ਠਾਣੇ: ਮਹਾਰਾਸ਼ਟਰ ਦੇ ਠਾਣੇ ਜ਼ਿਲੇ ਦੀ ਭਯੰਦਰ ਬਸਤੀ 'ਚ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਆਪਣੀ 40 ਸਾਲਾ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਉਸ ਦੀ ਪਤਨੀ ਦਾ ਕਸੂਰ ਸਿਰਫ਼ ਇਹ ਸੀ ਕਿ ਉਸ ਵੱਲੋਂ ਤਿਆਰ ਕੀਤੇ ਨਾਸ਼ਤੇ ਵਿੱਚ ਨਮਕ ਜ਼ਿਆਦਾ ਸੀ। ਮਹਾਰਾਸ਼ਟਰ ਪੁਲਿਸ ਨੇ ਸ਼ਨੀਵਾਰ ਨੂੰ ਇਸ ਕਤਲ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਹ ਘਟਨਾ ਸ਼ੁੱਕਰਵਾਰ ਸਵੇਰੇ ਭਾਈੰਦਰ ਪੂਰਬੀ ਦੇ ਫਾਟਕ ਰੋਡ ਇਲਾਕੇ 'ਚ ਵਾਪਰੀ ਹੈ। ਫਿਲਹਾਲ ਪੁਲਿਸ ਨੇ ਮੁਲਜਮ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ 46 ਸਾਲਾ ਨੀਲੇਸ਼ ਘੱਗ ਨੇ ਸਵੇਰੇ ਕਰੀਬ 9.30 ਵਜੇ ਨਾਸ਼ਤਾ ਕਰਨ ਤੋਂ ਬਾਅਦ ਆਪਣੀ ਪਤਨੀ ਨਿਰਮਲਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਪਤਨੀ ਵੱਲੋਂ ਤਿਆਰ ਕੀਤੀ ‘ਖਿਚੜੀ’ ਵਿੱਚ ਜ਼ਿਆਦਾ ਲੂਣ ਮਿਲਣ ਕਾਰਨ ਉਹ ਨਾਰਾਜ਼ ਸੀ। ਗੁੱਸੇ 'ਚ ਨੀਲੇਸ਼ ਨੇ ਚੁੰਨੀ ਨਾਲ ਆਪਣੀ ਪਤਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਸੂਚਨਾ ਮਿਲਦੇ ਹੀ ਮਹਾਰਾਸ਼ਟਰ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਔਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨੇੜੇ ਦੇ ਸਰਕਾਰੀ ਹਸਪਤਾਲ ਭੇਜ ਦਿੱਤਾ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨੀਲੇਸ਼ ਨੂੰ ਕਿਸੇ ਨੇ ਹਮਲੇ ਜਾਂ ਕਤਲ ਲਈ ਉਕਸਾਇਆ ਸੀ। ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 302 (ਕਤਲ) ਦੇ ਤਹਿਤ ਭਾਈੰਦਰ ਦੇ ਨਵਘਰ ਪੁਲਿਸ ਸਟੇਸ਼ਨ ਵਿੱਚ ਇੱਕ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਵੀਰਵਾਰ ਨੂੰ ਵੀ ਅਜਿਹੀ ਹੀ ਇੱਕ ਘਟਨਾ ਸਾਹਮਣੇ ਆਈ ਸੀ, ਜਿਸ ਵਿੱਚ ਇੱਕ ਔਰਤ ਨੂੰ ਉਸਦੇ ਸਹੁਰੇ ਨੇ ਕਥਿਤ ਤੌਰ 'ਤੇ ਗੋਲੀ ਮਾਰ ਦਿੱਤੀ ਸੀ। ਪੀੜਤਾ ਨੇ ਨਾਸ਼ਤੇ ਲਈ ਚਾਹ ਨਾ ਦੇਣ 'ਤੇ ਸਹੁਰੇ ਨੂੰ ਗੁੱਸਾ ਆ ਗਿਆ। ਪੁਲਿਸ ਨੇ ਦੱਸਿਆ ਕਿ ਰਾਬੋਡੀ ਖੇਤਰ ਦੀ ਰਹਿਣ ਵਾਲੀ 42 ਸਾਲਾ ਔਰਤ ਦੇ ਪੇਟ 'ਚ ਗੋਲੀ ਲੱਗੀ ਸੀ ਅਤੇ ਸ਼ੁੱਕਰਵਾਰ ਸਵੇਰੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਨਕਲੀ ਸੀਆਈਏ ਅਧਿਕਾਰੀ ਬਣ ਨੌਜਵਾਨਾਂ ਨੂੰ ਕੀਤਾ ਅਗਵਾ, ਲੁੱਟੇ 42 ਲੱਖ