ETV Bharat / bharat

#JeeneDo : ਧੀਆਂ ਨਾਲ ਦਰਿੰਦਗੀ ਦੀਆਂ ਉਹ ਵਾਰਦਾਤਾਂ ਜਿਨ੍ਹਾਂ ਨਾਲ ਹਿਲ ਗਿਆ ਸੀ ਦੇਸ਼

ਗੋਆ ਦੇ ਇੱਕ ਬੀਚ 'ਤੇ ਦੋ ਨਾਬਾਲਗਾਂ ਨਾਲ ਗੈਂਗਰੇਪ ਨੂੰ ਲੈ ਕੇ ਚਰਚਾ ਹੋ ਰਹੀ ਹੈ। ਸੂਬੇ ਵਿੱਚ ਕਾਨੂੰਨ ਵਿਵਸਥਾ 'ਤੇ ਸਵਾਲ ਉੱਠ ਰਹੇ ਹਨ, ਨਿਆਂ ਦੀ ਮੰਗ ਵੀ ਉੱਠ ਰਹੀ ਹੈ। ਇਸ ਤੋਂ ਪਹਿਲਾਂ ਵੀ ਦੇਸ਼ 'ਚ ਧੀਆਂ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕੀਤੀਆਂ ਗਈਆਂ ਹਨ, ਮਨੁੱਖਤਾ ਸ਼ਰਮਸਾਰ ਹੋਈ ਹੈ। ਤੁਹਾਨੂੰ ਮਹਿਲਾਵਾਂ ਦੇ ਖਿਲਾਫ ਅਪਰਾਧ ਦੇ ਉਹ ਮਾਮਲੇ ਦੱਸਦੇ ਹਾਂ ਜਿਨ੍ਹਾਂ ਨਾਲ ਦੇਸ਼ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।

ਧੀਆਂ ਨਾਲ ਦਰਿੰਦਗੀ ਦੀਆਂ ਵਾਰਦਾਤਾਂ
ਧੀਆਂ ਨਾਲ ਦਰਿੰਦਗੀ ਦੀਆਂ ਵਾਰਦਾਤਾਂ
author img

By

Published : Aug 3, 2021, 2:48 PM IST

Updated : Aug 3, 2021, 3:29 PM IST

ਹੈਦਰਾਬਾਦ : ਗੋਆ ਦੇ ਇੱਕ ਬੀਚ 'ਤੇ ਦੋ ਨਾਬਾਲਗਾਂ ਨਾਲ ਗੈਂਗਰੇਪ ਤੋਂ ਬਾਅਦ ਮੁੜ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ। ਉਂਝ ਤਾਂ ਦੇਸ਼ 'ਚ ਅਜਿਹਾ ਪਹਿਲਾਂ ਵੀ ਕਈ ਵਾਰ ਹੋਇਆ ਹੈ, ਜਦੋਂ ਧੀਆਂ ਨਾਲ ਅਜਿਹੀ ਦਰਿੰਦਗੀ ਹੋਈ ਹੈ ਕਿ ਇਨਸਾਨੀਅਤ ਹਿਲ ਗਈ। ਅਜਿਹੇ ਕਈ ਮਾਮਲੇ ਹਨ ਜਿਥੇ ਧੀਆਂ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਹੋ ਗਈਆਂ ਤੇ ਫਿਰ ਸਾਰਾ ਦੇਸ਼ ਹਿਲ ਗਿਆ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਧੀਆਂ ਨੂੰ ਇਨਸਾਫ ਤੇ ਦਰਿੰਦਿਆਂ ਨੂੰ ਸਜ਼ਾ ਦਵਾਉਣ ਲਈ ਲੋਕ ਸੜਕਾਂ 'ਤੇ ਉਤਰ ਆਏ।

ਦਿੱਲੀ ਦਾ ਨਿਰਭਯਾ ਕੇਸ

16 ਦਸੰਬਰ 2012 ਨੂੰ ਦਿੱਲੀ ਵਿੱਚ ਪੈਰਾ ਮੈਡੀਕਲ ਦੀ ਵਿਦਿਆਰਥਣ ਨਾਲ ਚੱਲਦੀ ਬੱਸ ਵਿੱਚ ਸਮੂਹਿਕ ਬਲਾਤਕਾਰ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ। 6 ਲੋਕਾਂ ਨੇ ਪਹਿਲਾਂ ਪੀੜਤ ਦੇ ਦੋਸਤ ਨੂੰ ਕੁੱਟਿਆ ਤੇ ਫਿਰ ਵਿਦਿਆਰਥੀ ਨਾਲ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਤੋਂ ਬਾਅਦ ਕੁੜੀ ਅਤੇ ਉਸ ਦੇ ਦੋਸਤ ਨੂੰ ਚਲਦੀ ਬੱਸ ਚੋਂ ਬਾਹਰ ਸੁੱਟ ਦਿੱਤਾ ਗਿਆ। ਪੀੜਤਾ ਨੂੰ ਗੰਭੀਰ ਹਾਲਤ ਵਿੱਚ ਦਿੱਲੀ ਦੇ ਸਫਦਰਜੰਗ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਉਸ ਦੀ ਹਾਲਤ ਵਿੱਚ ਸੁਧਾਰ ਨਾ ਹੋਣ ਦੇ ਬਾਅਦ ਉਸ ਨੂੰ ਸਿੰਗਾਪੁਰ ਰੈਫਰ ਕਰ ਦਿੱਤਾ ਗਿਆ ਜਿੱਥੇ ਉਹ ਜ਼ਿੰਦਗੀ ਦੀ ਲੜਾਈ ਹਾਰ ਗਈ।

ਨਿਰਭਯਾ ਨੂੰ ਇਨਸਾਫ਼ ਦਵਾਉਣ ਲਈ ਸੜਕਾਂ 'ਤੇ ਉਤਰੇ ਲੋਕ

ਨਿਰਭਯਾ ਦੀ ਮੌਤ ਤੋਂ ਬਾਅਦ ਪੂਰੇ ਦੇਸ਼ ਵਿੱਚ ਪ੍ਰਦਰਸ਼ਨ ਹੋਏ, ਮਾਮਲਾ ਸੜਕਾਂ ਤੋਂ ਸੰਸਦ ਤੱਕ ਗੂੰਜਿਆ ਤੇ 5 ਦਿਨਾਂ ਬਾਅਦ ਪੁਲਿਸ ਨੇ ਇੱਕ ਨਾਬਾਲਗ ਸਣੇ ਸਾਰੇ 6 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਫਾਸਟ ਟਰੈਕ ਅਦਾਲਤ ਵਿੱਚ ਸੁਣਵਾਈ ਦੌਰਾਨ ਇੱਕ ਦੋਸ਼ੀ ਰਾਮ ਸਿੰਘ ਨੇ ਤਿਹਾੜ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ। ਬਾਕੀ 4 ਬਾਲਗ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜਦੋਂ ਕਿ ਨਾਬਾਲਗ ਅਪਰਾਧੀ ਨੂੰ ਬਾਲ ਸੁਧਾਰ ਘਰ ਭੇਜਿਆ ਗਿਆ। ਇਸ ਤੋਂ ਬਾਅਦ ਹਾਈ ਕੋਰਟ ਤੇ ਸੁਪਰੀਮ ਕੋਰਟ ਨੇ ਵੀ ਸਜ਼ਾ ਨੂੰ ਬਰਕਰਾਰ ਰੱਖਿਆ। ਪਵਨ, ਅਕਸ਼ੈ, ਵਿਨੇ ਅਤੇ ਮੁਕੇਸ਼ ਨੂੰ 20 ਮਾਰਚ 2020 ਨੂੰ ਫਾਂਸੀ ਦਿੱਤੀ ਗਈ ਸੀ।

ਹੈਦਰਾਬਾਦ ਗੈਂਗਰੇਪ ਕੇਸ

ਨਵੰਬਰ 2019 ਵਿੱਚ, ਹੈਦਰਾਬਾਦ ਦੇ ਨੇੜੇ ਇੱਕ 26 ਸਾਲਾ ਵੈਟਰਨਰੀ ਡਾਕਟਰ ਦਿਸ਼ਾ ਦਾ ਗੈਂਗਰੇਪ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ। 28 ਨਵੰਬਰ ਨੂੰ ਪੀੜਤ ਦੀ ਸੜੀ ਹੋਈ ਲਾਸ਼ ਬੈਂਗਲੁਰੂ-ਹੈਦਰਾਬਾਦ ਨੈਸ਼ਨਲ ਹਾਈਵੇ 'ਤੇ ਅੰਡਰਪਾਸ ਦੇ ਕੋਲ ਮਿਲੀ ਸੀ। ਜਿਸ ਤੋਂ ਬਾਅਦ ਪੂਰੇ ਦੇਸ਼ ਵਿੱਚ ਲੋਕਾਂ ਦਾ ਗੁੱਸਾ ਭੜਕ ਗਿਆ, ਲੋਕ ਸੜਕਾਂ ਤੇ ਉਤਰ ਆਏ ਅਤੇ ਪੀੜਤ ਨੂੰ ਇਨਸਾਫ ਦਵਾਉਣ ਦੀ ਮੰਗ ਉੱਠਣ ਲੱਗੀ।

ਹੈਦਰਾਬਾਦ ਗੈਂਗਰੇਪ ਤੇ ਕਤਲ ਕੇਸ ਨਾਲ  ਹਿਲ ਗਿਆ ਸੀ ਦੇਸ਼

ਜਦੋਂ ਜਾਂਚ ਸ਼ੁਰੂ ਹੋਈ ਤਾਂ ਕਈ ਸੀਸੀਟੀਵੀ ਫੁਟੇਜ ਸਕੈਨ ਕੀਤੇ ਗਏ। ਇਸ ਰਾਹੀਂ ਪਤਾ ਲੱਗਾ ਕਿ ਪੀੜਤਾ ਨੇ ਆਪਣੀ ਸਕੂਟੀ ਟੋਂਡੂਪੱਲੀ ਨੇੜੇ ਖੜ੍ਹੀ ਕੀਤੀ ਸੀ। ਜਿਸ ਤੋਂ ਬਾਅਦ ਦੋਸ਼ੀਆਂ ਨੇ ਸਕੂਟੀ ਦੇ ਟਾਇਰ ਨੂੰ ਪੰਕਚਰ ਕੀਤਾ, ਜਦੋਂ ਦਿਸ਼ਾ ਵਾਪਸ ਆਈ ਤਾਂ ਉਸ ਨੇ ਸਕੂਟਰ ਨੂੰ ਪੰਕਚਰ ਪਾਇਆ ਤੇ ਉਸ ਦੀ ਭੈਣ ਨੂੰ ਫੋਨ ਕੀਤਾ। ਜਿਸ ਤੋਂ ਬਾਅਦ ਦੋਸ਼ੀਆਂ ਨੇ ਦਿਸ਼ਾ ਨੂੰ ਮਦਦ ਦੀ ਪੇਸ਼ਕਸ਼ ਕੀਤੀ ਤੇ ਮੁੜ ਉਸ ਨੂੰ ਟੋਲ ਪਲਾਜ਼ਾ ਦੇ ਕੋਲ ਝਾੜੀਆਂ ਵਿੱਚ ਧੱਕ ਦਿੱਤਾ ਅਤੇ ਫ਼ੋਨ ਬੰਦ ਕਰ ਦਿੱਤਾ। ਪੁਲਿਸ ਦੇ ਮੁਤਾਬਕ, ਚਾਰ ਲੋਕਾਂ ਨੇ ਦਿਸ਼ਾ ਨਾਲ ਗੈਂਗਰੇਪ ਕੀਤਾ ਅਤੇ ਫਿਰ ਉਸ ਦਾ ਕਤਲ ਕਰ ਲਾਸ਼ ਨੂੰ 27 ਕਿਲੋਮੀਟਰ ਦੂਰ ਲਿਜਾ ਕੇ ਡੀਜ਼ਲ ਜਾਂ ਪੈਟਰੋਲ ਨਾਲ ਸਾੜ ਦਿੱਤਾ।

29 ਨਵੰਬਰ ਨੂੰ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੀ ਉਮਰ 20 ਤੋਂ 24 ਸਾਲ ਦੇ ਵਿਚਕਾਰ ਸੀ। ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਇਸ ਦੌਰਾਨ ਪੁਲਿਸ ਚਾਰਾਂ ਮੁਲਜ਼ਮਾਂ ਦੇ ਨਾਲ ਮੌਕੇ ਦਾ ਮੁਆਇਨਾ ਕਰਨ ਲਈ ਪਹੁੰਚੀ, ਜਿੱਥੋਂ ਚਾਰਾਂ ਮੁਲਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੇ ਚਾਰਾਂ ਨੂੰ ਐਨਕਾਊਂਟਰ 'ਚ ਮਾਰ ਦਿੱਤਾ। ਇਸ ਐਨਕਾਊਂਟਰ ਤੋਂ ਬਾਅਦ ਹੈਦਰਾਬਾਦ ਪੁਲਿਸ ਦੀ ਸ਼ਲਾਘਾ ਕੀਤੀ ਜਾ ਰਹੀ ਸੀ, ਜਿਵੇਂ ਹੀ ਐਨਕਾਊਂਟਰ ਦੀ ਖ਼ਬਰ ਮਿਲੀ, ਲੋਕ ਪੁਲਿਸ ਵਾਲਿਆਂ ਦਾ ਸਵਾਗਤ ਕਰਨ ਲਈ ਐਨਕਾਊਂਟਰ ਵਾਲੀ ਥਾਂ 'ਤੇ ਪਹੁੰਚ ਗਏ।

ਉਨਾਓ ਰੇਪ ਕੇਸ

ਸਾਲ 2017 ਵਿੱਚ ਉੱਤਰ ਪ੍ਰਦੇਸ਼ ਦੇ ਉਨਾਓ ਦੀ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ। 15 ਸਾਲ ਤੋਂ ਉਨਾਓ ਦੇ ਵਿਧਾਇਕ ਕੁਲਦੀਪ ਸੇਂਗਰ 'ਤੇ ਨੌਕਰੀ ਦਿਵਾਉਣ 'ਚ ਮਦਦ ਕਰਨ ਦੇ ਨਾਂ 'ਤੇ ਬਲਾਤਕਾਰ ਕਰਨ ਦੇ ਦੋਸ਼ ਸੀ। ਜੋ ਬਸਪਾ ਤੋਂ ਸਮਾਜਵਾਦੀ ਪਾਰਟੀ ਅਤੇ ਫਿਰ ਭਾਜਪਾ ਦੀ ਟਿਕਟ 'ਤੇ ਵਿਧਾਇਕ ਬਣੇ। ਇੱਕ ਹਫ਼ਤੇ ਬਾਅਦ ਪੀੜਤਾ ਲਾਪਤਾ ਹੋ ਗਈ, ਕਰੀਬ ਦਸ ਦਿਨਾਂ ਬਾਅਦ ਅਰੈਯਾ ਵਿੱਚ ਮਿਲੀ। ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕਈ ਮਹੀਨਿਆਂ ਤੱਕ ਐਫਆਈਆਰ ਦਰਜ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਪੀੜਤਾ ਨੇ ਅਦਾਲਤ ਤੱਕ ਪਹੁੰਚ ਕੀਤੀ ਅਤੇ ਫਿਰ ਅਦਾਲਤ ਦੇ ਆਦੇਸ਼ਾਂ 'ਤੇ ਪੁਲਿਸ ਨੂੰ ਵੀ ਕੇਸ ਦਰਜ ਕਰਨਾ ਪਿਆ।

ਉਨਾਓ ਰੇਪ ਕੇਸ 'ਚ ਭਾਜਪਾ ਵਿਧਾਇਕ ਨੂੰ ਸਜ਼ਾ
ਉਨਾਓ ਰੇਪ ਕੇਸ 'ਚ ਭਾਜਪਾ ਵਿਧਾਇਕ ਨੂੰ ਸਜ਼ਾ

ਪੁਲਿਸ ਨੇ ਕੇਸ ਦਰਜ ਕਰਨ ਦੀ ਰਸਮ ਨਿਭਾਈ ਪਰ ਗ੍ਰਿਫਤਾਰੀ ਨਹੀਂ ਹੋਈ, ਇਸ ਦੇ ਉਲਟ, ਪੀੜਤ ਦੇ ਪਰਿਵਾਰਕ ਮੈਂਬਰਾਂ ਨੂੰ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਅਤੇ ਸੇਂਗਰ ਪੂਰੇ ਮਾਮਲੇ ਨੂੰ ਉਨ੍ਹਾਂ ਦੇ ਖਿਲਾਫ ਰਾਜਨੀਤਿਕ ਸਾਜ਼ਿਸ਼ ਦੱਸਦੇ ਰਹੇ। ਅਪ੍ਰੈਲ 2018 ਵਿੱਚ, ਵਿਧਾਇਕ ਕੁਲਦੀਪ ਸੇਂਗਰ ਦੇ ਭਰਾ ਨੇ ਪੀੜਤਾ ਦੇ ਪਿਤਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਪੁਲਿਸ ਨੇ ਆਰਮਜ਼ ਐਕਟ ਦੇ ਤਹਿਤ ਪੀੜਤ ਦੇ ਪਿਤਾ ਨੂੰ ਹਿਰਾਸਤ ਵਿੱਚ ਲੈ ਲਿਆ। ਪਿਤਾ ਨੂੰ ਥਾਣੇ ਵਿੱਚ ਵੀ ਕੁੱਟਿਆ ਗਿਆ ਅਤੇ ਫਿਰ ਉਸ ਨੂੰ ਮਾੜੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਨਿਰਾਸ਼ ਹੋ ਕੇ ਪੀੜਤ, ਜੋ ਇਨਸਾਫ ਦੀ ਮੰਗ ਕਰ ਰਹੀ ਸੀ, ਉਸ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਰਿਹਾਇਸ਼ ਦੇ ਨੇੜੇ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ।

ਪੀੜਤ ਬਚ ਗਈ ਪਰ ਪਿਤਾ ਦੀ ਹਸਪਤਾਲ ਵਿੱਚ ਮੌਤ ਹੋ ਗਈ। ਪੁਲਿਸ ਕਰਮਚਾਰੀਆਂ ਨੂੰ ਲਾਪਰਵਾਹੀ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ ਗਿਆ ਅਤੇ ਅਤੁਲ ਸੇਂਗਰ ਨੂੰ ਪੀੜਤਾ ਦੇ ਪਿਤਾ ਦੇ ਕਤਲ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਜਿਸ ਤੋਂ ਬਾਅਦ ਯੂਪੀ ਸਰਕਾਰ ਨੇ ਕੇਸ ਸੀਬੀਆਈ ਨੂੰ ਸੌਂਪ ਦਿੱਤਾ। ਪਰਿਵਾਰ ਨੂੰ ਅਜੇ ਵੀ ਧਮਕੀਆਂ ਮਿਲ ਰਹੀਆਂ ਸਨ, ਹਾਈ ਕੋਰਟ ਦੇ ਦਖਲ ਤੋਂ ਬਾਅਦ ਕੁਲਦੀਪ ਸੇਂਗਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੌਰਾਨ, ਜੁਲਾਈ 2019 ਵਿੱਚ, ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਪੀੜਤ ਦੀ ਚਾਚੀ, ਭੈਣ ਅਤੇ ਵਕੀਲ ਮੌਜੂਦ ਸਨ। ਮਾਸੀ ਅਤੇ ਭੈਣ ਦੀ ਮੌਤ ਹੋ ਗਈ ਜਦੋਂ ਕਿ ਵਕੀਲ ਗੰਭੀਰ ਜ਼ਖਮੀ ਹੋ ਗਿਆ। ਲੰਬੀ ਨਿਆਂਇਕ ਪ੍ਰਕਿਰਿਆ ਤੋਂ ਬਾਅਦ, 16 ਦਸੰਬਰ 2019 ਨੂੰ, ਅਦਾਲਤ ਨੇ ਕੁਲਦੀਪ ਸੇਂਗਰ ਨੂੰ ਅਗਵਾ ਅਤੇ ਬਲਾਤਕਾਰ ਦੇ ਦੋਸ਼ੀ ਠਹਿਰਾਉਂਦੇ ਹੋਏ 10 ਸਾਲ ਦੀ ਸਜ਼ਾ ਸੁਣਾਈ।

ਕਠੂਆ ਗੈਂਗਰੇਪ

ਜਨਵਰੀ 2018 ਵਿੱਚ, ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਰਸਨਾ ਪਿੰਡ ਵਿੱਚ ਬਕਰਵਾਲ ਕਬੀਲੇ ਨਾਲ ਸਬੰਧਤ ਇੱਕ 8 ਸਾਲਾ ਬੱਚੀ ਨੂੰ ਅਗਵਾ ਕਰ ਲਿਆ ਗਿਆ ਸੀ। ਬੱਚੀ ਨਾਲ ਗੈਂਗਰੇਪ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਲਾਸ਼ ਖਰਾਬ ਹਾਲਤ ਵਿੱਚ ਮਿਲੀ ਸੀ। ਮਾਸੂਮ ਨੂੰ ਨਸ਼ੀਲੀ ਦਵਾਈ ਖਵਾਉਣ ਤੇ ਪੂਜਾ ਸਥਾਨ ਦੇ ਅੰਦਰ ਦਰਿੰਦਗੀ ਦੀ ਗੱਲ ਸਾਹਮਣੇ ਆਈ। ਮਾਸੂਮ ਨਾਲ ਦਰਿੰਦਗੀ ਦੀ ਹੱਦ ਪਾਰ ਹੁੰਦੇ ਵੇਖ ਦੇਸ਼ ਗੁੱਸੇ ਵਿੱਚ ਉੱਬਲ ਗਿਆ ਸੀ। ਬੱਚੀ ਦੇ ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਤੇ ਪੋਸਟਮਾਰਟਮ ਵਿੱਚ ਗੈਂਗਰੇਪ ਤੋਂ ਬਾਅਦ ਕਤਲ ਹੋਣ ਦੀ ਪੁਸ਼ਟੀ ਹੋਈ। ਹਿੰਦੂ ਏਕਤਾ ਮੰਚ ਨੇ ਮੁਲਜ਼ਮ ਦੇ ਸਮਥਨ ਵਿੱਚ ਪ੍ਰਦਰਸ਼ਨ ਕੀਤਾ ਤੇ ਭਾਜਪਾ ਵਿਧਾਇਕ ਵੀ ਸਮਰਥਨ ਵਿੱਚ ਆਏ।

ਕਠੂਆ ਗੈਂਗਰੇਪ ਦੇ ਦਰਿੰਦਿਆਂ ਦੇ ਖਿਲਾਫ ਲੋਕਾਂ 'ਚ ਗੁੱਸਾ

ਪੁਲਿਸ ਨੇ 8 ਬਾਲਗ ਦੋਸ਼ੀਆਂ ਵਿੱਚੋਂ 7 ਦੇ ਖਿਲਾਫ ਅਦਾਲਤ ਵਿੱਚ ਚਾਰਜਸ਼ੀਟ ਦਾਇਰ ਕੀਤੀ। ਆਪਣੇ ਆਪ ਨੂੰ ਨਾਬਾਲਗ ਦੱਸਦੇ ਹੋਏ ਅੱਠਵੇਂ ਦੋਸ਼ੀ ਦੇ ਖਿਲਾਫ ਚਾਰਜਸ਼ੀਟ ਵੀ ਦਾਇਰ ਕੀਤੀ ਗਈ ਸੀ। ਪੁਲਿਸ ਦੇ ਮੁਤਾਬਕ , ਇਹ ਬੇਰਹਿਮੀ ਬਕਰਵਾਲ ਭਾਈਚਾਰੇ ਨੂੰ ਪਿੰਡ ਚੋਂ ਬਾਹਰ ਕੱਢਣ ਦੀ ਸਾਜਿਸ਼ ਦੇ ਤਹਿਤ ਕੀਤੀ ਗਈ ਸੀ। ਪੁਲਿਸ ਦੇ ਮੁਤਾਬਕ, ਕੁੱਲ 8 ਦੋਸ਼ੀਆਂ ਚੋਂ, ਇਸ ਵਿੱਚ ਇੱਕ ਸਾਬਕਾ ਮਾਲ ਅਧਿਕਾਰੀ ਸਣੇ ਚਾਰ ਪੁਲਿਸ ਕਰਮਚਾਰੀ ਅਤੇ ਇੱਕ ਨਾਬਾਲਗ ਸ਼ਾਮਲ ਸਨ। ਇਨ੍ਹਾਂ ਵਿੱਚ ਦੋ ਪੁਲਿਸ ਕਰਮਚਾਰੀਆਂ ਉੱਤੇ ਸਬੂਤਾਂ ਨੂੰ ਨਸ਼ਟ ਕਰਨ ਦਾ ਦੋਸ਼ ਸੀ। 10 ਜੂਨ, 2019 ਨੂੰ ਅਦਾਲਤ ਨੇ ਤਿੰਨ ਦੋਸ਼ੀਆਂ ਸੰਜੀਰਾਮ, ਪ੍ਰਵੇਸ਼ ਕੁਮਾਰ ਉਰਫ ਮੰਨੂ ਅਤੇ ਦੀਪਕ ਖਜੂਰੀਆ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ, ਜਦੋਂ ਕਿ ਤਿਲਕ ਰਾਜ, ਆਨੰਦ ਦੱਤ ਅਤੇ ਸੁਰਿੰਦਰ ਕੁਮਾਰ ਨੂੰ 5-5 ਸਾਲ ਦੀ ਸਜ਼ਾ ਸੁਣਾਈ ਗਈ। ਵਿਸ਼ਾਲ ਨਾਂ ਦੇ ਇੱਕ ਦੋਸ਼ੀ ਨੂੰ ਬਰੀ ਕਰ ਦਿੱਤਾ ਗਿਆ।

ਹਿਮਾਚਲ ਦੀ ਗੁੜੀਆ ਨਾਲ ਦਰਿੰਦਗੀ

4 ਜੁਲਾਈ 2017 ਨੂੰ, ਸ਼ਿਮਲਾ ਜ਼ਿਲ੍ਹੇ ਦੇ ਕੋਟਖਾਈ ਦੀ ਇੱਕ ਵਿਦਿਆਰਥਣ ਸਕੂਲ ਤੋਂ ਵਾਪਸ ਆਉਂਦੇ ਸਮੇਂ ਲਾਪਤਾ ਹੋ ਗਈ ਸੀ। ਦੋ ਦਿਨਾਂ ਬਾਅਦ, ਲੜਕੀ ਦੀ ਲਾਸ਼ ਸ਼ੱਕੀ ਹਾਲਾਤ ਵਿੱਚ ਜੰਗਲ ਚੋਂ ਮਿਲੀ। ਬਲਾਤਕਾਰ ਤੋਂ ਬਾਅਦ ਜਾਂਚ ਵਿੱਚ ਕਤਲ ਦੀ ਪੁਸ਼ਟੀ ਕੀਤੀ ਗਈ ਅਤੇ ਮਾਮਲੇ ਉੱਤੇ ਇੱਕ ਐਸਆਈਟੀ ਬਣਾਈ ਗਈ। ਜਦੋਂ ਐਸਆਈਟੀ ਨੇ 6 ਸਥਾਨਕ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਲੋਕਾਂ ਨੇ ਪੁਲਿਸ ਉੱਤੇ ਅਸਲ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਇਆ। ਗ੍ਰਿਫ਼ਤਾਰ ਕੀਤੇ ਗਏ 6 ਮੁਲਜ਼ਮਾਂ ਚੋਂ ਨੇਪਾਲੀ ਮੂਲ ਦੇ ਸੂਰਜ ਦੀ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਅਤੇ ਫਿਰ ਲੋਕਾਂ ਦਾ ਗੁੱਸਾ ਭੜਕ ਗਿਆ। ਲੋਕ ਗੁੜੀਆ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਸੜਕਾਂ 'ਤੇ ਉਤਰੇ। ਜਿਸ ਤੋਂ ਬਾਅਦ ਸਰਕਾਰ ਨੇ ਕੇਸ ਸੀਬੀਆਈ ਨੂੰ ਸੌਂਪ ਦਿੱਤਾ।

ਹਿਮਾਚਲ ਦੀ ਗੁੜੀਆ ਨੂੰ ਇਨਸਾਫ ਦਵਾਉਣ ਸੜਕਾਂ 'ਤੇ ਉਤਰੇ ਲੋਕ

ਸੀਬੀਆਈ ਨੇ ਸਭ ਤੋਂ ਪਹਿਲਾਂ 9 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਵਿੱਚ ਆਈਜੀ ਜ਼ਹੂਰ ਜ਼ੈਦੀ ਵੀ ਸ਼ਾਮਲ ਸਨ, ਜੋ ਸੂਰਜ ਕਤਲ ਕੇਸ ਵਿੱਚ ਐਸਆਈਟੀ ਦੀ ਅਗਵਾਈ ਕਰ ਰਹੇ ਸਨ। ਸੀਬੀਆਈ ਦੀ ਜਾਂਚ ਵੀ ਅੱਗੇ ਵਧੀ ਪਰ ਕੁੱਝ ਵੀ ਠੋਸ ਸਾਹਮਣੇ ਨਹੀਂ ਆਇਆ। ਜਿਸ ਤੋਂ ਬਾਅਦ ਸੀਬੀਆਈ ਨੇ ਅਨਿਲ ਕੁਮਾਰ ਉਰਫ ਨੀਲੂ ਚਰਾਨੀ ਨੂੰ ਗ੍ਰਿਫ਼ਤਾਰ ਕਰ ਲਿਆ। ਸੀਬੀਆਈ ਨੇ ਸਬੂਤ ਇਕੱਠੇ ਕੀਤੇ, ਜਿਸ ਤੋਂ ਬਾਅਦ 18 ਜੂਨ, 2021 ਨੂੰ ਅਦਾਲਤ ਨੇ ਦੋਸ਼ੀ ਨੀਲੂ ਚਰਨੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ।

ਪ੍ਰਿਯਾਦਰਸ਼ਨੀ ਮੱਟੂ

ਪ੍ਰਿਯਾਦਰਸ਼ਨੀ ਮੱਟੂ, ਜੋ ਦਿੱਲੀ ਯੂਨੀਵਰਸਿਟੀ 'ਚ ਲਾਅ ਵਿਦਿਆਰਥਣ ਸੀ, ਉਸ ਦੀ ਲਾਸ਼ 23 ਜਨਵਰੀ 1996 ਨੂੰ ਦਿੱਲੀ ਵਿੱਚ ਉਸ ਦੇ ਚਾਚੇ ਦੇ ਘਰ ਤੋਂ ਮਿਲੀ ਸੀ। ਜਾਂਚ ਤੋਂ ਪਤਾ ਲੱਗਾ ਹੈ ਕਿ 25 ਸਾਲਾ ਪ੍ਰਿਯਾਦਰਸ਼ਿਨੀ ਦਾ ਰੇਪ ਤੋਂ ਬਾਅਦ ਕਤਲ ਕੀਤਾ ਗਿਆ ਸੀ ਤੇ ਇਸ ਦਾ ਦੋਸ਼ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਸੰਤੋਸ਼ ਸਿੰਘ 'ਤੇ ਲਗਾਇਆ ਗਿਆ ਸੀ। ਜੋ ਇੱਕ ਆਈਪੀਐਸ ਅਧਿਕਾਰੀ ਦਾ ਪੁੱਤਰ ਸੀ। ਜਾਂਚ ਤੋਂ ਪਤਾ ਚੱਲਿਆ ਕਿ ਸੰਤੋਸ਼ ਪ੍ਰਿਯਾਦਰਸ਼ਿਨੀ ਨੂੰ ਪਿਆਰ ਕਰਦਾ ਸੀ ਪਰ ਪ੍ਰਿਯਾਦਰਸ਼ਿਨੀ ਨੇ ਉਸ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ।

ਇਸ ਤੋਂ ਬਾਅਦ ਵੀ ਸੰਤੋਸ਼ ਉਸ ਦਾ ਪਿੱਛਾ ਕਰਦਾ ਰਿਹਾ, ਜਿਸ 'ਤੇ ਪ੍ਰਿਯਾਦਰਸ਼ਿਨੀ ਨੇ ਉਸ ਦੇ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਸੀ, ਪਰ ਪੁਲਿਸ ਨੇ ਸੰਤੋਸ਼ ਦੇ ਪਿਤਾ ਦੇ ਦਿੱਲੀ ਪੁਲਿਸ ਦੇ ਪ੍ਰਭਾਵ ਦੇ ਸਾਹਮਣੇ ਕੋਈ ਕਾਰਵਾਈ ਨਹੀਂ ਕੀਤੀ। ਜਿਸ ਤੋਂ ਬਾਅਦ ਸੰਤੋਸ਼ ਦਾ ਹੌਂਸਲਾ ਇੰਨਾ ਵੱਧ ਗਿਆ ਕਿ ਉਹ 23 ਜਨਵਰੀ 1996 ਨੂੰ ਪ੍ਰਿਯਾਦਰਸ਼ਿਨੀ ਦੇ ਘਰ ਪੱਜਾ, ਪ੍ਰਿਯਾਦਰਸ਼ਿਨੀ ਚਾਚੇ ਦੇ ਘਰ ਵਿੱਚ ਇਕੱਲੀ ਸੀ। ਸੰਤੋਸ਼ ਨੇ ਮੁੜ ਉਸ ਦੇ ਸਾਹਮਣੇ ਆਪਣੇ ਪਿਆਰ ਦਾ ਪ੍ਰਸਤਾਵ ਰੱਖਿਆ ਜਿਸ ਨੂੰ ਉਸ ਨੇ ਠੁਕਰਾ ਦਿੱਤਾ ਅਤੇ ਇਸ ਤੋਂ ਬਾਅਦ ਸੰਤੋਸ਼ ਨੇ ਪਹਿਲਾਂ ਪ੍ਰਿਯਾਦਰਸ਼ਿਨੀ ਨਾਲ ਬਲਾਤਕਾਰ ਕੀਤਾ ਅਤੇ ਫਿਰ ਹੈਲਮੇਟ ਨਾਲ 19 ਵਾਰ ਕਰਨ ਮਗਰੋਂ ਉਸ ਦਾ ਗੱਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ।

1999 ਵਿੱਚ ਹੇਠਲੀ ਅਦਾਲਤ ਨੇ ਪ੍ਰਿਯਾਦਰਸ਼ਨੀ ਦੇ ਕਾਤਲ ਸੰਤੋਸ਼ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਸੀ। ਪ੍ਰਿਯਾਦਰਸ਼ਨੀ ਮੱਟੂ ਬਲਾਤਕਾਰ ਅਤੇ ਕਤਲ ਕੇਸ ਤੋਂ ਬਾਅਦ ਵੀ, ਲੋਕ ਸੜਕਾਂ 'ਤੇ ਉਤਰ ਆਏ ਅਤੇ ਔਰਤਾਂ ਵਿਰੁੱਧ ਵੱਧ ਰਹੇ ਅਪਰਾਧਾਂ ਦੇ ਖਿਲਾਫ ਆਵਾਜ਼ ਚੁੱਕੀ। ਮਾਮਲਾ ਹਾਈ ਕੋਰਟ ਤੱਕ ਪਹੁੰਚਿਆ ਅਤੇ 2006 ਵਿੱਚ, ਦਿੱਲੀ ਹਾਈ ਕੋਰਟ ਨੇ ਸੰਤੋਸ਼ ਕੁਮਾਰ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ, ਜਿਸ ਨੂੰ ਸੁਪਰੀਮ ਕੋਰਟ ਨੇ ਚਾਰ ਸਾਲ ਬਾਅਦ ਉਮਰ ਕੈਦ ਵਿੱਚ ਬਦਲ ਦਿੱਤਾ।

ਅਰੁਣਾ ਸ਼ਾਨਬਾਗ

27 ਨਵੰਬਰ 1973 ਨੂੰ, ਅਰੁਣਾ ਸ਼ਾਨਬਾਗ, ਮੁੰਬਈ ਦੇ ਕੇਈਐਮ ਹਸਪਤਾਲ ਦੀ ਨਰਸ, ਹਸਪਤਾਲ ਦੇ ਵਾਰਡ ਬੁਆਏ ਸੋਹਨਲਾਲ ਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਫਿਰ ਉਸ ਨੂੰ ਕੁੱਤੇ ਦੀ ਚੇਨ ਨਾਲ ਗਲਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਅਰੁਣਾ ਕੋਮਾ ਵਿੱਚ ਚਲੀ ਗਈ। ਦੋਸ਼ੀ ਸੋਹਨਲਾਲ ਨੂੰ ਇੱਕ ਦਿਨ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ, ਬਲਾਤਕਾਰ ਦਾ ਦੋਸ਼ ਸਾਬਤ ਨਹੀਂ ਹੋਇਆ ਪਰ ਉਸ ਨੂੰ ਕਤਲ ਦੀ ਕੋਸ਼ਿਸ਼ ਦੇ ਲਈ ਸੱਤ ਸਾਲ ਦੀ ਸਜ਼ਾ ਸੁਣਾਈ ਗਈ।

ਅਰੁਣਾ ਸ਼ਾਨਬਾਗ
ਅਰੁਣਾ ਸ਼ਾਨਬਾਗ

ਇਸ ਦੌਰਾਨ ਹਸਪਤਾਲ ਦੇ ਬੈਡ 'ਤੇ ਬੇਜਾਨ ਪਈ ਅਰੁਣਾ ਦੀ ਸੁਣਨ ਸ਼ਕਤੀ ਘੱਟ ਗਈ ਅਤੇ ਉਹ ਲਕਵਾਗ੍ਰਸਤ ਹੋ ਗਈ। ਅਰੁਣਾ 4 ਦਹਾਕਿਆਂ ਤੋਂ ਜ਼ਿਆਦਾ ਸਮੇਂ ਤੱਕ ਕੋਮਾ ਵਿੱਚ ਰਹੀ ਤੇ ਬਿਸਤਰ 'ਤੇ ਬੇਜਾਨ ਪਈ ਰਹੀ। ਅਰੁਣਾ ਦੀ ਕਹਾਣੀ ਉਸ ਸਮੇਂ ਸੁਰਖੀਆਂ ਵਿੱਚ ਆਈ ਜਦੋਂ ਉਸ ਦੀ ਕਹਾਣੀ ਲਿਖਣ ਵਾਲੀ ਲੇਖਿਕਾ ਪਿੰਕੀ ਵਿਰਾਨੀ ਨੇ ਅਰੁਣਾ ਦੇ ਲਈ ਇੱਛਾ ਮੌਤ ਦੀ ਮੰਗ ਕੀਤੀ, ਪਰ ਦੇਸ਼ ਦੀ ਸਰਵਉੱਚ ਅਦਾਲਤ ਨੇ ਮਰਨ ਦੇ ਆਦੇਸ਼ ਦੇਣ ਤੋਂ ਇਨਕਾਰ ਕਰ ਦਿੱਤਾ।

ਉਸ ਸਮੇਂ ਦੌਰਾਨ ਇੱਛੁਕ ਮੌਤ ਬਾਰੇ ਬੇਹਦ ਚਰਚਾ ਅਤੇ ਬਹਿਸ ਹੋਈ, ਇਹ ਮੁੱਦਾ ਅਖ਼ਬਾਰਾਂ ਅਤੇ ਟੀਵੀ ਚੈਨਲਾਂ ਵਿੱਚ ਵੀ ਸੁਰਖੀਆਂ ਬਣਿਆ। ਫਿਰ ਲੋਕਾਂ ਨੂੰ ਅਰੁਣਾ ਸ਼ਾਨਬਾਗ ਬਾਰੇ ਪਤਾ ਲੱਗਾ। 18 ਮਈ 2015 ਨੂੰ, ਅਰੁਣਾ ਸ਼ਾਨਬਾਗ ਦੀ ਮੌਤ ਹੋ ਗਈ ਤੇ 42 ਸਾਲਾਂ ਤੋਂ ਕੋਮਾ ਵਿੱਚ ਰਹਿਣ ਮਗਰੋਂ, ਅਰੁਣਾ ਸ਼ਾਨਬਾਗ ਦੀ ਜ਼ਿੰਦਗੀ ਅਤੇ ਮੌਤ ਦੇ ਵਿੱਚ ਝੂਲਦੀ ਕਹਾਣੀ ਦਾ ਅੰਤ ਹੋ ਗਿਆ।

ਇਹ ਵੀ ਪੜ੍ਹੋੇ : Landslide in sirmaur : ਸੰਗਰਾਹ-ਹਰੀਪੁਰਧਾਰ 'ਤੇ ਭਾਰੀ ਲੈਂਡਸਲਾਈਡ, ਵੀਡੀਓ ਦੇਖ ਕੰਬ ਜਾਵੇਗੀ ਰੂਹ

Last Updated : Aug 3, 2021, 3:29 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.