ਨਿਊ ਮੈਕਸੀਕੋ : ਵਰਜਿਨ ਗੈਲੇਕਟਿਕ ਨਾਮ ਦੇ ਜਹਾਜ਼ ਨੇ ਪੁਲਾੜ ਵਿੱਚ ਐਤਵਾਰ ਨੂੰ ਆਪਣਾ ਕਦਮ ਰੱਖਿਆ। ਇਸ ਪੁਲਾੜ ਜਹਾਜ਼ ਵਿੱਚ ਭਾਰਤੀ ਮੂਲ ਦੀ ਸ਼ਿਰੀਸ਼ਾ ਬਾਦਲਾਂ ਸਮੇਤ ਚਾਰ ਹੋਰ ਲੋਕ ਵੀ ਸਨ। ਰਿਚਰਡ ਬ੍ਰੈਨਸਨ ਨੇ ਪੁਲਾੜ ਤੇ ਪੁੱਜਣ ਦਾ ਆਪਣਾ ਅਨੁਭਵ ਪੂਰੀ ਦੁਨੀਆ ਨੂੰ ਦੱਸਿਆ, ਉਹ ਇਸ ਨੂੰ ਸਾਰੀ ਉਮਰ ਨਾ ਭੁੱਲਣ ਵਾਲਾ ਤਜੱਰਬਾ ਦੱਸਿਆ।
ਉਨ੍ਹਾਂ ਨੇ ਦੱਸਿਆ ਕੇ ਇਹ ਸਾਡੇ 17 ਸਾਲਾਂ ਦੀ ਮਿਹਨਤ ਦਾ ਨਤੀਜਾ ਹੈ। ਦੱਸ ਦੇਈਏ ਕਿ ਪੁਲਾੜ ਜਹਾਜ਼ ਆਪਣੇ ਬੇਸ 'ਤੇ ਪਰਤ ਆਇਆ ਹੈ।
ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਜ਼ ਵੀ ਕਰ ਚੁੱਕੇ ਨਾ ਪੁਲਾੜ ਦੀ ਯਾਤਰਾ
ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮਜ਼ ਤੋਂ ਬਾਅਦ ਸਿਰਿਸ਼ਾ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਵਿੱਚ ਜਨਮੀ ਤੀਜੀ ਮਹਿਲਾ ਬਣੀ। ਸਿਰਿਸ਼ਾ ਦੇ ਨਾਲ ਹੀ ਵਰਜਿਨ ਦੇ ਸੰਸਥਾਪਕ ਰਿਚਰਡ ਬ੍ਰੇਨਸਨ ਅਤੇ ਚਾਰ ਹੋਰ ਵਿਅਕਤੀ ਵੀ ਪੁਲਾੜ ਵਿੱਚ ਗਏ ਸਨ। ਸਿਰਿਸ਼ਾ ਨੇ ਹਿਊਸਟਨ ਵਿਖੇ ਸਿੱਖਿਆ ਹਾਸਿਲ ਕੀਤੀ ਹੈ।