ETV Bharat / bharat

Jammu- Kashmir News: ਜੰਮੂ-ਕਸ਼ਮੀਰ ਨੇ 48 ਘੰਟਿਆਂ ਵਿੱਚ ਸੁਲਝਾਈ ਕਤਲ ਦੀ ਗੁੱਥੀ, ਤਿੰਨ ਗ੍ਰਿਫਤਾਰ - ਮੁਕੜਾ ਪਿੰਡ

ਜੰਮੂ ਦੇ ਅਖਨੂਰ ਚੌਕੀ ਚੋਰਾ ਇਲਾਕੇ ਵਿੱਚ ਹੋਏ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਇਸ ਕਤਲਕਾਂਡ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣੋ ਕੀ ਹੈ ਪੂਰਾ ਮਾਮਲਾ।

Jammu-Kashmir Murder News
Jammu-Kashmir Murder News
author img

By

Published : Aug 4, 2023, 10:37 PM IST

ਜੰਮੂ-ਕਸ਼ਮੀਰ: ਜੰਮੂ ਦੇ ਅਖਨੂਰ ਚੌਕੀ ਚੋਰਾ ਇਲਾਕੇ ਦੇ ਮੁਕੜਾ ਪਿੰਡ ਵਿੱਚ ਬੁੱਧਵਾਰ ਨੂੰ ਪੇਂਟਰ ਮੁਮਤਾਜ ਅੰਸਾਰੀ ਦੇ ਬੇਟੇ ਗੋਰਖਪੁਰ (ਯੂਪੀ) ਨਿਵਾਸੀ ਰਜਾ ਦੀਨ ਅੰਸਾਰੀ ਦੇ ਕਤਲ ਕੀਤਾ ਗਿਆ ਸੀ। ਇਸ ਪਿੱਛੇ ਦੀ ਕਹਾਣੀ ਦਾ ਖੁਲਾਸਾ ਵੀਰਵਾਰ ਨੂੰ ਜਾਂਚ ਤੋਂ ਬਾਅਦ ਹੋਇਆ। ਪੁਲਿਸ ਦਾ ਦਾਅਵਾ ਹੈ ਕਿ ਰਜਾ ਦੀਨ ਅੰਸਾਰੀ ਦਾ ਕਤਲ ਉਸ ਦੇ ਛੋਟੇ ਭਰਾ ਨੇ ਨਹੀਂ, ਬਲਕਿ ਕੋਲ ਝੌਪੜੀ ਵਿੱਚ ਰਹਿਣ ਵਾਲੇ ਤਿੰਨ ਲੋਕਾਂ ਨੇ ਕੀਤਾ ਹੈ। ਪੁਲਿਸ ਮੁਤਾਬਕ ਕਤਲਕਾਂਡ ਵਿੱਚ ਉਸ ਦੇ ਛੋਟੇ ਭਰਾ ਇਜਾਜ ਅੰਸਾਰੀ ਤੇ ਉਸ ਦੇ ਭਾਬੀ ਦੋਸ਼ੀ ਨਹੀਂ ਹਨ।

ਅਖਨੂਰ ਦੇ ਐਸਐਚਓ ਜਹੀਰ ਮੁਸ਼ਤਾਕ ਨੇ ਦੱਸਿਆ ਕਿ ਬੁੱਧਵਾਰ ਨੂੰ ਹੋਈ ਘਟਨਾ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰਕੇ 12 ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਹੈ। ਜਦੋਂ ਪੁਲਿਸ ਨੇ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ, ਤਾਂ ਉਨ੍ਹਾਂ ਚੋਂ ਤਿੰਨ ਨੇ ਮੁਮਤਾਜ ਦੇ ਕਤਲ ਵਿੱਚ ਅਪਣੀ ਸ਼ਮੂਲੀਅਤ ਕਬੂਲੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਰਵੀ ਕੁਮਾਰ ਤੇ ਦੇਵੇਂਦਰ ਕੁਮਾਰ ਵਜੋਂ ਹੋਈ ਹੈ ਅਤੇ ਦੋਨੋਂ ਬੰਗਨ ਤਹਸੀਲ ਦੇਵੀ ਨਗਰ ਜ਼ਿਲ੍ਹਾ ਪੁਣੇ (ਮੱਧ ਪ੍ਰਦੇਸ਼) ਦੇ ਰਹਿਣ ਵਾਲੇ ਹਨ, ਜਦਕਿ ਤੀਜਾ ਮੁਲਜ਼ਮ ਪਵਨ ਕੁਮਾਰ ਨਿਵਾਸੀ ਬਿਜੁਲੀ ਪੁਣੇ ਰਿਆਸੀ ਤੋਂ ਹੈ। ਪੁਲਿਸ ਮੁਤਾਬਕ, ਮੁਲਜ਼ਮ ਰਵੀ ਕੁਮਾਰ ਕੋਲੋਂ ਇੱਕ ਚਾਕੂ ਵੀ ਬਰਾਮਦ ਹੋਇਆ ਹੈ ਜਿਸ ਨਾਲ ਕਥਿਤ ਤੌਰ ਉੱਤੇ ਮੁਮਤਾਜ ਦਾ ਗਲਾ ਵੱਢਿਆ ਗਿਆ ਸੀ।

ਪੁਲਿਸ ਨੇ ਕਿਹਾ ਕਿ ਤਿੰਨੋਂ ਮੁਲਜ਼ਮ, ਮੁਮਤਾਜ ਕੋਲ ਨੇੜੇ ਸੁਰੇਸ਼ ਕੁਮਾਰ ਦੀ ਝੋਪੜੀ ਵਿੱਚ ਰਹਿੰਦੇ ਸੀ। ਉਨ੍ਹਾਂ ਕਿਹਾ ਕਿ ਕਿਰਾਏਦਾਰ ਸਤਿਆਪਨ ਦੇ ਸਬੰਧ ਵਿੱਚ ਡੀਐਮ ਦੇ ਆਦੇਸ਼ ਦੀ ਉਲੰਘਣਾ ਕਰਨ ਲਈ ਮਕਾਨ ਮਾਲਿਕ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.