ਚੰਡੀਗੜ੍ਹ: ਵਿਆਹਾਂ ਸਬੰਧੀ ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਲਈ ਵਰਤੇ ਜਾਂਦੇ ਅੱਖਰਾਂ ਦੀ ਵੱਖਰੇ ਅੰਦਾਜ ਵਿੱਚ ਵਰਤੋਂ ਕਰਦਿਆਂ ਆਮ ਆਦਮੀ ਪਾਰਟੀ ’ਤੇ ਵਿਅੰਗ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਹੈ ਕਿ ਪਹਿਲਾਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਲਈ ਕੋਈ ਢੁੱਕਵਾਂ ਉਮੀਦਵਾਰ ਲੱਭ ਰਹੀ ਸੀ। ਢੁੱਕਵਾਂ ਸਿੱਖ ਉਮੀਦਵਾਰ! ਇਸ ਲਈ ਉਨ੍ਹਾਂ ਨੇ ਲਫ਼ਜ ਵਰਤੇ ‘ਏ ਸੁਟੇਬਲ ਸਿੱਖ ਮੈਚ ਰਿਕੁਆਇਰਡ’ (A suitable Sikh match required for CM candidate)।
ਇਸ ਦੇ ਨਾਲ ਹੀ ਜਾਖੜ ਨੇ ਅੱਗੇ ਕਿਹਾ ਹੈ, (ਨੋ, ਦਿਸ ਇਜ਼ ਨੌਟ ਫਾਰ ਏ ਮੈਟਰੀਮੋਨੀਅਲ ਅਲਾਈਂਸ)। ਇਟਜ਼ ਹਾਓ ਆਪ ਵਾਜ਼ ਪਲੈਨਿੰਗ ਟੂ ਲੁੱਕ ਫਾਰ ਏ ਸਿੱਖ ਸੀਐਮ ਕੈਂਡੀਡੇਟ ਔਨ ਓਐਲਐਕਸ*। ਜਾਖੜ ਨੇ ਨਾਲ ਹੀ ਕਿਹਾ ਹੈ ਕਿ ਬਟ ਵਿਦ ਇਟਜ਼ ਐਮਐਲਏਜ਼ ਸਟਿੱਲ ਫਲੌਕਿੰਗ ਟੂ ਕਾਂਗਰਸ, ਆਪ ਸ਼ੁੱਡ ਐਡਵਰਟਾਈਜ਼ ਫਾਰ ਐਮਐਲਏ ਕੈਂਡੀਡੇਟ ਆਲਸੋ।
ਜਿਕਰਯੋਗ ਹੈ ਕਿ ਬੁੱਧਵਾਰ ਨੂੰ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤ ਕੇ ਵਿਧਾਇਕ ਬਣੀ ਰੁਪਿੰਦਰ ਕੌਰ ਰੂਬੀ ਨੇ ਕਾਂਗਰਸ ਦਾ ਪੱਲਾ ਫੜ ਲਿਆ ਸੀ। ਇਸ ਤੋਂ ਬਾਅਦ ਹੀ ਜਾਖੜ ਨੇ ਆਮ ਆਦਮੀ ਪਾਰਟੀ ਬਾਰੇ ਵੱਡਾ ਵਿਅੰਗ ਕੀਤਾ ਹੈ। ਉਨ੍ਹਾਂ ਵਿਅੰਗ ਕੀਤਾ ਕਿ ਪਹਿਲਾਂ ਆਮ ਆਦਮੀ ਪਾਰਟੀ ਮੁੱਖ ਮੰਤਰੀ ਲਈ ਸਿੱਖ ਚਿਹਰਾ ਲੱਭ ਰਹੀ ਸੀ ਤੇ ਸਿੱਖ ਮੁੱਖ ਮੰਤਰੀ ਲਈ ਇਹ ਪਾਰਟੀ ਸਿੱਖ ਚਿਹਰਾ ਓਐਲਐਕਸ ’ਤੇ ਭਾਲ ਰਹੀ ਸੀ ਪਰ ਹੁਣ ਜਿਸ ਤਰ੍ਹਾਂ ਨਾਲ ਵਿਧਾਇਕ ਕਾਂਗਰਸ ਵੱਲ ਆ ਰਹੇ ਹਨ, ਉਸ ਤੋਂ ਜਾਪਦਾ ਹੈ ਕਿ ਆਮ ਆਦਮੀ ਪਾਰਟੀ ਨੂੰ ਵਿਧਾਇਕਾਂ ਦੇ ਉਮੀਦਵਾਰਾਂ ਲਈ ਵੀ ਇਸ਼ਤਿਹਾਰ ਦੇਣੇ ਪੈਣਗੇ।
ਇਹ ਵੀ ਪੜ੍ਹੋ:BSF ਦਾ ਮਾਮਲਾ: ਸਾਂਸਦ ਮਨੀਸ਼ ਤਿਵਾੜੀ ਨੇ ਸਰਕਾਰ ਦੀ ਕੀਤੀ ਸ਼ਲਾਘਾ, ਹੁਣ ਦਿੱਤੀ ਇਹ ਸਲਾਹ