ਵਿਜਿਆਨਗਰਮ: ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਵਿਅਕਤੀ ਨੇ ਆਪਣਾ ਕਾਨੂੰਨੀ ਕਰੀਅਰ ਛੱਡ ਦਿੱਤਾ ਅਤੇ ਆਪਣੀ ਪਤਨੀ ਨੂੰ ਬਾਹਰੀ ਦੁਨੀਆ ਤੋਂ ਦੂਰ ਰੱਖਣ ਲਈ 11 ਸਾਲ ਤੱਕ ਘਰ ਵਿੱਚ ਨਜ਼ਰਬੰਦ ਰੱਖਿਆ। ਆਖਿਰਕਾਰ ਮਾਪਿਆਂ ਨੇ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਪਹੁੰਚ ਕੀਤੀ। ਪੁਲਿਸ ਦੇ ਦਖਲ ਤੋਂ ਬਾਅਦ ਬੁੱਧਵਾਰ ਨੂੰ ਵਿਜਿਆਨਗਰਮ ਜ਼ਿਲ੍ਹੇ 'ਚ ਮਹਿਲਾ ਨੂੰ ਘਰ ਦੇ ਹਨੇਰੇ ਕਮਰੇ 'ਚੋਂ ਛੁਡਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਆਰੋਪੀ ਮਸ਼ਹੂਰ ਵਕੀਲ ਸੀ।
ਦੱਸਿਆ ਜਾ ਰਿਹਾ ਹੈ ਕਿ ਉਸ ਨੂੰ ਉਸ ਦੇ ਭਰਾ ਅਤੇ ਮਾਂ ਨੇ ਗੁੰਮਰਾਹ ਕੀਤਾ, ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਹਨੇਰੇ ਕਮਰੇ ਵਿਚ ਬੰਦ ਕਰਨ ਦਾ ਕੰਮ ਕੀਤਾ। ਸਾਰੇ ਦੋਸ਼ੀਆਂ ਨੇ ਉਸ ਔਰਤ ਨੂੰ 11 ਸਾਲ ਤੱਕ ਬਾਹਰੀ ਦੁਨੀਆ ਤੋਂ ਦੂਰ ਰੱਖਿਆ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਵਕੀਲ ਦੀ ਪਛਾਣ ਗੋਦਾਵਰੀ ਮਧੂਸੂਦਨ ਵਜੋਂ ਹੋਈ ਹੈ। ਪੁਲਸ ਦੀ ਪੁੱਛਗਿੱਛ ਦੌਰਾਨ ਜਦੋਂ ਮੁਲਜ਼ਮ ਨੇ ਇਸ ਹਰਕਤ ਦਾ ਕਾਰਨ ਦੱਸਿਆ ਤਾਂ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਸੱਤਿਆ ਸਾਈਂ ਪੁੱਟਾਪਰਥੀ ਜ਼ਿਲ੍ਹੇ ਦੀ ਰਹਿਣ ਵਾਲੀ ਸਾਈਂ ਸੁਪ੍ਰਿਆ ਦਾ ਵਿਆਹ ਸਾਲ 2008 ਵਿੱਚ ਛਾਉਣੀ ਬਾਲਾਜੀ ਬਾਜ਼ਾਰ ਨੇੜੇ ਵਿਜਿਆਨਗਰਮ ਵਾਸੀ ਗੋਦਾਵਰੀ ਮਧੂਸੂਦਨ ਨਾਲ ਹੋਇਆ ਸੀ। ਪੀੜਤਾ ਦੇ ਮਾਪਿਆਂ ਨੇ ਇਸ ਮਾਮਲੇ ਵਿੱਚ ਜ਼ਿਲ੍ਹਾ ਐਸਪੀ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ 28 ਫਰਵਰੀ ਨੂੰ ਸਿਟੀ ਪੁਲਿਸ ਪਹਿਲਾਂ ਗੋਦਾਵਰੀ ਮਧੂਸੂਦਨ ਦੇ ਘਰ ਗਈ। ਉਸ ਸਮੇਂ ਆਰੋਪੀ ਵਕੀਲ ਨੇ ਪੁਲਿਸ ਨੂੰ ਇਹ ਕਹਿ ਕੇ ਧਮਕੀ ਦੇਣ ਦੀ ਕੋਸ਼ਿਸ਼ ਕੀਤੀ ਕਿ ਉਹ ਸਰਚ ਵਾਰੰਟ ਤੋਂ ਬਿਨਾਂ ਉਸਦੇ ਘਰ ਦੀ ਤਲਾਸ਼ੀ ਨਹੀਂ ਲੈ ਸਕਦੇ।
ਇਹ ਵੀ ਪੜੋ:- Children Letter To Sisodia : ਮਨੀਸ਼ ਸਿਸੋਦੀਆ ਦੇ ਨਾਂਅ ਬੱਚੇ ਲਿਖਣਗੇ ਚਿੱਠੀ, ਇਹ ਟੀਮ ਪਹੁੰਚਾਏਗੀ ਸਿਸੋਦੀਆ ਤੱਕ