ਚੰਡੀਗੜ੍ਹ: ਭਾਰਤ ਚੀਨ ਨੂੰ ਟੱਕਰ ਦੇਣ ਦੀ ਤਿਆਰੀ ’ਚ ਹੈ। ਦਰਾਅਸਰ ਨੋਇਡਾ ਦੇ ਸੈਕਟਰ -33 ਵਿੱਚ 400 ਕਰੌੜ ਨਾਲ ਖਿਡੌਣਾ ਪਾਰਕ ਬਣਾਉਣ ਦਾ ਫੈਸਲਾ ਕੀਤਾ ਹੈ। 134 ਉਦਯੋਗਪਤੀਆਂ ਨੇ ਇਸ ਪਾਰਕ ਵਿੱਚ ਖਿਡੌਣਿਆਂ ਦੀ ਫੈਕਟਰੀ ਲਗਾਉਣ ਲਈ ਪਲਾਟ ਲਿਆ ਹੈ। ਖਾਸ ਗੱਲ ਇਹ ਹੈ ਕਿ ਇਨ੍ਹਾਂ ਕਾਰਖਾਨਿਆਂ ਵਿੱਚ 6157 ਲੋਕਾਂ ਨੂੰ ਸਥਾਈ ਰੁਜ਼ਗਾਰ ਮਿਲੇਗਾ।
ਇਹ ਵੀ ਪੜੋ: ਪੀਐਮ-ਦਕਸ਼ ਪੋਰਟਲ ਤੇ ਮੋਬਾਈਲ ਐਪ ਲਾਂਚ
ਦੱਸ ਦਈਏ ਕੀ ਯਮੁਨਾ ਐਕਸਪ੍ਰੈਸਵੇਅ ਉਦਯੋਗਿਕ ਅਥਾਰਟੀ ਖੇਤਰ ਵਿੱਚ ਉੱਤਰ ਪ੍ਰਦੇਸ਼ ਦਾ ਪਹਿਲਾ ਖਿਡੌਣਾ ਪਾਰਕ ਵਿਕਸਤ ਕਰਨ ਦਾ ਫੈਸਲਾ ਕੀਤਾ ਗਿਆ। ਯਮੁਨਾ ਐਕਸਪ੍ਰੈਸਵੇਅ ਦੇ ਸੈਕਟਰ 33 ਵਿੱਚ ਖਿਡੌਣੇ ਪਾਰਕ ਲਈ ਖਿਡੌਣਾ ਨਿਰਮਾਣ ਯੂਨਿਟ ਲਈ 100 ਏਕੜ ਤੋਂ ਵੱਧ ਜ਼ਮੀਨ ਨਿਰਧਾਰਤ ਕੀਤੀ ਗਈ ਸੀ।