ਹੈਦਰਾਬਾਦ : ਪਿਛਲੇ 24 ਘੰਟਿਆਂ ’ਚ ਭਾਰਤ 'ਚ ਕੋਰੋਨਾ ਵਾਇਰਸ (COVID-19) ਦੇ 35,342 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਜਾਣਕਾਰੀ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਦਿੱਤੀ ਗਈ ਹੈ। ਕੋਰੋਨਾ ਕਾਰਨ 546 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ ਵਧ ਕੇ 4,20,016 ਹੋ ਗਈ ਹੈ।
ਕੋਰੋਨਾ ਵਾਇਰਸ ਦੇ ਐਕਟਿਵ ਮਾਮਲੇ 4,08,977 ਹਨ। ਇਸ ਤੋਂ ਇਲਾਵਾ ਸਿਹਤਯਾਬ ਹੋਣ ਵਾਲਿਆਂ ਦੀ ਗਿਣਤੀ ਵਧ ਕੇ 3,05,03,166 ਹੋ ਗਈ ਹੈ।
- " class="align-text-top noRightClick twitterSection" data="">
ਇਹ ਵੀ ਪੜ੍ਹੋ:ਮੋਗਾ ਹਾਦਸਾ : ਸਿੱਧੂ ਨੇ ਮ੍ਰਿਤਕਾਂ ਲਈ 5-5 ਲੱਖ ਰੁਪਏ ਦਾ ਮੁਆਵਜ਼ਾ ਐਲਾਨਿਆ
ਮੰਤਰਾਲੇ ਨੇ ਦੱਸਿਆ ਕਿ ਟੀਕਾਕਰਨ ਅਭਿਆਨ ਦੇ ਤਹਿਤ ਹੁਣ ਤੱਕ ਦੇਸ਼ ’ਚ 42,78,82,261 ਲੋਕਾਂ ਦਾ ਟੀਕਾਕਰਨ ਕੀਤਾ ਜਾ ਚੁੱਕਿਆ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ) ਦੇ ਅਨੁਸਾਰ, ਕੋਵਿਡ -19 ਲਈ 23 ਜੁਲਾਈ ਤੱਕ 45,45,70,811 ਸੈਂਪਲਾਂ ਦੀ ਜਾਂਚ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 16,31,266 ਸੈਂਪਲਾਂ ਦੀ ਸ਼ੁੱਕਰਵਾਰ ਨੂੰ ਜਾਂਚ ਕੀਤੀ ਗਈ।