ਦੇਹਰਾਦੂਨ: ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹੇ ਜਾਣ ਨੂੰ ਲੈ ਕੇ ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸੱਟ ਵੱਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਹੇਮਕੁੰਟ ਸਾਹਿਬ ਮੈਨੇਜਮੈਂਟ ਟਰਸੱਟ ਦੁਆਰਾ ਗੁਰਦੁਆਰਾ ਸਾਹਿਬ ਦੇ ਕਪਾਟ 10 ਮਈ ਨੂੰ ਖੋਲ੍ਹੇ ਜਾਣ ਦਾ ਨਿਰਣਾ ਵਾਪਸ ਲੈ ਲਿਆ ਗਿਆ ਹੈ। ਸਥਿਤੀਆਂ ਨੂੰ ਦੇਖਦੇ ਹੋਏ ਹੇਮਕੁੰਟ ਸਾਹਿਬ ਦੇ ਕਪਾਟ ਖੋਲ੍ਹਣ ਦੀ ਅਗਲੀ ਮਿਤੀ ਜਲਦ ਹੀ ਘੋਸ਼ਿਤ ਕੀਤੀ ਜਾਵੇਗੀ।
ਦੱਸ ਦੇਈਏ ਕਿ 16 ਮਾਰਚ ਨੂੰ ਹੇਮਕੁੰਟ ਸਾਹਿਬ ਮਨੇਜਮੈਂਟ ਟਰਸੱਟ ਦੇ ਉਪ ਪ੍ਰਧਾਨ ਨਰੇਂਦਰ ਜੀਤ ਸਿੰਘ ਬਿੰਦਰਾ ਨੇ ਸਕਤਰੇਤ ’ਚ ਮੁੱਖ ਮੰਤਰੀ ਤੀਰਥ ਸਿੰਘ ਰਾਵਤ ਤਨਾਲ ਮੁਲਾਕਾਤ ਕੀਤੀ ਸੀ। ਉਸ ਸਮੇਂ ਇਹ ਜਾਣਕਾਰੀ ਉਪਲਬੱਧ ਕਰਵਾਈ ਗਈ ਕਿ ਮੁੱਖ ਮੰਤਰੀ ਦੀ ਸਲਾਹ ਅਨੁਸਾਰ ਹੇਮਕੁੰਟ ਸਾਹਿਬ ਮਨੇਜਮੈਂਟ ਟਰਸੱਟ ਦੁਆਰਾ ਇਸ ਸਾਲ ਕਪਾਟ 1 ਜੂਨ ਦੀ ਬਜਾਏ 10 ਮਈ ਨੂੰ ਖੋਲ੍ਹੇ ਜਾਣਗੇ।
ਲਿਹਾਜ਼ਾ 10 ਮਈ ਨੂੰ ਹੇਮਕੁੰਟ ਸਾਹਿਬ ਦੇ ਕਪਾਟ ਖੁੱਲ੍ਹਣ ਦੇ ਨਾਲ ਹੀ ਹੇਮਕੁੰਟ ਸਾਹਿਬ ਸਾਹਿਬ ਲਈ ਯਾਤਰਾ ਸ਼ੁਰੂ ਹੋ ਜਾਣੀ ਸੀ। ਪਰ ਹੁਣ ਸੂਬੇ ’ਚ ਕੋਰੋਨਾ ਦੇ ਵਧ ਰਹੇ ਪ੍ਰਭਾਵ ਕਾਰਨ ਪੈਦਾ ਹੋਏ ਹਲਾਤਾਂ ਨੂੰ ਦੇਖਦਿਆਂ ਇਸ ਫ਼ੈਸਲਾ ਵਾਪਸ ਲੈ ਲਿਆ ਗਿਆ ਹੈ, ਹੁਣ ਹੇਮਕੁੰਟ ਸਾਹਿਬ ਦੇ ਕਪਾਟ 10 ਮਈ ਨੂੰ ਨਹੀਂ ਖੋਲ੍ਹੇ ਜਾਣਗੇ।
ਹੇਮਕੁੰਟ ਸਾਹਿਬ ਮਨੇਜਮੈਂਟ ਟਰਸੱਟ ਦੇ ਉਪ ਪ੍ਰਧਾਨ ਨਰੇਂਦਰ ਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਪਿਛਲੇ ਸਾਲ ਵੀ ਕੋਰੋਨਾ ਸੰਕ੍ਰਮਣ ਕਾਰਣ ਹੇਮਕੁੰਟ ਸਾਹਿਬ ਦੀ ਯਾਤਰਾ ਸਹੀ ਢੰਗ ਨਾਲ ਨਹੀਂ ਹੋ ਪਾਈ ਸੀ। ਪਿਛਲੇ ਸਾਲ ਸ਼ਰਧਾਲੂਆਂ ਦੀ ਗਿਣਤੀ ਵੀ ਬਹੁਤ ਘੱਟ ਰਹੀ ਸੀ। ਜਿਸ ਤੋਂ ਬਾਅਦ ਮਨੇਜਮੈਂਟ ਨੇ ਇਸ ਵਾਰ ਫ਼ੈਸਲਾ ਕੀਤਾ ਸੀ ਕਿ ਇਸ ਸੀਜ਼ਨ ਦੌਰਾਨ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਪਾਟ 10 ਮਈ ਨੂੰ ਖੋਲ੍ਹੇ ਜਾਣਗੇ, ਤਾਂਕਿ ਇਸ ਵਾਰ ਜ਼ਿਆਦਾ ਤੋਂ ਜ਼ਿਆਦਾ ਸ਼ਰਧਾਲੂ ਹੇਮਕੁੰਟ ਸਾਹਿਬ ਦੀ ਯਾਤਰਾ ਕਰ ਸਕਣ।
ਪਰ ਤਾਜ਼ਾ ਉਤਪੰਨ ਹੋਏ ਹਲਾਤਾਂ ਨੂੰ ਦੇਖਦਿਆਂ ਇਸ ਨਿਰਧਾਰਤ ਮਿਤੀ ਨੂੰ ਕਪਾਟ ਖੋਲ੍ਹਣ ਦਾ ਫ਼ੈਸਲਾ ਮਨੇਜਮੈਂਟ ਦੁਆਰਾ ਰੱਦ ਕਰ ਦਿੱਤਾ ਗਿਆ ਹੈ।