ਨਵੀਂ ਦਿੱਲੀ: ਹਵਾਈ ਸੈਨਾ ਵਾਧੂ 97 ਹਲਕੇ ਲੜਾਕੂ ਜਹਾਜ਼ ਤੇਜਸ ਮਾਰਕ 1ਏ ਖਰੀਦਣ ਦੀ ਯੋਜਨਾ ਦੇ ਨਾਲ ਅੱਗੇ ਵਧ ਰਹੀ ਹੈ। ਏਅਰ ਚੀਫ ਮਾਰਸ਼ਲ ਚੌਧਰੀ ਨੇ ਏਅਰ ਫੋਰਸ ਡੇਅ ਤੋਂ ਪਹਿਲਾਂ ਮੰਗਲਵਾਰ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਕਿਹਾ,"ਅਸੀਂ 83 ਐਲਸੀਏ ਮਾਰਕ 1ਏ ਲਈ ਇਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। ਸਾਨੂੰ ਇਨ੍ਹਾਂ ਵਿੱਚੋਂ 97 ਹੋਰ ਜਹਾਜ਼ਾਂ ਦੀ ਜ਼ਰੂਰਤ ਹੈ,ਜਿਸ ਤੋਂ ਬਾਅਦ ਸਾਡੇ ਕੋਲ 180 ਜਹਾਜ਼ ਹੋਣਗੇ। "ਉਹਨਾਂ ਕਿਹਾ,ਕਿ "ਸਾਲ 2025 ਤੱਕ, ਮਿਗ-21 ਲੜਾਕੂ ਜਹਾਜ਼ਾਂ ਨੂੰ ਬੰਦ ਕਰ ਦਿੱਤਾ ਜਾਵੇਗਾ ਅਤੇ ਐਲਸੀਏ ਤੇਜਸ ਦੁਆਰਾ ਬਦਲ ਦਿੱਤਾ ਜਾਵੇਗਾ। ਇੱਕ ਜਾਂ ਦੋ ਮਹੀਨਿਆਂ ਵਿੱਚ ਪਹਿਲਾਂ ਇੱਕ ਮਿਗ-21 ਸਕੁਐਡਰਨ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਅਤੇ ਫਿਰ ਆਖਰੀ ਸਕੁਐਡਰਨ ਲਾਂਚ ਕੀਤਾ ਜਾਵੇਗਾ। ਭਾਰਤੀ ਹਵਾਈ ਸੈਨਾ ਦੇ ਜਹਾਜ਼ਾਂ ਨੇ ਰਾਫੇਲ ਅਤੇ ਹੋਰ ਜਹਾਜ਼ਾਂ ਸਮੇਤ ਕਈ ਲੰਬੀ ਦੂਰੀ ਦੇ ਮਿਸ਼ਨ ਕੀਤੇ ਹਨ। ਖਾਸ ਤੌਰ 'ਤੇ ਰਾਫੇਲ ਅਤੇ ਹੋਰ ਜਹਾਜ਼ਾਂ ਨੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਉਡਾਣ ਭਰ ਕੇ ਮਿਸ਼ਨਾਂ ਨੂੰ ਸਫਲ ਬਣਾਇਆ ਹੈ।"
-
We had signed a contract for 83 LCA Mark 1A. We want 97 more of these planes and we will have 180 of these planes: Indian Air Force chief Air Chief Marshal VR Chaudhari pic.twitter.com/ZpXMT4jRFS
— ANI (@ANI) October 3, 2023 " class="align-text-top noRightClick twitterSection" data="
">We had signed a contract for 83 LCA Mark 1A. We want 97 more of these planes and we will have 180 of these planes: Indian Air Force chief Air Chief Marshal VR Chaudhari pic.twitter.com/ZpXMT4jRFS
— ANI (@ANI) October 3, 2023We had signed a contract for 83 LCA Mark 1A. We want 97 more of these planes and we will have 180 of these planes: Indian Air Force chief Air Chief Marshal VR Chaudhari pic.twitter.com/ZpXMT4jRFS
— ANI (@ANI) October 3, 2023
ਹਾਰਡਵੇਅਰ ਨੂੰ ਸ਼ਾਮਲ ਕਰਨ 'ਤੇ ਵਿਚਾਰ ਕੀਤਾ ਜਾ ਰਿਹਾ : ਏਅਰ ਚੀਫ ਮਾਰਸ਼ਲ ਨੇ ਕਿਹਾ ਕਿ ਹਵਾਈ ਸੈਨਾ ਅਗਲੇ ਸੱਤ-ਅੱਠ ਸਾਲਾਂ ਵਿੱਚ 2.5-3 ਲੱਖ ਕਰੋੜ ਰੁਪਏ ਦੇ ਮਿਲਟਰੀ ਪਲੇਟਫਾਰਮ, ਉਪਕਰਣ ਅਤੇ ਹਾਰਡਵੇਅਰ ਨੂੰ ਸ਼ਾਮਲ ਕਰਨ 'ਤੇ ਵਿਚਾਰ ਕਰ ਰਹੀ ਹੈ। ਹਵਾਈ ਸੈਨਾ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਹਵਾਈ ਸੈਨਾ ਨੂੰ ਐੱਸ-400 ਮਿਜ਼ਾਈਲ ਸਿਸਟਮ ਦੀਆਂ ਤਿੰਨ ਯੂਨਿਟਾਂ ਮਿਲ ਚੁੱਕੀਆਂ ਹਨ ਅਤੇ ਬਾਕੀ ਦੀਆਂ ਦੋ ਯੂਨਿਟਾਂ ਅਗਲੇ ਸਾਲ ਤੱਕ ਮਿਲਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਅਨਿਸ਼ਚਿਤ ਭੂ-ਰਾਜਨੀਤਿਕ ਸਥਿਤੀ ਇਕ ਵਾਰ ਫਿਰ ਮਜ਼ਬੂਤ ਫੌਜ ਦੀ ਲੋੜ ਨੂੰ ਰੇਖਾਂਕਿਤ ਕਰ ਰਹੀ ਹੈ ਅਤੇ ਹਵਾਈ ਸੈਨਾ ਖੇਤਰ ਵਿਚ ਭਾਰਤ ਦੀ ਫੌਜੀ ਸ਼ਕਤੀ ਨੂੰ ਪੇਸ਼ ਕਰਨ ਦਾ ਆਧਾਰ ਬਣੇਗੀ।
-
We had signed a contract for 83 LCA Mark 1A. We want 97 more of these planes and we will have 180 of these planes: Indian Air Force chief Air Chief Marshal VR Chaudhari pic.twitter.com/ZpXMT4jRFS
— ANI (@ANI) October 3, 2023 " class="align-text-top noRightClick twitterSection" data="
">We had signed a contract for 83 LCA Mark 1A. We want 97 more of these planes and we will have 180 of these planes: Indian Air Force chief Air Chief Marshal VR Chaudhari pic.twitter.com/ZpXMT4jRFS
— ANI (@ANI) October 3, 2023We had signed a contract for 83 LCA Mark 1A. We want 97 more of these planes and we will have 180 of these planes: Indian Air Force chief Air Chief Marshal VR Chaudhari pic.twitter.com/ZpXMT4jRFS
— ANI (@ANI) October 3, 2023
- ndia Canada Dispute: ਭਾਰਤ ਦਾ ਕੈਨੇਡਾ ਖ਼ਿਲਾਫ਼ ਇੱਕ ਹੋਰ ਐਕਸ਼ਨ, 40 ਹੋਰ ਡਿਪਲੋਮੈਟਾਂ ਨੂੰ ਭਾਰਤ ਛੱਡਣ ਲਈ ਕਿਹਾ, 10 ਅਕਤੂਬਰ ਤੱਕ ਦਾ ਦਿੱਤਾ ਸਮਾਂ
- Delhi Police Raid NewsClick: ਵਿਦੇਸ਼ੀ ਫੰਡਿੰਗ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਨਿਊਜ਼ ਕਲਿੱਕ ਨਾਲ ਜੁੜੇ 30 ਟਿਕਾਣਿਆਂ 'ਤੇ ਕੀਤੀ ਛਾਪੇਮਾਰੀ
- Rahul Gandhi In Amritsar : ਰਾਹੁਲ ਗਾਂਧੀ ਦਾ ਅੰਮ੍ਰਿਤਸਰ ਦੌਰਾ, ਦੋ ਦਿਨ ਲਗਾਤਾਰ ਕੀਤੀ ਸੇਵਾ, ਦੇਖੋ ਤਸਵੀਰਾਂ
ਹਵਾਈ ਸੈਨਾ ਦੇ ਮੁਖੀ ਚੌਧਰੀ ਨੇ ਕਿਹਾ ਕਿ ਅਸੀਂ ਅਗਨੀਪਥ ਯੋਜਨਾ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਫੌਜ, ਹਵਾਈ ਸੈਨਾ ਅਤੇ ਜਲ ਸੈਨਾ ਦੀਆਂ ਸਮਰੱਥਾਵਾਂ ਨੂੰ ਜੰਗਾਂ ਅਤੇ ਅਪਰੇਸ਼ਨਾਂ ਦੌਰਾਨ ਆਪਣੇ ਸਰੋਤਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਲਈ ਏਕੀਕ੍ਰਿਤ ਕਰਨ ਦੇ ਪ੍ਰਾਜੈਕਟ ਬਾਰੇ ਉਨ੍ਹਾਂ ਕਿਹਾ ਕਿ ਇਹ ਕੰਮ ਜਾਰੀ ਹੈ।