ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਹੁਣ ਲੋਕਤੰਤਰੀ ਦੇਸ਼ ਨਹੀਂ ਰਿਹਾ। ਰਾਹੁਲ ਨੇ ਇਕ ਰਿਪੋਰਟ ਦੇ ਹਵਾਲੇ ਨਾਲ ਭਾਰਤ ਦੇ ਲੋਕਤੰਤਰ 'ਤੇ ਟਿੱਪਣੀ ਕੀਤੀ ਹੈ। ਰਾਹੁਲ ਨੇ ਭਾਰਤ ਦੇ ਲੋਕਤੰਤਰ ਬਾਰੇ ਜੋ ਰਿਪੋਰਟ ਦਿੱਤੀ ਹੈ, ਇਹ ਸਵੀਡਨ ਦੀ ਇਕ ਸੰਸਥਾ ਨੇ ਜਾਰੀ ਕੀਤੀ ਹੈ।
ਰਾਹੁਲ ਨੇ ਆਪਣੇ ਟਵੀਟ ਵਿੱਚ ਜਿਸ ਹਿੱਸੇ ਨੂੰ ਟਵੀਟ ਕੀਤਾ ਹੈ ਉਸ ਵਿੱਚ ਸਵੀਡਨ ਇੰਸਟੀਚਿਊਟ ਫਾਰ ਡੈਮੋਕਰੇਸੀ ਰਿਪੋਰਟ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਭਾਰਤ ਪਾਕਿਸਤਾਨ ਵਾਂਗ ਆਟੋਕ੍ਰੈਟਿਕ ਹੈ ਅਤੇ ਇਸ ਦੀ ਸਥਿਤੀ ਬੰਗਲਾਦੇਸ਼ ਤੋਂ ਵੀ ਮਾੜੀ ਹੈ।
ਇੱਕ ਹੋਰ ਟਵੀਟ ਵਿੱਚ, ਰਾਹੁਲ ਨੇ ਭਾਰਤ ਵਿੱਚ ਸੀਵਰੇਜ ਦੀ ਸਫਾਈ ਦੌਰਾਨ ਹੋਈਆਂ ਮੌਤਾਂ ‘ਤੇ ਟਿੱਪਣੀ ਕੀਤੀ। ਰਾਹੁਲ ਨੇ ਲਿਖਿਆ, 'ਇਹ ਦਰਸ਼ਾਉਂਦਾ ਹੈ ਕਿ ਭਾਰਤ ਸਰਕਾਰ 2013 ਦੇ ਮੈਨੂਅਲ ਸਕੈਵਿੰਗ ਐਕਟ ਨੂੰ ਲਾਗੂ ਕਰਨ 'ਚ ਕਿੰਨੀ ਬੁਰੀ ਤਰ੍ਹਾਂ ਅਸਫਲ ਰਹੀ ਹੈ।'
ਰਾਹੁਲ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਸਾਡੇ ਸਾਥੀ ਨਾਗਰਿਕਾਂ ਅਤੇ ਸਾਡੀ ਸਮੂਹਿਕ ਰਾਸ਼ਟਰੀ ਜ਼ਮੀਰ ਪ੍ਰਤੀ ਯਕੀਨੀ ਬਣਾਉਣ ਲਈ ਉਪਰਾਲੇ ਕੀਤੇ ਜਾਣ ਦੀ ਜ਼ਰੂਰਤ ਹੈ।
ਜ਼ਿਕਰਯੋਗ ਹੈ ਕਿ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ, ਸਰਕਾਰ ਨੇ ਕਿਹਾ ਹੈ ਕਿ ਸਾਲ 2015-19 ਦੌਰਾਨ ਸੀਵਰੇਜ ਦੀ ਸਫਾਈ ਕਰਦਿਆਂ 389 ਲੋਕਾਂ ਦੀ ਮੌਤ ਹੋ ਗਈ ਹੈ। ਰਾਹੁਲ ਨੇ ਇਸ ਖ਼ਬਰ ਨੂੰ ਲੈ ਕੇ ਟਿੱਪਣੀ ਕੀਤੀ ਹੈ।