ETV Bharat / bharat

Cylinder Blast in Delhi: ਨਾਂਗਲੋਈ 'ਚ ਸਿਲੰਡਰ ਧਮਾਕੇ ਕਾਰਨ ਡਿੱਗਿਆ ਮਕਾਨ, 8 ਲੋਕ ਗੰਭੀਰ ਜ਼ਖਮੀ

ਦਿੱਲੀ ਦੇ ਨਾਂਗਲੋਈ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਐਲਪੀਜੀ ਸਿਲੰਡਰ ਫਟਣ ਕਾਰਨ ਇਕ ਤਿੰਨ ਮੰਜ਼ਿਲਾ ਮਕਾਨ ਢਹਿ ਗਿਆ। ਇਸ ਹਾਦਸੇ ਵਿੱਚ 8 ਦੇ ਕਰੀਬ ਲੋਕ ਜ਼ਖ਼ਮੀ ਹੋਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਅਤੇ ਪੁਲਸ ਦੀ ਟੀਮ ਮੌਕੇ 'ਤੇ ਪਹੁੰਚ ਗਈ ਹੈ।

House collapsed due to Gas cylinder explosion in Nangloi
ਨਾਂਗਲੋਈ 'ਚ ਸਿਲੰਡਰ ਧਮਾਕੇ ਕਾਰਨ ਡਿੱਗਿਆ ਮਕਾਨ, 8 ਲੋਕ ਗੰਭੀਰ ਜ਼ਖਮੀ
author img

By

Published : Apr 17, 2023, 12:25 PM IST

ਨਵੀਂ ਦਿੱਲੀ : ਬਾਹਰੀ ਦਿੱਲੀ ਦੇ ਨਾਂਗਲੋਈ ਇਲਾਕੇ 'ਚ ਸਥਿਤ ਇਕ ਘਰ 'ਚ ਐੱਲਪੀਜੀ ਸਿਲੰਡਰ 'ਚ ਧਮਾਕਾ ਹੋਣ ਕਾਰਨ ਤਿੰਨ ਮੰਜ਼ਿਲਾ ਮਕਾਨ ਢਹਿ ਗਿਆ। ਇਸ ਹਾਦਸੇ 'ਚ 8 ਲੋਕ ਗੰਭੀਰ ਜ਼ਖਮੀ ਹੋ ਗਏ। ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ, ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਨਾਂਗਲੋਈ ਰੋਡ ਦੇ ਕੁੰਵਰ ਸਿੰਘ ਨਗਰ ਦੀ ਗਲੀ ਨੰਬਰ 10 ਦੇ ਡੀ ਬਲਾਕ ਦੀ ਦੱਸੀ ਜਾ ਰਹੀ ਹੈ।

ਫਾਇਰ ਡਾਇਰੈਕਟਰ ਅਤੁਲ ਗਰਗ ਮੁਤਾਬਕ ਕੰਟਰੋਲ ਰੂਮ ਨੂੰ ਸਵੇਰੇ ਘਟਨਾ ਦੀ ਸੂਚਨਾ ਮਿਲੀ ਸੀ ਕਿ ਇਕ ਸਿਲੰਡਰ ਫਟਣ ਕਾਰਨ ਇਮਾਰਤ ਢਹਿ ਗਈ ਹੈ। ਮੌਕੇ 'ਤੇ ਸਹਾਇਕ ਡਵੀਜ਼ਨਲ ਅਫ਼ਸਰ ਅਮਨ, ਸਟੇਸ਼ਨ ਅਫ਼ਸਰ ਅਮਿਤ ਕੁਮਾਰ, ਲੀਡ ਫਾਇਰਮੈਨ ਸੁਨੀਲ ਨਾਗਰ ਸਮੇਤ ਫਾਇਰਮੈਨ ਦੀ ਟੀਮ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਅਤੇ ਲੋਕਾਂ ਨੂੰ ਬਾਹਰ ਕੱਢ ਕੇ ਨਜ਼ਦੀਕੀ ਹਸਪਤਾਲ 'ਚ ਦਾਖ਼ਲ ਕਰਵਾਇਆ। ਇਹ ਇਮਾਰਤ ਗਰਾਊਂਡ ਪਲੱਸ ਟੂ ਵਿੱਚ ਬਣੀ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਮੌਕੇ ਉਤੇ ਪਹੁੰਚੀ ਪੁਲਿਸ : ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਸੇ ਮੰਜ਼ਿਲ ਉਤੇ ਸਿਲੰਡਰ ਦੇ ਲੀਕ ਹੋਣ ਦੌਰਾਨ ਕਿਸੇ ਨੇ ਬਿਜਲੀ ਦੀ ਸਵਿੱਚ ਆਨ ਕਰ ਦਿੱਤੀ, ਜਿਸ ਨਾਲ ਧਮਾਕਾ ਹੋ ਗਿਆ ਅਤੇ ਇਮਾਰਤ ਢਹਿ ਗਈ। ਉੱਪਰਲੇ ਹਿੱਸੇ ਵਿੱਚ ਇਮਾਰਤ ਦਾ ਕੁਝ ਹਿੱਸਾ ਬਚ ਗਿਆ। ਸਥਾਨਕ ਪੁਲਿਸ ਅਤੇ ਹੋਰ ਏਜੰਸੀਆਂ ਦੀਆਂ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ।

ਟੈਗੋਰ ਗਾਰਡਨ 'ਚ 3 ਮੰਜ਼ਿਲਾ ਇਮਾਰਤ ਡਿੱਗੀ: ਦੂਜੇ ਪਾਸੇ ਟੈਗੋਰ ਗਾਰਡਨ ਸਥਿਤ ਕੁੰਵਰ ਨਗਰ 'ਚ ਇਕ ਇਮਾਰਤ ਡਿੱਗਣ ਕਾਰਨ ਅੱਗ ਲੱਗ ਗਈ। ਇਮਾਰਤ 'ਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੇ ਨਾਲ ਲੱਗਦੇ ਪਲਾਟ ਦੀ ਬੇਸਮੈਂਟ 'ਚ ਪੁਟਾਈ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਇਮਾਰਤ ਢਹਿ ਗਈ।

ਇਹ ਵੀ ਪੜ੍ਹੋ : Jalandhar by-election: ਜ਼ਿਮਨੀ ਚੋਣ ਲਈ "ਆਪ" ਦੇ ਉਮੀਦਵਾਰ ਵੱਲੋਂ ਅੱਜ ਭਰੀ ਜਾਵੇਗੀ ਨਾਮਜ਼ਦਗੀ, ਸੀਐਮ ਮਾਨ ਨੇ ਕੀਤਾ ਟਵੀਟ

ਕੇਜਰੀਵਾਲ ਨੇ ਹਾਦਸਿਆਂ 'ਤੇ ਜਤਾਇਆ ਦੁੱਖ: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀਆਂ ਇਨ੍ਹਾਂ ਦੋਵਾਂ ਘਟਨਾਵਾਂ 'ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਹੈ ਕਿ ਇਹ ਦੁਖਦ ਹੈ। ਇੱਕ ਟਵੀਟ ਦੇ ਜਵਾਬ ਵਿੱਚ ਉਨ੍ਹਾਂ ਲਿਖਿਆ, ਦੋਵੇਂ ਘਟਨਾਵਾਂ ਦੁਖਦਾਈ ਹਨ। ਦੋਵਾਂ ਖੇਤਰਾਂ ਦੇ ਜ਼ਿਲ੍ਹਾ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਅਸੀਂ ਬਚਾਅ ਟੀਮ ਦੇ ਨਾਲ ਲਗਾਤਾਰ ਸੰਪਰਕ ਵਿੱਚ ਹਾਂ। ਮੈਂ ਪ੍ਰਮਾਤਮਾ ਅੱਗੇ ਸਾਰਿਆਂ ਦੀ ਭਲਾਈ ਲਈ ਅਰਦਾਸ ਕਰਦਾ ਹਾਂ।

ETV Bharat Logo

Copyright © 2024 Ushodaya Enterprises Pvt. Ltd., All Rights Reserved.