ਪਾਉਂਟਾ ਸਾਹਿਬ: ਆਈਸਕ੍ਰੀਮ ਖਾਣਾ ਤਾਂ ਸਰਦੀਆਂ ਵਿੱਚ ਵੀ ਚੰਗਾ ਲਗਦਾ ਹੈ ਪਰ ਗਰਮੀਆਂ ਵਿੱਚ ਆਈਸਕ੍ਰੀਮ ਦੇ ਖਾਣ ਦਾ ਵੀ ਮਜਾ ਕਈ ਗੁਣਾ ਵੱਧ ਜਾਂਦਾ ਹੈ। ਜੇਕਰ ਪਾਉਂਟਾ ਸਾਹਿਬ ਦੀ ਗੱਲ ਕਰੀਏ ਤਾਂ ਇੱਥੇ ਦਿਨ ਪ੍ਰਤੀ ਦਿਨ ਗਰਮੀ ਵਧਦੀ ਜਾ ਰਹੀ ਹੈ। ਇਨ੍ਹਾਂ ਦਿਨਾਂ ਵਿੱਚ ਆਈਸਕ੍ਰੀਮ ਅਤੇ ਗੰਨ੍ਹੇ ਦੇ ਜੂਸ ਦੀਆਂ ਦੁਕਾਨਾਂ ਉੱਤੇ ਵੱਡੀ ਤਦਾਦ ਵਿੱਚ ਲੋਕ ਨਜ਼ਰ ਆ ਰਹੇ ਹਨ।
ਸ਼ਹਿਰ ਵਿੱਚ ਥਾਂ-ਥਾਂ ਆਈਸਕ੍ਰੀਮ-ਗੰਨ੍ਹੇ ਦੇ ਜੂਸ ਦੀਆਂ ਦੁਕਾਨਾਂ
ਲੰਘੇ ਸਾਲ ਕੋਰੋਨਾ ਕਾਲ ਦੇ ਦੌਰਾਨ ਗੰਨ੍ਹੇ ਦਾ ਜੂਸ ਅਤੇ ਆਈਸਕ੍ਰੀਮ ਦੇ ਵਿਕਰੇਤਾ ਨੂੰ ਭਾਰੀ ਨੁਕਸਾਨ ਹੋਇਆ। ਪਰ ਇਸ ਸਾਲ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਸਮਾਨ ਦੀ ਚੰਗੀ ਖਰੀਦ ਹੋਵੇਗੀ। ਉੱਥੇ ਪਾਉਂਟਾ ਸਾਹਿਬ ਵਿੱਚ ਥਾਂ-ਥਾਂ ਆਈਸਕ੍ਰੀਮ ਅਤੇ ਗੰਨੇ ਦੇ ਜੂਸ ਦੀ ਦੁਕਾਨਾਂ ਲੱਗੀਆਂ ਹੋਈਆਂ ਹਨ ਅਤੇ ਲੋਕ ਇਨ੍ਹਾਂ ਦਾ ਖੂਬ ਮਜ਼ਾ ਲੈ ਰਹੇ ਹਨ।
ਇਕ ਦੁਕਾਨ ਉੱਤੇ ਆਈਸਕ੍ਰੀਮ ਖਾਣ ਪਹੁੰਚੀ ਰਿੰਕੀ ਨੇ ਦੱਸਿਆ ਕਿ ਉਨ੍ਹਾਂ ਨੂੰ ਆਈਸਕ੍ਰੀਮ ਬੇਹੱਦ ਪਸੰਦ ਹੈ। ਉਨ੍ਹਾਂ ਨੂੰ ਗਰਮੀਆਂ ਦਾ ਇੰਤਜ਼ਾਰ ਸਿਰਫ਼ ਆਈਸਕ੍ਰੀਮ ਦੇ ਲਈ ਰਹਿੰਦਾ ਹੈ।
ਲਗਾਤਾਰ ਵੱਧ ਰਹੀ ਗਰਮੀ
ਪਾਉਂਟਾ ਦੇ ਸਥਾਨਕ ਵਾਸੀ ਅਸ਼ੋਕ ਨੇ ਕਿਹਾ ਕਿ ਸ਼ਹਿਰ ਵਿੱਚ ਤਾਪਮਾਨ 30 ਦੇ ਪਾਰ ਹੋ ਗਿਆ ਹੈ ਅਤੇ ਵਧਦੀ ਗਰਮੀ ਵਿੱਚ ਗੰਨ੍ਹੇ ਦਾ ਜੂਸ ਬੇਹੱਦ ਫਾਇਦੇਮੰਦ ਹੈ। ਉੱਥੇ ਜ਼ਿਲ੍ਹਾ ਸੋਲਨ ਤੋਂ ਪਾਉਂਟਾ ਪਹੁੰਚੇ। ਵਿਜੇ ਡੋਗਰਾ ਨੇ ਦੱਸਿਆ ਕਿ ਪਾਉਂਟਾ ਸਾਹਿਬ ਵਿੱਚ ਬਹੁਤ ਜਿਆਦਾ ਗਰਮੀ ਪੈ ਰਹੀ ਹੈ ਪਰ ਸੋਲਨ ਵਿੱਚ ਅਜੇ ਵੀ ਠੰਢ ਹੈ। ਉਹ ਵੀ ਪਾਉਂਟਾ ਵਿੱਚ ਗੰਨ੍ਹੇ ਦੇ ਜੂਸ ਦਾ ਮਜਾ ਲੈ ਰਹੇ ਹਨ।
ਕੋਰੋਨਾ ਕਾਲ ਵਿੱਚ ਵਪਾਰਿਆਂ ਨੂੰ ਹੋਇਆ ਨੁਕਸਾਨ
ਪਿਛਲੇ ਸਾਲ ਕੋਰੋਨਾ ਲਾਗ ਕਾਰਨ ਕਾਰੋਬਾਰੀਆਂ ਅਤੇ ਵਾਪਰਿਆਂ ਨੂੰ ਕਾਫੀ ਨੁਕਸਾਨ ਹੋਇਆ ਸੀ ਪਰ ਕੋਰੋਨਾ ਦਾ ਅਸਰ ਘੱਟ ਹੋਣ ਦੇ ਬਾਅਦ ਹੁਣ ਉਨ੍ਹਾਂ ਨੂੰ ਇਸ ਸਾਲ ਨੁਕਸਾਨ ਦੀ ਭਰਪਾਈ ਹੋਣ ਦੀ ਪੂਰੀ ਉਮੀਦ ਹੈ। ਪਾਉਂਟਾ ਸਾਹਿਬ ਵਿੱਚ ਗੰਨ੍ਹੇ ਦਾ ਜੂਸ ਵੇਚ ਰਹੇ ਵਿਨੋਦ ਨੇ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਨੂੰ ਲੱਖਾਂ ਦਾ ਨੁਕਸਾਨ ਹੋਇਆ ਸੀ ਜਿਸ ਦੇ ਚੱਲਦੇ ਉਨ੍ਹਾਂ ਦੀ ਆਰਥਿਕ ਸਥਿਤੀ ਕਾਫੀ ਕਮਜੋਰ ਹੋ ਗਈ ਸੀ।
ਕੋਰੋਨਾ ਲਾਗ ਦੇ ਚਲਦੇ ਦੁਕਾਨਦਾਰ ਵਰਤ ਰਹੇ ਸਾਵਧਾਨੀ
ਕੋਰੋਨਾ ਦੇ ਖਤਰ ਦੇ ਕਾਰਨ ਦੁਕਾਨਦਾਰ ਪੂਰੀ ਸਾਵਧਾਨੀ ਵਰਤ ਰਹੇ ਹਨ। ਸ਼ਹਿਰ ਵਿੱਚ ਗੰਨ੍ਹੇ ਦੇ ਵਿਕਰੇਤਾ ਨੇ ਨਵੀਂ ਆਧੁਨਿਕ ਸ਼ਮੀਨ ਲਗਾਈ ਹੈ ਜੋ ਕਿ ਪ੍ਰਦੁਸ਼ਣ ਮੁਕਤ ਹੈ। ਉੱਥੇ ਸਥਾਨਕ ਨਿਵਾਸੀ ਅਤੇ ਸੈਲਾਨੀ ਆਧੁਨਿਕ ਸ਼ਮੀਨ ਦੇਖ ਕੇ ਹੈਰਾਨੀ ਜਤਾ ਰਹੇ ਹਨ। ਗੰਨ੍ਹੇ ਦੀ ਦੁਕਾਨ ਵਿੱਚ ਪਹੁੰਚੇ ਵਿਅਕਤੀ ਨੇ ਦੱਸਿਆ ਕਿ ਇਹ ਸ਼ਮੀਨ ਬਿਲਕੁਲ ਵਖਰੀ ਹੈ ਅਤੇ ਉਨ੍ਹਾਂ ਨੇ ਪਹਿਲਾਂ ਇਸ ਤਰ੍ਹਾਂ ਦੀ ਸ਼ਮੀਨ ਪੂਰੇ ਜ਼ਿਲ੍ਹੇ ਵਿੱਚ ਨਹੀਂ ਦੇਖੀ। ਗੰਨ੍ਹੇ ਦੇ ਜੂਸ ਦੇ ਨਾਲ-ਨਾਲ ਸ਼ਹਿਰ ਵਿੱਚ ਆਈਸਕ੍ਰੀਮ ਖਾਣ ਵਾਲੀਆਂ ਵਿੱਚ ਖੁਸ਼ੀ ਦੀ ਲਹਿਰ ਹੈ।