ਹੈਦਰਾਬਾਦ ਡੈਸਕ : ਰੰਗਾਂ ਦਾ ਤਿਉਹਾਰ ਹੋਲੀ ਆ ਰਿਹਾ ਹੈ। ਇਸ ਸਾਲ ਹੋਲੀ 8 ਮਾਰਚ ਨੂੰ ਮਨਾਈ ਜਾਵੇਗੀ। ਇਸ ਲਈ ਜ਼ਰੂਰੀ ਵਸਤਾਂ ਦੀ ਖ਼ਰੀਦਦਾਰੀ ਵੀ ਸ਼ੁਰੂ ਹੋ ਗਈ ਹੈ ਅਤੇ ਹੋਲੀ ਮੌਕੇ 'ਤੇ ਤਿਆਰ ਕੀਤੇ ਜਾਣ ਵਾਲੇ ਪਕਵਾਨਾਂ ਦੀ ਸੂਚੀ ਅਤੇ ਇਨ੍ਹਾਂ ਵਿਸ਼ੇਸ਼ ਪਕਵਾਨਾਂ ਨੂੰ ਘਰ 'ਚ ਤਿਆਰ ਕਰਨ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ। ਰੰਗਾਂ ਦੇ ਤਿਉਹਾਰ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਮਿੱਠੀਆਂ ਅਤੇ ਨਮਕੀਨ ਵਸਤੂਆਂ ਬਣਾ ਕੇ ਮਹਿਮਾਨਾਂ ਨੂੰ ਪਰੋਸੀਆਂ ਜਾਂਦੀਆਂ ਹਨ ਅਤੇ ਪੂਰੇ ਪਰਿਵਾਰ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਇਸ ਮੌਕੇ 'ਤੇ ਅਸੀਂ ਤੁਹਾਨੂੰ ਕੁਝ ਖਾਸ ਚੀਜ਼ਾਂ ਬਾਰੇ ਦੱਸ ਰਹੇ ਹਾਂ ਜਿਸ 'ਚ ਭੰਗ ਦੀ ਵਰਤੋਂ ਕਰਕੇ ਖਾਸ ਪਕਵਾਨ ਤਿਆਰ ਕੀਤੇ ਜਾ ਸਕਦੇ ਹਨ।
ਤੁਸੀਂ ਹੋਲੀ ਜਸ਼ਨ ਦੇ ਮੈਨਿਊ ਵਿੱਚ ਇਨ੍ਹਾਂ ਪਕਵਾਨਾਂ ਨੂੰ ਸ਼ਾਮਲ ਕਰਕੇ ਇਸ ਸਾਲ ਦੀ ਹੋਲੀ ਨੂੰ ਸ਼ਾਨਦਾਰ ਤਰੀਕੇ ਨਾਲ ਮਨਾ ਸਕਦੇ ਹੋ -

ਭੰਗ ਵਾਲੀ ਠੰਡਾਈ: ਭੰਗ ਵਾਲੀ ਠੰਡਾਈ ਹੋਲੀ ਦੇ ਤਿਉਹਾਰ ਮੌਕੇ ਮੁੱਖ ਰੂਪ ਉੱਤੇ ਪਰੋਸੇ ਜਾਣ ਵਾਲੀ ਚੀਜ਼ ਹੈ। ਰਵਾਇਤੀ ਤਰੀਕੇ ਨਾਲ ਤਿਉਹਾਰ ਦਾ ਆਨੰਦ ਲੈਣ ਲਈ ਤਿਆਰ ਅਤੇ ਹੋਲੀ ਖੇਡਣ ਵਾਲੇ ਸਾਰੇ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਭੰਗ ਤਿਆਰ ਕੀਤੀ ਜਾਂਦੀ ਹੈ। ਹਰ ਤਰ੍ਹਾਂ ਦੇ ਸੁੱਕੇ ਮੇਵਿਆਂ ਨਾਲ ਬਣੀ ਠੰਡਾਈ ਨੂੰ ਭੰਗ ਦੇ ਨਾਲ ਮਿਲਾ ਕੇ ਹਰਬਲ ਕਾਕਟੇਲ ਬਣਾਇਆ ਜਾਂਦਾ ਹੈ ਜਿਸ ਦਾ ਹਰ ਵਰਗ ਦੇ ਲੋਕ ਆਨੰਦ ਲੈਂਦੇ ਹਨ। ਇਸ ਤੋਂ ਬਿਨਾਂ ਹੋਲੀ ਦਾ ਤਿਉਹਾਰ ਅਧੂਰਾ ਰਹਿ ਜਾਂਦਾ ਹੈ।

ਭੰਗ ਦੇ ਪਕੌੜੇ: ਹੋਲੀ ਦੇ ਤਿਉਹਾਰ 'ਤੇ ਭੰਗ ਕੇ ਪਕੌੜੇ ਸਭ ਤੋਂ ਪ੍ਰਸਿੱਧ ਸਨੈਕ ਹਨ। ਇਸ ਨੂੰ ਤਿਉਹਾਰ ਦੀ ਭਾਵਨਾ ਵਧਾਉਣ ਵਜੋਂ ਲਿਆ ਜਾਂਦਾ ਹੈ। ਭੰਗ ਦੇ ਪਕੌੜਿਆਂ ਨੂੰ ਖੱਟੇ ਪੁਦੀਨੇ ਦੀ ਚਟਨੀ ਨਾਲ ਪਰੋਸਿਆ ਜਾਂਦਾ ਹੈ। ਤੁਸੀਂ ਆਪਣੇ ਮਹਿਮਾਨਾਂ ਨੂੰ ਇਸ ਕ੍ਰਿਸਪੀ ਪਕਵਾਨ ਨਾਲ ਖੁਸ਼ ਕਰ ਸਕਦੇ ਹੋ। ਗੋਭੀ ਦੇ ਟੁਕੜੇ, ਕੱਟੇ ਹੋਏ ਆਲੂ, ਕੱਟੇ ਹੋਏ ਪਿਆਜ਼, ਹਰੀਆਂ ਮਿਰਚਾਂ, ਕੱਟੇ ਹੋਏ ਭੰਗ ਦੇ ਪੱਤੇ ਜਾਂ ਪਾਊਡਰ, ਜ਼ੀਰਾ, ਹਰਾ ਧਨੀਆਂ, ਅਨਾਰ ਪਾਊਡਰ, ਚਾਟ ਮਸਾਲਾ ਪਾਊਡਰ ਨੂੰ ਭਾਂਡੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਫਿਰ ਇਸ ਨੂੰ ਇੱਕ ਗਰਮ ਪੈਨ ਵਿੱਚ ਘੱਟ ਸੇਕ 'ਤੇ ਪਕਾਓ। ਫਿਰ, ਗਰਮਾ ਗਰਮ ਪਕੌੜੇ ਮਹਿਮਾਨਾਂ ਨੂੰ ਸਰਵ ਕਰੋ।
ਭੰਗ ਵਾਲੇ ਗੋਲਗੱਪੇ : ਤਿਉਹਾਰ ਸੁਆਦੀ ਸਨੈਕ ਦੀ ਮੰਗ ਕਰਦੇ ਹਨ ਅਤੇ ਜੇਕਰ, ਗੋਲ-ਗੱਪੇ ਹੋ ਜਾਣ ਤਾਂ, ਫਿਰ ਤਾਂ ਇਸ ਨੂੰ ਖਾਣ ਤੋਂ ਅਪਣੇ ਆਪ ਨੂੰ ਕੋਈ ਰੋਕ ਹੀ ਨਹੀਂ ਸਕਦਾ। ਪਰ ਜੇ ਤੁਸੀਂ ਚਾਹੋ, ਤਾਂ ਤੁਸੀਂ ਭੰਗ ਦੇ ਪਾਣੀ ਨਾਲ ਖੱਟੇ ਗੋਲ ਗੱਪੇ ਤਿਆਰ ਕਰ ਸਕਦੇ ਹੋ। ਪਰ, ਧਿਆਨ ਰੱਖੋ ਕਿ ਭੰਗ ਅਤੇ ਪੁਦੀਨੇ ਦੀ ਮਾਤਰਾ ਬਰਾਬਰ ਰਹਿਣੀ ਚਾਹੀਦੀ ਹੈ। ਜੇਕਰ ਬੱਚੇ ਵੀ ਗੋਲਗੱਪੇ ਪਸੰਦ ਕਰਦੇ ਹਨ, ਤਾਂ ਉਨ੍ਹਾਂ ਲਈ ਭੰਗ ਤੋਂ ਬਿਨਾਂ ਪਾਣੀ ਤਿਆਰ ਕਰੋ।

ਭੰਗ ਦੇ ਵੜ੍ਹੇ : ਤੁਸੀਂ ਹੋਲੀ 'ਤੇ ਸਨੈਕ ਦੇ ਤੌਰ 'ਤੇ ਨਮਕੀਨ ਵੜ੍ਹੇ ਬਣਾਉਣ ਦੀ ਵੀ ਤਿਆਰੀ ਕਰ ਸਕਦੇ ਹੋ। ਤੁਸੀਂ ਚਾਹੋ ਤਾਂ, ਇਸ ਨੂੰ ਆਲੂ-ਵੜਾ, ਦਾਲ-ਵੜਾ ਜਾਂ ਮਿਰਚੀ ਵੜਾ ਬਣਾ ਸਕਦੇ ਹੋ। ਤੁਹਾਨੂੰ ਬਸ ਇਹ ਕਰਨਾ ਹੈ ਕਿ ਘੋਲ ਵਿੱਚ ਭੰਗ ਪਾਊਡਰ ਦੇ ਨਾਲ ਛੋਲਿਆਂ ਦੇ ਆਟੇ ਨੂੰ ਮਿਲਾ ਕੇ ਇਸ ਦੀ ਵਰਤੋਂ ਕਰੋ।
ਭੰਗ ਵਾਲੀ ਮਸਾਲੇਦਾਰ ਆਲੂ ਚਾਟ: ਬਹੁਤ ਸਾਰੇ ਲੋਕ ਆਲੂ ਬਹੁਤ ਪਸੰਦ ਕਰਦੇ ਹਨ। ਇਸ ਦੀ ਰੈਸਿਪੀ ਵੱਖ-ਵੱਖ ਤਰੀਕਿਆਂ ਨਾਲ ਬਣਾਈ ਜਾਂਦੀ ਹੈ। ਆਲੂਆਂ ਨੂੰ ਉਬਾਲ ਕੇ ਜਾਂ ਫਰਾਈ ਕਰਕੇ ਮਸਾਲੇਦਾਰ ਆਲੂ ਚਾਟ ਬਣਾਈ ਜਾ ਸਕਦੀ ਹੈ। ਇਸ 'ਤੇ ਚਾਟ ਮਸਾਲਾ ਅਤੇ ਮਿਰਚ, ਧਨੀਆ ਅਤੇ ਭੰਗ ਪਾਊਡਰ ਛਿੜਕੋ ਅਤੇ ਇਸ ਨੂੰ ਹਰੇ ਧਨੀਏ ਦੀ ਚਟਨੀ ਨਾਲ ਸਰਵ ਕਰੋ। ਤਲੇ ਹੋਏ ਆਲੂ ਦੀ ਚਾਟ ਕ੍ਰਿਸਪੀ ਹੁੰਦੀ ਹੈ ਅਤੇ ਉਬਲੇ ਹੋਏ ਆਲੂ ਦੀ ਚਾਟ ਨਰਮ ਹੁੰਦੀ ਹੈ। ਤੁਸੀਂ ਇਸ ਨੂੰ ਆਪਣੀ ਪਸੰਦ ਤੇ ਸਵਾਦ ਅਨੁਸਾਰ ਤਿਆਰ ਕਰ ਸਕਦੇ ਹੋ।

ਭੰਗ ਵਾਲੀ ਗੁਝੀਆ: ਮੈਦੇ ਨਾਲ ਬਣੇ ਮਿੱਠੇ ਗੁਝੀਆ ਦੇ ਸਟਫਿੰਗ ਵਿੱਚ ਮਿੱਠੇ ਖੋਏ, ਨਾਰੀਅਲ ਅਤੇ ਸੁੱਕੇ ਮੇਵੇ ਦੇ ਨਾਲ ਭੰਗ ਮਿਲਾ ਕੇ ਇੱਕ ਵਿਸ਼ੇਸ਼ ਕਿਸਮ ਦਾ ਸਟਫਿੰਗ ਤਿਆਰ ਕੀਤਾ ਜਾਂਦਾ ਹੈ। ਤੁਸੀਂ ਤਿਉਹਾਰਾਂ 'ਤੇ ਭੰਗ ਪ੍ਰੇਮੀਆਂ ਨੂੰ ਇਸ ਗੁਝੀਆ ਨੂੰ ਤੋਹਫੇ ਵਜੋਂ ਵੀ ਦੇ ਸਕਦੇ ਹੋ। ਹੋਲੀ ਦੇ ਮੌਕੇ 'ਤੇ, ਲੋਕਾਂ ਨੂੰ ਗੁਝੀਆਂ ਨੂੰ ਪਰੋਸਣਾ ਵਿਸ਼ੇਸ਼ ਮੰਨਿਆ ਜਾਂਦਾ ਹੈ।

ਭੰਗ ਵਾਲੀ ਕੁਲਫੀ: ਕੁਲਫੀ ਦੀ ਮਿੱਠੀ ਖੁਸ਼ਬੂ ਹਵਾ ਨੂੰ ਸ਼ਾਨਦਾਰ ਮਸਤੀ ਨਾਲ ਭਰ ਦਿੰਦੀ ਹੈ ਅਤੇ ਜੇ ਇਸ ਦੇ ਨਾਲ ਭੰਗ ਦਾ ਮਜ਼ਾ ਵੀ ਮਿਲੇ, ਤਾਂ ਇਹ ਸੋਨੇ ਉੱਤੇ ਸੁਹਾਗਾ ਹੋ ਜਾਂਦਾ ਹੈ। ਘਰ 'ਚ ਕੁਲਫੀ ਜਮਾਉਣ ਸਮੇਂ ਇਸ ਦੇ ਘੋਲ 'ਚ ਥੋੜੀ ਜਿਹੀ ਭੰਗ ਮਿਲਾ ਦਿਓ, ਇਸ ਨਾਲ ਇਸ ਦਾ ਰੰਗ ਅਤੇ ਸੁਆਦ ਬਦਲ ਜਾਵੇਗਾ।
ਇਹ ਵੀ ਪੜ੍ਹੋ: TIPS TO GET RID OF HOLI COLOURS: ਹੋਲੀ ਖੇਡਣ ਤੋਂ ਬਾਅਦ ਰੰਗਾਂ ਤੋਂ ਛੁਟਕਾਰਾ ਪਾਉਣ ਲਈ ਸੁਝਾਅ