ਹੈਦਰਾਬਾਦ: ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸਨੂੰ ਹਰ ਕੋਈ ਦੇਖਣ ਵਾਲਾ ਪਸੰਦ ਕਰ ਰਿਹਾ ਹੈ। ਇਸ ਵੀਡੀਓ ਵਿੱਚੋਂ ਇਨਸਾਨੀਅਤ ਦਿਖਾਈ ਦਿੰਦੀ ਹੈ। ਇਸ ਵੀਡੀਓ ਵਿੱਚ ਇੱਕ ਬਤੱਖ ਆਪਣੇ ਨੰਨ੍ਹੇ-ਨੰਨ੍ਹੇ ਬੱਚਿਆਂ ਨੂੰ ਸੜਕ ਤੇ ਲੈ ਕੇ ਦੂਸਰੀ ਸਾਇਡ ਜਾ ਰਹੀ ਹੈ।
-
Humanity 🙏❤️ pic.twitter.com/9BEMLIZrbR
— ❤️ A page to make you smile ❤️ (@hopkinsBRFC21) August 26, 2021 " class="align-text-top noRightClick twitterSection" data="
">Humanity 🙏❤️ pic.twitter.com/9BEMLIZrbR
— ❤️ A page to make you smile ❤️ (@hopkinsBRFC21) August 26, 2021Humanity 🙏❤️ pic.twitter.com/9BEMLIZrbR
— ❤️ A page to make you smile ❤️ (@hopkinsBRFC21) August 26, 2021
ਸੜਕ ਤੇ ਜਾਂਦੀ ਇਸ ਬੱਤਖ ਤੇ ਇੱਕ ਵਿਅਕਤੀ ਦੀ ਨਜ਼ਰ ਪੈਂਦੀ ਹੈ ਤੇ ਉਹ ਵਿਅਕਤੀ ਚੱਲਦੀ ਸੜਕ ਤੋਂ ਗੱਡੀਆਂ ਨੂੰ ਰੋਕਣ ਦਾ ਇਸ਼ਾਰਾ ਕਰਦਾ ਹੈ ਤੇ ਉਸ ਬੱਤਖ ਦੀ ਸੜਕ ਪਾਰ ਕਰਨ ਵਿੱਚ ਸਹਾਇਤਾ ਕਰਦਾ ਹੈ।
ਵੀਡੀਓ ਵਿੱਚ ਵਿਅਕਤੀ ਦੇ ਇਸ਼ਾਰੇ ਤੇ ਗੱਡੀ ਰੁਕਦੀ ਦਿਖਾਈ ਦਿੰਦੀ ਹੈ ਤੇ ਬੱਤਖ ਆਪਣੇ ਬੱਚਿਆਂ ਨੂੰ ਲੈ ਕੇ ਸੜਕ ਪਾਰ ਕਰਦੀ ਹੈ। ਬੱਤਖ ਅੱਗੇ ਅੱਗੇ ਚੱਲਦੀ ਹੈ ਤੇ ਉਸਦੇ ਬੱਚੇ ਉਸਦੇ ਪਿੱਛੇ ਚਲਦੇ ਦਿਖਾਈ ਦਿੰਦੇ ਹਨ।
ਇਹ ਵੀਡੀਓ ਇੱਕ ਤਰ੍ਹਾਂ ਇਨਸਾਨੀਅਤ ਨੂੰ ਦਰਸਾਉਂਦੀ ਹੈ ਕਿਉਂਕਿ ਉਹ ਵਿਅਕਤੀ ਡਰਦਾ ਹੈ ਕਿ ਉਹ ਬੱਤਖ਼ ਅਤੇ ਉਸਦੇ ਬੱਚੇ ਕਿਸੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਣ।
ਇਹ ਵੀ ਪੜ੍ਹੋ: ਅਜਿਹਾ ਹਿਰਨ ਤੁਸੀਂ ਕਦੇ ਪਹਿਲਾਂ ਨਹੀਂ ਦੇਖਿਆ ਹੋਣਾ