ਜੈਪੁਰ: ਹਵਾ ਮਹਿਲ ਨਾ ਸਿਰਫ ਇੱਥੇ ਮੌਜੂਦ 365 ਖਿੜਕਿਆਂ, ਅਧਿਆਤਮਿਕ ਤੌਰ 'ਤੇ ਬਣੇ 8 ਮੰਦਰ ਅਤੇ ਸਿਟੀ ਪੈਲੇਸ ਨਾਲ ਜੁੜੇ ਸੱਭਿਆਚਾਰ ਨੂੰ ਜਾਣਨ ਲਈ , ਬਲਕਿ ਚੂਨੇ ਉੱਤੇ ਕੀਤੀ ਗਈ ਕਲਾਕਾਰੀ ਲਈ ਵੀ ਮਸ਼ਹੂਰ ਹੈ। ਇਨਾਂ ਹੀ ਨਹੀਂ, ਲੋਕ ਆਰਕੀਟੈਕਟ ਨੂੰ ਵੇਖਣ ਲਈ ਦੂਰੋਂ-ਦੂਰੋਂ ਇਸ ਥਾਂ ਉੱਤੇ ਖਿੱਚੇ ਚੱਲੇ ਆਉਂਦੇ ਹਨ।
ਹਵਾ ਮਹਿਲ ਦੇ ਸੀਨੀਅਰ ਗਾਈਡ ਸੰਜੇ ਸ਼ਰਮਾ ਨੇ ਦੱਸਿਆ ਕਿ ਜੋ ਇਸਦੇ ਸਿਰਜਣਹਾਰ ਸਨ, ਸਵਾਈ ਪ੍ਰਤਾਪ ਸਿੰਘ ਜੀ ਜੈਪੁਰ ਦੇ 5ਵੇਂ ਮਹਾਰਾਜੇ ਸੀ। ਉਹ ਸ਼੍ਰੀ ਕ੍ਰਿਸ਼ਨ ਦੀ ਭਗਤੀ ਕਰਦੇ ਸਨ। ਇਸ ਲਈ ਇਸ ਦਾ ਡਿਜ਼ਾਈਨ ਮੁਕੁਟ ਦੀ ਸ਼ਕਲ ਵਿੱਚ ਤਿਆਰ ਕੀਤਾ ਗਿਆ ਹੈ। ਜੇਕਰ ਤੁਸੀਂ ਇਸ ਨੂੰ ਬਾਹਰੋਂ, ਸੜਕ ਦੇ ਕਿਨਾਰੇ ਤੋਂ ਵੇਖੋਗੇ ਤਾਂ, ਇਹ ਕ੍ਰਿਸ਼ਨ ਜੀ ਦੇ ਮੁਕੁਟ ਵਰਗਾ ਵਿਖਾਈ ਦੇਵੇਗਾ ਅਤੇ ਅੰਦਰੂਨੀ ਹਿੱਸਾ ਰਿੰਗ ਵਾਂਗ ਹੈ।
ਦਰਅਸਲ, ਹਵਾ ਮਹਿਲ ਦੀ ਮੁੱਢਲੀ ਧਾਰਨਾ ਸਵਾਈ ਜੈ ਸਿੰਘ ਦੇ ਵਾਸਤੂ ਢਾਂਚੇ ਦੇ ਨਿਰਮਾਣ ਨਾਲ ਜੁੜੀ ਹੋਈ ਹੈ। ਜੋ ਉਨ੍ਹਾਂ ਦੇ ਰਹਿੰਦੇ ਕਈ ਕਾਰਨਾਂ ਕਰਕੇ ਮੂਰਤ ਰੂਪ ਨਹੀਂ ਪਾਈ। ਹਾਲਾਂਕਿ ਉਨ੍ਹਾਂ ਦੇ ਵਾਰਸ ਸਵਾਈ ਪ੍ਰਤਾਪ ਸਿੰਘ ਨੇ 1799 ਈ. ਵਿਚ ਹਵਾ ਮਹਿਲ ਦੀ ਉਸਾਰੀ ਕਰਵਾਈ। ਜਦੋਂ ਚੰਦਰ ਮਹੱਲ ਦੀ ਛੱਤ ਤੋਂ ਦੇਖਿਆ ਜਾਂਦਾ ਹੈ, ਤਾਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਮੁਕੁਟ ਦੇ ਰੂਪ ਵਜੋਂ ਵਿਖਾਈ ਦਿੰਦਾ ਹੈ। ਇਸ ਦੇ ਨੇੜੇ ਹੀ, ਭਗਵਾਨ ਗੋਵਰਧਨ ਨਾਥ ਦਾ ਮੰਦਰ ਵੀ ਮੌਜੂਦ ਹੈ। ਇਸ ਤੋਂ ਇਲਾਵਾ ਮਹਿਲ ਵਿੱਚ 365 ਖਿੜਕੀਆਂ ਹਨ, ਜਿਨਾਂ ਤੋਂ ਗਰਮੀਆਂ ਵਿੱਚ ਠੰਡਕ ਦੇਣ ਵਾਲੀ ਸੁਹਾਵਣੀ ਹਵਾ ਆਉਂਦੀ ਹੈ।
ਇਤਿਹਾਸਕਾਰ ਦੇਵੇਂਦਰ ਕੁਮਾਰ ਭਗਤ ਨੇ ਦੱਸਿਆ ਕਿ ਗਰਮੀਆਂ ਵਿੱਚ ਹਵਾ ਮਹਿਲ ਦੇ ਅੰਦਰੂਨੀ ਹਿੱਸੇ ਦਾ ਇੱਕ ਸੁਹਾਵਣਾ ਤਜ਼ੁਰਬਾ ਹੈ। ਰਾਜਾ ਅਤੇ ਰਾਣੀ ਇੱਥੇ ਬੈਠ ਕੇ ਨਾਚ ਵੇਖਦੇ ਸਨ। ਇਸ ਦੇ ਸਾਹਮਣੇ ਇੱਕ ਫੁਆਰਾ ਹੈ, ਜੋ ਅੱਜ ਵੀ ਮੌਜੂਦ ਹੈ।
ਆਮ ਤੌਰ 'ਤੇ ਸ਼ਾਮ ਵੇਲ੍ਹੇ ਆਰਤੀ ਤੋਂ ਬਾਅਦ, ਇੱਥੇ ਸ਼ਾਹੀ ਪਰਿਵਾਰ ਠਾਕੁਰ ਜੀ ਦੀ ਪੂਜਾ ਅਤੇ ਭੋਜਨ ਪ੍ਰਸਾਦ ਦੀ ਭੇਂਟ ਪ੍ਰਾਪਤ ਕਰਦੇ ਸਨ। ਅੱਜ ਹਵਾ ਮਹਿਲ ਦੇਸ਼ ਦੀ ਮੁੱਖ ਧਰੋਹਰ ਵਜੋਂ ਮੰਨਿਆ ਜਾਂਦਾ ਹੈ। ਵਿਸ਼ਵ ਵਿਰਾਸਤ ਦੀ ਸੂਚੀ ਵਿੱਚ ਵੀ ਇਸ ਦਾ ਨਾਮ ਸਾਮਲ ਹੈ। ਰਾਜਵੰਸ਼ ਦੀਆਂ ਔਰਤਾਂ ਇਥੋ ਮੌਸਮ ਅਤੇ ਬਾਜ਼ਾਰ ਦਾ ਨਿਰੀਖਣ ਕਰਨ ਲਈ ਹੈਰੀਟੇਜ ਵਾਕ ਤੋਂ ਹੀ ਹਵਾ ਮਹਿਲ ਦੇ ਅੰਦਰ ਆਉਂਦੀਆਂ ਸਨ।
ਖਾਸ ਗੱਲ ਇਹ ਹੈ ਕਿ ਇਸ ਹਵਾ ਮਹਿਲ ਦੀ ਕੋਈ ਨੀਂਹ ਨਹੀਂ ਹੈ। ਇਹ ਇੱਕ ਵੱਡੇ ਪਲੇਟਫਾਰਮ ਉੱਤੇ ਉਸਾਰਿਆ ਗਿਆ ਹੈ ਜੋ ਮੁਕੁਟ ਰੂਪੀ ਢਾਂਚੇ ਵਜੋਂ ਵਿਖਾਈ ਦਿੰਦਾ ਹੈ। ਮਾਹਰਾਂ ਦੇ ਅਨੁਸਾਰ, ਹਵਾ ਮਹਿਲ ਆਨੰਦ ਲਈ ਬਣਾਇਆ ਗਿਆ ਮਹਿਲ ਨਹੀਂ ਹੈ। ਇਹ ਸ਼ਰਧਾ ਲਈ ਬਣਾਇਆ ਗਿਆ ਇੱਕ ਮਹਿਲ ਸੀ। ਇਸ ਦਾ ਮੁੱਖ ਪ੍ਰਵੇਸ਼ ਆਨੰਦਪੋਲੀ ਹੈ ਅਤੇ ਉਸ ਤੋਂ ਬਾਅਦ ਚੰਦਰਪੋਲੀ ਜਿਸ 'ਤੇ ਪੰਚਦੇਵ ਬਣੇ ਹੋਏ ਹਨ। ਇਸ ਦੇ ਨਾਲ ਹੀ, ਇਸ ਮਹਿਲ ਵਿੱਚ ਮੌਜੂਦ 8 ਭਾਗਾਂ ਨੂੰ ਮੰਦਰਾਂ ਦਾ ਨਾਮ ਦਿੱਤਾ ਗਿਆ ਹੈ। ਉਨ੍ਹਾਂ ਵਿਚੋਂ ਇਕ ਦਾ ਨਾਮ ਜੈਪੁਰ ਦੇ ਪੰਜਵੇਂ ਮਹਾਰਾਜਾ ਸਵਾਈ ਪ੍ਰਤਾਪ ਸਿੰਘ ਦੇ ਨਾਮ 'ਤੇ ਹੈ, ਜੋ ਸ਼੍ਰੀ ਕ੍ਰਿਸ਼ਨ ਜੀ ਦੀ ਭਗਤੀ ਕਰਦੇ ਸਨ।
ਦੂਜੀ ਮੰਜ਼ਲ 'ਤੇ ਰਤਨ ਮੰਦਰ ਹੈ, ਜਿਥੇ ਰੰਗੀਨ ਕੱਚ ਨਾਲ ਨਿਕਾਸੀ ਕੀਤੀ ਗਈ ਹੈ, ਜੋ ਰਤਨਾਂ ਨੂੰ ਦਰਸਾਉਂਦੀ ਹੈ। ਚੌਥੀ ਮੰਜ਼ਿਲ ਪ੍ਰਕਾਸ਼ ਮੰਦਰ ਦੀ ਹੈ, ਇੱਥੇ ਛੱਤ ਨਹੀਂ ਹੈ ਅਤੇ ਸੂਰਜ ਦੀ ਰੌਸ਼ਨੀ ਸਭ ਤੋਂ ਵੱਧ ਸਮੇਂ ਤੱਕ ਇੱਥੇ ਬਣੀ ਰਹਿੰਦੀ ਹੈ। ਪੰਜਵੀਂ ਮੰਜ਼ਲ ਨੂੰ ਹਵਾ ਮੰਦਰ ਕਿਹਾ ਜਾਂਦਾ ਹੈ ਜਿਸ ਚ 2 ਮੀਟਰ ਦੀ ਥਾਂ ਹੈ, ਜਿੱਥੋਂ ਸ਼ਹਿਰ ਦਾ ਸਾਰਾ ਮਨਮੋਹਿਕਾ ਨਜ਼ਾਰਾ ਦਿਖਾਈ ਦਿੰਦਾ ਹੈ। ਇਹ ਇਸ ਮਹਿਲ ਦਾ ਸਿਖਰ ਵਾਲਾ ਖੇਤਰ ਹੈ। ਇਸ ਤੋਂ ਇਲਾਵਾ ਹਵਾ ਮਹਿਲ ਦੇ ਜ਼ਨਾਨਾ ਖੇਤਰ ਨੂੰ ਬਿਹਾਰ ਮੰਦਰ ਕਿਹਾ ਜਾਂਦਾ ਹੈ। ਇਸ ਤੋਂ ਸਪਸ਼ਟ ਹੈ ਕਿ ਹਵਾ ਮਹਿਲ ਸ਼ਰਧਾ ਲਈ ਬਣਾਇਆ ਗਿਆ ਮਹਿਲ ਸੀ। ਜੈਪੁਰ ਵਿੱਚ ਸਭ ਤੋਂ ਵਧੀਆ ਢਾਂਚੇ ਸਵਾਈ ਪ੍ਰਤਾਪ ਸਿੰਘ ਦੇ ਸਮੇਂ ਤੋਂ ਬਣੇ ਹੋਏ ਹਨ।
ਕਈ ਜਾਣਕਾਰਾਂ ਮੁਤਾਬਕ ਇਸ ਦਾ ਅਸਲ ਰੰਗ ਲਾਲ-ਗੁਲਾਬੀ ਸੀ, ਜੋ ਖਮੀਰ ਉੱਠਣ 'ਤੇ ਤਿਆਰ ਹੁੰਦਾ ਸੀ, ਜਦਕਿ ਇਸ ਦੇ ਕੋਨੇ ਸੋਨੇ ਨਾਲ ਪਾਲਿਸ਼ ਕੀਤੇ ਗਏ ਸਨ, ਜੋ ਹੁਣ ਵੇਖਣ ਨੂੰ ਨਹੀਂ ਮਿਲਦਾ। ਅਜਿਹੀ ਸਥਿਤੀ ਵਿਚ, ਹੁਣ ਇਸ ਨੂੰ ਹੋਰ ਸੰਜੋ ਕੇ ਰੱਖਣ ਦੇ ਜ਼ਰੂਰਤ ਹੋ ਗਈ ਹੈ। ਇਸ ਦੇ ਪ੍ਰਵੇਸ਼ ਦੁਆਰ 'ਤੇ ਜੋ ਜਾਲੀਆਂ ਚੂਨੇ ਦੀਆਂ ਬਣੀਆਂ ਹੋਈਆਂ ਸਨ, ਉਹ ਹੁਣ ਪੱਥਰ ਦੀਆਂ ਬਣਾ ਦਿੱਤੀਆਂ ਗਈਆਂ ਹਨ ਜਿਸ ਕਾਰਨ ਇਹ ਗਰਮ ਹਵਾ ਮਹਿਸੂਸ ਕਰਵਾਉਂਦੀਆਂ ਹਨ। ਕਿਤੇ ਨਾ ਕਿਤੇ ਇਹ ਵਿਰਾਸਤ ਨਾਲ ਛੇੜਖਾਨੀ ਵੀ ਹੈ।