ETV Bharat / bharat

IAF ਦਾ ਮਿਰਾਜ 2000 ਜਹਾਜ਼ ਹਾਦਸਾਗ੍ਰਸਤ, ਹਾਦਸੇ ’ਚ ਟ੍ਰੇਨੀ ਪਾਇਲਟ ਸੁਰੱਖਿਅਤ - IAF ਦਾ ਮਿਰਾਜ 2000 ਜਹਾਜ਼

ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿੱਚ ਭਾਰਤੀ ਹਵਾਈ ਸੈਨਾ ਦਾ ਇੱਕ ਜਹਾਜ਼ ਹਾਦਸਾਗ੍ਰਸਤ ਹੋ ਗਿਆ ਹੈ। ਦੋਵੇਂ ਪਾਇਲਟ ਸੁਰੱਖਿਅਤ ਹਨ।

ਭਿੰਡ ਦੇ ਬਬੇੜੀ ਪਿੰਡ ’ਚ ਏਅਰਫੋਰਸ ਦਾ ਜਹਾਜ਼ ਹਾਦਸਾਗ੍ਰਸਤ

author img

By

Published : Oct 21, 2021, 11:40 AM IST

Updated : Oct 21, 2021, 2:34 PM IST

ਭੋਪਾਲ: ਇੰਡੀਅਨ ਏਅਰ ਫੋਰਸ ਦਾ ਇੱਕ ਮਿਰਾਜ 2000 ਜਹਾਜ਼ ਜ਼ਿਲੇ ਦੇ ਬਬੇੜੀ ਪਿੰਡ ਦੇ ਨੇੜੇ ਕ੍ਰੈਸ਼ ਹੋ ਗਿਆ। ਇਸ ਦੌਰਾਨ ਜਹਾਜ਼ ਸਿੱਧਾ ਇੱਕ ਖੇਤ ਵਿੱਚ ਡਿੱਗ ਗਿਆ। ਗਣੀਮਤ ਰਹੀ ਕਿ ਇਸ ਹਾਦਸੇ ਵਿੱਚ ਪਾਇਲਟ ਨੂੰ ਕੁਝ ਨਹੀਂ ਹੋਇਆ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ-ਪ੍ਰਸ਼ਾਸਨ ਦੀ ਟੀਮ ਮੌਕੇ 'ਤੇ ਪਹੁੰਚੀ। ਸਥਿਤੀ ਦਾ ਜਾਇਜ਼ਾ ਲੈਂਦਿਆਂ ਸੀਨੀਅਰ ਅਧਿਕਾਰੀਆਂ ਨੇ ਤੁਰੰਤ ਭਾਰਤੀ ਹਵਾਈ ਸੈਨਾ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਪਾਇਲਟ ਨੂੰ ਮੌਕੇ 'ਤੇ ਪਹੁੰਚ ਕੇ ਏਅਰਲਿਫਟ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜਹਾਜ਼ ਇੱਕ ਟ੍ਰੇਨੀ ਪਾਇਲਟ ਅਭਿਲਾਸ਼ ਉਡਾ ਰਿਹਾ ਸੀ।

  • An IAF Mirage 2000 aircraft experienced a technical malfunction during a training sortie in the central sector this morning. The pilot ejected safely. An Inquiry has been ordered to ascertain the cause of the accident.

    — Indian Air Force (@IAF_MCC) October 21, 2021 " class="align-text-top noRightClick twitterSection" data=" ">

ਖੇਤ ’ਚ ਚਾਰੋਂ ਪਾਸੇ ਫੈਲਿਆ ਜਹਾਜ਼ਾਂ ਦਾ ਮਲਬਾ

ਇਹ ਜਹਾਜ਼ ਭਿੰਡ ਤੋਂ ਕਰੀਬ 6 ਕਿਲੋਮੀਟਰ ਦੂਰ ਮਾਨਕਾਬਾਦ ਵਿੱਚ ਬਾਜਰੇ ਦੇ ਖੇਤ ਵਿੱਚ ਡਿੱਗ ਗਿਆ ਸੀ। ਜਿੱਥੇ ਉਸਦਾ ਮਲਬਾ ਖਿਲਰਿਆ ਹੋਇਆ ਦੇਖਿਆ ਗਿਆ। ਮਲਬੇ ਵਿੱਚੋਂ ਧੂੰਆਂ ਨਿਕਲ ਰਿਹਾ ਸੀ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਆਲੇ ਦੁਆਲੇ ਘੇਰਾ ਬਣਾ ਕੇ ਲੋਕਾਂ ਦੀ ਆਵਾਜਾਈ ਬੰਦ ਕਰ ਦਿੱਤੀ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਜਹਾਜ਼ ਦੀ ਟੇਲ ਸੇਕਸ਼ਨ ਦਾ ਅੱਧਾ ਹਿੱਸਾ ਜ਼ਮੀਨ ਵਿੱਚ ਦਬਿਆ ਹੋਇਆ ਦਿਖਾਈ ਦਿੱਤਾ। ਲੋਕਾਂ ਨੇ ਪਾਇਲਟ ਦੇ ਪੈਰਾਸ਼ੂਟ ਲੈਂਡਿੰਗ ਦਾ ਵੀਡੀਓ ਵੀ ਬਣਾਇਆ ਹੈ।

IAF ਦਾ ਮਿਰਾਜ 2000 ਜਹਾਜ਼ ਹਾਦਸਾਗ੍ਰਸਤ

IAF ਨੇ ਦਿੱਤੇ ਜਾਂਚ ਦੇ ਆਦੇਸ਼

ਹਾਦਸੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ। ਜਿਸ ਵਿੱਚ ਲਿਖਿਆ ਹੈ, 'ਆਈਏਐਫ ਦੇ ਮਿਰਾਜ 2000 ਜਹਾਜ਼ਾਂ ਨੇ ਅੱਜ ਸਵੇਰੇ ਕੇਂਦਰੀ ਸੈਕਟਰ ਵਿੱਚ ਇੱਕ ਸਿਖਲਾਈ ਉਡਾਣ ਦੌਰਾਨ ਤਕਨੀਕੀ ਨੁਕਸ ਦਾ ਅਨੁਭਵ ਕੀਤਾ ਪਰ ਪਾਇਲਟ ਹਾਦਸੇ ਵਿੱਚ ਸੁਰੱਖਿਅਤ ਬਾਹਰ ਨਿਕਲ ਗਿਆ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਦੇ ਆਦੇਸ਼ ਦਿੱਤੇ ਗਏ ਹਨ।

ਇਹ ਵੀ ਪੜੋ: 100 ਕਰੋੜ ਟੀਕਿਆਂ ਦਾ ਟੀਚਾ 9 ਮਹੀਨਿਆਂ ‘ਚ ਹੋਇਆ ਪੂਰਾ, ਦੂਜੀ ਖੁਰਾਕ ਦੀ ਚੁਣੌਤੀ ਬਾਕੀ...

Last Updated : Oct 21, 2021, 2:34 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.