣੇ ਘਰ 'ਚ ਸੈਰ ਕਰ ਰਹੇ ਸੀ, ਤਾਂ ਹਮਲਾਵਰਾਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਮਹਿਤਾ ਨਗਰ ਕੌਂਸਲ ਦਾਨਾਪੁਰ ਦੇ ਉਪ ਚੇਅਰਮੈਨ ਹਨ। ਪਤਾ ਲੱਗਾ ਹੈ ਕਿ ਦੀਪਕ ਕੁਮਾਰ ਨੂੰ ਦੋ ਗੋਲੀਆਂ ਲੱਗੀਆਂ ਸਨ, ਇੱਕ ਛਾਤੀ ਵਿੱਚ ਅਤੇ ਦੂਜੀ ਸਿਰ ਵਿੱਚ।
ਗੋਲੀ ਲੱਗਣ ਤੋਂ ਬਾਅਦ ਦੀਪਕ ਸੜਕ 'ਤੇ ਡਿੱਗ ਗਿਆ ਅਤੇ ਗੋਲੀਆਂ ਦੀ ਆਵਾਜ਼ ਸੁਣ ਕੇ ਸਥਾਨਕ ਲੋਕਾਂ ਨੇ ਹੰਗਾਮਾ ਕਰ ਦਿੱਤਾ ਅਤੇ ਨਸਰੀਗੰਜ ਪੁਲਿਸ ਚੌਕੀ 'ਚ ਭੰਨਤੋੜ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਦਾਨਾਪੁਰ-ਗਾਂਧੀ ਮੈਦਾਨ ਮੁੱਖ ਸੜਕ ’ਤੇ ਜਾਮ ਲਾ ਦਿੱਤਾ। ਮੌਕੇ 'ਤੇ ਪਹੁੰਚੇ ਸਥਾਨਕ ਲੋਕਾਂ ਨੇ ਆਗੂ ਨੂੰ ਨੇੜਲੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਲਾਂਕਿ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਜ਼ਿਕਰਯੋਗ ਹੈ ਕਿ, ਦੀਪਕ ਮਹਿਤਾ ਨੇ 2020 ਦੀਆਂ ਵਿਧਾਨ ਸਭਾ ਚੋਣਾਂ ਦਾਨਾਪੁਰ ਤੋਂ ਆਰਐਲਐਸਪੀ ਦੀ ਟਿਕਟ 'ਤੇ ਲੜੀਆਂ ਸਨ, ਜੋ ਬਾਅਦ ਵਿੱਚ ਜਨਤਾ ਦਲ (ਯੂ) ਵਿੱਚ ਵਿਲੀਨ ਹੋ ਗਈ ਸੀ। ਸੂਚਨਾ ਮਿਲਣ ’ਤੇ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਰੋਹ ਵਿੱਚ ਆਏ ਲੋਕਾਂ ਨੂੰ ਖਦੇੜ ਦਿੱਤਾ। ਸਥਿਤੀ ਵਿਗੜਦੀ ਦੇਖ ਕੇ ਇਲਾਕੇ 'ਚ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ।
ਫਿਲਹਾਲ ਪੁਲਿਸ ਨੇ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਘਟਨਾ ਜ਼ਮੀਨੀ ਵਿਵਾਦ, ਚੋਣ ਰੰਜਿਸ਼ ਜਾਂ ਕਿਸੇ ਹੋਰ ਕਾਰਨ ਨਾਲ ਵਾਪਰੀ ਹੈ। ਕਤਲ ਤੋਂ ਬਾਅਦ ਪੁਲਿਸ ਸੀਸੀਟੀਵੀ ਕੈਮਰੇ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ: ਤੇਲੰਗਾਨਾ 'ਚ ਵੇਚੇ ਗਏ ਦੋ ਨਵਜੰਮੇ ਬੱਚੇ, ਇਕ ਦੇ ਮਾਪੇ ਬੇਵੱਸ, ਦੂਜੇ ਦਾ ਪਿਤਾ ਨਿਕਲਿਆ ਲਾਲਚੀ