ਨਵੀਂ ਦਿੱਲੀ: ਲੋਕ ਸਭਾ ਵਿੱਚ ਬਜਟ ਸੈਸ਼ਨ ਦੇ ਪਹਿਲੇ ਪੜਾਅ ਦੇ ਆਖਰੀ ਦਿਨ ਵਿਰੋਧੀ ਨੇ ਕਸ਼ਮੀਰ ਮੁੱਦੇ ਉੱਤੇ ਕੇਂਦਰ ਉੱਤੇ ਨਿਸ਼ਾਨਾ ਸਾਧਿਆ। ਜੰਮੂ-ਕਸ਼ਮੀਰ ਪੁਨਰਗਠਨ (ਸੋਧ) ਬਿੱਲ, 2021 'ਤੇ ਲੋਕ ਸਭਾ ਵਿੱਚ ਵਿਚਾਰ-ਵਟਾਂਦਰੇ ਦੇ ਜਵਾਬ ਵਿੱਚ ਗ੍ਰਹਿ ਮੰਤਰੀ ਨੇ ਕਿਹਾ ਕਿ ਇਸ ਬਿੱਲ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਇਹ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਨਹੀਂ ਦੇਵੇਗਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਲੋਕ ਸਭਾ ਨੇ ਜੰਮੂ-ਕਸ਼ਮੀਰ ਪੁਨਰਗਠਨ (ਸੋਧ) ਬਿੱਲ, 2021 ਪਾਸ ਕੀਤਾ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸੁਪਰੀਮ ਕੋਰਟ ਨੇ ਧਾਰਾ 370 ਉੱਤੇ ਰੋਕ ਨਹੀਂ ਲਗਾਈ। ਸਾਨੂੰ ਜੰਮੂ-ਕਸ਼ਮੀਰ ਦੀ ਸਥਿਤੀ ਨੂੰ ਸਮਝਣਾ ਹੋਵੇਗਾ। ਹਿਸਾਬ ਮੰਗਣ ਵਾਲੇ, ਆਪਣੇ 70 ਸਾਲ ਦੇ ਕੰਮ ਦਾ ਹਿਸਾਬ ਦੋ। ਅਸੀਂ ਵਾਅਦੇ ਮੁਤਾਬਕ 370 ਹਟਾਈ ਹੈ। ਕਿਸ ਦੇ ਦਬਾਅ ਵਿੱਚ ਧਾਰਾ 370 ਨੂੰ ਬਣਾਈ ਰਖਿਆ ਗਿਆ। ਕੋਈ ਅਜਿਹਾ ਬਿਆਨ ਨਾ ਦੇ ਜਿਸ ਨਾਲ ਜਨਤਾ ਗੁੰਮਰਾਹ ਹੋ। ਇਸ ਬਿੱਲ ਦਾ ਜੰਮੂ ਕਸ਼ਮੀਰ ਸਟੇਟਹੁਡ ਨਾਲ ਕੋਈ ਮਤਲਬ ਨਹੀਂ ਹੈ।
ਗ੍ਰਹਿ ਮੰਤਰੀ ਨੇ ਜੰਮੂ-ਕਸ਼ਮੀਰ ਪੁਨਰਗਠਨ ਸੋਧ ਬਿੱਲ ਉੱਤੇ ਚਰਚਾ ਦੇ ਦੌਰਾਨ ਕਿਹਾ ਕਿ ਜੰਮੂ ਕਸ਼ਮੀਰ ਦੇ ਹਾਲਾਤ ਨੂੰ ਸਾਨੂੰ ਸਮਝਣਾ ਹੋਵੇਗਾ। ਧਾਰਾ 370 ਉੱਤੇ 17 ਮਹੀਨੇ ਵਿੱਚ ਵਿਰੋਧੀ ਸਾਡੇ ਤੋਂ ਹਿਸਾਬ ਮੰਗ ਰਹੇ ਹਨ, ਮੈਂ ਉਨ੍ਹਾਂ ਨੂੰ ਪੁਛਣਾ ਚਾਹੁੰਦਾ ਹਾਂ ਕਿ 70 ਸਾਲਾਂ ਤੱਕ ਤੁਸੀਂ ਕੀ ਕੀਤਾ? ਉਨ੍ਹਾਂ ਕਿਹਾ ਕਿ ਪੀੜੀਆਂ ਤੱਕ ਜੰਮੂ ਕਸ਼ਮੀਰ ਉੱਤੇ ਸ਼ਾਸਨ ਕਰਨ ਵਾਲੇ ਦੱਸਣ।
ਇਹ ਮਾਮਲਾ ਕੋਰਟ ਵਿੱਚ ਲੰਬੀ ਬਹਿਸ ਦੇ ਬਾਅਦ, ਪੰਜਾ ਜੱਜਾਂ ਦੀ ਬੈਂਚ ਦੇ ਸੁਪੁਰਦ ਕੀਤਾ ਗਿਆ ਹੈ। ਜੇਕਰ ਇਸ ਮਾਮਲੇ ਵਿੱਚ ਇੰਨ੍ਹੀ ਅਸੰਵਿਧਾਨਕਤਾ ਹੁੰਦੀ ਹੈ ਤਾਂ ਸਿਖਰਲੀ ਅਦਾਲਤ ਨੂੰ ਪੂਰਾ ਅਧਿਕਾਰ ਸੀ ਕਾਨੂੰਨ ਉੱਤੇ ਰੋਕ ਲਗਾਉਣ ਦਾ।
ਅਮਿਤ ਸ਼ਾਹ ਨੇ ਕਸ਼ਮੀਰ ਦੇ ਕੰਮਾਂ ਦਾ ਦਿੱਤਾ ਬਹੀਖ਼ਾਤਾ
- ਅਮਿਤ ਸ਼ਾਹ ਨੇ ਕਿਹਾ ਕਿ ਜੰਮੂ ਕਸ਼ਮੀਰ ਦੀ ਪੰਚਾਇਤ ਨੂੰ ਅਸੀਂ ਅਧਿਕਾਰ ਦਿੱਤਾ ਹੈ, ਬਜਟ ਦਿੱਤਾ ਹੈ, ਪੰਚਾਇਤਾਂ ਨੂੰ ਮਜ਼ਬੂਤ ਕੀਤਾ ਹੈ। ਪ੍ਰਸ਼ਾਸਨ ਦੇ 21 ਵਿਸ਼ਿਆ ਨੂੰ ਪੰਚਾਇਤਾਂ ਨੂੰ ਦਿੱਤਾ ਹੈ। ਕਰੀਬ 1500 ਕਰੋੜ ਰੁਪਏ ਸਿੱਧੇ ਬੈਂਕ ਖਾਤਿਆਂ ਵਿੱਚ ਪਾ ਕੇ ਜੰਮੂ ਕਸ਼ਮੀਰ ਦੇ ਪਿੰਡਾਂ ਦੇ ਵਿਕਾਸ ਦਾ ਰਸਤਾ ਬਣਾਇਆ ਹੈ।
- ਅਸੀਂ ਜੰਮੂ ਕਸ਼ਮੀਰ ਵਿੱਚ 50,000 ਪਰਿਵਾਰਾਂ ਨੂੰ ਸਿਹਤ ਬੀਮਾ ਦੇ ਤਹਿਤ ਕਵਰ ਕੀਤਾ ਹੈ। 10,000 ਨੌਜਵਾਨਾਂ ਨੂੰ ਰੋਜ਼ਗਾਰ ਯੋਜਨਾ ਵਿੱਚ ਕਵਰ ਕੀਤਾ ਹੈ। 6000 ਨਵੇਂ ਕਾਰਜ ਸ਼ੁਰੂ ਕੀਤੇ ਹਨ। ਮੇਰਾ ਸ਼ਹਿਰ ਮੇਰਾ ਪਿੰਡ ਦੇ ਤਹਿਤ ਸ਼ਹਿਰ ਵਿਕਾਸ ਦੇ ਕਾਰਜ ਕੀਤੇ ਗਏ ਹਨ।
- ਪ੍ਰਧਾਨ ਮੰਤਰੀ ਵਿਕਾਸ ਪੈਕੇਜ ਪੀਐਮ ਯੋਜਨਾ ਦਾ ਐਲਾਨ ਹੋਇਆ, ਉਸ ਦਾ ਪੁਨਰਨਿਰਮਾਣ ਅਤੇ ਮੇਗਾ ਵਿਕਾਸ ਦਾ ਜੋ ਪੈਕੇਜ ਸੀ ਉਸ ਦੇ ਤਹਿਤ 58,627 ਕਰੋੜ ਰੁਪਏ ਖਰਚ ਕੀ 54 ਯੋਜਨਾਵਾਂ ਸੀ ਅਤੇ ਉਸ ਦੇ ਲਗਭਗ 26 ਫੀਸਦ ਹੋਰ ਵਧਾਇਆ ਗਿਆ ਹੈ।
- ਆਈਆਈਟੀ ਜੰਮੂ ਨੇ ਆਪਣੇ ਕੈਂਪਸ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਦੋਵਾਂ ਏਮਜ਼ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਹੈ। 8.45 ਕਿਲੋਮੀਟਰ ਦੀ ਬਨੀਹਾਲ ਸੁਰੰਗ ਨੂੰ ਇਸ ਸਾਲ ਖੋਲ੍ਹਣ ਦੀ ਯੋਜਨਾ ਹੈ। 2022 ਤੱਕ ਅਸੀਂ ਕਸ਼ਮੀਰ ਘਾਟੀ ਨੂੰ ਰੇਲਵੇ ਨਾਲ ਜੋੜਨ ਜਾ ਰਹੇ ਹਾਂ।
- 54 ਵਿਚੋਂ 20 ਪ੍ਰਾਜੈਕਟਾਂ ਵਿਚੋਂ 7 ਪ੍ਰੋਜੈਕਟ ਕੇਂਦਰੀ ਅਤੇ 13 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਨ, ਇਹ ਵੱਡੇ ਪੱਧਰ 'ਤੇ ਮੁਕੰਮਲ ਹੋ ਚੁੱਕੇ ਹਨ ਅਤੇ ਬਾਕੀ 8 ਪ੍ਰਾਜੈਕਟ ਮਾਰਚ ਦੇ ਅੰਤ ਤਕ ਮੁਕੰਮਲ ਹੋ ਜਾਣਗੇ। ਯਾਨੀ ਅਸੀਂ 54 ਵਿੱਚੋਂ 28 ਪ੍ਰਾਜੈਕਟਾਂ 'ਤੇ ਕੰਮ ਪੂਰਾ ਕਰ ਲਿਆ ਹੈ।
- ਜਦੋਂ ਤੋਂ ਰਾਸ਼ਟਰਪਤੀ ਸ਼ਾਸਨ ਹੋਇਆ ਹੈ, ਲਗਭਗ ਹਰ ਘਰ ਨੂੰ ਬਿਜਲੀ ਮੁਹੱਈਆ ਕਰਵਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ। ਉਜਵਲਾ ਯੋਜਨਾ ਦੇ ਤਹਿਤ, ਅਸੀਂ 12,60,685 ਮਾਵਾਂ ਨੂੰ ਗੈਸ ਸਿਲੰਡਰ ਦੇਣ ਦਾ ਕੰਮ ਪੂਰਾ ਕਰ ਲਿਆ ਹੈ।
- 75 ਪ੍ਰਾਜੈਕਟ ਮੁਕੰਮਲ ਹੋ ਚੁੱਕੇ ਹਨ, 39 ਹੋਰ ਪ੍ਰੋਜੈਕਟ 2022 ਤੱਕ ਪੂਰੇ ਕੀਤੇ ਜਾਣਗੇ।
ਅਸੀਂ ਜ਼ਮੀਨ ਦੇ ਕਾਨੂੰਨ 'ਚ ਫੇਰਬਦਲ ਕੀਤਾ ਹੈ: ਸ਼ਾਹ
- ਜੰਮੂ ਕਸ਼ਮੀਰ ਦੇ ਉਦਯੋਗ ਵਿੱਚ ਸਭ ਤੋਂ ਵੱਡੀ ਰੁਕਾਵਟ ਇਹ ਸੀ ਕਿ ਜੇ ਕੋਈ ਉਦਯੋਗ ਉਥੇ ਸਥਾਪਤ ਕਰਨਾ ਚਾਹੁੰਦਾ ਸੀ, ਤਾਂ ਉਨ੍ਹਾਂ ਨੂੰ ਜ਼ਮੀਨ ਨਹੀਂ ਮਿਲਦੀ ਸੀ। 370 ਦੀ ਵਾਪਸੀ ਤੋਂ ਬਾਅਦ, ਅਸੀਂ ਜ਼ਮੀਨ ਦੇ ਕਾਨੂੰਨ ਵਿੱਚ ਬਦਲ ਕੀਤਾ ਅਤੇ ਹੁਣ ਅਜਿਹੀ ਸਥਿਤੀ ਬਣ ਗਈ ਹੈ ਕਿ ਕਸ਼ਮੀਰ ਦੇ ਅੰਦਰ ਉਦਯੋਗ ਸਥਾਪਤ ਹੋ ਸਕਣਗੇ।
- ਗ੍ਰਹਿ ਮੰਤਰੀ ਨੇ ਕਿਹਾ ਕਿ ਕਿਸੇ ਦੀ ਵੀ ਜ਼ਮੀਨ ਜੰਮੂ ਕਸ਼ਮੀਰ ਨਹੀਂ ਜਾਵੇਗੀ, ਸਰਕਾਰ ਕੋਲ ਉਦਯੋਗਾਂ ਲਈ ਕਾਫ਼ੀ ਜ਼ਮੀਨ ਹੈ।
- ਜੰਮੂ-ਕਸ਼ਮੀਰ ਵਿੱਚ ਧਾਰਾ 370 ਦਾ ਖੌਫ਼ ਦਿਖਾ ਕੇ ਤਿੰਨ ਪਰਿਵਾਰ ਲਗਾਤਾਰ ਰਾਜ ਕਰਦੇ ਰਹੇ ਹਨ। ਲੋਕਾਂ ਨੂੰ ਜ਼ਮੀਨ ਖੋਹਣ ਦਾ ਡਰ ਦਿਖਾਇਆ ਗਿਆ।
ਸਰਕਾਰ ਨੇ ਕਸ਼ਮੀਰੀ ਪੰਡਿਤਾਂ ਲਈ ਕੰਮ ਕੀਤਾ
- ਅਮਿਤ ਸ਼ਾਹ ਨੇ ਕਿਹਾ, ਸਰਕਾਰ 44,000 ਕਸ਼ਮੀਰੀ ਪੰਡਿਤਾਂ ਦੇ ਪਰਿਵਾਰਾਂ ਨੂੰ ਜਿਨ੍ਹਾਂ ਕੋਲ ਰਾਹਤ ਕਾਰਡ ਹਨ। ਉਨ੍ਹਾਂ ਨੂੰ 13,000 ਰੁਪਏ ਪ੍ਰਤੀ ਮਹੀਨਾ ਸਰਕਾਰ ਦਿੰਦੀ ਹੈ ਮੁਫਤ ਰਾਸ਼ਨ ਦਿੰਦੇ ਹਨ।
- ਉਹ ਸਾਡੇ ਸਮੇਂ ਵਿੱਚ ਉਜਾੜੇ ਨਹੀਂ ਗਏ ਸਨ। ਕਾਂਗਰਸ ਉਨ੍ਹਾਂ ਨੂੰ ਸੁਰੱਖਿਆ ਪ੍ਰਦਾਨ ਨਹੀਂ ਕਰ ਸਕੀ, ਇਸ ਲਈ ਉਹ ਉਜੜ ਗਏ। 3,000 ਨੌਕਰੀਆਂ ਦਿੱਤੀਆਂ ਗਈਆਂ ਹਨ। ਅਸੀਂ 2022 ਤਕ ਕਸ਼ਮੀਰ ਘਾਟੀ ਵਿਚ 6,000 ਲੋਕਾਂ ਨੂੰ ਘਰ ਦੇ ਕੇ ਉਨ੍ਹਾਂ ਦਾ ਘਰ ਵਸਾਵਾਂਗੇ।