ਹੈਦਰਾਬਾਦ: ਪਿਆਰ ਨੂੰ ਜਤਾਉਣ ਦੇ ਲਈ ਖਾਸ ਤਰੀਕਾ ਕਿਸ ਕਰਨਾ ਹੁੰਦਾ ਹੈ। ਆਪਣੇ ਸਾਥੀ ਦੇ ਨਾਲ ਰਿਸ਼ਤੇ ਨੂੰ ਹੋਰ ਵੀ ਜਿਆਦਾ ਮਜਬੂਤ ਕਰਨ ਦੇ ਲਈ, ਮੇਂਟਲ ਅਤੇ ਫਿਜੀਕਲ ਹੈਲਥ ਦੇ ਲਈ ਵੀ ਕਿਸ ਵਧੀਆ ਹੁੰਦੀ ਹੈ। ਇਹ ਗੱਲ੍ਹਾਂ ਸਟਡੀ ’ਚ ਸਾਹਮਣੇ ਵੀ ਆ ਚੁੱਕੀ ਹੈ।
ਫਰਵਰੀ ’ਚ ਵੈਲੇਨਟਾਈਨ ਹਫ਼ਤਾ(valentine week) ’ਚ ਕਿਸ ਡੇ ਕਾਫੀ ਪਾਪੁਲਰ ਹੈ। ਉੱਥੇ ਹੀ ਹਰ ਸਾਲ 6 ਜੁਲਾਈ ਨੂੰ ਇੰਟਰਨੈਸ਼ਨਲ ਕਿਸ ਡੇ ਮਨਾਇਆ ਜਾਂਦਾ ਹੈ। ਇਸ ਨੂੰ ਵੱਖ ਵੱਖ ਦੇਸ਼ਾਂ ਚ ਮਨਾਇਆ ਜਾਂਦਾ ਹੈ। ਕਿਸ ਨਾਲ ਸਿਰਫ ਚੰਗਾ ਮਹਿਸੂਸ ਹੀ ਨਹੀਂ ਹੁੰਦਾ ਸਗੋਂ ਮੂਡ ਨੂੰ ਵਧੀਆ ਕਰਨੇ ਅਤੇ ਰਿਸ਼ਤੇ ਨੂੰ ਮਜਬੂਤ ਬਣਾਉਣ ਚ ਵੀ ਇਹ ਕਾਫੀ ਮਦਦਗਾਰ ਹੁੰਦਾ ਹੈ। ਇਸ ਤੋਂ ਵੀ ਕਿਸ ਕਰਨ ਦੇ ਕਈ ਫਾਇਦੇ ਹਨ ਆਓ ਤੁਹਾਨੂੰ ਦੱਸਦੇ ਹਾਂ...
ਕਿਸ ਕਰਨ ਨਾਲ ਬਰਨ ਹੁੰਦੀ ਹੈ ਕੈਲੋਰੀਜ਼
ਸਟਡੀ ’ਚ ਮੰਨਿਆ ਗਿਆ ਹੈ ਕਿ ਕਿਸ ਕਰਨ ਨਾਲ ਕੈਲੋਰੀ ਬਰਨ ਹੁੰਦੀ ਹੈ। ਕਿਸ ਕਰਕੇ 2 ਤੋਂ 26 ਕੈਲੋਰੀ ਬਰਨ ਕੀਤਾ ਜਾ ਸਕਦਾ ਹੈ। ਕਿਸ ਨਾਲ ਵਜਨ ਤਾਂ ਘੱਟ ਹੁੰਦਾ ਹੀ ਹੈ ਨਾਲ ਹੀ ਤਣਾਅ ਵੀ ਘੱਟ ਹੁੰਦਾ ਹੈ।
ਐਲੇਰਜ਼ੀ ਹੁੰਦੀ ਹੈ ਘੱਟ
ਕਿਸ ਕਰਨ ਨਾਲ ਐਲਰਜ਼ੀ ਤੋਂ ਵੀ ਕਾਫੀ ਰਾਹਤ ਮਿਲਦੀ ਹੈ।ਮੰਨਿਆ ਜਾਂਦਾ ਹੈ ਕਿ ਤਣਾਅ ਦੇ ਕਾਰਨ ਐਲਰਜ਼ੀ ਅਤੇ ਮਾਈਟਸ ਤੋਂ ਹੋਣ ਵਾਲੀ ਵਧ ਜਾਂਦੀ ਹੈ ਇਸ ਲਈ ਕਿਸ ਐਲਰਜ਼ੀ ਨੂੰ ਘਟਾਉਂਦਾ ਹੈ।
ਚਿਹਰੇ ਦੀ ਹੁੰਦੀ ਹੈ ਕਸਰਤ
ਬ੍ਰਿਟਿਸ਼ ਖੋਜਕਰਤਾਵਾਂ ਦੇ ਮੁਤਾਬਿਕ ਹਰ ਫ੍ਰੈਂਚ ਕਿਸ ਵਿੱਚ 146 ਮਾਸਪੇਸ਼ੀਆਂ ਦੀਆਂ ਹਰਕਤਾਂ ’ਚ ਆਉਂਦੀਆਂ ਹਨ। ਉਨ੍ਹਾਂ ਵਿਚ ਚਿਹਰੇ ਦੀਆਂ 34 ਮਾਸਪੇਸ਼ੀਆਂ ਹਨ। ਹਰ ਰੋਜ਼ ਕਿਸ ਕਰਨ ਨਾਲ ਚਿਹਰੇ ਅਤੇ ਗਰਦਨ ਲਈ ਵਧੀਆ ਕਸਰਤ ਹੈ।
ਪਾਟਨਰ ਰਹਿੰਦਾ ਹੈ ਵਫ਼ਾਦਾਰ
ਕਿਸ ਨਾਲ ਆਕਸੀਟੋਸਿਨ ਦਾ ਪੱਧਰ ਵਧਦਾ ਹੈ। ਕਿਉਂਕਿ ਇਸ ਨਾਲ ਤਣਾਅ ਘੱਟ ਹੁੰਦਾ ਹੈ। ਇਕ ਅਧਿਐਨ ਵਿਚ ਇਹ ਖੁਲਾਸਾ ਹੋਇਆ ਸੀ ਕਿ ਆਕਸੀਟੋਸਿਨ ਦੇ ਕਾਰਨ ਆਦਮੀ ਆਪਣੇ ਸਾਥੀ ਨਾਲ ਵਧੇਰੇ ਜੁੜੇ ਹੋਏ ਮਹਿਸੂਸ ਕਰਦੇ ਹਨ ਅਤੇ ਇਸ ਤਰ੍ਹਾਂ ਦੂਜੇ ਪਾਟਨਰ ਵੱਲੋਂ ਨਹੀਂ ਜਾਂਦੇ।
ਇਹ ਵੀ ਪੜੋ: International Kissing Day ’ਤੇ ਪਾਰਟਨਰ ਨੂੰ ਇੰਝ ਫੀਲ ਕਰਾਓ ਸਪੈਸ਼ਲ