ETV Bharat / bharat

ਜੇਬੀਟੀ ਭਰਤੀ ਘੁਟਾਲਾ: ਓਮ ਪ੍ਰਕਾਸ਼ ਚੌਟਾਲਾ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੀ ਅਰਜ਼ੀ ਡਿਵੀਜ਼ਨ ਬੈਂਚ ਨੂੰ ਟ੍ਰਾਂਸਫਰ - ਦਿੱਲੀ ਹਾਈਕੋਰਟ

ਦਿੱਲੀ ਹਾਈਕੋਰਟ ਦੀ ਸਿੰਗਲ ਬੈਂਚ ਨੇ ਜੇਬੀਟੀ ਭਰਤੀ ਘੁਟਾਲੇ 'ਚ 10 ਸਾਲ ਦੀ ਸਜ਼ਾ ਭੁਗਤ ਰਹੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮਪ੍ਰਕਾਸ਼ ਚੌਟਾਲਾ ਦੀ ਜਲਦ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਡਿਵੀਜਨ ਬੈਂਚ ’ਚ ਟ੍ਰਾਂਸਫਰ ਕਰ ਦਿੱਤਾ ਹੈ। ਜਸਟੀਸ ਯੋਗੇਸ਼ ਖੰਨਾ ਦੀ ਬੈਂਚ ਨੇ ਇਸ ਮਾਮਲੇ ’ਤੇ ਵਿਚਾਰ ਕਰਨ ਲਈ ਡਿਵੀਜ਼ਨ ਬੈਂਚ ਨੂੰ ਟ੍ਰਾਂਸਫਰ ਕਰ ਦਿੱਤਾ ਹੈ। ਇਸ ਮਾਮਲੇ ’ਤੇ ਅਗਲੀ ਸੁਣਵਾਈ 23 ਫਰਵਰੀ ਨੂੰ ਹੋਵੇਗੀ।

ਤਸਵੀਰ
ਤਸਵੀਰ
author img

By

Published : Feb 20, 2021, 3:43 PM IST

ਨਵੀਂ ਦਿੱਲੀ: ਦਿੱਲੀ ਹਾਈਕੋਰਟ ਦੀ ਸਿੰਗਲ ਬੈਂਚ ਨੇ ਜੇਬੀਟੀ ਭਰਤੀ ਘੁਟਾਲੇ ਚ 10 ਸਾਲ ਦੀ ਸਜ਼ਾ ਭੁਗਤ ਰਹੇ ਹਰਿਆਣਾ ਦੇ ਸਾਬਕਾ ਮੁੱਖਮੰਤਰੀ ਓਮਪ੍ਰਕਾਸ਼ ਚੌਟਾਲਾ ਦੀ ਜਲਦ ਰਿਹਾਈ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਡਿਵੀਜਨ ਬੈਂਚ ’ਚ ਟ੍ਰਾਂਸਫਰ ਕਰ ਦਿੱਤਾ ਹੈ। ਜਸਟੀਸ ਯੋਗੇਸ਼ ਖੰਨਾ ਦੀ ਬੈਂਚ ਨੇ ਇਸ ਮਾਮਲੇ ’ਤੇ ਵਿਚਾਰ ਕਰਨ ਲਈ ਡਿਵੀਜ਼ਨ ਬੈਂਚ ਨੂੰ ਟ੍ਰਾਂਸਫਰ ਕਰ ਦਿੱਤਾ ਹੈ। ਇਸ ਮਾਮਲੇ ’ਤੇ ਅਗਲੀ ਸੁਣਵਾਈ 23 ਫਰਵਰੀ ਨੂੰ ਹੋਵੇਗੀ।

ਕੋਰਟ ਨੇ ਓਮ ਪ੍ਰਕਾਸ਼ ਚੌਟਾਲਾ ਦੀ ਪੈਰੋਲ 21 ਫਰਵਰੀ ਤੋਂ ਵਧਾ ਕੇ 23 ਫਰਵਰੀ ਕਰ ਦਿੱਤੀ ਹੈ। 18 ਦੰਸਬਰ 2019 ਨੂੰ ਕੋਰਟ ਨੇ ਦਿੱਲੀ ਸਰਕਾਰ ਨੂੰ ਨਿਰਦੇਸ਼ ਦਿੱਤੇ ਗਏ ਸੀ ਕਿ ਉਹ ਓਮ ਪ੍ਰਕਾਸ਼ ਚੌਟਾਲਾ ਦੀ ਅਰਜੀ ਤੇ ਨਵੇਂ ਸਿਰੇ ਨਾਲ ਵਿਚਾਰ ਕੀਤਾ ਜਾਵੇ। ਸਾਲ 2019 'ਚ ਹਾਈਕੋਰਟ ਨੇ ਦਿੱਲੀ ਸਰਕਾਰ ਪਹਿਲੇ ਆਦੇਸ਼ ਨੂੰ ਰੱਦ ਕਰ ਦਿੱਤਾ ਸੀ ਜਿਸ 'ਚ ਉਨ੍ਹਾਂ ਨੇ ਚੌਟਾਲਾ ਦੀ ਸਮੇਂ ਤੋਂ ਪਹਿਲਾ ਰਿਹਾਈ ਦੀ ਮੰਗ ਨੂੰ ਖਾਰਿਜ ਕਰ ਦਿੱਤਾ ਸੀ ।

ਖਰਾਬ ਸਿਹਤ ਦਾ ਹਵਾਲਾ ਦਿੱਤਾ ਹੈ

ਚੌਟਾਲਾ ਨੇ ਉਮਰ ਅਤੇ ਖਰਾਬ ਸਿਹਤ ਦਾ ਹਵਾਲਾ ਦੇ ਕੇ ਸਮੇਂ ਤੋਂ ਪਹਿਲਾਂ ਰਿਹਾਈ ਦੀ ਗੁਹਾਰ ਲਗਾਈ ਗਈ ਹੈ। ਚੌਟਾਲਾ ਨੇ ਕੇਂਦਰ ਸਰਕਾਰ ਦੇ ਉਸ ਨੋਟੀਫਿਕੇਸ਼ਨ ਦਾ ਹਵਾਲਾ ਦਿੱਤਾ ਹੈ ਜਿਸ ਚ 60 ਸਾਲ ਤੋਂ ਵਧ ਦੇ ਪੁਰਸ਼ ਕੈਦੀਆਂ ਦੀ ਰਿਹਾਈ ਦੀ ਗੱਲ਼ ਆਖੀ ਗਈ ਹੈ। ਚੌਟਾਲਾ ਵੱਲੋਂ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਦੇ ਵਿਸ਼ੇਸ਼ ਮੁਆਫੀ ਸਬੰਧੀ ਨੋਟਿਫੀਕੇਸ਼ਨ ਦੇ ਤਹਿਤ 60 ਸਾਲ ਤੋਂ ਉਪਰ ਦੇ ਪੁਰਸ਼ ਕੈਦੀਆਂ, 55 ਸਾਲ ਤੋਂ ਵੱਧ ਦੀ ਮਹਿਲਾ ਅਤੇ ਟਰਾਂਸਜੇਂਡਰ ਕੈਦੀਆਂ ਦੀ ਰਿਹਾਈ ਦੀ ਗੱਲ ਆਖੀ ਗਈ ਹੈ। ਇਸ ਨੋਟੀਫਿਕੇਸ਼ਨ ’ਚ ਕਿਹਾ ਗਿਆ ਹੈ ਕਿ 70 ਫੀਸਦ ਤੋਂ ਜਿਆਦਾ ਉਨ੍ਹਾਂ ਅਪਹਾਜ਼ਾਂ ਦੀ ਵੀ ਰਿਹਾਈ ਕੀਤੀ ਜਾ ਸਕਦੀ ਹੈ। ਜਿਨ੍ਹਾਂ ਨੇ ਆਪਣੀ ਅੱਧੀ ਸਜ਼ਾ ਪੂਰੀ ਕਰ ਲਈ ਹੈ।

ਨੋਟੀਫਿਕੇਸ਼ਨ ਦੇ ਮੁਤਾਬਿਕ ਰਿਹਾਈ ਦੇ ਹਕਦਾਰ ਹੈ

ਚੌਟਾਲਾ ਵੱਲੋਂ ਵਕੀਲ ਅਮਿਤ ਸਾਹਨੀ ਨੇ ਕਿਹਾ ਸੀ ਕਿ ਚੌਟਾਲਾ ਨੂੰ ਭ੍ਰਿਸ਼ਟਾਚਾਰ ਵਿਰੋਧੀ ਕਾਨੂੰਨ ਦੇ ਤਹਿਤ ਦੱਸ਼ ਸਾਲ ਦੀ ਸਜ਼ਾ ਮਿਲੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਚੌਟਾਲਾ ਦੀ ਉਮਰ 83 ਸਾਲ ਹੋ ਚੁੱਕੀ ਹੈ ਅਤੇ ਉਹ ਅਪ੍ਰੈਲ 2013 ਤੱਕ 60 ਫੀਸਦ ਸਥਾਈ ਅਪਾਹਜ ਹਨ। ਉਸ ਤੋਂ ਬਾਅਦ ਜੂਨ 2013 ਚ ਉਨ੍ਹਾਂ ਨੂੰ ਪੇਸਮੇਕਰ ਲਗਾਇਆ ਗਿਆ ਜਿਸ ਤੋਂ ਬਾਅਦ ਉਹ 70 ਫੀਸਦ ਅਪਾਹਜ ਦੇ ਸ਼ਿਹਾਰ ਹਨ। ਇਸ ਲਈ ਨੋਟਿਫਿਕੇਸ਼ਨ ਦੇ ਮੁਤਾਬਿਕ ਉਹ ਦੋ ਵਰਗਾਂ ਚ ਰਿਹਾਈ ਦੇ ਹਕਦਾਰ ਹਨ।

ਚੌਟਾਲਾ ਜੂਨੀਅਰ ਬੇਸਿਕ ਅਧਿਆਪਕਾਂ ਦੀ ਭਰਤੀ ਘੁਟਾਲੇ ਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਧ ਦਸ ਸਾਲ ਦੀ ਸਜ਼ਾ ਕੱਟ ਰਹੇ ਹਨ। ਉਸ ਦੇ ਨਾਲ ਹੀ ਉਨ੍ਹਾਂ ਦਾ ਬੇਟਾ ਅਜੇ ਚੌਟਾਲਾ ਅਤੇ ਤਿੰਨ ਹੋਰ ਦੋਸ਼ੀ ਵੀ 10 ਸਾਲ ਦੀ ਕੈਦੀ ਦੀ ਸਜ਼ਾ ਕੱਟ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.