ਮਹਾਰਾਸ਼ਟਰ: ਕਰਨਾਟਕ 'ਚ ਹਿਜਾਬ ਪਹਿਨਣ ਨੂੰ ਲੈ ਕੇ ਪੈਦਾ ਹੋਏ ਵਿਵਾਦ ਤੋਂ ਬਾਅਦ ਮਹਾਰਾਸ਼ਟਰ (Maharashtra) ਦੇ ਪਾਲਘਰ ਜ਼ਿਲੇ ਦੇ ਇਕ ਲਾਅ ਕਾਲਜ ਦੇ ਪ੍ਰਿੰਸੀਪਲ (principal of law college) ਨੇ ਮੈਨੇਜਮੈਂਟ 'ਤੇ ਹਿਜਾਬ ਪਹਿਨਣ ਨੂੰ ਲੈ ਕੇ ਪ੍ਰੇਸ਼ਾਨ ਕੀਤੇ ਜਾਣ ਦਾ ਦੋਸ਼ ਲਾਉਂਦੇ ਹੋਏ ਅਸਤੀਫਾ (Resignation) ਦੇ ਦਿੱਤਾ ਹੈ। ਸੰਸਥਾ ਦੇ ਪ੍ਰਸ਼ਾਸਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਆਪਣੇ ਅਸਤੀਫ਼ੇ ਦੇ ਪੱਤਰ ਵਿੱਚ, ਬਤੁਲ ਹਮੀਦ, ਜੋ ਵਿਰਾਰ ਵਿੱਚ 'ਵੀਵਾ ਕਾਲਜ ਆਫ਼ ਲਾਅ' ਦੀ ਪ੍ਰਿੰਸੀਪਲ ਵਜੋਂ ਕੰਮ ਕਰ ਰਹੀ ਸੀ, ਨੇ ਦਾਅਵਾ ਕੀਤਾ ਕਿ ਉਹ ਅਹੁਦਾ ਛੱਡ ਰਹੀ ਹੈ ਕਿਉਂਕਿ ਉਹ ਅਸਹਿਜ ਮਹਿਸੂਸ ਕਰ ਰਹੀ ਸੀ। ਬਤੁਲ ਹਮੀਦ ਨੇ ਦਾਅਵਾ ਕੀਤਾ ਕਿ ਹਿਜਾਬ ਪਹਿਨਣਾ ਪਹਿਲਾਂ ਕਦੇ ਵੀ ਕੋਈ ਮੁੱਦਾ ਨਹੀਂ ਸੀ, ਪਰ ਕਰਨਾਟਕ ਵਿੱਚ ਵਿਵਾਦ ਤੋਂ ਬਾਅਦ ਹੀ ਇਹ ਇੱਕ ਵੱਡਾ ਮੁੱਦਾ ਬਣ ਗਿਆ। ਬਤੁਲ ਹਮੀਦ ਨੇ ਦੋਸ਼ ਲਾਇਆ ਹੈ ਕਿ ਕਾਲਜ ਮੈਨੇਜਮੈਂਟ ਨੇ ਹੋਰ ਸਟਾਫ਼ ਮੈਂਬਰਾਂ ਨੂੰ ਉਸ ਨਾਲ ਸਹਿਯੋਗ ਨਾ ਕਰਨ ਦੀ ਹਦਾਇਤ ਕੀਤੀ ਸੀ। ਮਾਮਲਾ ਇਸ ਹੱਦ ਤੱਕ ਵਧ ਗਿਆ ਕਿ ਉਸ ਦੇ ਨਿੱਜੀ ਸਹਾਇਕ ਵੀ ਰੁਟੀਨ ਦੇ ਕੰਮ ਵਿਚ ਉਸ ਦੀ ਮਦਦ ਨਹੀਂ ਕਰ ਰਹੇ ਸਨ।
ਇਹ ਵੀ ਪੜ੍ਹੋ: ਕਰਨਾਟਕ ਹਿਜਾਬ ਵਿਵਾਦ: ਸ਼ਾਹੀ ਇਮਾਮ ਵੱਲੋਂ ਸਖ਼ਤ ਨੋਟਿਸ, 12 ਫ਼ਰਵਰੀ ਨੂੰ ਕੱਢਿਆ ਜਾਵੇਗਾ ਹਿਜਾਬ ਮਾਰਚ
ਵੀਵਾ ਕਾਲਜ ਆਫ਼ ਲਾਅ ਦੇ ਪ੍ਰਬੰਧਕਾਂ ਨੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਦਾਊਦੀ ਬੋਹਰਾ ਭਾਈਚਾਰੇ ਦੀਆਂ ਕਈ ਵਿਦਿਆਰਥਣਾਂ ਹਿਜਾਬ ਪਹਿਨਦੀਆਂ ਹਨ ਅਤੇ ਉਨ੍ਹਾਂ ਨੇ ਇਸ 'ਤੇ ਕਦੇ ਇਤਰਾਜ਼ ਨਹੀਂ ਕੀਤਾ।
ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ ਗੁਆਂਢੀ ਠਾਣੇ ਜ਼ਿਲ੍ਹੇ ਦੇ ਭਿਵੰਡੀ ਵਿੱਚ ਇੱਕ ਸਕੂਲ ਦੇ ਦੋ ਅਧਿਆਪਕਾਂ ਨੂੰ ਹਿਜਾਬ ਪਾ ਕੇ ਕੰਮ 'ਤੇ ਆਉਣ ਤੋਂ ਰੋਕ ਦਿੱਤਾ ਗਿਆ ਸੀ। ਹਾਲਾਂਕਿ ਸਥਾਨਕ ਆਗੂਆਂ ਅਤੇ ਚੁਣੇ ਹੋਏ ਨੁਮਾਇੰਦਿਆਂ ਦੇ ਦਖਲ ਤੋਂ ਬਾਅਦ ਮਸਲਾ ਹੱਲ ਹੋ ਗਿਆ। ਇਸ ਮਾਮਲੇ ਨੂੰ ਲੈ ਕੇ ਚੁਣੇ ਹੋਏ ਨੁਮਾਇੰਦਿਆਂ ਨੇ ਸੂਬੇ ਦੇ ਸਿੱਖਿਆ ਮੰਤਰੀ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ: ਹਿਜਾਬ ਵਿਵਾਦ: ਲੁਧਿਆਣਾ 'ਚ ਮੁਸਲਿਮ ਭੈਣਾਂ ਵੱਲੋਂ ਕੱਢਿਆ ਗਿਆ ਮਾਰਚ