ETV Bharat / bharat

ਹਨੀ ਸਿੰਘ ਦਾ ਪਤਨੀ ਸ਼ਾਲਿਨੀ ਤਲਵਾਰ ਨਾਲ ਹੋਇਆ ਤਲਾਕ, 1 ਕਰੋੜ ਵਿੱਚ ਹੋਇਆ ਸਮਝੌਤਾ

ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਦਾ ਤਲਾਕ (Honey Singh divorce his wife) ਹੋ ਗਿਆ ਹੈ। ਕੋਰਟ ਵਿੱਚ ਹਨੀ ਸਿੰਘ ਵੱਲੋਂ ਸੀਲਬੰਦ ਲਿਫਾਫੇ ਵਿੱਚ ਚੈੱਕ ਸੌਪਿਆ ਗਿਆ ਹੈ।

Honey Singh divorced
ਹਨੀ ਸਿੰਘ ਦਾ ਪਤਨੀ ਸ਼ਾਲਿਨੀ ਸਿੰਘ ਨਾਲ ਹੋਇਆ ਤਲਾਕ
author img

By

Published : Sep 9, 2022, 2:49 PM IST

Updated : Sep 9, 2022, 4:00 PM IST

ਦਿੱਲੀ: ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਦਾ ਤਲਾਕ (Honey Singh divorce his wife) ਹੋ ਗਿਆ ਹੈ। ਕੋਰਟ ਵਿੱਚ ਹਨੀ ਸਿੰਘ ਵੱਲੋਂ ਸੀਲਬੰਦ ਲਿਫਾਫੇ ਵਿੱਚ ਚੈੱਕ ਸੌਪਿਆ ਗਿਆ ਹੈ। 22 ਮਾਰਚ 2023 ਨੂੰ ਇਸ ਮਾਮਲੇ ਵਿੱਚ ਅਗਲੀ ਸੁਣਵਾਈ ਹੋਵੇਗੀ। ਦੱਸ ਦਈਏ ਕਿ ਦੋਨਾਂ ਦਾ 11 ਸਾਲ ਪਹਿਲਾਂ ਵਿਆਹ ਹੋਇਆ ਸੀ।

ਪੰਜਾਬੀ ਗਾਇਕ ਹਨੀ ਸਿੰਘ ਅਤੇ ਉਨ੍ਹਾਂ ਪਤਨੀ ਸ਼ਾਲਿਨੀ ਤਲਵਾਰ ਵਿੱਚ ਤਲਾਕ ਹੋ ਗਿਆ ਹੈ। ਸ਼ਾਲਿਨੀ ਨੇ ਪਿਛਲੇ ਸਾਲ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਤਲਾਕ ਦੀ ਪਟੀਸ਼ਨ ਦਾਇਰ ਕਰਕੇ ਗਾਇਕ ਉੱਤੇ ਘਰੇਲੂ ਹਿੰਸਾ ਅਤੇ ਹੋਰ ਔਰਤਾਂ ਨਾਲ ਸਰੀਰਕ ਸਬੰਧਾਂ ਸਣੇ ਕਈ ਗੰਭੀਰ ਦੋਸ਼ ਲਾਏ ਸਨ। ਇਸ ਦੇ ਨਾਲ ਹੀ, ਹਨੀ ਸਿੰਘ ਅਤੇ ਸ਼ਾਲਿਨੀ ਹੁਣ ਅਧਿਕਾਰਤ ਤੌਰ ਉੱਤੇ ਵੱਖ ਹੋ ਗਏ ਹਨ ਖ਼ਬਰਾਂ ਦੀਆਂ ਮੰਨੀਏ ਤਾਂ ਸ਼ਾਲਿਨੀ ਨੇ ਹਨੀ ਸਿੰਘ ਤੋਂ ਤਲਾਕ ਲਈ 10 ਕਰੋੜ ਦੀ ਭੱਤਾ ਮੰਗਿਆ ਸੀ, ਪਰ ਹੁਣ ਦੋਹਾਂ ਵਿਚਾਲੇ 1 ਕਰੋੜ ਦਾ ਸਮਝੌਤਾ ਹੋਇਆ ਹੈ।

ਵੀਰਵਾਰ ਨੂੰ ਹਨੀ ਸਿੰਘ ਨੇ ਦਿੱਲੀ ਸਾਕੇਤ ਜ਼ਿਲ੍ਹਾ ਅਦਾਲਤ ਦੀ ਫੈਮਿਲੀ ਕੋਰਟ ਵਿੱਚ ਸੀਲਬੰਦ ਲਿਫ਼ਾਫੇ ਵਿੱਚ 1 ਕਰੋੜ ਰੁਪਏ ਦਾ ਚੈੱਕ ਸ਼ਾਲਿਨੀ ਤਲਵਾਰ ਨੂੰ ਸੌਂਪਿਆ। ਦੱਸ ਦਈਏ ਕਿ 3 ਅਗਸਤ ਨੂੰ ਸ਼ਾਲਿਨੀ ਨੇ ਹਨੀ ਸਿੰਘ ਖਿਲਾਫ਼ ਦਿੱਲੀ ਦੀ ਤੀਸ ਹਜ਼ਾਰੀ ਕੋਰਟ ’ਚ ਪਟੀਸ਼ਨ ਦਾਇਰ ਕੀਤੀ ਸੀ। ਉਸ ਨੇ ਦੋਸ਼ ਲਾਏ ਸੀ ਕਿ ਹਿਰਦੇਸ਼ ਸਿੰਘ ਉਰਫ਼ ਹਨੀ ਸਿੰਘ ਨੇ ਉਸ ਨਾਲ ਕੁੱਟਮਾਰ ਕੀਤੀ। ਉਸ ਨੇ ਵਿਆਹ ਨੂੰ ਦੱਸ ਸਾਲ ਦਿੱਤੇ, ਪਰ ਬਦਲੇ ਵਿੱਚ ਉਨ੍ਹਾਂ ਨੇ ਮਾਨਸਿਕ ਅਤੇ ਸਰੀਰਕ ਤੌਰ ਉੱਤੇ ਪੀੜਤ ਕੀਤਾ ਗਿਆ। ਦੱਸ ਦਈਏ ਕਿ ਸ਼ਾਲਿਨੀ ਨੇ 10 ਕਰੋੜ ਰੁਪਏ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਵਿਆਹ ਤੋਂ ਪਹਿਲਾਂ ਬਹੁਤ ਚੰਗੇ ਦੋਸਤ ਰਹੇ ਹਨ। ਫਿਰ ਉਨ੍ਹਾਂ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਅਤੇ ਸਾਲ 2011 ਵਿੱਚ ਉਨ੍ਹਾਂ ਨੇ ਦਿੱਲੀ ਦੇ ਇਕ ਗੁਰਦੁਆਰੇ ’ਚ ਵਿਆਹ ਕਰਵਾ ਲਿਆ। ਸਾਲ 2014 ’ਚ ਹਨੀ ਸਿੰਘ ਨੇ ਆਪਣੀ ਪਤਨੀ ਨੂੰ ਪਹਿਲੀ ਵਾਰ ਰਿਐਲਿਟੀ ਸ਼ੋਅ ਇੰਡੀਆਜ਼ ਰੋਸਟਰ ਸ਼ੋਅ ’ਚ ਸਭ ਨਾਲ ਮਿਲਾਇਆ ਸੀ।

ਇਹ ਵੀ ਪੜ੍ਹੋ: ਬੰਦ ਰੱਖਣ ਦੇ ਹੁਕਮਾਂ ਦੇ ਬਾਵਜੂਦ ਮੇਲੇ ਦੌਰਾਨ ਖੁੱਲ੍ਹੇ ਸ਼ਰਾਬ ਦੇ ਠੇਕੇ, ਪ੍ਰਸ਼ਾਸਨ ਬੇਖ਼ਬਰ

Last Updated : Sep 9, 2022, 4:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.