ਮੁੰਬਈ: ਮੁੰਬਈ ਏਅਰਪੋਰਟ ਕਸਟਮ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਇਕ ਭਾਰਤੀ ਯਾਤਰੀ (Indian arrested with cocaine at Mumbai airport) ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਨੁਸਾਰ ਇਹ ਵਿਅਕਤੀ 2.8 ਕਿਲੋ ਕੋਕੀਨ ਦੀ ਤਸਕਰੀ ਵਿੱਚ ਫਸਿਆ ਹੋਇਆ ਸੀ। ਜ਼ਬਤ ਕੀਤੀ ਗਈ ਕੋਕੀਨ ਦੀ ਕੀਮਤ 28.10 ਕਰੋੜ (The value of seized cocaine is 28 crores) ਰੁਪਏ ਸੀ। ਮੁੰਬਈ ਕਸਟਮ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ 49 ਸਾਲਾ ਯਾਤਰੀ ਨੂੰ 6 ਜਨਵਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੋਕੀਨ ਕੱਪੜੇ ਦੇ ਨਮੂਨਿਆਂ ਵਿੱਚ ਛੁਪਾ ਕੇ ਰੱਖੀ ਗਈ ਸੀ, ਜਿਸ ਨੂੰ ਉਹ ਦਿੱਲੀ ਲੈ ਕੇ ਜਾ ਰਿਹਾ ਸੀ। ਮੁੰਬਈ ਕਸਟਮ ਦੇ ਸੂਤਰਾਂ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਕੱਪੜੇ ਦੇ ਨਮੂਨਿਆਂ ਨਾਲ ਭਰੇ ਬੈਗ ਵਿੱਚ ਲੁਕਾਏ ਗਏ ਸਨ।
ਕਸਟਮ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਅਦੀਸ ਅਬਾਬਾ ਤੋਂ 49 ਸਾਲਾ ਯਾਤਰੀ ਨੂੰ ਆਨਲਾਈਨ ਕਾਲ ਦੌਰਾਨ ਵੌਇਸ ਸਿਮੂਲੇਟਰ ਦੀ ਮਦਦ ਨਾਲ ਕਥਿਤ ਤੌਰ 'ਤੇ ਫਸਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਫੋਨ ਕਰਨ ਵਾਲੇ ਨੇ ਕਥਿਤ ਤੌਰ ਉੱਤੇ ਔਰਤ ਦੀ ਆਵਾਜ਼ 'ਚ ਗੱਲ ਕੀਤੀ ਸੀ। ਅਧਿਕਾਰੀ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਉਸ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਅਤੇ ਇਥੋਪੀਆ ਦੀ ਰਾਜਧਾਨੀ ਅਦੀਸ ਅਬਾਬਾ ਵਿੱਚ ਰਹਿਣ ਲਈ ਵਿਆਹ ਦਾ ਪ੍ਰਸਤਾਵ ਦਿੱਤਾ। ਅਧਿਕਾਰੀ ਨੇ ਕਿਹਾ ਕਿ ਅੱਗੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਯਾਤਰੀ ਨੇ ਕਾਲਰ ਦੇ (Trafficking at the request of the caller) ਕਹਿਣ 'ਤੇ ਕੋਕੀਨ ਦੀ ਤਸਕਰੀ ਕੀਤੀ ਸੀ, ਜਿਸ ਨੇ ਉਸ ਨਾਲ ਫੇਸਬੁੱਕ 'ਤੇ ਗੱਲਬਾਤ ਵੀ ਕੀਤੀ ਸੀ।
ਇਹ ਵੀ ਪੜ੍ਹੋ: Coronavirus Update: ਭਾਰਤ ਵਿੱਚ ਕੋਰੋਨਾ ਦੇ 170 ਨਵੇਂ ਮਾਮਲੇ, ਜਦਕਿ ਪੰਜਾਬ 'ਚ 08 ਨਵੇਂ ਮਾਮਲੇ ਦਰਜ
ਪੁਲਸ ਨੇ ਦੱਸਿਆ ਕਿ ਯਾਤਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ 14 ਦਿਨਾਂ ਲਈ ਨਿਆਂਇਕ ਹਿਰਾਸਤ (Judicial custody for 14 days) 'ਚ ਭੇਜ ਦਿੱਤਾ ਗਿਆ ਹੈ। ਅਗਲੇਰੀ ਜਾਂਚ ਜਾਰੀ ਹੈ। ਇਸ ਤੋਂ ਪਹਿਲਾਂ 4 ਜਨਵਰੀ ਨੂੰ ਕਸਟਮ ਵਿਭਾਗ ਨੇ ਨੈਰੋਬੀ ਤੋਂ ਇਕ ਭਾਰਤੀ ਯਾਤਰੀ ਨੂੰ 4.47 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ। ਨਸ਼ੀਲੇ ਪਦਾਰਥਾਂ ਤੋਂ ਇਲਾਵਾ, ਮੁੰਬਈ ਏਅਰਪੋਰਟ ਕਸਟਮਜ਼ ਨੇ ਜਨਵਰੀ ਵਿੱਚ 13.73 ਕਿਲੋ ਸੋਨਾ ਅਤੇ 1.5 ਕਰੋੜ ਰੁਪਏ ਦੀ ਵਿਦੇਸ਼ੀ ਕਰੰਸੀ ਵੀ ਜ਼ਬਤ ਕੀਤੀ ਸੀ।