ਮੁੰਬਈ: ਸੋਸ਼ਲ ਮੀਡੀਆ ਦੀ ਮਦਦ ਨਾਲ 20 ਸਾਲ ਪਹਿਲਾਂ ਮੁੰਬਈ ਤੋਂ ਲਾਪਤਾ ਹੋਈ ਇਕ ਔਰਤ ਪਾਕਿਸਤਾਨ 'ਚ ਮਿਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ 70 ਸਾਲਾ ਹਮੀਦਾ ਬਾਨੋ ਮੁੰਬਈ ਤੋਂ ਦੁਬਈ ਨੌਕਰੀ ਲਈ ਗਈ ਸੀ ਪਰ ਟਰੈਵਲ ਏਜੰਟ ਦੇ ਧੋਖੇ ਕਾਰਨ ਪਾਕਿਸਤਾਨ ਪਹੁੰਚ ਗਈ। ਹੁਣ 20 ਸਾਲ ਬਾਅਦ ਹਮੀਦਾ ਬਾਨੋ ਨੇ ਸੋਸ਼ਲ ਮੀਡੀਆ ਦੀ ਮਦਦ ਨਾਲ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਹੈ।
ਜਦੋਂ ਹਮੀਦਾ ਬਾਨੋ ਦੀ ਕਹਾਣੀ ਪਾਕਿਸਤਾਨ ਦੇ ਇੱਕ ਯੂਟਿਊਬ ਚੈਨਲ 'ਤੇ ਪ੍ਰਸਾਰਿਤ ਕੀਤੀ ਗਈ ਸੀ, ਤਾਂ ਇੱਕ ਪਾਕਿਸਤਾਨੀ ਵਿਅਕਤੀ ਨੇ ਮੁੰਬਈ ਦੇ ਇੱਕ ਸਥਾਨਕ ਯੂਟਿਊਬਰ ਗੁਲਫਾਮ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਗੁਲਫਾਮ ਮੁੰਬਈ ਦੇ ਉਸ ਇਲਾਕੇ 'ਚ ਪਹੁੰਚ ਗਈ ਜਿੱਥੇ ਹਮੀਦਾ ਬਾਨੋ ਦੇ ਰਿਸ਼ਤੇਦਾਰ ਅਤੇ ਉਨ੍ਹਾਂ ਦੇ ਪਰਿਵਾਰ ਰਹਿੰਦੇ ਹਨ। ਜਦੋਂ ਪਰਿਵਾਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਤਾਂ ਉਨ੍ਹਾਂ ਨੇ ਹਮੀਦਾ ਬਾਨੋ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਅਤੇ 20 ਸਾਲ ਬਾਅਦ ਪਰਿਵਾਰ ਹਮੀਦਾ ਬਾਨੋ ਦੇ ਸੰਪਰਕ ਵਿੱਚ ਆਇਆ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਹਮੀਦਾ ਬਾਨੋ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਹ ਘਰੇਲੂ ਕੰਮਾਂ ਲਈ ਖਾੜੀ ਦੇਸ਼ਾਂ ਵਿੱਚ ਜਾਂਦੀ ਸੀ ਪਰ ਇਸ ਵਾਰ ਉਸ ਨਾਲ ਉਸ ਸਮੇਂ ਧੋਖਾ ਹੋਇਆ ਜਦੋਂ ਮੁੰਬਈ ਦੇ ਵਿਖਰੋਲੀ ਦੀ ਇੱਕ ਮਹਿਲਾ ਏਜੰਟ ਉਸ ਨੂੰ ਦੁਬਈ ਲਿਜਾਣ ਦੇ ਬਹਾਨੇ ਪਾਕਿਸਤਾਨ ਲੈ ਗਈ।
ਇਹ ਵੀ ਪੜ੍ਹੋ:- ਉਪ ਰਾਸ਼ਟਰਪਤੀ ਦੀ ਚੋਣ, ਜਾਣੋ ਕਿਵੇਂ ਹੁੰਦੀ ਹੈ ਇਹ ਚੋਣ, ਕੌਣ ਪਾ ਸਕਦੈ ਵੋਟ ?