ਮੈਸੂਰ (ਕਰਨਾਟਕ): ਕਰਨਾਟਕ ਤੋਂ ਭਾਜਪਾ ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ (Karnataka BJP MP Pratap Simha) ਨੇ ਕਿਹਾ ਕਿ ਜੇਕਰ ਗੁੰਬਦ ਦੇ ਆਕਾਰ ਦੇ ਬੱਸ ਸ਼ੈਲਟਰਾਂ ਨੂੰ ਨਾ ਬਦਲਿਆ ਗਿਆ ਤਾਂ ਉਹ ਸ਼ਹਿਰ ਭਰ ਵਿੱਚ ਬਣਾਏ ਜਾ ਰਹੇ ਗੁੰਬਦ ਵਰਗੇ ਬੱਸ ਸ਼ੈਲਟਰਾਂ 'ਤੇ ਬੁਲਡੋਜ਼ਰ ਚਲਾ ਦੇਣਗੇ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ।
ਇਹ ਵੀ ਪੜੋ: ਬਿਹਾਰ ਦੇ ਵਿਆਹਾਂ 'ਚ ਹੈਲੀਕਾਪਟਰ ਦੇ ਆਕਾਰ ਵਾਲੀ ਕਾਰ ਦੀ ਵਧੀ ਮੰਗ !
ਐਤਵਾਰ ਨੂੰ ਮੈਸੂਰ ਵਿੱਚ ਇੱਕ ਕਿਤਾਬ ਰਿਲੀਜ਼ ਸਮਾਰੋਹ ਵਿੱਚ ਬੋਲਦਿਆਂ, ਬੀਜੇਪੀ ਸਾਂਸਦ ਨੇ ਕਿਹਾ, 'ਮੈਂ ਬੱਸ ਸ਼ੈਲਟਰਾਂ ਵਿੱਚ ਗੁੰਬਦ ਵਰਗੀ ਬਣਤਰ (gumbaz like structures) ਦੇਖੀ ਹੈ, ਜਿਸ ਦੇ ਵਿਚਕਾਰ ਇੱਕ ਵੱਡਾ ਗੁੰਬਦ ਹੈ ਅਤੇ ਦੋਵੇਂ ਪਾਸੇ ਦੋ ਛੋਟੇ ਗੁੰਬਦ ਹਨ। ਇਹ ਇੱਕ ਮਸਜਿਦ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਇੰਜਨੀਅਰਾਂ ਨੂੰ ਅਜਿਹੇ ਸ਼ੈਲਟਰ ਹਟਾਉਣੇ ਪੈਣਗੇ ਨਹੀਂ ਤਾਂ ਮੈਂ ਜੇਸੀਬੀ ਲਿਆ ਕੇ ਉਨ੍ਹਾਂ ਨੂੰ ਢਾਹ ਦੇਵਾਂਗਾ।
ਇਹ ਵੀ ਪੜੋ: 2 ਕਰੋੜ ਦੀ ਕੀਮਤ 'ਚ ਵਿਕ ਰਿਹੈ ਸਪੇਨ ਦਾ ਇਹ ਪਿੰਡ
ਭਾਜਪਾ ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ ਨੇ ਵੀ ਸਵਾਲ ਉਠਾਇਆ ਕਿ 'ਕੀ ਬੱਸ ਸ਼ੈਲਟਰ ਦਾ ਮਾਡਲ ਰਾਤੋ-ਰਾਤ ਬਦਲ ਜਾਂਦਾ ਹੈ?' ਉਨ੍ਹਾਂ ਦਾਅਵਾ ਕੀਤਾ ਕਿ ਮੈਸੂਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਗੁੰਬਦ ਮਾਡਲ ਬੱਸ ਸ਼ੈਲਟਰ ਬਣਾਏ ਜਾ ਰਹੇ ਹਨ, ਮੈਂ ਇੰਜੀਨੀਅਰਾਂ ਨੂੰ ਇਮਾਰਤਾਂ ਨੂੰ ਢਾਹੁਣ ਲਈ ਕਿਹਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਮੈਂ ਜੇਸੀਬੀ ਲਿਆ ਕੇ ਤੋੜ ਦੇਵਾਂਗਾ। ਕਰਨਾਟਕ ਤੋਂ ਭਾਜਪਾ ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ 'ਟੀਪੂ ਨਿਜਾ ਕਾਂਸੁਗਲੂ' (ਟੀਪੂ ਦਾ ਅਸਲੀ ਸੁਪਨਾ) 'ਤੇ ਲਿਖੀ ਕਿਤਾਬ ਰਿਲੀਜ਼ ਕਰਨ ਪਹੁੰਚੇ ਸਨ।