ਚੰਡੀਗੜ੍ਹ: ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਮੁੜ ਵਾਧਾ ਹੋ ਰਿਹਾ ਹੈ। ਪੰਜਾਬ ਦੇ ਸਿਹਤ ਵਿਭਾਗ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਵੀਰਵਾਰ ਨੂੰ ਕੋਵਿਡ ਕਾਰਨ 10 ਮਰੀਜ਼ਾਂ ਨੇ ਆਪਣੀ ਜਾਨ ਗਵਾਈ, ਹਾਲਾਂਕਿ ਇਸ ਦਿਨ 169 ਲੋਕ ਠੀਕ ਹੋਏ ਪਰ ਲਗਭਗ 279 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। 15 ਫਰਵਰੀ ਨੂੰ ਵੀ 251 ਮਾਮਲੇ ਸਾਹਮਣੇ ਆਏ ਸੀ, ਜੋ 17 ਫਰਵਰੀ ਨੂੰ ਵੱਧ ਕੇ 315 ਹੋ ਗਈ ਹੈ। 16 ਫਰਵਰੀ ਨੂੰ ਜਿੱਥੇ 5 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਸੀ ਉਥੇ ਹੀ 17 ਅਤੇ 18 ਫਰਵਰੀ ਨੂੰ ਇਹ ਗਿਣਤੀ 10 ਹੋ ਗਈ। ਜਿਸ ਨੂੰ ਦੇਖਦੇ ਹੋਏ ਸਰਕਾਰ ਨੇ ਸੂਬੇ ’ਚ ਟੀਕਾਕਰਣ ਦੀ ਪਹਿਲੀ ਖੁਰਾਕ 19 ਫਰਵਰੀ ਤੋਂ 25 ਫਰਵਰੀ ਤਕ ਵਧਾ ਦਿੱਤੀ ਹੈ।
ਪੰਜਾਬ ਦੇ ਜ਼ਿਲ੍ਹਿਆ ਦੇ ਕੀ ਹਨ ਅੰਕੜੇ ?
15 ਫਰਵਰੀ ਨੂੰ ਲੁਧਿਆਣਾ ਵਿੱਚ 26, ਜਲੰਧਰ ਵਿੱਚ 40, ਐੱਸ.ਬੀ.ਐੱਸ.ਨਗਰ ਵਿੱਚ 24, ਮੁਹਾਲੀ ਵਿੱਚ 19, ਗੁਰਦਾਸਪੁਰ ਵਿੱਚ 18, ਬਠਿੰਡਾ ਵਿੱਚ 3, ਹੁਸ਼ਿਆਰਪੁਰ ਵਿੱਚ 3, ਫਿਰੋਜ਼ਪੁਰ ਵਿੱਚ 19, ਸੰਗਰੂਰ ਵਿੱਚ 2, ਕਪੂਰਥਲਾ ਤੋਂ 3 ਅਤੇ ਐੱਸ.ਬੀ.ਐੱਸ. ਨਗਰ ਵਿੱਚ 26 ਮਾਮਲੇ ਸਾਹਮਣੇ ਆਏ ਸਨ।
16 ਫਰਵਰੀ ਨੂੰ ਲੁਧਿਆਣਾ ਵਿੱਚ ਕੇਸਾਂ ਦੀ ਗਿਣਤੀ 26 ਤੋਂ 46 ਹੋ ਗਈ ਸੀ, ਇਸੇ ਤਰ੍ਹਾਂ ਪਟਿਆਲਾ ਤੋਂ 38, ਮੁਹਾਲੀ ਤੋਂ 18, ਅੰਮ੍ਰਿਤਸਰ ਤੋਂ 17, ਹੁਸ਼ਿਆਰਪੁਰ ਤੋਂ 18 ਅਤੇ ਐੱਸ.ਬੀ.ਐੱਸ. ਨਗਰ ਤੋਂ 26 ਮਾਮਲੇ ਸਾਹਮਣੇ ਆਏ ਸਨ।
17 ਫਰਵਰੀ ਨੂੰ ਲੁਧਿਆਣਾ ਤੋਂ 51, ਪਟਿਆਲਾ ਤੋਂ 32, ਮੁਹਾਲੀ ਤੋਂ 23, ਅੰਮ੍ਰਿਤਸਰ ਤੋਂ 23, ਕਪੂਰਥਲਾ ਤੋਂ 19, ਹੁਸ਼ਿਆਰਪੁਰ ਤੋਂ 22, ਐੱਸ.ਬੀ.ਐੱਸ. ਨਗਰ ਤੋਂ 92 ਨਵੇਂ ਮਾਮਲੇ ਸਾਹਮਣੇ ਆਏ ਸਨ।
18 ਫਰਵਰੀ ਨੂੰ ਲੁਧਿਆਣਾ ਵਿੱਚ ਕੁਝ ਰਾਹਤ ਮਿਲੀ ਸੀ ਜਿਥੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 25 ਹੋ ਗਈ ਸੀ, ਜਦੋਂ ਕਿ ਜਲੰਧਰ ਵਿੱਚ ਇਹ ਦੇਖਿਆ ਗਿਆ ਕਿ 18 ਫਰਵਰੀ ਨੂੰ 44 ਨਵੇਂ ਮਾਮਲੇ ਦਰਜ ਕੀਤੇ ਗਏ। ਇਸੇ ਤਰ੍ਹਾਂ ਪਟਿਆਲਾ ’ਚ 33 ਐੱਸਬੀਐੱਸ ਨਗਰ ਵਿੱਚ 27, ਅੰਮ੍ਰਿਤਸਰ ਵਿੱਚ 27, ਹੁਸ਼ਿਆਰਪੁਰ ਵਿੱਚ ਵੀ 27 ਨਵੇਂ ਮਾਮਲੇ ਦਰਜ ਕੀਤੇ ਗਏ ਸਨ।
ਕਿੱਥੇ ਕਿੰਨੀਆਂ ਮੌਤਾਂ ਹੋਈਆਂ ?
ਪੰਜਾਬ ’ਚ 15 ਫਰਵਰੀ ਨੂੰ ਕੋਰੋਨਾ ਕਾਰਨ 10 ਮੌਤਾਂ ਹੋਈਆਂ ਸਨ, ਸਭ ਤੋਂ ਵੱਧ 4 ਮੌਤਾਂ ਐੱਸਬੀਐੱਸ ਨਗਰ ਵਿੱਚ ਹੋਈਆਂ ਸਨ। ਇਸ ਤੋਂ ਇਲਾਵਾ 1 ਬਠਿੰਡਾ ਤੇ 1 ਰੋਪੜ ਵਿੱਚ ਹੋਈ।
17 ਫਰਵਰੀ ਨੂੰ ਕੋਰੋਨਾ ਕਾਰਨ 10 ਲੋਕਾਂ ਦੀ ਮੌਤ ਹੋਈ ਸੀ, ਜਿਨ੍ਹਾਂ ਵਿੱਚੋਂ ਅੰਮ੍ਰਿਤਸਰ, ਫਰੀਦਕੋਟ, ਫਿਰੋਜ਼ਪੁਰ, ਲੁਧਿਆਣਾ, ਹੁਸ਼ਿਆਰਪੁਰ ਅਤੇ ਸੰਗਰੂਰ ਵਿੱਚ ਇੱਕ-ਇੱਕ ਮਰੀਜ ਦੀ ਮੌਤ ਹੋਈ ਸੀ। ਜਦੋਂ ਕਿ ਐੱਸਬੀਐੱਸ ਨਗਰ ਅਤੇ ਤਰਨਤਾਰਨ ਵਿੱਚ 2-2 ਵਿਅਕਤੀਆਂ ਦੀ ਮੌਤ ਹੋ ਗਈ ਸੀ।
18 ਫਰਵਰੀ ਨੂੰ ਵੀ ਕੋਰੋਨਾ ਕਾਰਨ 10 ਲੋਕਾਂ ਦੀ ਮੌਤ ਹੋਈ। ਜਿਹਨਾਂ ਵਿੱਚ ਸਭ ਤੋਂ ਵੱਧ ਅੰਕੜੇ ਐੱਸਬੀਐੱਸ ਨਗਰ ਵਿੱਚ ਦਰਜ ਕੀਤੇ ਗਏ ਇਥੇ 2 ਮਰੀਜ਼ਾਂ ਦੀ ਮੌਤ ਹੋਈ ਸੀ। ਜਦੋਂ ਕਿ ਲੁਧਿਆਣਾ, ਹੁਸ਼ਿਆਰਪੁਰ, ਜਲੰਧਰ, ਐੱਸ.ਏ.ਐੱਸ ਨਗਰ ਮੁਹਾਲੀ ਅਤੇ ਪਟਿਆਲਾ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹਈ ਸੀ।