ਨਵੀ ਦਿੱਲੀ: ਰਾਜਧਾਨੀ ਵਿੱਚ ਇੱਕ ਵਾਰ ਫਿਰ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਦਿੱਲੀ ਪੁਲਿਸ ਦੀ ਕ੍ਰਾਇਮ ਬ੍ਰਾਂਚ ਟੀਮ ਨੇ ਪੱਛਮੀ ਦਿੱਲੀ ਦੇ ਹਰਿਦਾਸ ਨਗਰ ਥਾਣਾ ਇਲਾਕੇ ਵਿੱਚ ਸਥਿਤ ਇੱਕ ਢਾਬੇ ਤੋਂ ਲੜਕੀ ਦੀ ਲਾਸ਼ ਬਰਾਮਦ ਕੀਤਾ ਹੈ। ਲੜਕੀ ਦੀ ਲਾਸ਼ ਢਾਬੇ ਦੇ ਫਰਿਜ਼ ਦੇ ਅੰਦਰ ਰੱਖਿਆ ਹੋਇਆ ਸੀ। ਇਸ ਮਾਮਲੇ ਵਿੱਚ ਅਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਅਰੋਪੀ ਦੀ ਪਹਿਚਾਣ ਸਾਹਿਲ ਗਹਲੋਤ ਦੇ ਰੂਪ ਵਿੱਚ ਹੋਈ ਹੈ ਜੋ ਮਿਤਰਾਓਂ ਪਿੰਡ ਦਾ ਰਹਿਣ ਵਾਲਾ ਹੈ। ਦੂਜੇ ਪਾਸੇ ਲੜਕੀ ਦੀ ਪਹਿਚਾਣ ਨਿਕੀ ਯਾਦਵ ਦੇ ਰੂਪ ਵਿੱਚ ਹੋਈ ਹੈ ਅਤੇ ਉਹ ਉੱਤਮ ਨਗਰ ਵਿੱਚ ਰਿਹਾ ਕਰਦੀ ਸੀ।
ਐਡੀਸ਼ਨਲ ਡੀਸੀਪੀ ਵਿਕਰਮ ਸਿੰਘ ਦੇ ਮੁਤਾਬਿਕ, ਦੋਨੋ ਪ੍ਰੇਮ ਸੰਬੰਧ ਵਿੱਚ ਸੀ। ਲੜਕੀ, ਨੌਜਵਾਨ ਦੇ ਵਿਆਹ ਕਰਨ ਦੇ ਖਿਲਾਫ ਸੀ, ਜਿਸਦੇ ਚਲਦਿਆ ਦੋਨਾਂ ਵਿੱਚ ਵਿਵਾਦ ਚੱਲ ਰਿਹਾ ਸੀ। ਲੜਕੀ ਆਪਣੇ ਪ੍ਰਮੀ 'ਤੇ ਵਿਆਹ ਕਰਨ ਦਾ ਦਬਾਅ ਪਾ ਰਹੀ ਸੀ, ਇਸ ਲਈ ਪ੍ਰਮੀ ਨੇ ਉਸਦੀ ਹੱਤਿਆ ਕਰ ਦਿੱਤੀ। ਅਰੋਪੀ ਨੇ ਲਾਸ਼ ਨੂੰ ਮਿਤਰਾਓਂ ਪਿੰਡ ਇਲਾਕੇ ਦੇ ਇੱਕ ਢਾਬੇ ਵਿੱਚ ਛਿਪਾ ਦਿੱਤਾ ਸੀ।
ਕ੍ਰਾਇਮ ਬ੍ਰਾਂਚ ਨੇ ਕੀਤਾ ਪੂਰੇ ਮਾਮਲੇ ਦਾ ਖੁਲਾਸਾ : ਕ੍ਰਾਇਮ ਬ੍ਰਾਂਚ ਦੇ ਡੀਸੀਪੀ ਸਤੀਸ਼ ਕੁਮਾਰ ਯਾਦਵ ਨੇ ਪ੍ਰੈਸ ਕਾਂਨਫਰੈਸ ਕਰਦੇ ਹੋਏ ਖੁਲਾਸਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਅਰੋਪੀ ਸਾਹਿਲ ਗਹਲੋਤ ਅਤੇ ਲੜਕੀ ਦੇ ਵਿੱਚ ਲਗਭਗ 4 ਸਾਲ ਦੀ ਦੋਸਤੀ ਸੀ। ਸਾਹਿਲ ਦੇ ਪਰਿਵਾਰ ਵਾਲੇ ਉਸਦੀ ਦੋਸਤੀ ਤੋਂ ਕੁਸ ਨਹੀ ਸੀ ਅਤੇ ਉਹ ਸਾਹਿਲ 'ਤੇ ਲਗਾਤਾਰ ਵਿਆਹ ਦਾ ਦਬਾਅ ਪਾ ਰਹੇ ਸੀ। ਇਨ੍ਹਾਂ ਹੀ ਨਹੀ ਉਸਦੀ 9 ਫਰਵਰੀ ਨੂੰ ਮੰਗਨੀ ਅਤੇ 10 ਫਰਵਰੀ ਨੂੰ ਵਿਆਹ ਵੀ ਤੈਅ ਕਰ ਦਿੱਤਾ ਗਿਆ ਸੀ। ਸਾਹਿਲ ਨੇ ਇਹ ਗੱਲ ਗਰਲਫ੍ਰੈਂਡ ਨੂੰ ਨਹੀ ਦੱਸੀ ਸੀ ਅਤੇ ਉਹ ਉਸੇ ਵਿੱਚ ਗੋਆ ਜਾਣ ਦਾ ਦਬਾਅ ਬਮਾ ਰਹੀ ਸੀ। 9 ਫਰਵਰੀ ਨੂੰ ਮੰਗਨੀ ਤੋਂ ਬਾਅਦ ਸਾਹਿਲ ਉਸਨੂੰ ਮਿਲਣ ਉਸਦੇ ਉੱਤਮ ਨਗਰ ਵਾਲੇ ਫਲੈਟ 'ਤੇ ਆਇਆ ਅਤੇ ਆਪਣੀ ਕਾਰ ਵਿੱਚ ਕਿਤੇ ਲੈ ਗਿਆ। ਇਸ ਵਿਚਕਾਰ ਦੋਨਾਂ ਵਿੱਚ ਲੜਾਈ ਹੋਈ ਅਤੇ ਸਾਹਿਲ ਨੇ ਮੋਬਾਇਲ ਚਾਰਜਰ ਦੀ ਤਾਰ ਨਾਲ ਗਲਾ ਘੁੱਟ ਕੇ ਉਸਦੀ ਕਾਰ ਵਿੱਚ ਹੀ ਹੱਤਿਆ ਕਰ ਦਿੱਤੀ।
ਇਸ ਤੋਂ ਬਾਅਦ ਉਹ ਆਪਣੇ ਪਿੰਡ ਸਥਿਤ ਖੇਤ ਦੇ ਵਿੱਚ ਬਣੇ ਆਪਣੇ ਢਾਬੇ 'ਤੇ ਗਿਆ ਅਤੇ ਉੱਥੇ ਬਾੱਡੀ ਨੂੰ ਫਰਿਜ ਵਿੱਚ ਰੱਖ ਦਿੱਤਾ। ਘਟਨਾ ਦੇ ਬਾਅਦ ਵੈਸਟਰਨ ਰੇਂਜ ਵਨ ਕ੍ਰਾਇਮ ਬ੍ਰਾਂਚ ਦੀ ਟੀਮ ਵਿੱਚ ਤਾਇਨਾਤ ਐਸਆਈ ਸੁਰੇਸ਼ ਕੁਮਾਰ ਨੂੰ ਇਸ ਬਾਰੇ ਗੁਪਤ ਜਾਣਕਾਰੀ ਮਿਲੀ ਸੀ। ਲੀਡ ਮਿਲਣ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੋਇਆ ਅਤੇ ਅਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਇਹ ਵੀ ਪੜ੍ਹੋ: Telangana a woman was insulted: ਤੇਲੰਗਾਨਾ ਵਿੱਚ ਇੱਕ ਮਹਿਲਾ ਨੂੰ ਚੱਪਲਾਂ ਦਾ ਹਾਰ ਪਾ ਕੇ ਕੀਤਾ ਜ਼ਲੀਲ, ਜਾਣੋ ਕੀ ਹੈ ਕਾਰਨ...