ਰੋਹਤਕ: ਖੇਤੀ ਕਾਨੂੰਨਾਂ ਦੇ ਵਿਰੁੱਧ ਹੁਣ ਸਾਬਕਾ ਕੇਂਦਰੀ ਮੰਤਰੀ ਤੇ ਬੀਜੇਪੀ ਲੀਡਰ ਨੇ ਵੀ ਆਪਣੀ ਆਵਾਜ਼ ਕਿਸਾਨਾਂ ਦੇ ਹੱਕ 'ਚ ਬੁਲੰਦ ਕੀਤੀ ਹੈ। ਕੇਂਦਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਾਫੀ ਮਹੀਨਿਆਂ ਤੋਂ ਪ੍ਰਦਰਸ਼ਨ ਚੱਲ਼ ਰਿਹਾ ਹੈ ਤੇ ਨਾਲ ਦੇ ਨਾਲ ਕਿਸਾਨਾਂ ਦਾ ਦਿੱਲੀ ਦੀਆਂ ਬਰੂਹਾਂ 'ਤੇ ਧਰਨੇ ਨੂੰ ਵੀ ਕਾਫੀ ਦਿਨ ਹੋ ਗਏ ਹਨ।
ਸਰਕਾਰ ਤੇ ਕਿਸਾਨਾਂ 'ਚ ਜਲਦੀ ਹੋਵੇ ਗੱਲਬਾਤ
ਬੀਜੇਪੀ ਦੇ ਸਹਿਯੋਗੀ ਰਹੇ ਬੀਰੇਂਦਰ ਸਿੰਘ ਦਾ ਕਹਿਣਾ ਹੈ,"ਮੇਰੀ ਵਿਰਾਸਤ ਅਜਿਹੀ ਹੈ ਕਿ ਮੈਨੂੰ ਕਿਸਾਨਾਂ ਦੇ ਨਾਲ ਖੜ੍ਹੇ ਰਹਿਣਾ ਹੈ ਤੇ ਅੱਗੇ ਵੀ ਨਾਲ ਹੀ ਰਹਾਂਗਾ।" ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਦਾ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਇਸ ਅੰਦੋਲਨ ਨੂੰ ਲੰਬਾ ਖਿੱਚਣ ਦੀ ਕੋਸ਼ਿਸ਼ ਕਰਨਾ ਠੀਕ ਨਹੀਂ। ਸਰਕਾਰ ਤੇ ਕਿਸਾਨਾਂ ਵਿਚਕਾਰ ਰਾਬਤਾ ਹੋਣਾ ਜ਼ਰੂਰੀ ਹੈ।
ਕਿਸਾਨਾਂ ਨੇ ਔਖੇ ਸਮੇਂ ਦੇਸ਼ ਦੀ ਆਰਖਿਕਤਾ ਨੂੰ ਸਾਂਭਿਆ
ਬੀਰੇਂਦਰ ਸਿੰਘ ਦਾ ਕਹਿਣਾ ਹੈ ਕਿ ਕਿਸਾਨ ਬੀਤੇ 23 ਦਿਨਾਂ ਤੋਂ ਠੰਢ 'ਚ ਆਪਣੇੇ ਹੱਕਾਂ ਦੀ ਲੜਾਈ ਲੜ੍ਹ ਰਹੇ ਹਨ। ਪਰ ਦੇਸ਼ ਨੂੰ ਜਦੋਂ ਵੀ ਲੋੜ ਪਈ ਹੈ ਤਾਂ ਅੰਨਦਾਤਾ ਹੀ ਅੱਗੇ ਆਇਆ ਹੈ। ਕੋਰੋਨਾ ਦੇ ਸਮੇਂ 'ਚ ਜਦੋਂ ਸਾਰੇ ਕੰਮਾਂ ਨੂੰ ਘਾਟਾ ਪਿਆ ਉਨ੍ਹਾਂ ਨੇ ਕਿਹਾ ਕਿ ਸਿਰਫ਼ ਖੇਤੀ ਦੇ ਖੇਤਰ 'ਚ 3.4% ਵਾਧਾ ਹੋਇਆ ਸੀ।
ਕਿਸਾਨਾਂ ਦੀਆਂ ਸ਼ੰਕਾਂਵਾਂ ਦੂਰ ਕਰੇ ਸਰਕਾਰ
ਉਨ੍ਹਾਂ ਦਾ ਕਹਿਣਾ ਸੀ ਕਿ ਕਿਸਾਨਾਂ 'ਤੇ ਪਾਣੀ ਦੀਆਂ ਬੌਛਾਰਾਂ ਹੋਈਆਂ, ਕੜਾਕੇ ਦੀ ਠੰਢ ਹੈ, ਕੋਹਰਾ ਹੈ। ਉਹ ਧਰਨੇ 'ਤੇ ਬੈਠੇ ਹਨ ਕਿਉਂਕਿ ਉਨ੍ਹਾਂ ਨੂੰ ਦਰਦ ਹੈ।
ਜੀਐੱਸਟੀ 'ਚ ਹੋਈਆਂ 120 ਸੋਧਾਂ
ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ਦਾ ਵੀ ਹੱਲ ਨਿਕਲੇਗਾ। ਉਨ੍ਹਾਂ ਨੇ ਕਿਹਾ ਜਦੋਂ ਜੀਐੱਸਟੀ ਪਾਸ ਕੀਤਾ ਗਿਆ ਸੀ ਤਾਂ ਉਸਦਾ ਬੇਹਦ ਵਿਰੋਧ ਹੋਇਆ ਸੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਸਾਰੇ ਰਾਜ ਤੇ ਕੇਂਦਰ ਨੇ ਮਿਲ ਕੇ ਇਸ ਦਾ ਹੱਲ ਕੱਢਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਇਸ ਮੁੱਦੇ ਦਾ ਵੀ ਹੱਲ ਨਿਕਲੇਗਾ। ਉਨ੍ਹਾਂ ਨੇ ਕਿਹਾ ਜੇ ਕਿਸਾਨਾਂ ਨਾਲ ਚਲਾਕੀ ਨਾਲ ਗੱਲ ਕੀਤੀ ਜਾਵੇਗੀ ਤਾਂ ਉਹ ਇਨ੍ਹਾਂ ਭੋਲਾ ਨਹੀਂ ਹੈ ਕਿ ਉਸਨੂੰ ਸਮਝ ਨਹੀਂ ਆਵੇਗੀ।
ਕਿਸਾਨ ਯੂਨੀਅਨ ਦੀ ਏਕਤਾ ਸ਼ਲਾਘਾਯੋਗ
ਸਿੰਘ ਨੇ ਕਿਸਾਨਾਂ ਦੀ ਏਕਤਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਅਗਵਾਈ ਸ਼ਲਾਘਾਯੋਗ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਹਿੰਦੇ ਸੀ 10 ਕਿਲੋਮੀਟਰ ਬਾਅਦ ਕਿਸਾਨਾਂ ਦੀਆਂ ਮੰਗਾਂ ਬਦਲ ਜਾਂਦੀਆਂ ਹਨ ਪਰ ਇਹ ਸਾਰੇ ਇੱਕਜੁੱਟ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜ੍ਹ ਰਹੇ ਹਨ। ਉਨ੍ਹਾਂ ਨੇ ਕਿਹਾ ਜਿਸ ਤਰ੍ਹਾਂ ਉਨ੍ਹਾਂ ਨੇ ਆਪਣੀ ਇਸ ਲੜਾਈ 'ਚ ਰਾਜਨੀਤੀ ਨੂੰ ਦੂਰ ਰੱਖਿਆ ਉਹ ਕਾਬਿਲ-ਏ-ਤਾਰੀਫ ਹੈ।
ਪਿੰਡ-ਪਿੰਡ ਰੋਸ ਪ੍ਰਦਰਸ਼ਨ
ਬੀਰੇਂਦਰ ਸਿੰਘ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦਾ ਸਮਰਥਕ ਦਿੱਲੀ ਦੇ ਕੋਲ ਹਰਿਆਣਾ ਦੇ ਜ਼ਿਲ੍ਹਿਆਂ ਵਿੱਚ ਭੁੱਖ ਹੜਤਾਲ ਕਰਨਗੇ ਅਤੇ ਪਿੰਡ-ਪਿੰਡ-ਯਾਤਰਾ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਹਰ ਮਸਲਾ ਗੱਲਬਾਤ ਰਾਹੀਂ ਹੱਲ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਹੱਲ ਵੀ ਗੱਲਬਾਤ ਤੋਂ ਬਾਹਰ ਆ ਜਾਵੇਗਾ।