ਰਾਂਚੀ: ਇੰਡੀਗੋ ਦੀ ਫਲਾਈਟ ਰਾਹੀਂ ਮੁੰਬਈ ਤੋਂ ਰਾਂਚੀ ਆ ਰਹੇ ਇੱਕ ਯਾਤਰੀ ਦੀ ਮੌਤ ਹੋ ਗਈ। ਯਾਤਰਾ ਦੌਰਾਨ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ। ਯਾਤਰੀ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਬਾਅਦ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਦਰਅਸਲ, ਮੁੰਬਈ-ਰਾਂਚੀ ਇੰਡੀਗੋ ਦੀ ਫਲਾਈਟ ਦੌਰਾਨ ਅਚਾਨਕ ਰਾਂਚੀ ਆ ਰਹੇ ਇੱਕ ਯਾਤਰੀ ਦੀ ਤਬੀਅਤ ਵਿਗੜ ਗਈ। ਯਾਤਰੀ ਨੇ ਖੂਨ ਦੀ ਉਲਟੀ ਕਰ ਦਿੱਤੀ। ਜਿਸ ਤੋਂ ਬਾਅਦ ਨਾਗਪੁਰ 'ਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਹੋਈ। ਮਰੀਜ਼ ਨੂੰ ਨਾਗਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਸ ਦੀ ਸਿਹਤ ਹੋਰ ਵਿਗੜ ਗਈ ਤੇ ਇਲਾਜ ਦੌਰਾਨ ਯਾਤਰੀ ਦੀ ਮੌਤ ਹੋ ਗਈ।
ਫਲਾਈਟ ਨੂੰ ਨਾਗਪੁਰ 'ਚ ਲੈਂਡ ਕਰਨਾ ਪਿਆ: ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਰਾਤ ਇੰਡੀਗੋ ਦੀ ਫਲਾਈਟ ਨੂੰ ਨਾਗਪੁਰ ਵਿੱਚ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਦੇਵਾਨੰਦ ਤਿਵਾਰੀ ਦੀ ਹਾਲਤ ਵਿਗੜਨ ਕਾਰਨ ਅਜਿਹਾ ਕਰਨਾ ਪਿਆ। ਦੱਸਿਆ ਜਾ ਰਿਹਾ ਹੈ ਕਿ ਯਾਤਰੀ ਹਰਿੰਦਰ ਤਿਵਾਰੀ ਨੂੰ ਕਥਿਤ ਤੌਰ 'ਤੇ ਖੂਨ ਦੀਆਂ ਉਲਟੀਆਂ ਆਉਣ ਲੱਗੀਆਂ। ਜਿਸ ਤੋਂ ਬਾਅਦ ਮੁੰਬਈ ਤੋਂ ਰਾਂਚੀ ਆ ਰਹੀ ਫਲਾਈਟ ਨੂੰ ਨਾਗਪੁਰ 'ਚ ਲੈਂਡ ਕਰਨਾ ਪਿਆ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਤੋਂ ਬਾਅਦ ਯਾਤਰੀ ਦੇਵਾਨੰਦ ਤਿਵਾਰੀ ਨੂੰ ਨਾਗਪੁਰ ਦੇ ਹੀ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
- ਨੋਇਡਾ ਤੋਂ ਸੀਮਾ ਹੈਦਰ ਨਾਲ ਜੁੜਦਾ ਇੱਕ ਹੋਰ ਮਾਮਲਾ, ਹੁਣ ਬੰਗਲਾਦੇਸ਼ੀ ਮਹਿਲਾ ਬੱਚੇ ਨਾਲ ਪਹੁੰਚੀ, ਜਾਣੋ ਮਾਮਲਾ
- ਬਰਨਾਲਾ ਦੇ ਨੌਜਵਾਨ ਦੀ ਬ੍ਰੇਨ ਹੈਮਰੇਜ ਕਾਰਨ ਯੂਕੇ ਵਿੱਚ ਹੋਈ ਮੌਤ
- ਚੰਡੀਗੜ੍ਹ 'ਚ ਦਾਖਿਲ ਹੋਣ ਦੀ ਕਿਸਾਨਾਂ ਨੇ ਕੀਤੀ ਤਿਆਰੀ, ਟ੍ਰਾਈਸਿਟੀ ਛਾਉਣੀ 'ਚ ਤਬਦੀਲ, ਪੁਲਿਸ ਨੇ ਬੰਦ ਕੀਤੇ ਐਂਟਰੀ ਪੁਆਇੰਟ
ਦੱਸ ਦਈਏ ਕਿ ਰਾਤ 8 ਵਜੇ ਦੇ ਕਰੀਬ ਉਸ ਨੇ ਸਿਹਤ ਸਬੰਧੀ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ। ਖ਼ਰਾਬ ਸਿਹਤ ਅਤੇ ਖ਼ੂਨ ਦੀਆਂ ਉਲਟੀਆਂ ਦੀ ਸ਼ਿਕਾਇਤ ਤੋਂ ਬਾਅਦ ਫਲਾਈਟ ਨੂੰ ਨਾਗਪੁਰ ਏਅਰਪੋਰਟ ਵੱਲ ਮੋੜ ਦਿੱਤਾ ਗਿਆ। ਜਹਾਜ਼ ਨਾਗਪੁਰ ਹਵਾਈ ਅੱਡੇ 'ਤੇ ਉਤਰਿਆ ਅਤੇ ਤੁਰੰਤ ਦੇਵਾਨੰਦ ਤਿਵਾਰੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਮੌਤ ਹੋ ਗਈ।
ਇੰਡੀਗੋ ਵਿੱਚ ਹੀ ਇੱਕ 23 ਸਾਲਾ ਵਿਅਕਤੀ ਨੂੰ ਦਿਲ ਦਾ ਦੌਰਾ ਪਿਆ : ਜ਼ਿਕਰਯੋਗ ਹੈ ਕਿ ਅਜਿਹਾ ਹੀ ਮਾਮਲਾ ਇਕ ਲਖਨਊ ਤੋਂ ਸਾਹਮਣੇ ਆਇਆ ਸੀ ਜਿਥੇ ਲਖਨਊ ਤੋਂ ਸ਼ਾਰਜਾਹ ਜਾ ਰਹੀ ਇੰਡੀਗੋ ਦੀ ਉਡਾਣ E6-1423 ਨੇ ਐਤਵਾਰ ਰਾਤ 11:10 ਵਜੇ ਜੈਪੁਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕੀਤੀ। ਦਰਅਸਲ, 23 ਸਾਲ ਦੇ ਨੰਥਾ ਗੋਪਾਲ ਨੂੰ ਜਹਾਜ਼ ਵਿੱਚ ਦਿਲ ਦਾ ਦੌਰਾ ਪਿਆ। ਉਸ ਨੂੰ ਜੈਪੁਰ ਹਵਾਈ ਅੱਡੇ ਨੇੜੇ ਇਕ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮੁਢਲੀ ਜਾਂਚ ਤੋਂ ਬਾਅਦ ਨੌਜਵਾਨ ਨੇ ਇੱਥੇ ਹੋਰ ਇਲਾਜ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਵਾਪਸ ਚਲਾ ਗਿਆ।