ਕੁੱਲੂ: ਬਬੇਲੀ ਸਥਿਤ ਭਾਰਤ ਤਿੱਬਤ ਸਰਹੱਦ ਪੁਲਿਸ ਫੋਰਸ ਦੇ ਪ੍ਰਾਂਗਣ ’ਚ ਪਰਬਤਾਰੋਹਣ ਅਭਿਆਨ ਵਿਜੇ 2021 ਦੀ ਟੀਮ ਦਾ ਫਲੈਗ ਆਫ ਸਮਾਗਤ ਆਯੋਜਿਤ ਕੀਤਾ ਗਿਆ। ਇਸ ਸਮਾਗਤ ਚ ਆਈਟੀਬੀਪੀ ਦੇ ਡੀਆਈਜੀ ਪ੍ਰੇਮ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਆਈਟੀਬੀਪੀ ਦੇ ਡੀਆਈਜੀ ਪ੍ਰੇਮ ਸਿੰਘ ਨੇ ਪਰਬਤਾਰੋਹਣ ਅਭਿਆਨ ਦੇ ਲੀਡਰ ਡਿਪਟੀ ਕਮਾਂਡੇਂਟ ਕੁਲਦੀਪ ਸਿੰਘ ਨੂੰ ਤਿਰੰਗਾ ਅਤੇ ਬਲ ਝੰਡਾ ਦਿੰਦੇ ਹੋਏ ਅਭਿਆਨ ਦਲ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
![22 ਹਜਾਰ ਫੁੱਟ ਉੱਚੀ ਚੋਟੀ ਫਤਿਹ ਕਰੇਗੀ ITBP ਦੀ ਟੀਮ, ਡੀਆਈਜੀ ਨੇ ਦਲ ਨੂੰ ਕੀਤਾ ਰਵਾਨਾ](https://etvbharatimages.akamaized.net/etvbharat/prod-images/hp-kul-01-itbp-team-av-7204051_24072021131743_2407f_1627112863_950.jpg)
ਇਸ ਮੌਕੇ ਤੇਨਜਿੰਗ ਨੋਰਗੇ ਨੈਸ਼ਨਲ ਐਡਵੇਂਚਰ ਐਵਾਰਡ ਤੋਂ ਸਨਮਾਨਿਤ ਡੀਆਈਜੀ ਪ੍ਰੇਮ ਸਿੰਘ ਨੇ ਵੀ ਮੈਂਬਰਾਂ ਦੇ ਨਾਲ ਆਪਣੇ ਪਰਬਤਾਰੋਹਣ ਅਭਿਆਨ ਦੇ ਤਜਰਬੇ ਨੂੰ ਸਾਂਝਾ ਕੀਤਾ। ਡੀਆਈਜੀ ਪ੍ਰੇਮ ਸਿੰਘ ਨੇ ਮੈਂਬਰਾਂ ਨੂੰ ਸੰਬੋਧਤਿ ਕਰਦੇ ਹੋਏ ਕਿਹਾ ਕਿ ਪਰਬਤਾਰੋਹਣ ਅਭਿਆਨ ਦਲ ਦਾ ਉਦੇਸ਼ ਬਲ ਦੇ ਜਵਾਨਾਂ ਚ ਮੁਸ਼ਕਿਲ ਭਰੀ ਸਥਿਤੀਆਂ ’ਚ ਮੁੰਹਤੋੜ ਜਵਾਬ ਦੇ ਨਾਲ ਸਾਹਮਣਾ ਕਰਨਾ, ਉਨ੍ਹਾਂ ਦੀ ਅਗਵਾਈ ਅਨੁਸ਼ਾਸਨ ਅਤੇ ਆਤਮਨਿਰਭਰਤਾ ਦੀ ਭਾਵਨਾ ਦਾ ਵਿਕਾਸ ਕਰਨਾ ਹੈ।
![22 ਹਜਾਰ ਫੁੱਟ ਉੱਚੀ ਚੋਟੀ ਫਤਿਹ ਕਰੇਗੀ ITBP ਦੀ ਟੀਮ, ਡੀਆਈਜੀ ਨੇ ਦਲ ਨੂੰ ਕੀਤਾ ਰਵਾਨਾ](https://etvbharatimages.akamaized.net/etvbharat/prod-images/hp-kul-01-itbp-team-av-7204051_24072021131743_2407f_1627112863_848.jpg)
ਜਿਲ੍ਹਾ ਲਾਹੌਲ ਸਪੀਤੀ ਅਤੇ ਲੱਦਾਖ ਦੇ ਖੇਤਰ ਦੇ ਨਾਲ ਲਗਦੀ 22 ਹਜਾਰ 420 ਫੁੱਟ ਉੱਚੀ ਮਾਉਟ ਗਯਾ ਚੋਟੀ ਨੂੰ ਆਈਟੀਬੀਪੀ ਦੀ ਪਰਬਤਾਰੋਹੀ ਟੀਮ ਫਤਿਹ ਕਰੇਗੀ। ਭਾਰਤ ਤਿੱਬਤ ਸੀਮਾ ਸੁਰੱਖਿਆ ਬਲ ਦੀ 27 ਮੈਂਬਰੀ ਟੀਮ ਨੂੰ ਡੀਆਈਜੀ ਪ੍ਰੇਮ ਸਿੰਘ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। 26 ਦਿਨ ਦੇ ਅੰਦਰ ਆਈਟੀਬੀਪੀ ਦਾ ਇਹ ਦਲ ਇਸ ਚੋਟੀ ਨੂੰ ਫਤਿਹ ਕਰੇਗਾ।
ਪ੍ਰੇਮ ਸਿੰਘ ਨੇ ਦੱਸਿਆ ਕਿ ਆਈਟੀਬੀਪੀ ਦੀ ਪਰਬਤਾਰੋਹਣ ਅਭਿਆਨ ਟੀਮ ਪਹਿਲਾਂ ਵੀ ਵਿਸ਼ਵ ਦੀ ਮਾਉਟ ਐਵਰੇਸਟ, ਧੌਲਾਗਿਰੀ, ਕੰਚਨਜੰਗਾ, ਨੰਦਾ ਦੇਵੀ ਅਤੇ ਤ੍ਰਿਸ਼ੁਲ ਸਣੇ ਕਈ ਹੋਰ ਚੋਟੀਆਂ ਤੇ ਫਤਿਹ ਹਾਸਿਲ ਕਰ ਚੁੱਕੀ ਹੈ। ਹੁਣ ਤੱਕ 206 ਤੋਂ ਜਿਆਦਾ ਉੱਚੀ ਚੋਟੀਆਂ ’ਤੇ ਪਰਬਤਾਰੋਹਣ ਅਭਿਆਨ ਨੂੰ ਸਫਲਤਾ ਮਿਲੀ ਹੈ।
ਡੀਆਈਜੀ ਪ੍ਰੇਮ ਸਿੰਘ ਨੇ ਦੱਸਿਆ ਕਿ ਕੋਵਿਡ-19 ਨੂੰ ਦੇਖਦੇ ਹੋਏ ਇਹ ਅਭਿਆਨ ਜਿਆਦਾ ਚੁਣੌਤਿਆਂ ਨਾਲ ਅਤੇ ਪ੍ਰੇਰਣਾਦਾਇਕ ਹੋਵੇਗਾ। ਇਸ ਪੂਰੇ ਅਭਿਆਨ ਦੇ ਦੌਰਾਨ ਕੋਵਿਡ-19 ਨਾਲ ਸਬੰਧਿਤ ਸਾਰੇ ਪ੍ਰਕਾਰ ਦੇ ਸੁਰੱਖਿਆ ਉਪਾਅ ਅਤੇ ਦਿਸ਼ਾ ਨਿਰਦੇਸ਼ਾ ਦਾ ਵੀ ਪਾਲਣਾ ਕੀਤਾ ਜਾਵੇਗਾ।
ਇਹ ਵੀ ਪੜੋ: ਖ਼ਤਮ ਹੋਇਆ ਇੰਤਜ਼ਾਰ ! ਭਲਕੇ ਦਪੁਹਿਰ 3 ਵਜੇ ਐਲਾਨੇ ਜਾਣਗੇ 10 ਵੀਂ ਤੇ 12ਵੀਂ ਦੇ ਨਤੀਜੇ