ETV Bharat / bharat

ਪ੍ਰੇਮੀ ਨਾਲ ਰਹਿ ਰਹੀ ਪਤਨੀ ਨੂੰ ਪਤੀ ਨੇ ਦਿੱਤੀ ਖੌਫਨਾਕ ਮੌਤ ! - MURDERED

ਜੈਪੁਰ (Jaipur) 'ਚ ਪੁਲਿਸ (Police) ਨੇ ਇਕ ਔਰਤ ਦੀ ਚਾਕੂ ਨਾਲ ਕਤਲ ਕਰਨ ਦੇ ਮਾਮਲੇ ਚ ਵੱਡਾ ਖੁਲਾਸਾ ਕੀਤਾ ਹੈ। ਨਾਜਾਇਜ਼ ਸਬੰਧਾਂ (Illegal relationships) ਕਾਰਨ ਪਤੀ ਵੱਲੋਂ ਹੀ ਪਤਨੀ ਦਾ ਦਿਨ ਦਿਹਾੜੇ ਬੇਰਹਿਮੀ ਨਾਲ ਕਤਲ (Murder) ਕੀਤਾ ਗਿਆ ਸੀ।

ਪ੍ਰੇਮੀ ਨਾਲ ਰਹਿ ਰਹੀ ਪਤਨੀ ਨੂੰ ਪਤੀ ਨੇ ਦਿੱਤੀ ਖੌਫਨਾਕ ਮੌਤ !
author img

By

Published : Oct 27, 2021, 7:45 PM IST

Updated : Oct 27, 2021, 8:04 PM IST

ਰਾਜਸਥਾਨ: ਜੈਪੁਰ ਦੇ ਸੰਗਾਨੇਰ ਥਾਣੇ ਦੀ ਪੁਲਿਸ (Police) ਨੇ ਦਿਨ ਦਿਹਾੜੇ ਇੱਕ ਔਰਤ ਦਾ ਚਾਕੂ ਨਾਲ ਹਮਲਾ ਕਰਕੇ ਕਤਲ (Murder) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤਨੀ ਦਾ ਉਸ ਦੇ ਪਤੀ ਨੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਮੁਲਜ਼ਮ (Accused) ਮਹੇਸ਼ ਭਾਸਕਰ ਠਾਕਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪ੍ਰੇਮੀ ਨਾਲ ਰਹਿ ਰਹੀ ਪਤਨੀ ਨੂੰ ਪਤੀ ਨੇ ਦਿੱਤੀ ਖੌਫਨਾਕ ਮੌਤ !

ਮ੍ਰਿਤਕ ਔਰਤ ਜ਼ੋਇਆ ਆਸਿਫ ਦਿੱਲੀ ਤੋਂ ਜੈਪੁਰ ਆਈ ਸੀ ਅਤੇ ਸਪਾ ਸੈਂਟਰ 'ਚ ਆਪਣੇ ਦੋਸਤ ਨੂੰ ਮਿਲਣ ਗਈ ਸੀ। ਇਸ ਤੋਂ ਬਾਅਦ ਦੋਵੇਂ ਦੋਸਤ ਚਾਹ ਦੀ ਦੁਕਾਨ 'ਤੇ ਚਾਹ ਪੀ ਰਹੇ ਸਨ। ਜਿਵੇਂ ਹੀ ਜ਼ੋਇਆ ਮਲਿਕ ਇੱਥੋਂ ਬਾਹਰ ਨਿੱਕਲੀ ਤਾਂ ਪਿੱਛੇ ਤੋਂ ਮਹੇਸ਼ ਭਾਸਕਰ ਠਾਕਰੇ ਆਇਆ ਅਤੇ ਉਸ ਨੇ ਜ਼ੋਇਆ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਜ਼ੋਇਆ ਦੀ ਦੋਸਤ ਕਾਮਿਨੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ 400 ਸੀਸੀਟੀਵੀ ਕੈਮਰਿਆਂ ਨੂੰ ਸਕੈਨ ਕਰਕੇ ਮੁਲਜ਼ਮਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਪੁਲਿਸ ਨੇ ਦੋਸ਼ੀ ਦਾ 1500 ਕਿਲੋਮੀਟਰ ਤੱਕ ਪਿੱਛਾ ਕੀਤਾ ਅਤੇ ਮਹਾਰਾਸ਼ਟਰ ਦੇ ਨਾਸਿਕ ਤੋਂ ਉਸ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਜ਼ੋਇਆ ਨਾਲ 6 ਸਾਲ ਪਹਿਲਾਂ ਪੁਣੇ 'ਚ ਦੋਸਤੀ ਹੋਈ ਸੀ। ਇਸ ਤੋਂ ਬਾਅਦ ਜ਼ੋਇਆ ਨੇ 2020 ਵਿੱਚ ਮਹੇਸ਼ ਭਾਸਕਰ ਠਾਕਰੇ ਨਾਲ ਵਿਆਹ ਕਰਵਾ ਲਿਆ। ਵਿਆਹ ਦੇ ਕੁਝ ਸਮੇਂ ਬਾਅਦ ਜ਼ੋਇਆ ਅਚਾਨਕ ਗਾਇਬ ਹੋ ਗਈ। ਇਸ ਦੀ ਗੁੰਮਸ਼ੁਦਗੀ ਮਹੇਸ਼ ਨੇ ਪੁਣੇ ਵਿੱਚ ਦਰਜ ਕਰਵਾਈ ਸੀ। ਬਾਅਦ 'ਚ ਪਤਾ ਲੱਗਾ ਕਿ ਜ਼ੋਇਆ ਮਹੇਸ਼ ਨਾਲ ਨਹੀਂ ਰਹਿਣਾ ਚਾਹੁੰਦੀ।

ਇਸ ਦੌਰਾਨ ਜ਼ੋਇਆ ਦੀ ਮੁਲਾਕਾਤ ਆਪਣੇ ਦੂਜੇ ਪ੍ਰੇਮੀ ਸਾਹਿਲ ਨਾਲ ਹੋਈ। ਜਦੋਂ ਮਹੇਸ਼ ਭਾਸਕਰ ਨੇ ਉਸ ਨਾਲ ਗੱਲ ਕਰਨੀ ਚਾਹੀ ਤਾਂ ਜ਼ੋਇਆ ਨੇ ਉਸ ਨੂੰ ਗੱਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਸਾਹਿਲ ਨਾਲ ਰਹਿਣ ਲਈ ਕਿਹਾ। ਇਸ ਤੋਂ ਨਾਰਾਜ਼ ਹੋ ਕੇ ਮਹੇਸ਼ ਭਾਸਕਰ ਠਾਕਰੇ ਨੇ ਜ਼ੋਇਆ ਨੂੰ ਮਾਰਨ ਦੀ ਸਾਜ਼ਿਸ਼ ਘੜੀ।

ਸਾਜ਼ਿਸ਼ ਦੇ ਤਹਿਤ ਜਿਵੇਂ ਹੀ ਜ਼ੋਇਆ ਮਲਿਕ ਆਪਣੇ ਪ੍ਰੇਮੀ ਨੂੰ ਮਿਲਣ ਜੈਪੁਰ ਪਹੁੰਚੀ ਤਾਂ ਮਹੇਸ਼ ਵੀ ਪਿੱਛੇ ਤੋਂ ਜੈਪੁਰ ਆ ਗਿਆ ਅਤੇ ਮੌਕਾ ਦੇਖ ਕੇ ਰੇਕੀ ਕਰਦੇ ਹੋਏ ਜ਼ੋਇਆ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਕਰੋੜਪਤੀ ਦੀ ਪਤਨੀ ਦਾ ਰਿਕਸ਼ੇ ਵਾਲੇ 'ਤੇ ਆਇਆ ਦਿਲ, ਹੋਈ ਫਰਾਰ

Last Updated : Oct 27, 2021, 8:04 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.