ETV Bharat / bharat

Honey Trap:ਪਾਕਿਸਤਾਨੀ ਖੁਫੀਆ ਏਜੰਸੀ ਲਈ ਕੰਮ ਕਰਨ ਵਾਲਾ ਭਾਰਤੀ ਰੇਲ ਡਾਕ ਕਰਮੀ ਗ੍ਰਿਫ਼ਤਾਰ - Railway Postal Service

ਰਾਜਸਥਾਨ ਇੰਟੈਲੀਜੈਂਸ (Rajasthan Intelligence)ਨੇ ਪਾਕਿਸਤਾਨ ਖੁਫੀਆ ਏਜੰਸੀ ਲਈ ਕੰਮ ਕਰਨ ਵਾਲੇ ਇੱਕ ਰੇਲਵੇ ਡਾਕ ਵਿਭਾਗ ਦੇ ਐਮ.ਟੀ.ਐਸ ਕਰਮਚਾਰੀ ਨੂੰ ਗ੍ਰਿਫ਼ਤਾਰ ਕੀਤਾ ਹੈ।ਮੁਲਜ਼ਮ ਭਾਰਤੀ ਫੌਜ ਦੀ ਡਾਕ, ਖ਼ਤ ਅਤੇ ਮਹੱਤਵਪੂਰਣ ਦਸਤਾਵੇਜਾਂ ਦੀ ਫੋਟੋ ਖਿੱਚ ਕੇ ਪਾਕਿਸਤਾਨੀ ਏਜੰਸੀ ਨੂੰ ਭੇਜਦਾ ਸੀ।

Honey Trap:ਪਾਕਿਸਤਾਨੀ ਖੁਫ਼ੀਆ ਏਜੰਸੀ ਲਈ ਕੰਮ ਕਰਨ ਵਾਲਾ ਭਾਰਤੀ ਰੇਲ ਡਾਕ ਕਰਮੀ ਗ੍ਰਿਫ਼ਤਾਰ

author img

By

Published : Sep 11, 2021, 9:39 AM IST

ਜੈਪੁਰ: ਇੰਟੈਲੀਜੈਂਸ ਦੇ ਡਾਇਰੈਕਟਰ ਉਮੇਸ਼ ਮਿਸ਼ਰਾ ਦੇ ਮੁਤਾਬਿਕ ਗ੍ਰਿਫ਼ਤਾਰ ਕੀਤਾ ਗਿਆ ਕਰਮਚਾਰੀ ਪਾਕਿਸਤਾਨੀ ਗੁਪਤਚਰ ਏਜੰਸੀ ਦੀ ਮਹਿਲਾ ਏਜੰਟ ਦੇ ਹਨੀਟਰੈਪ (honey trap) ਵਿੱਚ ਫਸਕੇ ਭਾਰਤੀ ਫੌਜ (indian army)ਦੇ ਗੁਪਤ ਦਸਤਾਵੇਜਾਂ ਦੀ ਫੋਟੋ ਖਿੱਚ ਕੇ ਵਾਟਸ ਐਪ ਦੇ ਜਰੀਏ ਪਾਕਿਸਤਾਨੀ ਹੈਂਡਲਰ ਨੂੰ ਭੇਜਦਾ ਸੀ।

ਅਧਿਕਾਰੀ ਦੇ ਅਨੁਸਾਰ ਜੈਪੁਰ ਸਥਿਤ ਰੇਲਵੇ ਡਾਕ ਸੇਵਾ ਦੇ ਐਮ.ਟੀ.ਐਸ ਮੁਲਾਜ਼ਮ ਭਰਤ ਬਾਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਮ.ਟੀ.ਐਸ ਕਰਮੀ ਭਰਤ ਬਾਵਰੀ ਨੂੰ ਮਿਲਟਰੀ ਇੰਟੈਲੀਜੈਂਸ ਦੱਖਣੀ ਕਮਾਨ ਅਤੇ ਸਟੇਟ ਇੰਟੈਲੀਜੈਂਸ ਨੇ ਸੰਯੁਕਤ ਕਾਰਵਾਈ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਹੈ।ਮੁਲਜ਼ਮ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।

ਹੁਣ ਤੱਕ ਦੀ ਪੁੱਛਗਿਛ ਵਿੱਚ ਇਹ ਸਾਹਮਣੇ ਆਇਆ ਹੈ ਕਿ ਮੁਲਜ਼ਮ ਭਰਤ ਬਾਵਰੀ ਮੂਲ ਰੂਪ ਵਿਚ ਜੋਧਪੁਰ ਜਿਲ੍ਹੇ ਦੇ ਪਿੰਡ ਖੇੜਾਪਾ ਦਾ ਰਹਿਣ ਵਾਲਾ ਹੈ। 3 ਸਾਲ ਪਹਿਲਾਂ ਹੀ ਐਮ ਟੀ ਐਸ ਪਰੀਖਿਆ ਦੇ ਤਹਿਤ ਰੇਲਵੇ ਡਾਕ ਵਿਭਾਗ ਜੈਪੁਰ ਸਥਿਤ ਦਫ਼ਤਰ ਵਿੱਚ ਉਹ ਨੌਕਰੀ ਲੱਗਿਆ ਸੀ।

ਜੈਪੁਰ ਰੇਲਵੇ ਡਾਕ ਸਰਵਸ (Railway Postal Service) ਦਫ਼ਤਰ ਵਿੱਚ ਆਉਣ-ਜਾਣ ਵਾਲੀ ਡਾਕ ਦੀ ਛਾਂਟੀ ਕਰਨ ਦਾ ਕਾਰਜ ਭਰਤ ਕਰਦਾ ਸੀ । ਕਰੀਬ 4 -5 ਮਹੀਨੇ ਪਹਿਲਾਂ ਉਸਦੇ ਮੋਬਾਇਲ ਦੇ ਫੇਸਬੁਕ ਮੈਸੇਂਜਰ ਉੱਤੇ ਇੱਕ ਮਹਿਲਾ ਦਾ ਮੈਸੇਜ ਆਇਆ। ਕੁੱਝ ਦਿਨਾਂ ਬਾਅਦ ਦੋਨਾਂ ਵਾਟਸ ਐਪ ਉੱਤੇ ਵਾਈਸ ਕਾਲ ਅਤੇ ਵੀਡੀਓ ਕਾਲ ਦੁਆਰਾ ਗੱਲਾਂ ਕਰਨ ਲੱਗੇ। ਛਦਮ ਨਾਮ ਦੀ ਮਹਿਲਾ ਨੇ ਭਰਤ ਨੂੰ ਦੱਸਿਆ ਕਿ ਉਹ ਪੋਰਟ ਬਲੇਅਰ ਵਿੱਚ ਨਰਸਿੰਗ ਤੋਂ ਬਾਅਦ ਐਮ ਬੀ ਬੀ ਐਸ ਦੀ ਤਿਆਰੀ ਕਰ ਰਹੀ ਹੈ।

ਮਹਿਲਾ ਨੇ ਆਪਣੇ ਕਿਸੇ ਰਿਸ਼ਤੇਦਾਰ ਦਾ ਜੈਪੁਰ ਸਥਿਤ ਕਿਸੇ ਚੰਗੀ ਸੀ ਆਰਮੀ ਯੂਨਿਟ ਵਿੱਚ ਤਬਾਦਲੇ ਦੇ ਬਹਾਨੇ ਮੁਲਜ਼ਮ ਨੂੰ ਹੌਲੀ-ਹੌਲੀ ਆਰਮੀ ਦੇ ਸੰਬੰਧ ਵਿੱਚ ਆਉਣ ਵਾਲੇ ਡਾਕ ਦੇ ਫੋਟੋ ਮੰਗਵਾਉਣਾ ਸ਼ੁਰੂ ਕਰ ਦਿੱਤਾ। ਬਾਅਦ ਵਿੱਚ ਪਾਕਿ ਮਹਿਲਾ ਏਜੰਟ ਨੇ ਮੁਲਜ਼ਮ ਨੂੰ ਜੈਪੁਰ ਆਕੇ ਮਿਲਣ , ਨਾਲ ਘੁੱਮਣ ਅਤੇ ਉਸਦੇ ਨਾਲ ਰੁਕਣ ਦਾ ਝਾਂਸਾ ਦੇ ਕੇ ਫੋਟੋ ਮੰਗਵਾਉਦੀ ਰਹੀ।

ਮੁਲਜ਼ਮ ਨੂੰ ਪੂਰੀ ਤਰ੍ਹਾਂ ਆਪਣੇ ਮੋਹਜਾਲ ਵਿੱਚ ਫਸਾਉਂਦੀ ਮਹਿਲਾ ਨੇ ਆਰਮੀ ਦੇ ਪੱਤਰਾਂ ਦੀ ਫੋਟੋ ਭੇਜਣ ਲਈ ਕਿਹਾ ਤਾਂ ਮੁਲਜ਼ਮ ਚੋਰੀ-ਛਿਪੇ ਗੁਪਤ ਡਾਕ ਪੱਤਰਾਂ ਦੇ ਲਿਫਾਫੇ ਖੋਲ ਕੇ ਪੱਤਰਾਂ ਦੀ ਫੋਟੋ ਖਿੱਚ ਕੇ ਵਾਟਸ ਐਪ ਦੇ ਜਰੀਏ ਭੇਜਣ ਲਗਾ। ਮੁਲਜ਼ਮ ਦੇ ਫੋਨ ਦੀ ਜਾਂਚ ਵਿੱਚ ਪੁਸ਼ਟੀ ਕੀਤੀ ਗਈ ਅਤੇ ਅਧਿਨਿਯਮ 1923 (Official Secrets Act 1923) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਮੁਲਜ਼ਮ ਨੇ ਪੁੱਛਗਿਛ ਉੱਤੇ ਇਹ ਵੀ ਦੱਸਿਆ ਹੈ ਕਿ ਉਹ ਮਹਿਲਾ ਮਿੱਤਰ ਕਹਿਣ ਉੱਤੇ ਆਪਣੇ ਨਾਮ ਦੀ ਸਿਮ ਦੇ ਮੋਬਾਈਲ ਨੰਬਰ ਅਤੇ ਵਾਟਸ ਐਪ ਦੇ ਲਈ ਓਟੀਪੀ ਵੀ ਸ਼ੇਅਰ ਕਰ ਦਿੱਤੇ ਸਨ। ਤਾਂ ਕਿ ਉਸ ਭਾਰਤੀ ਨੰਬਰ ਨਾਲ ਪਾਕਿ ਮਹਿਲਾ ਏਜੰਟ ਹੋਰ ਛਦਮ ਨਾਮ ਦੀ ਵਰਤੋ ਕਰ ਹੋਰ ਲੋਕਾਂ ਅਤੇ ਆਰਮੀ ਦੇ ਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਸਕੇ।

ਇਹ ਵੀ ਪੜੋਂ:9/11 ਹਮਲੇ ਦੇ ਵੀਹ ਸਾਲ ਬਾਅਦ ਵੀ ਬੀਮਾਰ ਪੈ ਰਹੇ, ਮਰ ਰਹੇ ਹਨ ਬਚਾਅ ਕਰਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.