ETV Bharat / bharat

ਕਿਵੇਂ ਨਿਪਟੇਗਾ ਕਾਂਗਰਸ ਦਾ ਕਲੇਸ਼, ਕੌਣ ਹੋਵੇਗਾ ਪੰਜਾਬ ਦਾ 'ਕੈਪਟਨ' ? - ਕਿਵੇਂ ਨਿਪਟੇਗਾ ਕਾਂਗਰਸ ਦਾ ਕਾਟੋ ਕਲੇਸ਼, ਕੌਣ ਹੋਵੇਗਾ ਪੰਜਾਬ ਦਾ 'ਕੈਪਟਨ' ?

ਪੰਜਾਬ ਕਾਂਗਰਸ ਦੇ ਬੀਤੇ ਕਾਫ਼ੀ ਸਮੇਂ ਤੋਂ ਚਲਦੇ ਆ ਰਹੇ ਰਹੇ ਕਾਟੋ ਕਲੇਸ਼ ਨੂੰ ਵਿਰਾਮ ਦੇਣ ਤੇ ਧੜੇਬੰਦੀ ਨੂੰ ਖ਼ਤਮ ਕਰਨ ਲਈ ਕਾਂਗਰਸ ਹਾਈਕਮਾਨ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਤੇ 2 ਹੋਰ ਸੀਨੀਅਰ ਆਗੂਆਂ ਦੀ ਅਗਵਾਈ 'ਚ ਇਕ ਤਿੰਨ ਮੈਂਬਰੀ ਪੈਨਲ ਬਣਾਇਆ ਗਿਆ ਜਿਹੜਾ ਅੱਜ ਕਾਂਗਰਸ ਦੇ ਵਿਧਾਇਕਾਂ, ਮੰਤਰੀਆਂ ਤੇ ਹੋਰਨਾਂ ਸੀਨੀਅਰ ਆਗੂਆਂ ਨਾਲ ਵੱਖਰੀਆਂ ਵੱਖਰੀਆਂ ਮੀਟਿੰਗਾਂ ਰਿਹਾ ਹੈ। ਆਉ ਜਾਣਦੇ ਹਾਂ ਉਨ੍ਹਾਂ ਦੀ ਜ਼ੁਬਾਨੀ ...

'ਕਾਂਗਰਸ ਦਾ ਕਾਟੋ-ਕਲੇਸ਼ ਖ਼ਤਮ ਕਰਨ ਲਈ ਹਾਈਕਮਾਨ ਹੱਥ ਪੈਰ ਮਾਰਨ ਲੱਗੀ'

author img

By

Published : May 31, 2021, 11:11 PM IST

ਨਵੀਂ ਦਿੱਲੀ : ਪੰਜਾਬ ਕਾਂਗਰਸ ਪਾਰਟੀ ’ਚ ਪਿਛਲੇ ਕਾਫ਼ੀ ਸਮੇਂ ਤੋਂ ਚੱਲ ਰਹੇ ਕਲੇਸ਼ ਨੂੰ ਘਟਾਉਣ ਦੀ ਕਵਾਇਦ ਹਾਈਕਮਾਨ ਵੱਲੋਂ ਸ਼ੁਰੂ ਹੋ ਗਈ ਹੈ। ਪਾਰਟੀ ਹਾਈਕਮਾਨ ਵੱਲੋਂ ਬਾਕਾਇਦਾ ਇੱਕ ਪੈਨਲ ਕਾਇਮ ਕੀਤਾ ਗਿਆ। ਤਾਂ 2022 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੇ ਅੰਦਰੂਨੀ ਮਤਭੇਦ ਦੂਰ ਕੀਤੇ ਜਾ ਸਕਣ।

ਕੈਬਨਿਟ ਦੇ ਸੀਨੀਅਰ ਮੰਤਰੀ ਤਿੰਨ ਮੈਂਬਰੀ ਪੈਨਲ ਨੂੰ ਮਿਲੇ

ਇਸੇ ਲੜੀ ਦੇ ਤਹਿਤ ਸੋਮਵਾਰ ਸਵੇਰੇ 11 ਵਜੇ ਦਿੱਲੀ ਵਿਖੇ ਹਾ ਕਾਮਨ ਵੱਲੋਂ ਗਠਿਤ ਕੀਤੀ ਤਿੰਨ ਮੈਂਬਰੀ ਕਮੇਟੀ ਅੱਗੇ ਪੰਜਾਬ ਦੇ 25 ਵਿਧਾਇਕ ਤੇ ਮੰਤਰੀਆਂ ਨੇ ਮੁਲਾਕਾਤ ਕੀਤੀ। ਪਰ ਉਨਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੀ ਪੈਨਲ ਨੂੰ ਮਿਲੇ। ਜਾਖੜ ਨੇ ਤਿੰਨ ਮੈਂਬਰੀ ਪਾਰਟੀ ਪੈਨਲ ਨਾਲ ਅੱਧਾ ਘੰਟਾ ਗੱਲਬਾਤ ਕੀਤੀ। ਉਨ੍ਹਾਂ ਤੋਂ ਇਲਾਵਾ ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ, ਓਪੀ. ਸੋਨੀ, ਮਨਪ੍ਰੀਤ ਬਾਦਲ, ਤ੍ਰਿਪਤ ਬਾਜਵਾ, ਰਾਣਾ ਸੋਢੀ, ਸੁਖਜਿੰਦਰ ਰੰਧਾਵਾ, ਸੁੰਦਰ ਸ਼ਾਮ ਅਰੋੜਾ, ਚਰਨਜੀਤ ਚੰਨੀ, ਅਰੁਣਾ ਚੌਧਰੀ ਨੇ ਵੀ ਅੱਜ ਇਸ ਪੈਨਲ ਨਾਲ ਗੱਲਬਾਤ ਕੀਤੀ।

ਪੈਨਲ ਦਾ ਮੁੱਖ ਮੰਤਵ ਕੈਪਟਨ ਤੇ ਸਿੱਧੂ ਵਿਚਾਲੇ ਤਾਲਮੇਲ ਬੈਠਾਉਣਾ

ਹਾਈਕਮਾਨ ਵੱਲੋਂ ਕਾਇਮ ਕੀਤੇ ਪੈਨਲ ਵਿੱਚ ਮਲਿਕਾ ਅਰਜੁਨ ਖੜਗੇ, ਜੇਪੀ ਅਗਰਵਾਲ ਤੇ ਪੰਜਾਬ ਕਾਂਗਰਸ ਮਾਮਲਿਆਂ ਦੇ ਇਚਾਰਜ਼ ਹਰੀਸ਼ ਰਾਵਤ ਸ਼ਾਮਲ ਹਨ। ਜਿਨ੍ਹਾਂ ਉਮੀਦ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ਗੱਲਬਾਤ ਦਾ ਆਧਾਰ ਤਿਆਰ ਕਰ ਜਲਦ ਇਹ ਮਤਭੇਦ ਦੂਰ ਕਰ ਦਿੱਤਾ ਜਾਵੇਗਾ। ਅਜਿਹੀ ਗੱਲਬਾਤ ਤਿੰਨ ਦਿਨਾਂ ਤੱਕ ਚੱਲਣੀ ਹੈ। ਇਸ ਗੱਲਬਾਤ ਦੌਰਾਨ ਕਾਂਗਰਸ ਦਾ ਅੰਦਰੂਨੀ ਰੇੜਕਾ ਖ਼ਤਮ ਕਰਨ ਦੀਆਂ ਯੋਜਨਾਵਾਂ ਹੀ ਉਲੀਕੀਆਂ ਜਾਣੀਆਂ ਹਨ। ਦਰਅਸਲ, ਸਾਲ 2019 ’ਚ ਨਵਜੋਤ ਸਿੰਘ ਸਿੱਧੂ ਦੇ ਕੈਬਨਿਟ ਤੋਂ ਬਾਹਰ ਹੋਣ ਤੋਂ ਬਾਅਦ ਹੀ ਮਤਭੇਦ ਉੱਭਰਨੇ ਸ਼ੁਰੂ ਹੋ ਗਏ ਸਨ।

ਜਦੋਂ ਬਹੁਮਤ ਵੱਡਾ ਹੁੰਦਾ ਹੈ ਤਾਂ ਉਮੀਦਾਂ ਵੀ ਵੱਧ ਹੁੰਦੀਆਂ ਹਨ : ਹਰੀਸ਼ ਰਾਵਤ

ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਬਿਆਨ ਜਦੋਂ ਬਹੁਮਤ ਵੱਡਾ ਹੁੰਦਾ ਹੈ ਤਾਂ ਲੋਕਾਂ ਦੀਆਂ ਉਮੀਦਾਂ ਵੀ ਵੱਧ ਹੁੰਦੀਆਂ ਹਨ। ਅਸੀਂ ਲੋਕਾਂ ਨਾਲ ਗੱਲ ਕੀਤੀ ਹੈ, ਕੱਲ੍ਹ ਅਸੀਂ 30 ਲੋਕਾਂ ਨਾਲ ਗੱਲਬਾਤ ਕਰਾਂਗੇ, ਵਿਧਾਇਕਾਂ ਨੂੰ ਬੁਲਾਇਆ ਗਿਆ ਹੈ। ਕੱਲ੍ਹ ਨਵਜੋਤ ਸਿੰਘ ਸਿੱਧੂ ਵੀ ਇਥੇ ਪਹੁੰਚਣਗੇ। ਕੈਪਟਨ ਅਮਰਿੰਦਰ ਸਿੰਘ ਸੰਵਿਧਾਨਕ ਕੁਰਸੀ 'ਤੇ ਹਨ, ਇਸ ਲਈ ਅਸੀਂ ਉਨ੍ਹਾਂ ਨੂੰ ਦੱਸਿਆ ਹੈ ਕਿ ਜਦੋਂ ਉਹ ਇਥੇ ਪਹੁੰਚ ਸਕਦੇ ਹਨ ਤਾਂ ਸੰਸਦ ਮੈਂਬਰ ਵੀ ਉਨ੍ਹਾਂ ਨਾਲ ਗੱਲ ਕਰਨ ਆ ਰਹੇ ਹਨ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕੱਢ ਦੇਣਗੇ।

ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣਾ ਇਕ ਵੱਡਾ ਮਾਮਲਾ :ਹਰੀਸ਼ ਰਾਵਤ

ਕਾਂਗਰਸ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣਾ ਇਕ ਵੱਡਾ ਮਾਮਲਾ ਹੈ। ਸਾਡੇ ਲੋਕਾਂ ਨੂੰ ਆਪਣੀ ਗੱਲ ਅਦਾਲਤ ਵਿਚ ਰੱਖਣੀ ਚਾਹੀਦੀ ਹੈ ਪਰ ਇਸ ਨੂੰ ਸਹੀ ਨਹੀਂ ਰੱਖ ਸਕੇ। ਕੁਝ ਲੋਕਾਂ ਖ਼ਿਲਾਫ਼ ਕਾਰਵਾਈ ਜ਼ਰੂਰ ਹੋਈ ਹੈ। ਜ਼ਿਆਦਾਤਰ ਲੋਕ ਕੈਪਟਨ ਅਮਰਿੰਦਰ ਸਿੰਘ ਤੋਂ ਇਨਸਾਫ਼ ਦੀ ਉਮੀਦ ਹੈ ਤੇ ਲੋਕ ਕਾਰਵਾਈ ਚਾਹੁੰਦੇ ਹਨ।

ਅੱਜ ਦੀ ਮੀਟਿੰਗ ਬਾਰੇ ਮੇਰੇ ਕੋਲ ਕਹਿਣ ਲਈ ਕੁਝ ਨਹੀਂ : ਮਨਪ੍ਰੀਤ

ਅੱਜ ਮੀਟਿੰਗ ਬਾਰੇ ਪੱਤਰਕਾਰਾਂ ਨੂੰ ਸੂਬੇ ਦੇ ਖ਼ਜ਼ਾਨਾ ਮੰਤਰੀ ਨੇ ਵੀ ਕੁਝ ਵੀ ਦੱਸਣ ਤੋਂ ਗੁਰੇਜ ਕੀਤਾ। ਉਨ੍ਹਾਂ ਪੱਤਰਕਾਰਾਂ ਨੂੰ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਕਹਿ ਦਿੱਤਾ ਕਿ 'ਮਾਫ਼ ਕਰਨਾ ਮੈਂ ਆਜ ਆਪ ਕੋ ਮਾਯੂਸ ਕਰਨਾ ਹੈ'।

ਮੁੱਖ ਮੰਤਰੀ ਨੂੰ ਟਾਰਗੇਟ ਕਰਨਾ ਸਮੇਂ ਦੀ ਗੱਲ : ਧਰਮਸੋਤ

ਕਾਂਗਰਸ ਦੇ ਤਿੰਨ ਮੈਂਬਰੀ ਪੈਨਲ ਦੀ ਮੀਟਿੰਗ ਤੋਂ ਬਾਹਰ ਆਏ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਜਦੋਂ ਪੁੱਛਿਆ ਗਿਆ ਕਿ ਬੇਅਦਬੀ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਨੂੰ ਟਾਰਗੇਟ ਕਰਨ ਬਾਰੇ ਕੋਈ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ ਇਹ 'ਤਬ ਕੀ ਬਾਤ ਥੀ'। ਧਰਮਸੋਤ ਨੇ ਕਾਂਗਰਸ ਵਿੱਚ ਵਖਰੇਵੇ ਨੂੰ ਵੀ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਪੰਜਾਬ ਅਤੇ ਪੰਜਾਬ ਕਾਂਗਰਸ ਚੜ੍ਹਦੀਕਲਾ ਵਿੱਚ ਹੈ। ਉਨ੍ਹਾਂ ਕਾਂਗਰਸ ਨੂੰ ਸਮੁੰਦਰ ਦੱਸਿਆ।

ਕਾਂਗਰਸ 'ਚ ਕੋਈ ਧੜਾ ਨਹੀਂ ਤੇ ਨਾ ਜਾਤ-ਪਾਤ ਲਈ ਥਾਂ : ਧਰਮਸੋਤ

ਜਦੋਂ ਧਰਮਸੋਤ ਨੂੰ ਕਾਂਗਰਸ 'ਚ ਧੜੇਬੰਦੀ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਧੜੇਬੰਦੀ ਨੂੰ ਸਿਰੇ ਤੋਂ ਨਕਾਰਦਿਆਂ ਨਜਲਾ ਪ੍ਰੈੱਸ ਤੇ ਝਾੜਿਆ। ਉਨ੍ਹਾਂ ਪਾਰਟੀ ਅੰਦਰ ਜਾਤ-ਪਾਤ ਲਈ ਵੀ ਕੋਈ ਥਾਂ ਨਾ ਹੋਣ ਦੀ ਗੱਲ ਕਹੀ ਤੇ ਕਾਂਗਰਸ ਨੂੰ ਸਾਰੇ ਦੇਸ਼ ਦੀ ਪਾਰਟੀ ਦੱਸਿਆ।

ਕਾਂਗਰਸ 'ਚ ਕੋਈ ਧੜਾ ਨਹੀਂ ਤੇ ਨਾ ਜਾਤ-ਪਾਤ ਲਈ ਥਾਂ : ਧਰਮਸੋਤ ਜਦੋਂ ਧਰਮਸੋਤ ਨੂੰ ਕਾਂਗਰਸ 'ਚ ਧੜੇਬੰਦੀ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਧੜੇਬੰਦੀ ਨੂੰ ਸਿਰੇ ਤੋਂ ਨਕਾਰਦਿਆਂ ਨਜਲਾ ਪ੍ਰੈੱਸ ਤੇ ਝਾੜਿਆ। ਉਨ੍ਹਾਂ ਪਾਰਟੀ ਅੰਦਰ ਜਾਤ-ਪਾਤ ਲਈ ਵੀ ਕੋਈ ਥਾਂ ਨਾ ਹੋਣ ਦੀ ਗੱਲ ਕਹੀ ਤੇ ਕਾਂਗਰਸ ਨੂੰ ਸਾਰੇ ਦੇਸ਼ ਦੀ ਪਾਰਟੀ ਦੱਸਿਆ।

ਦੂਜੀਆਂ ਪਾਰਟੀਆਂ ਦਾ ਮੁਕਾਬਲਾ ਕਰਨ ਲਈ ਦਲਿਤਾਂ ਦੀ ਗੱਲ ਕਰਨੀ ਜ਼ਰੂਰੀ : ਵੇਰਕਾ

ਕਾਂਗਰਸ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਨੂੰ ਲੀਹ 'ਤੇ ਲਿਆਉਣ ਲਈ ਅੱਜ ਬੁਲਾਈ ਗਈ ਮੀਟਿੰਗ ਵਿੱਚ ਸੀਨੀਅਰ ਕਾਂਗਰਸ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਵੀ ਪਹੁੰਚੇ। ਮੀਟਿੰਗ ਤੋਂ ਬਾਅਦ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਦਾ ਕਾਟੋ ਕਲੇਸ਼ ਜ਼ਲਦ ਖ਼ਤਮ ਹੋ ਜਾਵੇਗਾ। ਜਦੋਂ ਉਨ੍ਹਾਂ ਨੂੰ ਇਹ ਪੁੱਛਿਆ ਗਿਆ ਕਿ ਮੀਟਿੰਗ ਵਿੱਚ ਤੁਸੀ ਕੀ ਗੱਲ ਰੱਖੀ ਤਾਂ ਉਨ੍ਹਾਂ ਕਿਹਾ ਕਿ ਮੈਂ ਤਾਂ ਇਹੀ ਸੁਝਾਉ ਦਿੱਤਾ ਹੈ ਕਿ ਜਿਵੇਂ ਵਿਰੋਧੀ ਪਾਰਟੀਆਂ ਦਲਿਤ ਮੁੱਖ ਮੰਤਰੀ ਦਾ ਪੱਤਾ ਖੇਡ ਰਹੀਆਂ ਹਨ ਤਾਂ ਕਾਂਗਰਸ ਨੂੰ ਵੀ ਦਲਿਤਾਂ ਨੂੰ ਸਨਮਾਨ ਦੇਣਾ ਚਾਹੀਦਾ ਹੈ।

ਮੈਂ ਤਾਂ ਪਛੜੀਆਂ ਸ਼੍ਰੇਣੀਆਂ ਦੀ ਗੱਲ ਰੱਖੀ, ਕਿ ਉਨ੍ਹਾਂ ਨੂੰ ਵੀ ਨੁਮਾਇੰਦੀ ਦਿਓ : ਗਿਲਜੀਆ

ਪੰਜਾਬ 'ਚ ਪਛੜੀਆਂ ਸ਼੍ਰੇਣੀਆਂ ਦੀ ਨੁਮਾਇੰਦਗੀ ਕਰਦੇ ਹਲਕਾ ਟਾਂਡਾ ਉੜਮੁੜ ਤੋਂ ਕਾਂਗਰਸ ਵਿਧਾਇਕ ਸੰਗਤ ਸਿੰਘ ਗਿਲਜੀਆ ਨੇ ਕਿਹਾ ਕਿ ਮੈਂ ਪਛੜੀਆਂ ਸ਼੍ਰੇਣੀਆਂ ਦੀ ਨੁਮਾਇੰਦਗੀ ਕਰਦਾ ਹੈ ਤੇ ਮੇਰਾ ਫ਼ਰਜ਼ ਬਣਦਾ ਹੈ ਕਿ ਮੈਂ ਉਨ੍ਹਾਂ ਦੀ ਗੱਲ ਕਰਾਂ। ਇਸ ਲਈ ਮੈਂ ਕਿਹਾ ਕਿ ਪਛੜੀਆਂ ਸ਼੍ਰੇਣੀਆਂ ਨੂੰ ਵੀ ਸਰਕਾਰ ਵਿੱਚ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਜਾਵੇ। ਉਨ੍ਹਾਂ ਬਾਕੀ ਸਵਾਲਾਂ ਦਾ ਜਵਾਬ ਦੇਣਾ ਉਚਿਤ ਨਹੀਂ ਸਮਝਿਆ।

ਇਹ ਪਾਰਟੀ ਦਾ ਪਰਿਵਾਰਕ ਮਸਲਾ : ਅਰੁਣਾ ਚੌਧਰੀ

ਕਾਂਗਰਸ ਦੀ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਅਰੁਣਾ ਚੌਧਰੀ ਕਾਂਗਰਸ ਦੀ ਫੁੱਟ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਤੋਂ ਭੱਜਦੇ ਨਜ਼ਰ ਆਏ। ਉਨ੍ਹਾਂ ਸਿਰਫ਼ ਏਨਾ ਕਹਿਣ 'ਚ ਹੀ ਭਲਾਈ ਸਮਝੀ ਕਿ ਇਹ ਕਾਂਗਰਸ ਦਾ ਪਰਿਵਾਰ ਮਸਲਾ ਹੈ ਇਸ ਨੂੰ ਬੈਠ ਕੇ ਸੁਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਪਾਰਟੀ ਦਾ ਪਰਿਵਾਰਕ ਮਸਲਾ : ਅਰੁਣਾ ਚੌਧਰੀ

ਬੇਅਦਬੀ ਮਾਮਲੇ 'ਚ SIT ਰਿਪੋਰਟ ਆਉਣ 'ਤੇ ਹੋਵੇਗੀ ਕਾਰਵਾਈ : ਢਿੱਲੋਂ

ਹਲਕ ਸਮਰਾਲਾ ਤੋਂ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਬੇਅਦਬੀ ਮਾਮਲਿਆਂ ਬਾਰੇ ਗੱਲ ਕਰਦਿਆਂ SIT ਦੀ ਰਿਪੋਰਟ ਆਉਣ ਤੇ ਕਾਰਵਾਈ ਹੋਣ ਦਾ ਭਰੋਸਾ ਦਿੱਤਾ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦੇ ਇਕੱਠੇ ਹੋਣ ਦੀ ਹਾਮੀ ਭਰਦਿਆਂ ਕੈਪਟਨ ਦੀ ਅਗਵਾਈ 'ਚ ਸੰਤੁਸ਼ਟੀ ਪ੍ਰਗਟਾਈ।

'ਊਠ ਕਿਸ ਕਰਵਟ ਬੈਠਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ'

ਹੁਣ ਕਾਂਗਰਸ ਦੇ ਆਗੂਆਂ ਦੀ 'ਉਤਰ ਕਾਟੋ, ਮੈਂ ਚੜ੍ਹਾ' ਦੀ ਰਣਨੀਤੀ ਨੂੰ ਤਿੰਨ ਮੈਂਬਰੀ ਪੈਨਲ ਕਿਸ ਰਾਹ ਤੋਰਦਾ ਹੈ ਇਸ ਸਭ ਉਤੇ ਵਿਰੋਧੀਆਂ ਸਮੇਤ ਆਪਣਿਆਂ ਦੀਆਂ ਵੀ ਨਜ਼ਰਾਂ ਟਿਕੀਆਂ ਹੋਈਆਂ ਹਨ। ਅੱਜ ਦੀ ਮੀਟਿੰਗ ਵਿਚ ਮੰਤਰੀਆਂ ਸਮੇਤ 25 ਵਿਧਾਇਕ ਸ਼ਾਮਲ ਹੋਏ ਜਿਨ੍ਹਾਂ ਆਪਣੇ ਆਪਣੇ ਦਿਲ ਦੀ ਭੜਾਸ ਕੱਢੀ। ਕਿਸੇ ਨੇ ਦਲਿਤਾਂ ਦਾ ਮੁੱਦਾ ਉਠਾਇਆ ਤੇ ਕਿਸੇ ਨੇ ਬੇਅਦਬੀ ਮਾਮਲਾ। ਮੰਗਲਵਾਰ ਨੂੰ ਵੀ 25 ਵਿਧਾਇਕਾਂ ਤੇ ਮੰਤਰੀਆਂ ਦੇ ਵਿਚਾਰ ਜਾਣੇ ਜਾਣਗੇ ਤੇ ਉਸ ਤੋਂ ਬਾਅਦ ਸਾਬਕਾ ਮੰਰੀ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਵੀ ਪੈਨਲ ਅੱਗੇ ਆਪਣਾ ਪੱਖ ਰੱਖਣਗੇ। ਕੁਲ ਮਿਲਾ ਕੇ ਫਿਲਹਾਲ ਗੇਮ ਤਿੰਨ ਮੈਂਬਰੀ ਪੈਨਲ ਦੇ ਪਾਲੇ ਵਿਚ ਹੈ ਬਾਕੀ 'ਊਠ ਕਿਸ ਕਰਵਟ ਬੈਠਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ'।

ETV Bharat Logo

Copyright © 2025 Ushodaya Enterprises Pvt. Ltd., All Rights Reserved.