ਸ਼੍ਰੀਨਗਰ: ਜੰਮੂ ਕਸ਼ਮੀਰ ਅਖਨੂਰ ਜਿਲ੍ਹੇ ਦੇ ਕਨਾਚਕ ਇਲਾਕੇ ਚ ਇੱਕ ਡਰੋਨ ’ਤੇ ਫਾਇਰਿੰਗ ਕਰਕੇ ਉਸਨੂੰ ਹੇਠਾਂ ਸੁੱਟ ਦਿੱਤਾ ਅਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ। ਸਮਾਚਾਰ ਏਜੰਸੀ ਏਐਨਆਈ ਨੇ ਦੱਸਿਆ ਕਿ ਸ਼ੁਕਰਵਾਰ ਨੂੰ ਸੁਰੱਖਿਆ ਬਲਾਂ ਦੁਆਰਾ ਜੰਮੂ ਜਿਲ੍ਹੇ ਦੇ ਅਖਨੂਰ ਚ ਇੱਕ ਡਰੋਨ ਨੂੰ ਮਾਰ ਦਿੱਤਾ ਗਿਆ। ਇਸ ਚ ਗਿਆ ਹੈ ਕਿ ਸੁਰੱਖਿਆ ਅਧਿਕਾਰਿਆਂ ਨੇ ਡਰੋਨ ਤੋਂ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ।
ਜੰਮੂ ਕਸ਼ਮੀਰ ਪੁਲਿਸ ਦੇ ਮੁਤਾਬਿਕ ਕਨਾਚਕ ਇਲਾਕੇ ’ਚ ਡਰੋਨ ਨੂੰ ਅੱਜ ਤੜਕਸਾਰ ਫਾਇਰਿੰਗ ਕਰਕੇ ਉਸਨੂੰ ਹੇਠਾਂ ਸੁੱਟ ਦਿੱਤਾ। ਇਹ ਪਾਕਿਸਤਾਨ ਦੇ ਨਾਲ ਅੰਤਰਰਾਸ਼ਟਰੀ ਸੀਮਾ (ਆਈਬੀ) ’ਤੇ ਸਥਿਤ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਬਕਰੀਦ ਦੇ ਦਿਨ ਇੱਥੇ ਦੇ ਸਤਵਾਰੀ ਇਲਾਕੇ ਚ ਸ਼ੱਕੀ ਡਰੋਨ ਦਿਖਾਈ ਦਿੱਤਾ ਸੀ ਏਅਰਫੋਰਸ ਬੇਸ ’ਤੇ ਡਰੋਨ ਹਮਲੇ ਤੋਂ ਬਾਅਦ 10ਵਾਂ ਹੈ ਜਦੋਂ ਸ਼ੱਕੀ ਡਰੋਨ ਨੂੰ ਦੇਖਿਆ ਗਿਆ।
ਇਹ ਵੀ ਪੜੋ: ਜੰਮੂ-ਕਸ਼ਮੀਰ : ਸੋਪੋਰ ਮੁਕਾਬਲੇ ਵਿੱਚ ਦੋ ਅੱਤਵਾਦੀ ਮਾਰੇ ਗਏ, ਆਪਰੇਸ਼ਨ ਜਾਰੀ
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਖਨੂਰ ਇਲਾਕੇ ’ਚ ਪੁਲਿਸ ਨੇ ਇੱਕ ਹੈਕਸਾਪਾਟਰ ਡਰੋਨ ਨੂੰ ਗੋਲੀ ਮਾਰ ਥੱਲੇ ਸੁੱਟ ਦਿੱਤਾ। ਡਰੋਨ ਤੋਂ 5 ਕਿਲੋ ਆਈਈਡੀ ਵੀ ਬਰਾਮਦ ਕੀਤਾ ਗਿਆ ਹੈ। ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਡਰੋਨ ਦਾ ਇਸਤੇਮਾਲ ਅੱਤਵਾਦੀਆਂ ਨੂੰ ਵਿਸਫੋਟਕ ਪਹੁੰਚਾਉਣ ਦੇ ਲਈ ਕੀਤਾ ਜਾ ਰਿਹਾ ਸੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਲਸ਼ਕਰ-ਏ-ਤੋਇਬਾ ਡਰੋਨ ਗਤੀਵਿਧੀਆਂ ਦੇ ਪਿੱਛੇ ਹੈ ਅਤੇ ਪਿਛਲੇ ਮਾਮਲਿਆਂ ਦੀ ਤਰ੍ਹਾਂ ਹੀ ਅੱਤਵਾਦੀ ਹਮਲੇ ਦੇ ਲਈ ਇਸ ਤਰੀਕੇ ਦਾ ਇਸਲੇਮਾਲ ਕਰ ਰਿਹਾ ਹੈ।