ETV Bharat / bharat

ਕਮਰੇ 'ਚ ਚੀਕਾਂ ਮਾਰਦੀ ਰਹੀ ਘਰਵਾਲੀ, ਵੀਡੀਓ ਵਾਇਰਲ ਹੋਈ ਤਾਂ ਹੋਇਆ ਘਰਵਾਲੇ ਦੇ ਵਹਿਸ਼ੀਪੁਣੇ ਦਾ ਖੁਲਾਸਾ, ਦੇਖੋ ਕੀ ਕੀਤਾ... - ਪਤਨੀ ਨੂੰ ਡੰਡੇ ਨਾਲ ਕੁੱਟਿਆ

ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਤੋਂ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵਿੱਚ ਇਕ ਵਿਅਕਤੀ ਆਪਣੀ ਘਰਵਾਲੀ ਨੂੰ ਡੰਡੇ ਨਾਲ ਕੁੱਟ ਰਿਹਾ ਹੈ।

Husband Brutally Beating Wife with Stick in Etawah Husbands Cruelty Video Viral
ਕਮਰੇ 'ਚ ਚੀਕਾਂ ਮਾਰਦੀ ਰਹੀ ਘਰਵਾਲੀ, ਵੀਡੀਓ ਵਾਇਰਲ ਹੋਈ ਤਾਂ ਹੋਇਆ ਘਰਵਾਲੇ ਦੇ ਵਹਿਸ਼ੀਪੁਣੇ ਦਾ ਖੁਲਾਸਾ, ਦੇਖੋ ਕੀ ਕੀਤਾ...
author img

By

Published : Jun 5, 2023, 3:44 PM IST

ਔਰਤ ਨਾਲ ਪਤੀ ਵੱਲੋਂ ਕੁੱਟਮਾਰ ਦੀ ਵਾਇਰਲ ਹੋਈ ਵੀਡੀਓ।

ਇਟਾਵਾ/ਉੱਤਰ ਪ੍ਰਦੇਸ਼: ਉੱਤਰ ਪ੍ਰਦੇਸ਼ ਦੇ ਇਟਾਵਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਨੌਜਵਾਨ ਆਪਣੀ ਪਤਨੀ ਨਾਲ ਜ਼ੁਲਮ ਕਰਦਾ ਦਿਸ ਰਿਹਾ ਹੈ। ਵੀਡੀਓ ਮੁਤਾਬਿਕ ਨੌਜਵਾਨ ਆਪਣੀ ਪਤਨੀ ਨੂੰ ਡੰਡਿਆਂ ਨਾਲ ਬੁਰੀ ਤਰ੍ਹਾਂ ਨਾਲ ਕੁੱਟ ਰਿਹਾ ਹੈ। ਇਸਦੇ ਨਾਲ ਹੀ ਉਸ 'ਤੇ ਨਾਜਾਇਜ਼ ਸਬੰਧ ਹੋਣ ਦੇ ਵੀ ਇਲਜ਼ਾਮ ਲਗਾ ਰਿਹਾ ਹੈ। ਨੌਜਵਾਨ ਵਲੋਂ ਅਸ਼ਲੀਲ ਭਾਸ਼ਾ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਇਸਦੇ ਨਾਲ ਹੀ ਨੌਜਵਾਨ ਔਰਤ 'ਤੇ ਧੋਖਾਧੜੀ ਦਾ ਇਲਜਾਮ ਵੀ ਮੜ੍ਹ ਰਿਹਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਵੀਡੀਓ ਵੀ ਨੌਜਵਾਨ ਆਪ ਹੀ ਬਣਾ ਰਿਹਾ ਹੈ। ਹਾਲਾਂਕਿ ਈਟੀਵੀ ਭਾਰਤ ਇਸ ਵਾਇਰਲ ਹੋਈ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।

ਔਰਤ ਦੀ ਮਾਂ ਨੇ ਲਾਏ ਇਲਜ਼ਾਮ : ਔਰਤ ਦੀ ਮਾਂ ਨੇ ਪੁਲਿਸ ਨੂੰ ਸ਼ਿਕਾਇਤ ਦੇ ਕੇ ਨੌਜਵਾਨ ਅਤੇ ਉਸਦੇ ਪਰਿਵਾਰਕ ਮੈਂਬਰਾਂ 'ਤੇ ਹੋਰ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਘਟਨਾ ਦੇ ਬਾਅਦ ਤੋਂ ਨੌਜਵਾਨ ਅਤੇ ਉਸਦੇ ਪਰਿਵਾਰਕ ਮੈਂਬਰ ਫਰਾਰ ਹਨ। ਪੀੜਤ ਔਰਤ ਦਾ ਇਲਾਜ ਇੱਕ ਨਿੱਜੀ ਨਰਸਿੰਗ ਹੋਮ ਵਿੱਚ ਚੱਲ ਰਿਹਾ ਹੈ। ਪੁਲੀਸ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਘਟਨਾ ਵੀਰਵਾਰ ਦੀ ਦੱਸੀ ਜਾ ਰਹੀ ਹੈ।

ਪੁਲਿਸ ਨੂੰ ਕੀਤੀ ਗਈ ਸ਼ਿਕਾਇਤ : ਵੀਰਵਾਰ ਨੂੰ ਦੋਸ਼ੀ ਸ਼ਿਵਮ ਯਾਦਵ ਨੇ ਆਪਣੀ ਪਤਨੀ ਨੂੰ ਡੰਡੇ ਨਾਲ ਇਸ ਹੱਦ ਤੱਕ ਕੁੱਟਿਆ ਕਿ ਉਹ ਮੌਤ ਦੇ ਮੂੰਹ ਤੱਕ ਪਹੁੰਚ ਗਈ। ਦੋਸ਼ੀ ਪਤੀ ਨੇ ਖੁਦ ਹੀ ਵੀਡੀਓ ਵੀ ਬਣਾਈ ਹੈ, ਜਿਸ 'ਚ ਉਹ ਸਵਾਲਾਂ ਦੇ ਜਵਾਬ ਦੇ ਰਿਹਾ ਹੈ ਅਤੇ ਆਪਣੀ ਪਤਨੀ 'ਤੇ ਨਾਜਾਇਜ਼ ਸਬੰਧਾਂ ਦਾ ਦੋਸ਼ ਲਾਉਂਦੇ ਹੋਏ ਡੰਡੇ ਮਾਰ ਰਿਹਾ ਹੈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੀੜਤਾ ਦੀ ਮਾਂ ਨੇ ਦੋਸ਼ੀ ਜਵਾਈ ਅਤੇ ਉਸਦੇ ਮਾਤਾ-ਪਿਤਾ ਖਿਲਾਫ ਬਕਵੇਰ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ। ਇਸ 'ਚ ਉਸ ਨੇ ਦਾਜ ਦੀ ਮੰਗ ਨੂੰ ਲੈ ਕੇ ਬੇਟੀ 'ਤੇ ਤਸ਼ੱਦਦ ਕਰਨ ਦਾ ਦੋਸ਼ ਲਗਾਇਆ ਹੈ।

ਪੀੜਤਾ ਦੀ ਮਾਂ ਨੇ ਦੱਸਿਆ ਕਿ ਲੜਕੀ ਦਾ ਵਿਆਹ ਕਰੀਬ 5 ਸਾਲ ਪਹਿਲਾਂ ਸ਼ਿਵਮ ਯਾਦਵ ਦੇ ਲੜਕੇ ਅਵਦੇਸ਼ ਯਾਦਵ ਨਾਲ ਹੋਇਆ ਸੀ। ਸ਼ਿਵਮ ਇੱਕ ਨਿੱਜੀ ਵਾਹਨ ਦਾ ਡਰਾਈਵਰ ਹੈ। ਉਹ ਪਹਿਲਾਂ ਵੀ ਕਈ ਵਾਰ ਵਾਧੂ ਦਾਜ ਲਈ ਕੁੱਟਮਾਰ ਕਰ ਚੁੱਕਾ ਹੈ। ਵੀਰਵਾਰ ਰਾਤ ਨੂੰ ਉਸ ਨੇ ਘਰ 'ਚ ਆਪਣੀ ਪਤਨੀ ਅਤੇ ਦੋ ਬੇਟੀਆਂ ਦੀ ਕੁੱਟਮਾਰ ਕੀਤੀ। ਰਾਤ ਨੂੰ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ, ਸਵੇਰੇ ਮਰਨ ਵਾਲੀ ਹਾਲਤ ਵਿਚ ਛੱਡ ਕੇ ਭੱਜ ਗਿਆ।

ਇਸ ਤੋਂ ਬਾਅਦ ਸਵੇਰੇ ਪੀੜਤਾ ਦੀ ਮਾਂ ਧੀ ਨੂੰ ਥਾਣਾ ਬਕਵਾਰ ਲੈ ਕੇ ਆਈ ਅਤੇ ਪੁਲਸ ਨੇ ਉਸ ਨੂੰ ਕਮਿਊਨਿਟੀ ਹੈਲਥ ਸੈਂਟਰ 'ਚ ਦਾਖਲ ਕਰਵਾਇਆ। ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ। ਜਿੱਥੇ ਹਾਲਤ ਨਾਜ਼ੁਕ ਹੋਣ ਕਾਰਨ ਪਰਿਵਾਰਕ ਮੈਂਬਰ ਉਸ ਨੂੰ ਨਿੱਜੀ ਹਸਪਤਾਲ ਲੈ ਗਏ ਅਤੇ ਉੱਥੇ ਇਲਾਜ ਕਰਵਾਉਣ ਤੋਂ ਬਾਅਦ ਉਸ ਨੂੰ ਆਪਣੇ ਘਰ ਲੈ ਗਏ। ਐਸਪੀ ਦਿਹਾਤੀ ਸਤਿਆਪਾਲ ਸਿੰਘ ਨੇ ਦੱਸਿਆ ਕਿ ਔਰਤ ਦੀ ਮਾਂ ਦੀ ਸ਼ਿਕਾਇਤ ਮਿਲੀ ਹੈ। ਔਰਤ ਦਾ ਮੈਡੀਕਲ ਕਰਵਾਇਆ ਗਿਆ ਹੈ। ਉਸ ਦਾ ਇਲਾਜ ਨਿੱਜੀ ਹਸਪਤਾਲ 'ਚ ਚੱਲ ਰਿਹਾ ਹੈ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਮਾਮਲਾ ਦਰਜ ਕੀਤਾ ਜਾਵੇਗਾ। ਫਿਲਹਾਲ ਮੁਢਲੀ ਸੂਚਨਾ ਦੇ ਆਧਾਰ 'ਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਯਤਨ ਕੀਤੇ ਜਾ ਰਹੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.