ETV Bharat / bharat

Pervez Musharraf Passes Away : ਆਖ਼ਿਰ ਕਿਹੜੀ ਬਿਮਾਰੀ ਨਾਲ ਹੋਈ ਪਰਵੇਜ਼ ਮੁਸ਼ੱਰਫ ਦੀ ਮੌਤ, ਪੜ੍ਹੋ ਪੂਰੀ ਜਾਣਕਾਰੀ - amyloidosis

ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਅਤੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਲੰਬੀ ਬੀਮਾਰੀ ਤੋਂ ਬਾਅਦ ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੇ ਅਮਰੀਕੀ ਹਸਪਤਾਲ 'ਚ ਮੌਤ ਹੋ ਗਈ ਹੈ। ਉਹ ਐਮੀਲੋਇਡੋਸਿਸ ਨਾਂ ਦੀ ਗੰਭੀਰ ਤੇ ਵੱਖਰੀ ਕਿਸਮ ਦੀ ਬਿਮਾਰੀ ਤੋਂ ਪੀੜਤ ਸੀ। ਆਓ ਜਾਣਦੇ ਹਾਂ ਕੀ ਹੈ ਐਮਾਈਲੋਇਡੋਸਿਸ ਅਤੇ ਕਿਵੇਂ ਬਚਿਆ ਜਾ ਸਕਦਾ ਹੈ ਇਸਦੇ ਖਤਰੇ ਤੋਂ...

Important things related to the life of Pervez Musharraf
Pervez Musharraf Passes Away : ਆਖ਼ਿਰ ਕਿਹੜੀ ਬਿਮਾਰੀ ਨਾਲ ਹੋਈ ਪਰਵੇਜ਼ ਮੁਸ਼ੱਰਫ ਦੀ ਮੌਤ, ਪੜ੍ਹੋ ਪੂਰੀ ਜਾਣਕਾਰੀ
author img

By

Published : Feb 5, 2023, 1:50 PM IST

ਨਵੀਂ ਦਿੱਲੀ : ਪਾਕਿਸਤਾਨ ਦੇ ਸਾਬਕਾ ਫੌਜ ਮੁਖੀ ਅਤੇ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦਾ ਲੰਬੀ ਬੀਮਾਰੀ ਤੋਂ ਬਾਅਦ ਐਤਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੇ ਅਮਰੀਕੀ ਹਸਪਤਾਲ 'ਚ ਦਿਹਾਂਤ ਹੋ ਗਿਆ ਹੈ। ਸੋਸ਼ਲ ਮੀਡੀਆ ਰਿਪੋਰਟਾਂ ਵਿਚ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਾਬਕਾ ਜਨਰਲ ਐਮੀਲੋਇਡੋਸਿਸ ਨਾਂ ਦੀ ਬਿਮਾਰੀ ਤੋਂ ਪੀੜਤ ਸਨ।

ਇਹ ਹਨ ਬਿਮਾਰੀ ਦੇ ਲੱਛਣ: ਸੇਵਾਮੁਕਤ ਜਨਰਲ ਦੀ ਇਹ ਗੰਭੀਰ ਤੇ ਵੱਖਰੇ ਕਿਸਮ ਦੀ ਬਿਮਾਰੀ 2018 ਵਿੱਚ ਸਾਹਮਣੇ ਆਈ ਸੀ ਜਦੋਂ ਆਲ ਪਾਕਿਸਤਾਨ ਮੁਸਲਿਮ ਲੀਗ (ਏਪੀਐਮਐਲ) ਦਾ ਐਲਾਨ ਕੀਤਾ ਗਿਆ ਸੀ। ਉਸ ਵੇਲੇ ਉਹ ਇਸ ਬਿਮਾਰੀ ਐਮੀਲੋਇਡੋਸਿਸ ਤੋਂ ਪੀੜਤ ਸਨ। Amyloidosis ਕੀ ਹੈ ਅਤੇ ਇਸ ਦੇ ਲੱਛਣ ਕੀ ਹਨ। ਇੰਟਰਨੈੱਟ 'ਤੇ ਉਪਲਬਧ ਜਾਣਕਾਰੀ ਦੀ ਮੰਨੀਏ ਤਾਂ Amyloidosis ਇੱਕ ਦੁਰਲੱਭ, ਗੰਭੀਰ ਸਥਿਤੀਆਂ ਦੇ ਇੱਕ ਗਰੁੱਪ ਦਾ ਨਾਂ ਹੈ। ਇਹ ਸਰੀਰ ਦੇ ਸਾਰੇ ਅੰਗਾਂ ਅਤੇ ਟਿਸ਼ੂਆਂ ਵਿੱਚ ਅਮਾਈਲੋਇਡ ਨਾਮਕ ਅਸਾਧਾਰਣ ਪ੍ਰੋਟੀਨ ਦੇ ਬਣਨ ਕਾਰਨ ਪੈਦਾ ਹੁੰਦਾ ਹੈ। ਐਮੀਲੋਇਡ ਪ੍ਰੋਟੀਨ ਦਾ ਨਿਰਮਾਣ ਅੰਗਾਂ ਅਤੇ ਟਿਸ਼ੂਆਂ ਲਈ ਸਹੀ ਢੰਗ ਨਾਲ ਕੰਮ ਕਰਨਾ ਮੁਸ਼ਕਲ ਕਰ ਦਿੰਦਾ ਹੈ। ਐਮੀਲੋਇਡੋਸਿਸ ਨਾਲ ਦਿਲ, ਗੁਰਦੇ, ਜਿਗਰ, ਤਿੱਲੀ, ਦਿਮਾਗੀ ਪ੍ਰਣਾਲੀ ਅਤੇ ਪਾਚਨ ਪ੍ਰਣਾਲੀ ਪ੍ਰਭਾਵਿਤ ਹੁੰਦੇ ਹਨ।

ਇਹ ਵੀ ਪੜ੍ਹੋ: Vinod kambli wife dispute : ਵਿਵਾਦਾਂ 'ਚ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ, ਸ਼ਰਾਬ ਦੇ ਨਸ਼ੇ 'ਚ ਕੀਤੀ ਪਤਨੀ ਅਤੇ ਪੁੱਤਰ ਦੀ ਕੁੱਟਮਾਰ

ਐਮੀਲੋਇਡੋਸਿਸ ਦੀਆਂ ਕੁਝ ਕਿਸਮਾਂ ਹੋਰ ਬਿਮਾਰੀਆਂ ਨਾਲ ਵੀ ਹੁੰਦੀਆਂ ਹਨ। ਐਮੀਲੋਇਡੋਸਿਸ ਦੀਆਂ ਕੁਝ ਹੋਰ ਕਿਸਮਾਂ ਕਾਰਨ ਬਿਮਾਰ ਵਿਅਕਤੀ ਦੇ ਅੰਗ ਤੇਜ਼ੀ ਨਾਲ ਕੰਮ ਕਰਨਾ ਬੰਦ ਕਰ ਦਿੰਦੇ ਹਨ ਅਤੇ ਇਹ ਜਾਨਲੇਵਾ ਹੋ ਸਕਦਾ ਹੈ।

ਕੀ ਹੈ ਇਸਦਾ ਇਲਾਜ: ਇਲਾਜ ਵਿੱਚ ਕੈਂਸਰ ਦੇ ਇਲਾਜ ਲਈ ਵਰਤੀਆਂ ਜਾਣ ਵਾਲੀਆਂ ​​ਦਵਾਈਆਂ ਦੇ ਨਾਲ ਕੀਮੋਥੈਰੇਪੀ ਵੀ ਸ਼ਾਮਲ ਕੀਤੀ ਜਾ ਸਕਦੀ ਹੈ। ਕੁਝ ਦਵਾਈਆਂ ਸਰੀਰ ਵਿੱਚ ਐਮੀਲੋਇਡ ਪ੍ਰੋਟੀਨ ਦੇ ਨਿਰਮਾਣ ਨੂੰ ਘਟਾ ਸਕਦੀਆਂ ਹਨ ਅਤੇ ਲੱਛਣਾਂ ਨੂੰ ਕੰਟਰੋਲ ਕਰ ਸਕਦੀਆਂ ਹਨ। ਕੁਝ ਮਾਮਲਿਆਂ ਵਿੱਚ, ਅੰਗ ਜਾਂ ਸਟੈਮ ਸੈੱਲ ਟ੍ਰਾਂਸਪਲਾਂਟੇਸ਼ਨ ਦੀ ਵੀ ਲੋੜ ਹੁੰਦੀ ਹੈ।

ਕੀ ਹਨ ਇਸ ਬਿਮਾਰੀ ਦੇ ਲੱਛਣ: ਇਸ ਬਿਮਾਰੀ ਦੇ ਕੁੱਝ ਖਾਸ ਲੱਛਣਾਂ ਦਾ ਅਨੁਭਵ ਨਹੀਂ ਹੋ ਸਕਦਾ। ਲੱਛਣ ਵੱਖ-ਵੱਖ ਹੋ ਸਕਦੇ ਹਨ, ਇਹ ਨਿਰਭਰ ਕਰਦਾ ਹੈ ਕਿ ਕਿਹੜੇ ਅੰਗ ਪ੍ਰਭਾਵਿਤ ਹੁੰਦੇ ਹਨ। Amyloidosis ਵਿੱਚ ਹੇਠ ਲਿਖੇ ਅਤੇ ਵੱਖ-ਵੱਖ ਲੱਛਣ ਵੀ ਹੋ ਸਕਦੇ ਹਨ....

ਇਸ ਵਿੱਚ ਗੰਭੀਰ ਥਕਾਵਟ ਅਤੇ ਸਾਹ ਲੈਣ ਵਿੱਚ ਮੁਸ਼ਕਿਲ, ਸੁੰਨ ਹੋਣਾ, ਝਰਨਾਹਟ, ਹੱਥਾਂ ਜਾਂ ਪੈਰਾਂ ਵਿੱਚ ਦਰਦ, ਗਿੱਟਿਆਂ ਅਤੇ ਪੈਰਾਂ ਦੀ ਸੋਜ, ਦਸਤ, ਸੰਭਵ ਤੌਰ 'ਤੇ ਖੂਨ ਜਾਂ ਕਬਜ਼ ਦੇ ਨਾਲ ਜੀਭ ਉੱਤੇ ਫੋੜੇ ਚਮੜੀ ਦੇ ਬਦਲਾਵ, ਜਿਵੇਂ ਕਿ ਮੋਟਾ ਹੋਣਾ। ਇਸ ਤੋਂ ਇਲਾਵਾ ਅੱਖਾਂ ਦੁਆਲੇ ਜਾਮਨੀ ਧੱਬੇ ਬਣਨਾ ਵੀ ਇਸਦੇ ਲੱਛਣ ਹਨ।

ਕਦੋਂ ਲਈ ਜਾਵੇ ਡਾਕਟਰੀ ਸਲਾਹ : ਜੇਕਰ ਤੁਸੀਂ ਲਗਾਤਰਾ ਐਮੀਲੋਇਡੋਸਿਸ ਨਾਲ ਸੰਬੰਧਿਤ ਲੱਛਣਾਂ ਨੂੰ ਮਹਿਸੂਸ ਕਰਦੇ ਹੋ ਤਾਂ ਬਿਨਾਂ ਦੇਰੀ ਡਾਕਟਰੀ ਇਲਾਜ਼ ਸ਼ੁਰੂ ਕਰ ਦੇਣਾ ਚਾਹੀਦਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.