ETV Bharat / bharat

ਕੀ ਤੁਹਾਨੂੰ ਰਸੋਈ ਗੈਸ ’ਚ ਮਿਲ ਰਹੀ ਹੈ ਸਬਸਿਡੀ, ਕਿਉਂ ਵਧੇ LPG ਦੇ ਰੇਟ ?

author img

By

Published : Aug 6, 2021, 11:26 AM IST

ਤੇਲੰਗਾਨਾ ’ਚ ਸਬਸਿਡੀ ਵਾਲੀ ਰਸੋਈ ਗੈਸ ਦੀ ਕੀਮਤ 887 ਰੁਪਏ ਹੈ। ਇੱਥੇ ਬਿਨਾਂ ਸਬਸਿਡੀ ਵਾਲੇ ਸਿਲੰਡਰ (14.2 ਕਿਲੋ) ਦੀ ਕੀਮਤ ਵੀ ਇਹੀ ਹੈ। ਕੀ ਸਰਕਾਰ ਨੇ ਸਬਸਿਡੀਆਂ ਖਤਮ ਕਰ ਦਿੱਤੀਆਂ ਹਨ? ਜੇਕਰ ਦੇ ਵੀ ਰਹੀ ਹੈ ਤਾਂ ਕਿੰਨਾ ਦੇ ਰਹੀ ਹੈ? ਅਸੀਂ ਐਲਪੀਜੀ ਦੇ ਇੱਕ ਸਿਲੰਡਰ 'ਤੇ ਕਿੰਨਾ ਟੈਕਸ ਅਦਾ ਕਰ ਰਹੇ ਹਾਂ। ਪੜੋ ਇਹ ਰਿਪੋਰਟ...

ਕੀ ਤੁਹਾਨੂੰ ਰਸੋਈ ਗੈਸ ਚ ਸਬਸਿਡੀ ਮਿਲ ਰਹੀ ਹੈ, ਕਿਉਂ ਵਧੀ ਐਲਪੀਜੀ ਦੀ ਕੀਮਤ?

ਚੰਡੀਗੜ੍ਹ: ਦੇਸ਼ ਵਿੱਚ ਹੁਣ 14.2 ਕਿਲੋ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ 800 ਰੁਪਏ ਨੂੰ ਪਾਰ ਕਰ ਗਈ ਹੈ। ਪਿਛਲੇ 15 ਮਹੀਨਿਆਂ ਵਿੱਚ ਐਲਪੀਜੀ ਦੀ ਕੀਮਤ ਵਿੱਚ 321 ਰੁਪਏ ਦਾ ਵਾਧਾ ਹੋਇਆ ਹੈ। ਇੱਕਲੇ ਫਰਵਰੀ ’ਚ ਹੀ ਐਲਪੀਜੀ 125 ਰੁਪਏ ਮਹਿੰਗਾ ਹੋ ਗਈ ਸੀ। ਮਾਰਚ 2014 ਵਿੱਚ ਐਲਪੀਜੀ ਸਿਲੰਡਰ ਦੀ ਦਰ 410 ਰੁਪਏ ਸੀ। ਇਹ ਦਿੱਲੀ ਦੀ ਕੀਮਤ ਹੈ। ਪਿਛਲੇ ਮਹੀਨੇ ਜੁਲਾਈ ਵਿੱਚ ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ 25.50 ਰੁਪਏ ਦਾ ਵਾਧਾ ਕੀਤਾ ਗਿਆ ਸੀ। ਫਿਲਹਾਲ ਦਿੱਲੀ ਵਿੱਚ 14.2 ਕਿਲੋਗ੍ਰਾਮ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ 834.50 ਹੈ, ਯਾਨੀ 7 ਸਾਲਾਂ ਵਿੱਚ ਦਰ ਦੁੱਗਣੀ ਤੋਂ ਹੋਰ ਵੀ ਜਿਆਦਾ ਵੱਧ ਗਈ ਹੈ। ਇਸ ਦਾ ਅਸਰ ਭਾਰਤ ’ਚ ਕੁੱਲ 288 ਮਿਲੀਅਨ ਐਲਪੀਜੀ ਖਪਤਕਾਰ ਪ੍ਰਭਾਵਿਤ ਹੋਏ ਹਨ। ਅਗਸਤ ਵਿੱਚ 19 ਕਿਲੋ ਵਪਾਰਕ ਸਿਲੰਡਰ ਦੀ ਕੀਮਤ ਵਿੱਚ 73.50 ਰੁਪਏ ਦਾ ਵਾਧਾ ਕੀਤਾ ਗਿਆ ਹੈ।

ਕੀ ਸਰਕਾਰ ਘੱਟ ਕਰ ਰਹੀ ਹੈ ਸਬਸਿਡੀ

ਕੋਰੋਨਾ ਦੀ ਪਹਿਲੀ ਲਹਿਰ ਤੋਂ ਬਾਅਦ ਕੇਂਦਰ ਸਰਕਾਰ ਨੇ ਸਬਸਿਡੀ ਬੰਦ ਕਰ ਦਿੱਤੀ ਸੀ। ਪਰ ਮਾਰਚ ਵਿੱਚ ਪੈਟਰੋਲੀਅਮ ਮੰਤਰੀ ਨੇ ਦੱਸਿਆ ਕਿ ਸਬਸਿਡੀ ਦਿੱਤੀ ਜਾ ਰਹੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ 2021-22 ਦੇ ਬਜਟ ਵਿੱਚ ਰਸੋਈ ਗੈਸ ਅਤੇ ਮਿੱਟੀ ਦੇ ਤੇਲ ਲਈ 14 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਸੀ। ਇਹ ਰਕਮ 2020-2021 ਦੇ ਬਜਟ ਤੋਂ ਬਹੁਤ ਘੱਟ ਹੈ। ਵਿੱਤੀ ਸਾਲ 2020-21 ਲਈ ਸਰਕਾਰ ਨੇ ਇਸ ਵਸਤੂ ਵਿੱਚ 40 ਹਜ਼ਾਰ 915 ਕਰੋੜ ਰੁਪਏ ਰੱਖੇ ਸੀ। ਪੂਰੇ ਸਾਲ ਵਿੱਚ ਸਰਕਾਰ ਨੇ ਲਗਭਗ 39 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਿੱਤੀ ਸੀ।

2014 ਦੇ ਮੁਕਾਬਲੇ ਰਸੋਈ ਗੈਸ ਦੀ ਕੀਮਤ ਦੁਗਣੀ ਹੋ ਗਈ

ਕਿਵੇਂ ਤੈਅ ਹੁੰਦੀ ਹੈ ਰਸੋਈ ਗੈਸ ਦੀ ਕੀਮਤ ?

ਸਰਕਾਰੀ ਅੰਕੜਿਆਂ ਅਨੁਸਾਰ ਪਿਛਲੇ ਵਿੱਤੀ ਸਾਲ 2020-2021 ਵਿੱਚ ਐਲਪੀਜੀ ਦੀ ਖਪਤ 276 ਲੱਖ ਟਨ ਰਹੀ ਸੀ। ਮਾਰਚ 2021 ਤੱਕ ਐਲਪੀਜੀ ਦੀ ਖਪਤ 7.3 ਫ਼ੀਸਦ ਵਧੀ ਸੀ। ਭਾਰਤ ਆਪਣੀ ਖਪਤ ਦਾ 50 ਪ੍ਰਤੀਸ਼ਤ ਤੋਂ ਵੱਧ ਵਿਦੇਸ਼ਾਂ ਤੋਂ ਆਯਾਤ ਕਰਦਾ ਹੈ। ਕੀਮਤ ਸੋਧਣ ਦੇ ਪੈਟਰਨ ਦੇ ਕਾਰਨ, ਐਲਪੀਜੀ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੇ ਰੇਟ ਦੇ ਮੁਤਾਬਿਕ ਹਰ ਰੋਜ਼ ਸਵੇਰੇ 6 ਵਜੇ ਬਦਲਦੀ ਹੈ। ਐਲਪੀਜੀ ਦੀਆਂ ਦਰਾਂ ਆਯਾਤ ਸਮਾਨਤਾ ਕੀਮਤ (ਆਈਪੀਪੀ) ਦੇ ਅਧਾਰ ’ਤੇ ਨਿਰਧਾਰਤ ਕੀਤੀਆਂ ਜਾਂਦੀਆਂ ਹਨ। ਆਈਪੀਪੀ ਦਾ ਨਿਧਾਰਣ ਅੰਤਰਰਾਸ਼ਟਰੀ ਪੱਧਰ ’ਤੇ ਪੇਟ੍ਰੋਲੀਅਮ ਪ੍ਰੋਡਕਟ ਦੀ ਕੀਮਤਾਂ ਨਾਲ ਹੁੰਦੀ ਹੈ। ਸਉਦੀ ਅਰਾਮਕਾਂ ਵੱਲੋਂ ਤੈਅ ਮਾਨਕ ਦੇ ਆਧਾਰ ’ਤੇ ਕੀਮਤ ਨਿਧਾਰਿਤ ਹੁੰਦੀ ਹੈ।

ਸਰਕਾਰ ਲੈਂਦੀ ਹੈ ਸਿਰਫ 5 ਫੀਸਦ ਜੀਐਸਟੀ

ਜਦੋਂ ਗੈਸ ਦੇਸ਼ ਵਿੱਚ ਆ ਜਾਂਦੀ ਹੈ ਤਾਂ ਐਲਪੀਜੀ ਕੰਪਨੀਆਂ ਬੋਟਲਿੰਗ, ਸਥਾਨਕ ਆਵਾਜਾਈ, ਮਾਰਕੀਟਿੰਗ ਲਾਗਤ, ਓਐਮਸੀ ਲਈ ਮਾਰਜਿਨ, ਡੀਲਰ ਕਮਿਸ਼ਨ ਅਤੇ ਜੀਐਸਟੀ ਆਦਿ ਜੋੜ ਕੇ ਗੈਸ ਦੀ ਕੀਮਤ ਨਿਰਧਾਰਤ ਕਰਦੀ ਹੈ। 14.2 ਕਿਲੋ ਦੇ ਸਿਲੰਡਰ 'ਤੇ ਕੁੱਲ ਡੀਲਰ ਵੰਡ ਕਮਿਸ਼ਨ 61.84 ਰੁਪਏ ਹੈ। ਇਸ ਵਿੱਚ 34.24 ਰੁਪਏ ਦਾ ਸਥਾਪਨਾ ਚਾਰਜ ਅਤੇ 27.60 ਰੁਪਏ ਦਾ ਡਿਲੀਵਰੀ ਚਾਰਜ ਸ਼ਾਮਲ ਹੈ। ਐਲਪੀਜੀ ਸਿਲੰਡਰਾਂ 'ਤੇ ਕੁੱਲ 5 ਫੀਸਦੀ ਜੀਐਸਟੀ ਲਗਾਇਆ ਜਾਂਦਾ ਹੈ। 2.5 ਫੀਸਦ ਕੇਂਦਰ ਸਰਕਾਰ ਦੁਆਰਾ ਅਤੇ 2.5ਫੀਸਦ ਰਾਜ ਸਰਕਾਰ ਦੁਆਰਾ ਵਸੁਲਿਆ ਜਾਂਦਾ ਹੈ।

ਆਪਣੇ ਬਿੱਲ ਨੂੰ ਧਿਆਨ ਨਾਲ ਚੈੱਕ ਕਰੋ। ਸੀਜੀਐਸਟੀ ਅਤੇ ਐਸਜੀਐਸਟੀ ਦੇ ਰੇਟ ਬੇਸ ਪ੍ਰਾਇਸ ਦੇ ਹੇਠਾਂ ਲਿਖੇ ਹੋਏ ਹੁੰਦੇ ਹਨ। ਐਲਪੀਜੀ ਦੀ ਕੀਮਤ ਹਰ ਸ਼ਹਿਰ ਵਿੱਚ ਵੱਖਰੀ ਹੁੰਦੀ ਹੈ। ਇਹ ਕੀਮਤ ਸਪਲਾਈ ਕਰਨ ਵਾਲੀ ਕੰਪਨੀ 'ਤੇ ਨਿਰਭਰ ਕਰਦੀ ਹੈ।

ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਗੈਸ ਦੇ ਇੱਕ ਸਿਲੰਡਰ 'ਤੇ ਗਾਹਕਾਂ ਨੂੰ 291.48 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਉਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਪ੍ਰਤੀ ਸਿਲੰਡਰ 312.48 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ।

ਕੀ ਹੈ ਸਬਸਿਡੀ ਦੇ ਨਿਯਮ

ਪੈਟਰੋਲੀਅਮ ਮੰਤਰਾਲੇ ਦੇ ਮੁਤਾਬਿਕ ਜੇਕਰ ਤੁਹਾਡੀ ਆਮਦਨੀ 10 ਲੱਖ ਹੈ ਤਾਂ ਤੁਸੀਂ ਐਲਪੀਜੀ ਸਬਸਿਡੀ ਲੈਣ ਦੇ ਹੱਕਦਾਰ ਨਹੀਂ ਹੋ, ਕਿਉਂਕਿ ਤੁਹਾਡਾ ਗੈਸ ਕੁਨੈਕਸ਼ਨ ਬੈਂਕ ਖਾਤੇ ਅਤੇ ਆਧਾਰ ਨਾਲ ਜੁੜਿਆ ਹੋਇਆ ਹੈ। ਤੁਸੀਂ ਇਹ ਜਾਣਕਾਰੀ KYC ਰਾਹੀਂ ਦਿੱਤੀ ਹੈ, ਇਸ ਲਈ ਇਹ ਸਿਸਟਮ ਤੋਂ ਲੁਕੀ ਨਹੀਂ ਹੈ. ਜੇਕਰ ਪਤੀ ਅਤੇ ਪਤਨੀ ਇਕੱਠੇ 10 ਲੱਖ ਕਮਾਉਂਦੇ ਹਨ, ਤਾਂ ਉਨ੍ਹਾਂ ਨੂੰ ਐਲਪੀਜੀ ਸਬਸਿਡੀ ਨਹੀਂ ਮਿਲੇਗੀ।

ਜੇਕਰ ਤੁਹਾਡੀ ਆਮਦਨੀ 10 ਲੱਖ ਤੋਂ ਘੱਟ ਹੈ, ਫਿਰ ਵੀ ਐਲਪੀਜੀ 'ਤੇ ਸਬਸਿਡੀ ਨਹੀਂ ਆ ਰਹੀ ਹੈ, ਤਾਂ ਇਹ ਐਲਪੀਜੀ ਆਧਾਰ ਲਿੰਕ (LPG Aadhaar Linking) ਨਾ ਹੋਣ ਦੇ ਕਾਰਨ ਹੋ ਸਕਦਾ ਹੈ। ਗੈਸ ਸਬਸਿਡੀ ਲਈ, ਤੁਹਾਨੂੰ ਆਪਣੀ Gas Agency ਕੋਲ ਜਾ ਕੇ ਅਰਜ਼ੀ ਦੇਣੀ ਹੋਵੇਗੀ। ਇਸ ਅਰਜ਼ੀ ਵਿੱਚ ਤੁਹਾਨੂੰ ਲਿਖਣਾ ਹੋਵੇਗਾ ਕਿ ਤੁਹਾਨੂੰ ਸਬਸਿਡੀ ਦੀ ਲੋੜ ਹੈ ਅਤੇ ਤੁਸੀਂ ਯੋਗ ਹੋ, ਤੁਹਾਨੂੰ ਇਸਦਾ ਸਬੂਤ ਦੇਣਾ ਪਵੇਗਾ।

ਇਹ ਵੀ ਪੜੋ: ਕੇਵਲ ਪੰਜਾਬ ’ਚ ਨਹੀਂ ਇਹਨਾਂ ਸੂਬਿਆਂ ’ਚ ਵੀ ਹੋਇਆ ਹੈ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ !

ETV Bharat Logo

Copyright © 2024 Ushodaya Enterprises Pvt. Ltd., All Rights Reserved.