ETV Bharat / bharat

ਮਿਸ ਯੂਨੀਵਰਸ 2021 ਬਣੀ ਹਰਨਾਜ ਸੰਧੂ, ਕਈ ਸ਼ਖਸੀਅਤਾਂ ਨੇ ਦਿੱਤੀਆਂ ਵਧਾਈਆਂ

ਮਿਸ ਯੂਨੀਵਰਸ 2021 (Harnaaz Sandhu becomes Miss Universe 2021) ਦਾ ਖਿਤਾਬ ਚੰਡੀਗੜ੍ਹ ਦੀ ਰਹਿਣ ਵਾਲੀ ਹਰਨਾਜ਼ ਸੰਧੂ ਨੇ ਆਪਣੇ ਨਾਂ ਕੀਤਾ ਹੈ। ਦੱਸ ਦਈਏ ਕਿ 21 ਸਾਲ ਬਾਅਦ ਭਾਰਤ ਦੀ ਧੀ ਨੂੰ ਇਹ ਖਿਤਾਬ ਮਿਲਿਆ ਹੈ। ਕਈ ਸ਼ਖਸੀਅਤਾਂ ਵੱਲੋਂ ਹਰਨਾਜ ਸੰਧੂ ਨੂੰ ਵਧਾਈਆਂ ਦਿੱਤੀਆਂ।

ਮਿਸ ਯੂਨੀਵਰਸ 2021 ਦਾ ਖਿਤਾਬ ਹਰਨਾਜ ਸੰਧੂ ਦੇ ਨਾਂਅ

author img

By

Published : Dec 13, 2021, 11:19 AM IST

Updated : Dec 13, 2021, 1:40 PM IST

ਚੰਡੀਗੜ੍ਹ: ਭਾਰਤ ਦੀ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2021 (Harnaaz Sandhu becomes Miss Universe 2021) ਦਾ ਖਿਤਾਬ ਜਿੱਤ ਲਿਆ ਹੈ। 70ਵਾਂ ਮਿਸ ਯੂਨੀਵਰਸ ਮੁਕਾਬਲਾ ਇਸ ਸਾਲ 12 ਦਸੰਬਰ ਨੂੰ ਇਜ਼ਰਾਈਲ ਵਿੱਚ ਹੋਇਆ। ਇਸ ਮੁਕਾਬਲੇ ਦੇ ਸ਼ੁਰੂਆਤੀ ਪੜਾਅ ਵਿੱਚ 75 ਤੋਂ ਵੱਧ ਸੁੰਦਰ ਅਤੇ ਪ੍ਰਤਿਭਾਸ਼ਾਲੀ ਔਰਤਾਂ ਨੇ ਭਾਗ ਲਿਆ, ਪਰ ਤਿੰਨ ਦੇਸ਼ਾਂ ਦੀਆਂ ਔਰਤਾਂ ਨੇ ਟਾਪ 3 ਵਿੱਚ ਥਾਂ ਬਣਾਈ, ਜਿਸ ਵਿੱਚ ਭਾਰਤ ਦੀ ਹਰਨਾਜ਼ ਸੰਧੂ ਵੀ ਸ਼ਾਮਲ ਸੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਨਾਜ ਕੌਰ ਸੰਧੂ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ #MissUniverse2021 ਦਾ ਤਾਜ ਪਹਿਨਣ ਵਾਲੇ 'ਪੰਜਾਬ ਦੀ ਧੀ' Harnaaz Sandhu ਨੂੰ ਬਹੁਤ ਬਹੁਤ ਮੁਬਾਰਕਾਂ। ਤੁਸੀਂ ਸਾਬਤ ਕਰ ਦਿੱਤਾ ਹੈ ਕਿ ਦ੍ਰਿੜ ਇਰਾਦੇ ਅਤੇ ਸਖ਼ਤ ਮਿਹਨਤ ਨਾਲ, ਕੋਈ ਵੀ ਚੀਜ਼ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਤੋਂ ਨਹੀਂ ਰੋਕ ਸਕਦੀ। ਸਿਰਫ਼ ਪੰਜਾਬ ਹੀ ਨਹੀਂ, ਪੂਰੇ ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ।

ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਬੇਟੀ ਹਰਨਾਜ ਸੰਧੂ ਨੂੰ #MissUniverse2021 ਦਾ ਤਾਜ ਪਹਿਨਣ ਲਈ ਵਧਾਈਆਂ। ਤੁਹਾਡੀ ਸਖ਼ਤ ਮਿਹਨਤ ਅਤੇ ਸਮਰਪਣ ਸਾਡੇ ਦੇਸ਼ ਦੀਆਂ ਸਾਰੀਆਂ ਲੜਕੀਆਂ ਦੇ ਨਾਲ-ਨਾਲ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹਨ। ਇਹ ਨਾ ਸਿਰਫ਼ ਪੰਜਾਬ ਸਗੋਂ ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ।

ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਹਰਨਾਜ਼ ਸੰਧੂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਇੱਕ ਵਾਰ ਫਿਰ ਭਾਰਤ ਦੀ ਇੱਕ ਧੀ ਨੇ ਦੇਸ਼ ਦਾ ਮਾਣ ਵਧਾਇਆ ਹੈ।ਤੁਹਾਡੇ ਸਾਰੇ ਭਵਿੱਖ ਦੇ ਯਤਨਾਂ ਲਈ ਸ਼ੁਭਕਾਮਨਾਵਾਂ ਬੇਟਾ।

ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਕਿਹਾ ਕਿ ਹਰਨਾਜ ਸੰਧੂ ਨੂੰ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਣ ’ਤੇ ਬਹੁਤ ਵਧਾਈਆਂ। ਹਰਨਾਜ ’ਤੇ ਸਾਰਿਆਂ ਨੂੰ ਬਹੁਤ ਮਾਣ ਹੈ।

ਪੰਜਾਬ ਕਾਂਗਰਸ ਵੱਲੋਂ ਵੀ ਹਰਨਾਜ ਸੰਧੂ ਨੂੰ ਵਧਾਈ ਦਿੱਤੀ ਹੈ ਕਿ ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਹਰਨਾਜ ਸੰਧੂ ਨੂੰ ਵਧਾਈਆਂ। ਜਿਨ੍ਹਾਂ ਨੇ ਮਿਸ ਯੂਨੀਵਰਸ 2021 ਦਾ ਤਾਜ ਆਪਣੇ ਨਾਂ ਕਰਕੇ ਇਤਿਹਾਸ ਰਚਿਆ ਹੈ। 21 ਸਾਲ ਬਾਅਦ ਭਾਰਤ ਨੇ ਆਖਿਰੀ ਵਾਰ ਖਿਤਾਬ ਜਿੱਤਦੇ ਹੋਏ 80 ਦੇਸ਼ਾਂ ਦੇ ਮੁਕਾਬਲੇਬਾਜ਼ਾਂ ਨੂੰ ਹਰਾ ਦਿੱਤਾ। ਹਰਨਾਜ ਸੰਧੂ ਤੋਂ ਪਹਿਲਾਂ ਦੋ ਹੋਰ ਮਹਿਲਾਵਾਂ ਨੇ ਮੁਕਾਬਲੇ ਨੂੰ ਜਿੱਤਿਆ ਸੀ।

ਹਰਨਾਜ ਸੰਧੂ ਨੂੰ ਮਿਸ ਯੂਨੀਵਰਸ ਬਣਨ ਤੋਂ ਬਾਅਦ ਵਧਾਈਆਂ ਮਿਲ ਰਹੀਆਂ ਹਨ। ਦੱਸ ਦਈਏ ਕਿ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਹਰਨਾਜ ਸੰਧੂ ਨੂੰ ਵਧਾਈਆਂ ਦਿੱਤੀਆਂ।

ਅਦਾਕਾਰਾ ਹਿਮਾਸ਼ੀ ਖੁਰਾਨਾ ਨੇ ਵੀ ਹਰਨਾਜ ਸੰਧੂ ਨੂੰ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਤੇ ਵਧਾਈਆਂ ਦਿੱਤੀਆਂ।

21 ਸਾਲ ਬਾਅਦ ਭਾਰਤ ਨੂੰ ਮਿਲਿਆ ਖਿਤਾਬ

ਦੱਸ ਦਈਏ ਕਿ ਇਹ ਖਿਤਾਬ 21 ਸਾਲ ਬਾਅਦ ਭਾਰਤ ਦੇ ਝੋਲੀ ਵਿੱਚ ਆਇਆ ਹੈ। ਸਾਲ 2000 'ਚ ਬਾਲੀਵੁੱਡ ਅਦਾਕਾਰਾ ਲਾਰਾ ਦੱਤਾ ਨੇ ਇਹ ਖਿਤਾਬ ਜਿੱਤਿਆ ਸੀ। ਫਿਲਮ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਇਸ ਵਾਰ ਜੱਜਿੰਗ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਸੀ। ਮੁਕਾਬਲੇ 'ਚ ਜੱਜ ਨੇ ਹਰਨਾਜ਼ ਦਾ ਉਹ ਜਵਾਬ ਬਹੁਤ ਜ਼ਬਰਦਸਤ ਪਾਇਆ, ਜਿਸ ਦੇ ਆਧਾਰ 'ਤੇ ਹਰਨਾਜ਼ ਦੇ ਸਿਰ 'ਤੇ ਮਿਸ ਯੂਨੀਵਰਸ 2021 ਦਾ ਤਾਜ ਸਜਾਇਆ ਗਿਆ। ਟਾਪ ਤਿੰਨ ਦੇ ਵਿੱਚ ਪਹੁੰਚਣ ਵਾਲੇ ਤਿੰਨੋਂ ਮੁਕਾਬਲਿਆਂ ਕੋਲੋਂ ਜੱਜ ਨੇ ਸਵਾਲ ਕੀਤਾ ਕਿ ਤੁਸੀਂ ਦਬਾਅ ਦਾ ਸਾਹਮਣਾ ਕਰ ਰਹੀਆਂ ਔਰਤਾਂ ਨੂੰ ਕੀ ਸਲਾਹ ਦੇਣਾ ਚਾਹੋਗੇ? ਇਸ 'ਤੇ ਹਰਨਾਜ਼ ਸੰਧੂ ਨੇ ਜਵਾਬ ਦਿੱਤਾ ਕਿ ਤੁਹਾਨੂੰ ਇਹ ਮੰਨਣਾ ਪਏਗਾ ਕਿ ਤੁਸੀਂ ਵੱਖਰੇ ਹੋ ਅਤੇ ਇਹੀ ਤੁਹਾਨੂੰ ਦੂਜਿਆਂ ਤੋਂ ਸੁੰਦਰ ਅਤੇ ਵੱਖਰਾ ਬਣਾਉਂਦਾ ਹੈ, ਇਸ ਲਈ ਬਾਹਰ ਆਓ, ਆਪਣੇ ਲਈ ਬੋਲਣਾ ਸਿੱਖੋ, ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਦੇ ਲੀਡਰ ਹੋ।

ਕੌਣ ਹੈ ਹਰਨਾਜ਼ ਸੰਧੂ?

ਹਰਨਾਜ਼ ਸੰਧੂ ਚੰਡੀਗੜ੍ਹ, ਪੰਜਾਬ ਦੀ ਰਹਿਣ ਵਾਲੀ ਹੈ ਅਤੇ ਇੱਕ ਮਾਡਲ ਹੈ। 21 ਸਾਲਾ ਮਿਸ ਯੂਨੀਵਰਸ ਨੇ ਪੜ੍ਹਾਈ ਦੇ ਨਾਲ-ਨਾਲ ਮਾਡਲਿੰਗ ਵੱਲ ਵੀ ਪੂਰਾ ਧਿਆਨ ਦਿੱਤਾ। ਹਰਨਾਜ਼ ਸਾਲ 2017 ਵਿੱਚ ਮਿਸ ਚੰਡੀਗੜ੍ਹ ਬਣੀ ਸੀ। ਇਸ ਤੋਂ ਬਾਅਦ ਉਸ ਨੇ ਮਿਸ ਮੈਕਸ ਐਮਰਜਿੰਗ ਸਟਾਰ ਇੰਡੀਆ ਦਾ ਖਿਤਾਬ ਜਿੱਤਿਆ। ਸਾਲ 2019 ਵਿੱਚ, ਹਰਨਾਜ਼ ਨੇ ਮਿਸ ਇੰਡੀਆ ਮੁਕਾਬਲੇ ਵਿੱਚ ਹਿੱਸਾ ਲਿਆ। ਉਹ ਇਸ ਮੁਕਾਬਲੇ ਵਿੱਚ ਸਿਖਰਲੇ 12 ਵਿੱਚ ਪਹੁੰਚ ਸਕੀ ਸੀ।

ਦੇਸ਼ ਦੀ ਤੀਜੀ ਬੇਟੀ ਨੇ ਖਿਤਾਬ ਜਿੱਤਿਆ

ਦੱਸ ਦਈਏ ਕਿ ਇਹ ਤੀਜੀ ਵਾਰ ਹੈ, ਜਦੋਂ ਦੇਸ਼ ਦੀ ਧੀ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਸਭ ਤੋਂ ਪਹਿਲਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਨੇ ਮਿਸ ਯੂਨੀਵਰਸ ਮੁਕਾਬਲਾ (1994) ਜਿੱਤਿਆ। ਛੇ ਸਾਲ ਬਾਅਦ ਅਦਾਕਾਰਾ ਲਾਰਾ ਦੱਤਾ ਨੇ ਮਿਸ ਯੂਨੀਵਰਸ (2000) ਦਾ ਖਿਤਾਬ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ। ਇਸ ਦੇ ਨਾਲ ਹੀ ਹਰਨਾਜ਼ ਦੇਸ਼ ਦੀ ਤੀਜੀ ਬੇਟੀ ਹੈ, ਜਿਸ ਨੇ ਮਿਸ ਯੂਨੀਵਰਸ ਦਾ ਤੀਜਾ ਖਿਤਾਬ ਭਾਰਤ ਦੀ ਝੋਲੀ 'ਚ ਪਾਇਆ ਹੈ।

ਇਹ ਵੀ ਪੜੋ: ਹਰਨਾਜ ਸੰਧੂ ਬਣੀ ਮਿਸ ਯੂਨੀਵਰਸ 2021, 21 ਸਾਲ ਬਾਅਦ ਭਾਰਤ ਦੀ ਧੀ ਨੂੰ ਮਿਲਿਆ ਖਿਤਾਬ

Last Updated : Dec 13, 2021, 1:40 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.