ਨਵੀਂ ਦਿੱਲੀ: ਜੰਮੂ-ਕਸ਼ਮੀਰ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਅੱਜ ਗ੍ਰਹਿ ਮੰਤਰਾਲੇ (Home Ministry) ਵਿੱਚ ਇੱਕ ਉੱਚ ਪੱਧਰ ਬੈਠਕ ਹੋਵੇਗੀ। ਬੈਠਕ ਵਿੱਚ ਉਨ੍ਹਾਂ ਹਾਲਾਤ ‘ਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜਿੱਥੇ ਅੱਤਵਾਦੀ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਬੈਠਕ ਵਿੱਚ ਸਿਖਰਲੇ ਸੁਰੱਖਿਆ ਅਧਿਕਾਰੀ ਸ਼ਾਮਲ ਹੋਣਗੇ।
ਜੰਮੂ-ਕਸ਼ਮੀਰ ਵਿੱਚ ਤਿੰਨ ਵਾਰਦਾਤਾਂ ‘ਚ ਗੋਲੀ ਨਾਲ ਤਿੰਨ ਵਿਅਕਤੀਆਂ ਦੀ ਮੌਤ
ਜਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿੱਚ ਮੰਗਲਵਾਰ ਨੂੰ ਅੱਵਾਦੀਆਂ ਨੇ ਤਿੰਨ ਵੱਖ-ਵੱਖ ਵਾਰਦਾਤਾਂ ਵਿੱਚ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਸੀ। ਅੱਤਵਾਦੀਆਂ ਨੇ ਕਰੀਬ ਸਾਢੇ ਸੱਤ ਵਜੇ ਇਕਬਾਲ ਪਾਰਕ (Iqbal Park) ਖੇਤਰ ਵਿੱਚ ਸ਼੍ਰੀਨਗਰ ਦੀ ਮਸ਼ਹੂਰ ਫਾਰਮੇਸੀ ਦੇ ਮਾਲਿਕ ਮਾਖਨਲਾਲ ਬਿੰਦਰੂ ਦੀ ਉਨ੍ਹਾਂ ਦਾ ਕਾਰੋਬਾਰੀ ਕੰਪਲੈਕਸ ਵਿੱਚ ਗੋਲੀ ਮਾਰ ਕੇ ਕਤਲ (Shot Dead) ਕਰ ਦਿੱਤਾ। ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਹਮਲਾਵਰਾਂ ਨੇ ਬਿੰਦਰੂ ( 68 ) ਨੂੰ ਉਸ ਸਮੇਂ ਨਜਦੀਕ ਤੋਂ ਗੋਲੀ ਮਾਰ ਦਿੱਤੀ ਜਦੋਂ ਉਹ ਆਪਣੀ ਫਾਰਮੇਸੀ ਵਿੱਚ ਸਨ।
ਵਪਾਰੀ, ਰੇਹੜੀ ਵਾਲੇ ਤੇ ਆਮ ਵਿਅਕਤੀ ਨੂੰ ਅੱਤਵਾਦੀਆਂ ਨੇ ਬਣਾਇਆ ਨਿਸ਼ਾਨਾ
ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਅੱਤਵਾਦੀਆਂ ਨੇ ਲਾਲ ਬਾਜ਼ਾਰ ਇਲਾਕੇ ਵਿੱਚ ਗੋਲਗੱਪੇ ਵੇਚਣ ਵਾਲੇ ਵਿਰੇਂਦਰ ਪਾਸਵਾਨ ਦੀ ਹੱਤਿਆ ਕਰ ਦਿੱਤੀ ਸੀ। ਵਿਰੇਂਦਰ ਪਾਸਵਾਨ ਬਿਹਾਰ ਦੇ ਭਾਗਲਪੁਰ ਦਾ ਰਹਿਣ ਵਾਲਾ ਸੀ। ਉਥੇ ਹੀ ਤੀਜੀ ਘਟਨਾ ਵਿੱਚ ਅੱਤਵਾਦੀਆਂ ਨੇ ਬਾਂਦੀਪੋਰਾ ਦੇ ਸ਼ਾਹਗੁੰਡ ਇਲਾਕੇ ਵਿੱਚ ਇੱਕ ਆਮ ਨਾਗਰਿਕ ਦੀ ਹੱਤਿਆ ਕਰ ਦਿੱਤੀ ਸੀ। ਜੰਮੂ-ਕਸ਼ਮੀਰ ਪੁਲਿਸ ਨੇ ਮ੍ਰਿਤਕ ਦੀ ਪਛਾਣ ਨਾਇਦਖਾਈ ਨਿਵਾਸੀ ਮੋਹੰਮਦ ਸ਼ਫੀ ਲੋਨ ਦੇ ਰੂਪ ਵਿੱਚ ਕੀਤੀ ਸੀ।
ਇਹ ਵੀ ਪੜ੍ਹੋ: ਸ੍ਰੀਨਗਰ ਵਿੱਚ ਸਕੂਲ ਦੇ ਅੰਦਰ ਦੋ ਅਧਿਆਪਕਾਂ ਦੀ ਗੋਲੀ ਮਾਰ ਕੇ ਹੱਤਿਆ